ਮੌਨਸੂਨ 'ਚ ਵਧ ਸਕਦਾ ਕੋਰੋਨਾ ਵਾਇਰਸ ਦਾ ਖ਼ਤਰਾ? ਜਾਣੋ ਮਾਹਰਾਂ ਦਾ ਕੀ ਕਹਿਣਾ ਹੈ
ਆਓ ਜਾਣਦੇ ਹਾਂ ਮਾਹਰਾਂ ਦਾ ਕੋਰੋਨਾ ਦੀ ਤੀਜੀ ਲਹਿਰ ਬਾਰੇ ਕੀ ਕਹਿਣਾ ਹੈ ਤੇ ਕੀ ਮਾਨਸੂਨ ਕਾਰਨ ਇਸ ਦਾ ਪ੍ਰਭਾਵ ਵੱਧ ਖ਼ਤਰਨਾਕ ਹੋਵੇਗਾ?
ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਦੀ ਦੂਜੀ ਲਹਿਰ ਹੌਲੀ ਪੈ ਗਈ ਹੈ, ਪਰ ਇਸ ਲਹਿਰ 'ਚ ਪੈਦਾ ਹੋਏ ਹਾਲਾਤ ਨੇ ਲੋਕਾਂ ਦੇ ਮਨਾਂ 'ਚ ਡਰ ਪੈਦਾ ਕਰ ਦਿੱਤਾ ਸੀ। ਉੱਥੇ ਹੀ ਹੁਣ ਮਾਹਰ ਲਗਾਤਾਰ ਤੀਜੀ ਲਹਿਰ ਦੀ ਦਸਤਕ ਬਾਰੇ ਗੱਲ ਕਰ ਰਹੇ ਹਨ। ਮੌਨਸੂਨ ਦੀ ਸ਼ੁਰੂਆਤ ਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਦਾ ਜ਼ੋਖ਼ਮ ਵਧ ਜਾਂਦਾ ਹੈ, ਇਸ ਲਈ ਤੀਜੀ ਲਹਿਰ ਡਰਾਉਣੀ ਸਾਬਤ ਹੋ ਸਕਦੀ ਹੈ।
ਆਓ ਜਾਣਦੇ ਹਾਂ ਮਾਹਰਾਂ ਦਾ ਕੋਰੋਨਾ ਦੀ ਤੀਜੀ ਲਹਿਰ ਬਾਰੇ ਕੀ ਕਹਿਣਾ ਹੈ ਤੇ ਕੀ ਮਾਨਸੂਨ ਕਾਰਨ ਇਸ ਦਾ ਪ੍ਰਭਾਵ ਵੱਧ ਖ਼ਤਰਨਾਕ ਹੋਵੇਗਾ?
ਦੇਸ਼ 'ਚ ਦੱਖਣ-ਪੱਛਮ ਮਾਨਸੂਨ ਲੈ ਕੇ ਆਉਂਦਾ ਹੈ ਤੇ ਮੀਂਹ ਕਾਰਨ ਲੋਕ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਲੋਕ ਡੇਂਗੂ, ਮਲੇਰੀਆ, ਚਿਕਨਗੁਨੀਆ, ਟਾਈਫਾਈਡ ਵਰਗੀਆਂ ਕਈ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ। ਮੌਨਸੂਨ 'ਚ ਮੌਸਮੀ ਫਲੂ ਦੇ ਕੇਸ ਵੀ ਤੇਜ਼ੀ ਨਾਲ ਵੱਧ ਰਹੇ ਹਨ।
ਕੋਰੋਨਾ ਵਾਇਰਸ ਮੌਤ ਦਰ ਨੂੰ ਘਟਾ ਰਿਹਾ ਮਾਨਸੂਨ
ਮਾਹਰਾਂ ਦਾ ਕਹਿਣਾ ਹੈ ਕਿ ਬਰਸਾਤ ਦੇ ਮੌਸਮ 'ਚ ਕੋਰੋਨਾ ਤੇ ਯੂਵੀਆਈ ਮੌਤਾਂ 'ਚ ਇਕ ਵੱਡਾ ਤੇ ਮਹੱਤਵਪੂਰਨ ਸਬੰਧ ਮਿਲਿਆ ਹੈ। ਉਨ੍ਹਾਂ ਅਨੁਸਾਰ ਮਾਨਸੂਨ 'ਚ ਕੋਰੋਨਾ ਕਾਰਨ ਹੋਈਆਂ ਮੌਤਾਂ 'ਚ 13 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਉਨ੍ਹਾਂ ਕਿਹਾ ਕਿ ਭਾਰਤ 'ਚ ਮਾਨਸੂਨ ਦੀ ਸ਼ੁਰੂਆਤ ਤੋਂ ਪਹਿਲਾਂ ਇਸ ਵਿਕਾਸ ਦਰ 'ਚ ਲਗਭਗ 60 ਫ਼ੀਸਦੀ ਦੀ ਗਿਰਾਵਟ ਆਈ ਹੈ। ਇਸ ਦਾ ਮਤਲਬ ਹੈ ਕਿ ਮਾਨਸੂਨ ਕੋਰੋਨਾ ਵਾਇਰਸ ਕਾਰਨ ਮੌਤ ਦਰ ਨੂੰ ਘਟਾ ਰਿਹਾ ਹੈ।
ਮਾਹਰ ਕਹਿੰਦੇ ਹਨ ਕਿ ਫਿਰ ਵੀ ਲੋਕਾਂ ਦੀ ਥੋੜ੍ਹੀ ਜਿਹੀ ਲਾਪ੍ਰਵਾਹੀ ਹਾਲਾਤ ਬਦਲ ਸਕਦੀ ਹੈ ਤੇ ਤੀਜੀ ਲਹਿਰ ਦੂਜੀ ਲਹਿਰ ਨਾਲੋਂ ਵੱਧ ਡਰਾਉਣੀ ਸਾਬਤ ਹੋ ਸਕਦੀ ਹੈ।
Check out below Health Tools-
Calculate Your Body Mass Index ( BMI )