ਨਵੇਂ ਸਾਲ 'ਤੇ ਇਸ ਦੇਸ਼ ਨੇ ਬੁਰਕਾ ਪਾਉਣ 'ਤੇ ਲਾਈ ਪਾਬੰਦੀ! ਜੇਕਰ ਕਰ'ਤੀ ਗਲਤੀ ਤਾਂ ਭਰਨਾ ਪਵੇਗਾ ਹਜ਼ਾਰਾਂ ਦਾ ਜ਼ੁਰਮਾਨਾ
Switzerland bans Burqa: ਸਵਿਟਜ਼ਰਲੈਂਡ 'ਚ 1 ਜਨਵਰੀ 2025 ਤੋਂ ਬੁਰਕੇ 'ਤੇ ਪਾਬੰਦੀ ਲਾਗੂ ਹੋ ਗਈ ਹੈ। ਜਨਤਕ ਥਾਵਾਂ 'ਤੇ ਚਿਹਰਾ ਢੱਕਣ 'ਤੇ ਜੁਰਮਾਨਾ ਲਾਉਣ ਦੀ ਵਿਵਸਥਾ ਕੀਤੀ ਗਈ ਹੈ।
Switzerland bans Burqa: ਸਵਿਟਜ਼ਰਲੈਂਡ 'ਚ 1 ਜਨਵਰੀ 2025 ਤੋਂ ਔਰਤਾਂ ਜਨਤਕ ਥਾਵਾਂ 'ਤੇ ਹਿਜਾਬ, ਬੁਰਕੇ ਜਾਂ ਕਿਸੇ ਹੋਰ ਤਰੀਕੇ ਨਾਲ ਆਪਣਾ ਚਿਹਰਾ ਪੂਰੀ ਤਰ੍ਹਾਂ ਢੱਕ ਨਹੀਂ ਸਕਣਗੀਆਂ। ਨਵੇਂ ਕਾਨੂੰਨ ਦੇ ਤਹਿਤ ਜੇਕਰ ਇਸ ਨਿਯਮ ਦੀ ਉਲੰਘਣਾ ਹੁੰਦੀ ਹੈ ਤਾਂ ਔਰਤ ਨੂੰ 1144 ਡਾਲਰ ਯਾਨੀ ਲਗਭਗ 98,000 ਰੁਪਏ ਦਾ ਜੁਰਮਾਨਾ ਹੋ ਸਕਦਾ ਹੈ। ਇਹ ਕਾਨੂੰਨ 1 ਜਨਵਰੀ 2025 ਤੋਂ ਲਾਗੂ ਹੋ ਗਿਆ ਹੈ।
ਰਾਏਸ਼ੁਮਾਰੀ ਤੋਂ ਬਾਅਦ ਆਇਆ ਆਹ ਕਾਨੂੰਨ
ਇਹ ਕਾਨੂੰਨ 2021 ਵਿੱਚ ਹੋਏ ਇੱਕ ਜਨਮਤ ਸੰਗ੍ਰਹਿ ਦੇ ਨਤੀਜੇ ਵਜੋਂ ਲਾਗੂ ਕੀਤਾ ਗਿਆ ਸੀ, ਜਿਸ ਵਿੱਚ 51.21% ਸਵਿਸ ਨਾਗਰਿਕਾਂ ਨੇ ਬੁਰਕੇ 'ਤੇ ਪਾਬੰਦੀ ਲਗਾਉਣ ਦੇ ਹੱਕ ਵਿੱਚ ਵੋਟ ਪਾਈ ਸੀ। ਇਸ ਤੋਂ ਬਾਅਦ ਸਰਕਾਰ ਨੇ ਇਹ ਕਾਨੂੰਨ ਪਾਸ ਕੀਤਾ, ਜੋ ਅੱਜ ਤੋਂ ਲਾਗੂ ਹੋ ਗਿਆ ਹੈ। ਇਸ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਔਰਤਾਂ ਜਨਤਕ ਟਰਾਂਸਪੋਰਟ, ਰੈਸਟੋਰੈਂਟ, ਦੁਕਾਨਾਂ ਅਤੇ ਪਬਲਿਕ ਦਫਤਰ ਵਿੱਚ ਔਰਤਾਂ ਆਪਣੇ ਚਿਹਰੇ ਨੂੰ ਪੂਰੀ ਤਰ੍ਹਾਂ ਢੱਕ ਨਹੀਂ ਸਕਣਗੀਆਂ।
ਦੂਜੇ ਯੂਰਪੀਅਨ ਦੇਸ਼ਾਂ 'ਚ ਲਾਗੂ ਹੋ ਗਿਆ ਆਹ ਕਾਨੂੰਨ
ਸਵਿਟਜ਼ਰਲੈਂਡ ਤੋਂ ਪਹਿਲਾਂ ਯੂਰਪੀਅਨ ਦੇਸ਼ਾਂ ਬੈਲਜੀਅਮ, ਫਰਾਂਸ, ਡੈਨਮਾਰਕ, ਆਸਟਰੀਆ, ਨੀਦਰਲੈਂਡ ਅਤੇ ਬੁਲਗਾਰੀਆ ਵਿਚ ਵੀ ਜਨਤਕ ਥਾਵਾਂ 'ਤੇ ਚਿਹਰਾ ਢੱਕਣ 'ਤੇ ਪਾਬੰਦੀ ਲਗਾਈ ਗਈ ਹੈ। ਇਹ ਕਦਮ ਉਨ੍ਹਾਂ ਦੇਸ਼ਾਂ ਦੀ ਸੁਰੱਖਿਆ ਅਤੇ ਸੱਭਿਆਚਾਰ ਨਾਲ ਜੁੜੇ ਵਿਵਾਦਾਂ ਦਰਮਿਆਨ ਚੁੱਕਿਆ ਗਿਆ ਹੈ। ਸਵਿਟਜ਼ਰਲੈਂਡ ਵਿੱਚ ਇਸ ਨੂੰ ਲੈ ਕੇ ਜ਼ਬਰਦਸਤ ਬਹਿਸ ਹੋਈ ਅਤੇ ਮੁਸਲਿਮ ਸੰਗਠਨਾਂ ਨੇ ਇਸ ਦਾ ਵਿਰੋਧ ਕੀਤਾ ਹੈ।
ਸਵਿਟਜ਼ਰਲੈਂਡ ਦਾ "ਬੁਰਕਾ ਬੈਨ"
ਸਵਿਟਜ਼ਰਲੈਂਡ ਵਿੱਚ ਜਨਤਕ ਤੌਰ 'ਤੇ ਚਿਹਰੇ ਨੂੰ ਢੱਕਣ 'ਤੇ ਪਾਬੰਦੀ ਨੂੰ "ਬੁਰਕਾ ਬੈਨ" ਵਜੋਂ ਜਾਣਿਆ ਜਾਂਦਾ ਹੈ, ਜੋ ਕਿ 1 ਜਨਵਰੀ ਤੋਂ ਲਾਗੂ ਹੋ ਗਿਆ ਹੈ। ਇਸ ਕਾਨੂੰਨ ਦੀ ਉਲੰਘਣਾ ਕਰਨ 'ਤੇ 1,000 ਸਵਿਸ ਫ੍ਰੈਂਕ (ਲਗਭਗ $1,144) ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਅਜਿਹੇ ਕਾਨੂੰਨ ਸਵਿਟਜ਼ਰਲੈਂਡ, ਫਰਾਂਸ ਅਤੇ ਆਸਟਰੀਆ ਸਮੇਤ ਛੇ ਹੋਰ ਯੂਰਪੀ ਦੇਸ਼ਾਂ ਵਿੱਚ ਪਹਿਲਾਂ ਹੀ ਲਾਗੂ ਹੋ ਚੁੱਕੇ ਹਨ।
ਕਾਨੂੰਨ ਵਿੱਚ ਵੀ ਹਨ ਕੁਝ ਛੋਟਾਂ
ਇਸ ਕਾਨੂੰਨ ਵਿੱਚ ਕੁਝ ਵਿਸ਼ੇਸ਼ ਛੋਟਾਂ ਵੀ ਹਨ। ਉਦਾਹਰਨ ਦੇ ਤੌਰ 'ਤੇ ਜੇਕਰ ਸੁਰੱਖਿਆ, ਮੌਸਮ ਜਾਂ ਸਿਹਤ ਕਾਰਨਾਂ ਕਰਕੇ ਚਿਹਰਾ ਢੱਕਣਾ ਜ਼ਰੂਰੀ ਹੈ, ਤਾਂ ਅਜਿਹਾ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਕਲਾ, ਮਨੋਰੰਜਨ ਅਤੇ ਵਿਗਿਆਪਨ ਦੇ ਉਦੇਸ਼ਾਂ ਲਈ ਚਿਹਰੇ ਨੂੰ ਢੱਕਣ ਦੀ ਵੀ ਇਜਾਜ਼ਤ ਹੋਵੇਗੀ। ਸਵਿਸ ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਸ ਕਾਨੂੰਨ ਦੀ ਪਾਲਣਾ ਕਰਦੇ ਹੋਏ ਜਨਤਕ ਵਿਵਸਥਾ ਨੂੰ ਖਤਰਾ ਨਹੀਂ ਹੋਣਾ ਚਾਹੀਦਾ।