Soda Can Uses: ਗਰਮੀ 'ਚ ਸੋਡਾ ਲਵਰਸ ਲਈ ਦਿਨ 'ਚ ਇੱਕ ਤੋਂ ਦੋ ਕੈਨ ਸੋਡਾ ਪੀਣਾ ਆਮ ਗੱਲ ਹੈ। ਹਾਲਾਂਕਿ ਸਾਰੇ ਜਾਣਦੇ ਹਨ ਕਿ ਸ਼ੂਗਰ, ਲੂਣ ਤੇ ਪੈਸਟ੍ਰੀਸਾਈਟਸ ਨਾਲ ਭਰਪੂਰ ਸੋਡਾ ਸਿਹਤ ਲਈ ਚੰਗਾ ਨਹੀਂ ਹੁੰਦਾ ਪਰ ਗਰਮੀਆਂ ਦੇ ਮੌਸਮ 'ਚ ਸੋਡੇ ਦਾ ਠੰਢਾ ਟੇਸਟ ਚਾਹੁਣ ਵਾਲਿਆਂ ਨੂੰ ਇਸ ਤੋਂ ਦੂਰ ਰਹਿਣ ਰਹਿਣਾ ਬਹੁਤ ਮੁਸ਼ਕਲ ਹੈ। ਜੇਕਰ ਤੁਸੀਂ ਸੋਚ ਰਹੇ ਹੋ ਕਿ ਤੁਸੀਂ ਸ਼ੂਗਰ ਫ੍ਰੀ ਸੋਡਾ ਪੀਂਦੇ ਹੋ ਤਾਂ ਜ਼ਿਆਦਾ ਖੁਸ਼ ਹੋਣ ਦੀ ਲੋੜ ਨਹੀਂ, ਕਿਉਂਕਿ ਇਹ ਵੀ ਸਿਹਤ ਲਈ ਕੋਈ ਚਮਤਕਾਰੀ ਲਾਭ ਦੇਣ ਵਾਲੀ ਚੀਜ਼ ਨਹੀਂ। ਸਗੋਂ ਇਹ ਸਿਹਤ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ।


ਜਦੋਂ ਤੁਸੀਂ ਇਸ ਸੋਡੇ ਨੂੰ ਗਲਾਸ ਦੀ ਬਜਾਏ ਸਿੱਧੇ ਕੈਨ 'ਚੋਂ ਹੀ ਪੀਣਾ ਸ਼ੁਰੂ ਕਰ ਦਿੰਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਚਾਰ ਗੁਣਾ ਜ਼ਿਆਦਾ ਜ਼ੋਖ਼ਮ 'ਚ ਪਾ ਰਹੇ ਹੋ ਕਿਉਂਕਿ ਸੋਡਾ ਤੁਹਾਡੀ ਸਿਹਤ 'ਤੇ ਹੌਲੀ-ਹੌਲੀ ਮਾੜਾ ਅਸਰ ਪਾ ਸਕਦਾ ਹੈ, ਪਰ ਸੋਡਾ ਪੀਣ ਦੀ ਆਦਤ ਤੁਹਾਨੂੰ ਜਲਦੀ ਹੀ ਜਾਨਲੇਵਾ ਬੀਮਾਰੀਆਂ ਦੀ ਲਪੇਟ 'ਚ ਲੈ ਸਕਦੀ ਹੈ। ਇੱਥੇ ਜਾਣੋ ਕਿਵੇਂ...

1. ਇਸ ਤਰ੍ਹਾਂ ਵਧਦਾ ਹੈ ਸਵਾਦ
ਪੇਪਰ ਗਿਲਾਸ 'ਚੋਂ ਸੋਡਾ ਪੀ ਕੇ ਤੁਸੀਂ ਇਸ ਦੇ ਸਵਾਦ ਦਾ ਜ਼ਿਆਦਾ ਆਨੰਦ ਲੈ ਸਕੋਗੇ, ਕਿਉਂਕਿ ਟੀਨ ਤੋਂ ਸੋਡਾ ਪੀਣ ਨਾਲ ਤੁਹਾਨੂੰ ਐਲੂਮੀਨੀਅਮ ਦਾ ਟੇਸਟ ਮਿਲਦਾ ਹੈ। ਜੇਕਰ ਤੁਸੀਂ ਇਸ ਟੇਸਟ ਨੂੰ ਪਛਾਣ ਲੈਂਦੇ ਹੋ ਤਾਂ ਤੁਸੀਂ ਕਦੇ ਵੀ ਡੱਬੇ ਵਿੱਚੋਂ ਸੋਡਾ ਪੀਣ ਦਾ ਆਨੰਦ ਨਹੀਂ ਮਾਣ ਸਕੋਗੇ, ਕਿਉਂਕਿ ਸਾਡੀ ਜੀਭ ਮੇਟਲ ਟੇਸਟ ਬਾਰੇ ਬਹੁਤ ਹੀ ਸੰਵੇਦਨਸ਼ੀਲ ਹੁੰਦੀ ਹੈ।

2. ਈ-ਕੋਲੀ ਬੈਕਟੀਰੀਆ

ਇਹ ਸੋਡਾ ਤੁਹਾਡੇ ਬੁੱਲ੍ਹਾਂ ਤੱਕ ਪਹੁੰਚਣ ਤੋਂ ਪਹਿਲਾਂ ਕੈਨ ਦੇ ਹਜ਼ਾਰਾਂ ਟਚ ਝੱਲ ਚੁੱਕਾ ਹੁੰਦਾ ਹੈ। ਕੈਨ ਬਣਨ, ਪ੍ਰਿੰਟ ਹੋਣ, ਪੈਕਿੰਗ 'ਚ ਆਉਣ, ਟਰਾਂਸਪੋਰਟਰ, ਵੈਂਡਰ ਡਿਪਸਲੇ... ਜਿਹੀਆਂ ਬਹੁਤ ਸਾਰੀਆਂ ਥਾਵਾਂ 'ਤੇ ਹੁੰਦੇ ਹੋਏ ਸੋਡਾ ਕੈਨ ਤੁਹਾਡੇ ਤਕ ਪਹੁੰਚਦਾ ਹੈ। ਇਸ ਦੌਰਾਨ ਅਕਸਰ ਇਨ੍ਹਾਂ ਕੈਨ 'ਤੇ ਈ-ਕੋਲੀ ਬੈਕਟੀਰੀਆ ਵਧਦੇ-ਫੁੱਲਦੇ ਹਨ। ਇਹ ਬੈਕਟੀਰੀਆ ਦਸਤ, ਨਿਮੋਨੀਆ ਤੇ ਸਾਹ ਦੀਆਂ ਬਿਮਾਰੀਆਂ ਦਾ ਕਾਰਨ ਬਣਦੇ ਹਨ।

3. ਪਲਾਸਟਿਕ ਦੀ ਬੋਤਲ

ਜੇਕਰ ਤੁਸੀਂ ਸੋਚ ਰਹੇ ਹੋ ਕਿ ਕੈਨ ਤੋਂ ਸੋਡਾ ਪੀਣਾ ਹਾਨੀਕਾਰਕ ਹੈ ਤਾਂ ਤੁਸੀਂ ਬੋਤਲ ਤੋਂ ਪੀ ਸਕਦੇ ਹੋ, ਤਾਂ ਥੋੜਾ ਇੰਤਜ਼ਾਰ ਕਰੋ, ਬਿਸਫੇਨੋਲ-ਏ, ਜਿਸ ਨੂੰ ਜ਼ਿਆਦਾਤਰ ਲੋਕ ਬੀਪੀਏ ਦੇ ਰੂਪ 'ਚ ਜਾਣਦੇ ਹਨ, ਪਲਾਸਟਿਕ ਦੀ ਬੋਤਲ ਪੈਕਿੰਗ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਜੋ ਹੌਲੀ-ਹੌਲੀ ਰਿਸ ਕੇ ਤੁਹਾਡੇ ਸੋਡਾ 'ਚ ਮਿਕਸ ਹੋ ਸਕਦਾ ਹੈ। ਇਹ ਹਾਈ ਬਲੱਡ ਪ੍ਰੈਸ਼ਰ ਤੇ ਦਿਲ ਦੀਆਂ ਬਿਮਾਰੀਆਂ ਨੂੰ ਵਧਾਉਂਦਾ ਹੈ।

4. ਚੂਹੇ ਦਾ ਪਿਸ਼ਾਬ

ਤੁਸੀਂ ਸੋਚ ਕਰ ਸਕਦੇ ਹੋ ਕਿ ਕਿੰਨਾ ਲੰਬਾ ਸਫ਼ਤ ਤੈਅ ਕਰਕੇ ਤੁਹਾਡਾ ਸੋਡਾ ਕੈਨ ਤੁਹਾਡੇ ਤੱਕ ਪਹੁੰਚਦਾ ਹੈ। ਅਜਿਹੇ 'ਚ ਜ਼ਿਆਦਾਤਰ ਚਾਂਸ ਇਸ ਗੱਲ ਦੇ ਹੁੰਦੇ ਹਨ ਕਿ ਚੂਹੇ ਤੇ ਗੋਦਾਮ ਜਾਂ ਸਟੋਰਸ 'ਚ ਪਾਏ ਜਾਣ ਵਾਲੇ ਹੋਰ ਕੀੜੇ ਜਿਵੇਂ ਕਾਕਰੋਚ, ਝੀਂਗੁਰ ਆਦਿ ਤੁਹਾਡੇ ਕੈਨ 'ਤੇ ਸੈਂਕੜੇ ਵਾਰ ਬੈਠ ਚੁੱਕੇ ਹੁੰਦੇ ਹਨ। ਜੇ ਤੁਸੀਂ ਕੈਨ ਨੂੰ ਸਾਫ਼ ਕੀਤੇ ਬਿਨਾਂ ਇਸ ਵਿੱਚੋਂ ਸੋਡਾ ਪੀਂਦੇ ਹੋ ਤਾਂ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਤੁਸੀਂ ਚੂਹੇ ਦਾ ਪਿਸ਼ਾਬ, ਪੋਟੀ ਤੇ ਵਰਮਿਨ ਵਰਗੇ ਕੀੜਿਆਂ ਦੇ ਸੰਪਰਕ 'ਚ ਆ ਜਾਓਗੇ ਤੇ ਬਿਮਾਰ ਪੈ ਜਾਓਗੇ। ਤੁਹਾਨੂੰ ਉਲਟੀਆਂ, ਦਸਤ, ਢਿੱਡ ਦਰਦ, ਮਤਲੀ, ਜਾਂ ਡਾਈਰਿਆ ਵਰਗੀਆਂ ਸਮੱਸਿਆਵਾਂ ਹੋ ਸਕਦੀ ਹਨ।

Disclaimer: ਇਸ ਲੇਖ 'ਚ ਦੱਸੇ ਗਏ ਤਰੀਕਿਆਂ ਤੇ ਦਾਅਵਿਆਂ ਨੂੰ ਸਿਰਫ਼ ਸੁਝਾਵਾਂ ਵਜੋਂ ਲਿਆ ਜਾਣਾ ਹੈ। ਏਬੀਪੀ ਨਿਊਜ਼ ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰੋ।