ਨਵੀਂ ਦਿੱਲੀ: ਵਿਸ਼ਵ ਭਰ ਵਿੱਚ ਕੋਰੋਨਾਵਾਇਰਸ ਵਿਰੁੱਧ ਚੱਲ ਰਹੀ ਲੜਾਈ ਦੇ ਵਿਚਾਲੇ ਯੋਗਗੁਰੂ ਬਾਬਾ ਰਾਮਦੇਵ ਨੇ ਅੱਜ ਦਾਅਵਾ ਕੀਤਾ ਕਿ ਪੰਤਜਾਲੀ ਨੇ ਕੋਰੋਨਾ ਨੂੰ ਠੀਕ ਕਰਨ ਲਈ ਇੱਕ ਦਵਾਈ ਬਣਾਈ ਹੈ। ਹਾਲਾਂਕਿ, ਹੁਣ ਭਾਰਤ ਸਰਕਾਰ ਦੇ ਅਧੀਨ ਆਉਂਦੇ ਆਯੁਸ਼ ਮੰਤਰਾਲੇ ਨੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਹੈ।
ਐਪਲ ਨੇ iOs 14 ਦਾ ਕੀਤਾ ਐਲਾਨ, ਇਹ ਸਭ ਕੁਝ ਹੋਵੇਗਾ ਨਵਾਂ
ਆਯੂਸ਼ ਮੰਤਰਾਲੇ ਨੇ ਪਤੰਜਲੀ ਆਯੁਰਵੈਦ ਤੋਂ ਇਸ ਦਵਾਈ ਸੰਬੰਧੀ ਪੂਰੀ ਜਾਣਕਾਰੀ ਮੰਗੀ ਹੈ। ਆਯੁਸ਼ ਮੰਤਰਾਲੇ ਨੇ ਕਿਹਾ ਹੈ ਕਿ ਇਸ ਦਵਾਈ ਦੇ ਸੰਬੰਧ ਵਿੱਚ ਤੱਥਾਂ ਦੇ ਦਾਅਵਿਆਂ ਅਤੇ ਵਿਗਿਆਨਕ ਖੋਜਾਂ ਬਾਰੇ ਉਸ ਕੋਲ ਕੋਈ ਜਾਣਕਾਰੀ ਨਹੀਂ ਹੈ। ਇਸ ਦੇ ਨਾਲ ਹੀ ਆਯੂਸ਼ ਮੰਤਰਾਲੇ ਨੇ ਪਤੰਜਲੀ ਆਯੁਰਵੇਦ ਨੂੰ ਦਵਾਈ ਦੇ ਦਾਅਵਿਆਂ ਅਤੇ ਵਿਗਿਆਪਨ ਨੂੰ ਰੋਕਣ ਲਈ ਕਿਹਾ ਹੈ।
ਭਾਰਤ-ਚੀਨ ਝੜਪਾਂ ਵਾਲਾ ਵੀਡੀਓ ਆਇਆ ਸਾਹਮਣੇ, ਇੰਝ ਭਿੜੇ ਦੋਵਾਂ ਦੇਸਾਂ ਦੇ ਫੌਜੀ
ਦਸ ਦਈਏ ਕਿ ਅੱਜ ਯੋਗਗੁਰੂ ਬਾਬਾ ਰਾਮਦੇਵ ਨੇ ਕੋਰੋਨਾਵਾਇਰਸ ਦੀ ਆਯੁਰਵੈਦਿਕ ਦਵਾਈ ਬਣਾਉਣ ਦਾ ਦਾਅਵਾ ਕੀਤਾ ਸੀ। ਪਤੰਜਲੀ ਦੇ ਯੋਗਗੁਰੂ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਦਾ ਐਲਾਨ ਕੀਤਾ ਸੀ। ਪ੍ਰੈਸ ਕਾਨਫਰੰਸ ਵਿੱਚ ਵਿਗਿਆਨੀ, ਡਾਕਟਰ ਅਤੇ ਮੁਕੱਦਮੇ ਵਿੱਚ ਸ਼ਾਮਲ ਖੋਜਕਰਤਾ ਵੀ ਮੌਜੂਦ ਸਨ। ਅਰੁਵੇਦਿਕ ਦਵਾਈ ਨੂੰ ਕੋਰੋਨਿਲ ਨਾਮ ਦਿੱਤਾ ਗਿਆ ਹੈ।
ਸਿਖਰ 'ਤੇ ਚੜ੍ਹੀਆਂ ਪੈਟਰਲ-ਡੀਜ਼ਲ ਦੀਆਂ ਕੀਮਤਾਂ
ਇਹ ਵੀ ਪੜ੍ਹੋ: ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਪਤੰਜਲੀ ਦੀ ਕੋਰੋਨਿਲ ਦਵਾਈ ਦੇ ਪ੍ਰਚਾਰ ਤੇ ਲੱਗੀ ਰੋਕ, ਕੋਰੋਨਾ ਦੇ ਇਲਾਜ ਦਾ ਰਾਮਦੇਵ ਨੇ ਕੀਤਾ ਸੀ ਦਾਅਵਾ
ਏਬੀਪੀ ਸਾਂਝਾ
Updated at:
23 Jun 2020 07:12 PM (IST)
ਰਾਮਦੇਵ ਨੇ ਅੱਜ ਦਾਅਵਾ ਕੀਤਾ ਕਿ ਪੰਤਜਾਲੀ ਨੇ ਕੋਰੋਨਾ ਨੂੰ ਠੀਕ ਕਰਨ ਲਈ ਇੱਕ ਦਵਾਈ ਬਣਾਈ ਹੈ। ਹਾਲਾਂਕਿ, ਹੁਣ ਭਾਰਤ ਸਰਕਾਰ ਦੇ ਅਧੀਨ ਆਉਂਦੇ ਆਯੁਸ਼ ਮੰਤਰਾਲੇ ਨੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਹੈ।
- - - - - - - - - Advertisement - - - - - - - - -