ਪੜਚੋਲ ਕਰੋ

ਕੋਰੋਨਾਵਾਇਰਸ ਹੋਇਆ ਬੇਲਗਾਮ, 179 ਦੇਸ਼ ਮਹਾਮਾਰੀ ਦਾ ਸ਼ਿਕਾਰ, 10,035 ਵਿਅਕਤੀਆਂ ਦੀ ਮੌਤ

2 ਲੱਖ 44 ਹਜ਼ਾਰ 979 ਮਾਮਲਿਆਂ ਦੀ ਪੁਸ਼ਟੀ ਹੋਈ। ਰਾਹਤ ਦੀ ਖ਼ਬਰ ਹੈ ਕਿ ਇਸ ਸਮੇਂ ਦੌਰਾਨ 87 ਹਜ਼ਾਰ 408 ਮਰੀਜ਼ ਸਿਹਤਯਾਬ ਵੀ ਹੋਏ ਹਨ।

ਵਾਸ਼ਿੰਗਟਨ: ਕੋਰੋਨਾਵਾਇਰਸ ਨੇ ਸ਼ੁੱਕਰਵਾਰ ਸਵੇਰ ਤੱਕ 179 ਦੇਸ਼ਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਹੁਣ ਤੱਕ 10,035 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। 2 ਲੱਖ 44 ਹਜ਼ਾਰ 979 ਮਾਮਲਿਆਂ ਦੀ ਪੁਸ਼ਟੀ ਹੋਈ। ਰਾਹਤ ਦੀ ਖ਼ਬਰ ਹੈ ਕਿ ਇਸ ਸਮੇਂ ਦੌਰਾਨ 87 ਹਜ਼ਾਰ 408 ਮਰੀਜ਼ ਸਿਹਤਯਾਬ ਵੀ ਹੋਏ ਹਨ। ਚੀਨ ਦੀ ਸਥਿਤੀ ਜਿਸ ਤੋਂ ਕੋਰੋਨਾ ਮਹਾਂਮਾਰੀ ਸ਼ੁਰੂ ਹੋਈ ਸੀ ਹੁਣ ਕੰਟਰੋਲ ਦੇ ਅਧੀਨ ਹੈ, ਪਰ ਯੂਰਪੀਅਨ ਦੇਸ਼ ਇਟਲੀ ਦੀ ਸਥਿਤੀ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ। ਐਤਵਾਰ ਸਵੇਰ ਤੱਕ ਚੀਨ ਵਿੱਚ ਮਰਨ ਵਾਲਿਆਂ ਦੀ ਗਿਣਤੀ 3,245 ਸੀ, ਜਦੋਂਕਿ ਇਟਲੀ ਵਿੱਚ, ਇਸੇ ਅਰਸੇ ਦੌਰਾਨ 3,405 ਸੰਕਰਮਿਤ ਲੋਕਾਂ ਦੀ ਮੌਤ ਹੋ ਗਈ। ਦੂਜੇ ਪਾਸੇ ਇਰਾਨ ਸਰਕਾਰ ਦੇ ਬਿਆਨ ਨੇ ਵਿਸ਼ਵ ਦੀ ਚਿੰਤਾ ਵਧਾ ਦਿੱਤੀ ਹੈ। ਇਰਾਨ ਦੇ ਸਿਹਤ ਵਿਭਾਗ ਮੁਤਾਬਕ ਦੇਸ਼ ਵਿੱਚ ਹਰ 10 ਮਿੰਟ ਅੰਦਰ ਸੰਕਰਮਿਤ ਦੀ ਮੌਤ ਹੋ ਰਹੀ ਹੈ ਤੇ ਹਰ 50 ਮਿੰਟਾਂ ਵਿੱਚ ਇੱਕ ਨਵਾਂ ਕੇਸ ਸਾਹਮਣੇ ਆ ਰਿਹਾ ਹੈ। ਪਾਕਿਸਤਾਨ ਵਿੱਚ ਵੀਰਵਾਰ ਤੱਕ 453 ਸੰਕਰਮਿਤ ਪਾਏ ਗਏ ਸਨ ਤੇ ਦੋ ਦੀ ਮੌਤ ਹੋ ਗਈ ਹੈ। ਅਮਰੀਕਾ ਹੁਣ ਫੌਜ ਨੂੰ ਮੈਦਾਨ ਵਿੱਚ ਉਤਾਰਨ ਜਾ ਰਿਹਾ ਹੈ। ਇਟਲੀ ਸਰਕਾਰ ਅਸਫਲ ਸੀਐਨਐਨ ਅਨੁਸਾਰ, ਇਟਲੀ ਦੀ ਸਰਕਾਰ ਵਲੋਂ ਵਾਇਰਸ ਨੂੰ ਰੋਕਣ ਲਈ ਚੁੱਕੇ ਗਏ ਕਦਮ ਕਾਰਗਰ ਸਾਬਤ ਨਹੀਂ ਹੋਏ ਹਨ। ਸੜਕਾਂ 'ਤੇ ਫੌਜ ਵੀ ਤਾਇਨਾਤ ਕੀਤੀ ਗਈ ਹੈ, ਪਰ ਵਾਇਰਸ ਤੇ ਕਾਬੂ ਨਹੀਂ ਹੋ ਰਿਹਾ। ਅਮਰੀਕੀ ਮੀਡੀਆ ਦਾ ਕਹਿਣਾ ਹੈ ਕਿ ਜੇ ਇਟਲੀ ਦੇ ਲੋਕਾਂ ਨੇ ਸਾਵਧਾਨੀ ਵਰਤ ਲਈ ਹੁੰਦੀ ਤਾਂ ਸਥਿਤੀ ਇੰਨੀ ਮਾੜੀ ਨਾ ਹੁੰਦੀ। ਇਰਾਨ: ਦੁਨੀਆ ਲਈ ਡਰਨ ਵਾਲੀ ਖ਼ਬਰ “ਇਥੇ ਹਰ 10 ਮਿੰਟ 'ਚ ਇੱਕ ਵਿਅਕਤੀ ਮਰ ਰਿਹਾ ਹੈ। ਹਰ 50 ਮਿੰਟਾਂ ਵਿੱਚ ਨਵਾਂ ਕੇਸ ਦਰਜ ਕੀਤਾ ਜਾ ਰਿਹਾ ਹੈ। ” ਇਸ ਤੋਂ ਪਹਿਲਾਂ ਸਿਹਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਸੀ, “ਬੁੱਧਵਾਰ ਅਤੇ ਵੀਰਵਾਰ ਦਰਮਿਆਨ 24 ਘੰਟਿਆਂ ਵਿੱਚ 149 ਲੋਕਾਂ ਦੀ ਮੌਤ ਹੋ ਗਈ। ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ 1,284 ਹੋ ਗਈ ਹੈ। ਵੀਰਵਾਰ ਤੱਕ ਦੇਸ਼ ਵਿੱਚ ਕੁੱਲ 18,407 ਲੋਕ ਸੰਕਰਮਿਤ ਪਾਏ ਗਏ ਹਨ।” ਰਾਸ਼ਟਰਪਤੀ ਹਸਨ ਰੁਹਾਨੀ ਨੇ ਸਖ਼ਤ ਆਦੇਸ਼ ਦਿੱਤੇ ਹਨ ਕਿ ਸ਼ੁੱਕਰਵਾਰ ਤੋਂ 15 ਦਿਨਾਂ ਤੱਕ ਦੇਸ਼ ਦਾ ਕੋਈ ਵੀ ਬਾਜ਼ਾਰ ਨਹੀਂ ਖੁੱਲ੍ਹੇਗਾ।
ਅਰਜਨਟੀਨਾ: ਪਾਬੰਦੀ ਦਾ ਐਲਾਨ ਸ਼ੁੱਕਰਵਾਰ ਨੂੰ, ਰਾਸ਼ਟਰਪਤੀ ਅਲਬ੍ਰੇਟੋ ਫਰਨਾਂਡੀਜ਼ ਨੇ ਦੇਸ਼ ਵਿੱਚ ਪੂਰੀ ਤਰ੍ਹਾਂ ਨਾਲ ਲਾਕਡਾਉਨ ਦਾ ਐਲਾਨ ਕੀਤਾ ਹੈ। ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਘਰ ਛੱਡ ਕੇ ਨਾ ਜਾਣ। ਸਾਰੀਆਂ ਐਮਰਜੈਂਸੀ ਸੇਵਾਵਾਂ ਨੂੰ ਲਾਕਡਾਉਨ ਤੋਂ ਬਾਹਰ ਰੱਖਿਆਂ ਗਈਆਂ ਹਨ। ਸ਼ੁੱਕਰਵਾਰ ਤੱਕ ਅਰਜਨਟੀਨਾ ਵਿੱਚ 128 ਸੰਕਰਮਿਤ ਪਾਏ ਗਏ ਸਨ। ਜਦਕਿ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ।
ਜਪਾਨ: ਓਲੰਪਿਕ ਮਸ਼ਾਲ ਅੱਜ ਪਹੁੰਚੇਗੀ ਟੋਕਿਓ ਓਲੰਪਿਕ ਲਈ ਮਸ਼ਾਲ ਅੱਜ ਜਾਪਾਨ ਪਹੁੰਚੇਗੀ। ਓਲੰਪਿਕ ਟੋਰਚ ਦੀ ਆਮਦ ਖੇਡਾਂ ਦੇ ਰਸਮੀ ਸ਼ੁਰੂਆਤ ਦੀ ਨਿਸ਼ਾਨਦੇਹੀ ਹੁੰਦੀ ਹੈ। ਹਾਲਾਂਕਿ, ਇਸ  ਦੌਰਾਨ ਕੁਝ ਖਾਸ ਲੋਕ ਮੌਜੂਦ ਹੋਣਗੇ।
ਬ੍ਰਿਟੇਨ: ਟਿਉਬ ਨੈਟਵਰਕ ਯਾਤਰੀ ਨਹੀਂ ਲੰਡਨ ਵਿੱਚ ਜਲਦੀ ਹੀ ਲਾਕਡਾਉਨ ਦਾ ਐਲਾਨ ਕੀਤਾ ਜਾ ਸਕਦਾ ਹੈ। ਸਥਾਨਕ ਰੇਲਵੇ ਨੈਟਵਰਕ (ਟਿਉਬ ਨੈਟਵਰਕ) ਦੇ ਜ਼ਿਆਦਾਤਰ ਸਟੇਸ਼ਨ ਵੀਰਵਾਰ ਨੂੰ ਬੰਦ ਕੀਤੇ ਗਏ ਸਨ। ਵੈਸੇ ਵੀ, ਯਾਤਰੀਆਂ ਦੀ ਗਿਣਤੀ ਸਿਰਫ 10 ਪ੍ਰਤੀਸ਼ਤ ਰਹਿ ਗਈ। ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਸਥਿਤੀ ਦੀ ਸਮੀਖਿਆ ਕੀਤੀ ਜਾ ਰਹੀ ਹੈ।
ਫਰਾਂਸ: ਕਾਨ ਫਿਲਮ ਫੈਸਟੀਵਲ ਰੱਦ ਕੋਰੋਨਾਵਾਇਰਸ ਫਰਾਂਸ ਵਿੱਚ ਤਬਾਹੀ ਮਚਾ ਰਿਹਾ ਹੈ। ਸਰਕਾਰ ਨੇ ਲਾਕਡਾਉਨ ਨੂੰ ਸਫਲ ਬਣਾਉਣ ਲਈ ਫੌਜ ਦੀਆਂ ਕਈ ਟੁੱਕੜੀਆਂ ਨੂੰ ਕੰਮ ਸੌਂਪਿਆ ਹੈ। ਇਥੇ ਦੇ ਪ੍ਰਸਿੱਧ ਕਾਨ ਫਿਲਮ ਫੈਸਟੀਵਲ ਨੂੰ ਰੱਦ ਕਰ ਦਿੱਤਾ ਗਿਆ ਹੈ। ਪ੍ਰਬੰਧਕੀ ਕਮੇਟੀ ਨੇ ਵੀਰਵਾਰ ਰਾਤ ਨੂੰ ਇੱਕ ਟਵੀਟ ਵਿੱਚ ਇਹ ਜਾਣਕਾਰੀ ਦਿੱਤੀ। ਸਮਾਰੋਹ 12 ਅਤੇ 13 ਮਈ ਨੂੰ ਹੋਣਾ ਸੀ।
ਅਮਰੀਕਾ: ਇਕੋ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਨਿਉ ਜਰਸੀ ਵਿੱਚ ਇਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ। ਸੱਤ ਮੈਂਬਰਾਂ ਦੇ ਇਸ ਪਰਿਵਾਰ ਦੇ ਤਿੰਨ ਮੈਂਬਰ ਲਾਇਫ ਸਪੋਰਟ ਸਿਸਟਮ ਤੇ ਹਨ।
  ਇਹ ਵੀ ਪੜ੍ਹੋ: ਕੋਰੋਨਾ ਤੋਂ ਬਚਣ ਲਈ ਰੱਬ ਦਾ ਆਸਰਾ ! ਅਮਰੀਕੀ ਸਰਵੇਖਣ 'ਚ ਹੈਰਾਨੀਜਨਕ ਤੱਥ
 
Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Arvind Kejriwal: 'ਕੇਜਰੀਵਾਲ ਚੁਣੇ ਹੋਏ ਮੁੱਖ ਮੰਤਰੀ, ਕੋਈ ਅੱਤਵਾਦੀ ਨਹੀਂ...', ਹਾਈ ਕੋਰਟ 'ਚ ਸੀਬੀਆਈ ਦੀ ਗ੍ਰਿਫਤਾਰੀ 'ਤੇ ਸਵਾਲ
Arvind Kejriwal: 'ਕੇਜਰੀਵਾਲ ਚੁਣੇ ਹੋਏ ਮੁੱਖ ਮੰਤਰੀ, ਕੋਈ ਅੱਤਵਾਦੀ ਨਹੀਂ...', ਹਾਈ ਕੋਰਟ 'ਚ ਸੀਬੀਆਈ ਦੀ ਗ੍ਰਿਫਤਾਰੀ 'ਤੇ ਸਵਾਲ
Punjabi Singer: ਮਸ਼ਹੂਰ ਪੰਜਾਬੀ ਗਾਇਕ ਸੜਕ ਹਾਦਸੇ 'ਚ ਹੋਇਆ ਗੰਭੀਰ ਜਖ਼ਮੀ, ਟਰੱਕ ਨਾਲ ਕਾਰ ਦੀ ਹੋਈ ਭਿਆਨਕ ਟੱਕਰ
Punjabi Singer: ਮਸ਼ਹੂਰ ਪੰਜਾਬੀ ਗਾਇਕ ਸੜਕ ਹਾਦਸੇ 'ਚ ਹੋਇਆ ਗੰਭੀਰ ਜਖ਼ਮੀ, ਟਰੱਕ ਨਾਲ ਕਾਰ ਦੀ ਹੋਈ ਭਿਆਨਕ ਟੱਕਰ
Weather Update: 17 ਤੋਂ 19 ਜੁਲਾਈ ਤੱਕ ਮੀਂਹ ਦੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ ਵਿਚ ਠੰਢਾ ਹੋਇਆ ਮੌਸਮ
Weather Update: 17 ਤੋਂ 19 ਜੁਲਾਈ ਤੱਕ ਮੀਂਹ ਦੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ ਵਿਚ ਠੰਢਾ ਹੋਇਆ ਮੌਸਮ
Chandipura virus alert- ਇਨ੍ਹਾਂ ਸੂਬਿਆਂ ਵਿਚ ਫੈਲਿਆ ਚਾਂਦੀਪੁਰਾ ਵਾਇਰਸ, ਸਿਹਤ ਵਿਭਾਗ ਹੋਇਆ ਚੌਕਸ, ਜਾਣੋ ਬਚਾਅ ਤੇ ਲੱਛਣ
Chandipura virus alert- ਇਨ੍ਹਾਂ ਸੂਬਿਆਂ ਵਿਚ ਫੈਲਿਆ ਚਾਂਦੀਪੁਰਾ ਵਾਇਰਸ, ਸਿਹਤ ਵਿਭਾਗ ਹੋਇਆ ਚੌਕਸ, ਜਾਣੋ ਬਚਾਅ ਤੇ ਲੱਛਣ
Advertisement
ABP Premium

ਵੀਡੀਓਜ਼

Faridkot Clash | ਫ਼ਰੀਦਕੋਟ ਗੁਰਦੁਆਰਾ ਸਾਹਿਬ ਚ ਭਿੜੀਆਂ ਧਿਰਾਂ- ਉੱਤਰੀਆਂ ਦਸਤਾਰਾਂLakha Sidhana| 'ਨਵਦੀਪ 'ਤੇ ਭਾਰੀ ਤਸ਼ੱਦਦ ਹੋਇਆ' ਲੱਖਾ ਸਿਧਾਣਾ ਨੇ ਕਹੀਆਂ ਇਹ ਗੱਲਾਂSBI Bank Asst. Manager Arrest | SBI ਦਾ ਸਹਾਇਕ ਮੈਨੇਜਰ ਰਿਸ਼ਵਤ ਲੈਂਦਾ ਕਾਬੂ | Bribe caseJagjit Dallewal| 'ਹਾਲਾਤ ਖ਼ਰਾਬ ਹੋਏ ਤਾਂ ਜ਼ਿੰਮੇਵਾਰ ਹਰਿਆਣਾ ਸਰਕਾਰ ਹੋਵੇਗੀ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Arvind Kejriwal: 'ਕੇਜਰੀਵਾਲ ਚੁਣੇ ਹੋਏ ਮੁੱਖ ਮੰਤਰੀ, ਕੋਈ ਅੱਤਵਾਦੀ ਨਹੀਂ...', ਹਾਈ ਕੋਰਟ 'ਚ ਸੀਬੀਆਈ ਦੀ ਗ੍ਰਿਫਤਾਰੀ 'ਤੇ ਸਵਾਲ
Arvind Kejriwal: 'ਕੇਜਰੀਵਾਲ ਚੁਣੇ ਹੋਏ ਮੁੱਖ ਮੰਤਰੀ, ਕੋਈ ਅੱਤਵਾਦੀ ਨਹੀਂ...', ਹਾਈ ਕੋਰਟ 'ਚ ਸੀਬੀਆਈ ਦੀ ਗ੍ਰਿਫਤਾਰੀ 'ਤੇ ਸਵਾਲ
Punjabi Singer: ਮਸ਼ਹੂਰ ਪੰਜਾਬੀ ਗਾਇਕ ਸੜਕ ਹਾਦਸੇ 'ਚ ਹੋਇਆ ਗੰਭੀਰ ਜਖ਼ਮੀ, ਟਰੱਕ ਨਾਲ ਕਾਰ ਦੀ ਹੋਈ ਭਿਆਨਕ ਟੱਕਰ
Punjabi Singer: ਮਸ਼ਹੂਰ ਪੰਜਾਬੀ ਗਾਇਕ ਸੜਕ ਹਾਦਸੇ 'ਚ ਹੋਇਆ ਗੰਭੀਰ ਜਖ਼ਮੀ, ਟਰੱਕ ਨਾਲ ਕਾਰ ਦੀ ਹੋਈ ਭਿਆਨਕ ਟੱਕਰ
Weather Update: 17 ਤੋਂ 19 ਜੁਲਾਈ ਤੱਕ ਮੀਂਹ ਦੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ ਵਿਚ ਠੰਢਾ ਹੋਇਆ ਮੌਸਮ
Weather Update: 17 ਤੋਂ 19 ਜੁਲਾਈ ਤੱਕ ਮੀਂਹ ਦੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ ਵਿਚ ਠੰਢਾ ਹੋਇਆ ਮੌਸਮ
Chandipura virus alert- ਇਨ੍ਹਾਂ ਸੂਬਿਆਂ ਵਿਚ ਫੈਲਿਆ ਚਾਂਦੀਪੁਰਾ ਵਾਇਰਸ, ਸਿਹਤ ਵਿਭਾਗ ਹੋਇਆ ਚੌਕਸ, ਜਾਣੋ ਬਚਾਅ ਤੇ ਲੱਛਣ
Chandipura virus alert- ਇਨ੍ਹਾਂ ਸੂਬਿਆਂ ਵਿਚ ਫੈਲਿਆ ਚਾਂਦੀਪੁਰਾ ਵਾਇਰਸ, ਸਿਹਤ ਵਿਭਾਗ ਹੋਇਆ ਚੌਕਸ, ਜਾਣੋ ਬਚਾਅ ਤੇ ਲੱਛਣ
Rishabh Pant: ਰਿਸ਼ਭ ਪੰਤ ਨੇ ਛੱਡਿਆ ਦਿੱਲੀ ਕੈਪੀਟਲਸ ਦਾ ਸਾਥ ? ਹੁਣ ਇਸ ਟੀਮ ਦੇ ਬਣਨਗੇ ਨਵੇਂ ਕਪਤਾਨ, ਜਾਣੋ ਕਿਉਂ ਲਿਆ ਅਜਿਹਾ ਫੈਸਲਾ
ਰਿਸ਼ਭ ਪੰਤ ਨੇ ਛੱਡਿਆ ਦਿੱਲੀ ਕੈਪੀਟਲਸ ਦਾ ਸਾਥ ? ਹੁਣ ਇਸ ਟੀਮ ਦੇ ਬਣਨਗੇ ਨਵੇਂ ਕਪਤਾਨ, ਜਾਣੋ ਕਿਉਂ ਲਿਆ ਅਜਿਹਾ ਫੈਸਲਾ
'2.5 ਕਰੋੜ ਦਿਓ ਨਹੀਂ ਤਾਂ...', ਫਿਰੋਜ਼ਪੁਰ ਦੇ ਕਾਰੋਬਾਰੀ ਨੂੰ ਗੋਲਡੀ ਬਰਾੜ ਅਤੇ ਹਰਵਿੰਦਰ ਰਿੰਦਾ ਨੇ ਦਿੱਤੀ ਧਮਕੀ
'2.5 ਕਰੋੜ ਦਿਓ ਨਹੀਂ ਤਾਂ...', ਫਿਰੋਜ਼ਪੁਰ ਦੇ ਕਾਰੋਬਾਰੀ ਨੂੰ ਗੋਲਡੀ ਬਰਾੜ ਅਤੇ ਹਰਵਿੰਦਰ ਰਿੰਦਾ ਨੇ ਦਿੱਤੀ ਧਮਕੀ
Gangster in Punjab: ਗੈਂਗਸਟਰਾਂ 'ਤੇ ਵੱਡਾ ਐਕਸ਼ਨ! ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਨੂੰ ਵੱਡਾ ਝਟਕਾ
Gangster in Punjab: ਗੈਂਗਸਟਰਾਂ 'ਤੇ ਵੱਡਾ ਐਕਸ਼ਨ! ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਨੂੰ ਵੱਡਾ ਝਟਕਾ
Weather Update: ਹੁੰਮਸ ਭਰੀ ਗਰਮੀ ਤੋਂ ਮਿਲੇਗੀ ਰਾਹਤ, 18 ਜ਼ਿਲ੍ਹਿਆਂ 'ਚ ਮੀਂਹ ਦਾ ਯੈਲੋ ਅਲਰਟ, ਇੱਥੇ 10 ਵਜੇ ਤੱਕ ਪਵੇਗਾ ਭਾਰੀ ਮੀਂਹ, ਜਾਣੋ ਮੌਸਮ ਦਾ ਹਾਲ
Weather Update: ਹੁੰਮਸ ਭਰੀ ਗਰਮੀ ਤੋਂ ਮਿਲੇਗੀ ਰਾਹਤ, 18 ਜ਼ਿਲ੍ਹਿਆਂ 'ਚ ਮੀਂਹ ਦਾ ਯੈਲੋ ਅਲਰਟ, ਇੱਥੇ 10 ਵਜੇ ਤੱਕ ਪਵੇਗਾ ਭਾਰੀ ਮੀਂਹ, ਜਾਣੋ ਮੌਸਮ ਦਾ ਹਾਲ
Embed widget