Curd Benefits: ਸਿਹਤ ਲਈ ਵਰਦਾਨ ਮੰਨਿਆ ਜਾਂਦਾ ਦਹੀਂ, ਪਰ ਖਾਂਦੇ ਵੇਲੇ ਭੁੱਲ ਕੇ ਵੀ ਨਾ ਕਰ ਬੈਠਿਓ ਇਹ ਗਲਤੀਆਂ
Health Care: ਦਰਅਸਲ ਖਾਣੇ ਨਾਲ ਦਹੀਂ ਖਾਣਾ ਲਗਪਗ ਹਰ ਭਾਰਤੀ ਘਰ ਵਿੱਚ ਇੱਕ ਆਮ ਗੱਲ ਹੈ ਪਰ ਸਿਹਤ ਮਾਹਿਰ ਦਹੀਂ ਖਾਣ ਨਾਲ ਜੁੜੀਆਂ ਕੁਝ ਆਮ ਗਲਤੀਆਂ ਬਾਰੇ ਚੇਤਾਵਨੀ ਵੀ ਦਿੰਦੇ ਹਨ ਜਿਨ੍ਹਾਂ ਤੋਂ ਬਚਣਾ ਚਾਹੀਦਾ ਹੈ।
Curd Benefits: ਦਹੀਂ ਨੂੰ ਸਿਹਤ ਲਈ ਬੇਹੱਦ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਪਾਚਨ ਸ਼ਕਤੀ ਵਧਾਉਣ ਦੇ ਨਾਲ-ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵੀ ਵਧਾਉਂਦਾ ਹੈ। ਪ੍ਰੋਬਾਇਓਟਿਕ ਗੁਣਾਂ ਨਾਲ ਭਰਪੂਰ ਇਸ ਭੋਜਨ 'ਚ ਕੈਲਸ਼ੀਅਮ ਵੀ ਭਰਪੂਰ ਹੁੰਦਾ ਹੈ, ਜੋ ਸਾਡੇ ਸਰੀਰ ਦੀਆਂ ਹੱਡੀਆਂ ਨੂੰ ਮਜ਼ਬੂਤ ਰੱਖਦਾ ਹੈ। ਇਸ ਤੋਂ ਇਲਾਵਾ ਇਸ 'ਚ ਵਿਟਾਮਿਨ ਬੀ2, ਵਿਟਾਮਿਨ ਬੀ12, ਮੈਗਨੀਸ਼ੀਅਮ, ਪੋਟਾਸ਼ੀਅਮ ਤੇ ਪ੍ਰੋਟੀਨ ਵੀ ਭਰਪੂਰ ਹੁੰਦਾ ਹੈ, ਜਿਸ ਕਾਰਨ ਇਸ ਨੂੰ ਸੁਪਰਫੂਡ ਦੀ ਸ਼੍ਰੇਣੀ 'ਚ ਸ਼ਾਮਲ ਕੀਤਾ ਜਾਂਦਾ ਹੈ।
ਦਰਅਸਲ ਖਾਣੇ ਨਾਲ ਦਹੀਂ ਖਾਣਾ ਲਗਪਗ ਹਰ ਭਾਰਤੀ ਘਰ ਵਿੱਚ ਇੱਕ ਆਮ ਗੱਲ ਹੈ ਪਰ ਸਿਹਤ ਮਾਹਿਰ ਦਹੀਂ ਖਾਣ ਨਾਲ ਜੁੜੀਆਂ ਕੁਝ ਆਮ ਗਲਤੀਆਂ ਬਾਰੇ ਚੇਤਾਵਨੀ ਵੀ ਦਿੰਦੇ ਹਨ ਜਿਨ੍ਹਾਂ ਤੋਂ ਬਚਣਾ ਚਾਹੀਦਾ ਹੈ। ਜੇਕਰ ਦਹੀਂ ਦਾ ਸੇਵਨ ਤੁਹਾਡੀ ਰੋਜ਼ਾਨਾ ਰੁਟੀਨ ਦਾ ਹਿੱਸਾ ਹੈ ਤਾਂ ਇੱਥੇ ਕੁਝ ਆਮ ਸੁਝਾਅ ਹਨ ਜੋ ਤੁਹਾਨੂੰ ਦਹੀਂ ਖਾਣ ਤੋਂ ਪਹਿਲਾਂ ਧਿਆਨ ਵਿੱਚ ਰੱਖਣੇ ਚਾਹੀਦੇ ਹਨ।
1. ਰਾਤ ਨੂੰ ਦਹੀਂ ਖਾਣ ਤੋਂ ਪ੍ਰਹੇਜ਼ ਕਰੋ
ਰਾਤ ਨੂੰ ਦਹੀਂ ਖਾਣ ਨਾਲ ਸਰੀਰ ਵਿੱਚ ਆਲਸ ਵਧ ਸਕਦਾ ਹੈ। ਅਜਿਹਾ ਬਲਗ਼ਮ ਬਣਨ ਨਾਲ ਹੁੰਦਾ ਹੈ। ਆਯੁਰਵੇਦ ਅਨੁਸਾਰ, ਦਹੀਂ ਦੇ ਮਿੱਠੇ ਤੇ ਤਿੱਖੇ ਗੁਣ ਬਲਗ਼ਮ ਪੈਦਾ ਕਰਦੇ ਹਨ। ਇਸ ਨਾਲ ਸਾਹ ਦੀ ਸਮੱਸਿਆ ਵਧਦੀ ਹੈ। ਨੱਕ ਬੰਦ ਹੋ ਸਕਦਾ ਹੈ ਗਠੀਏ ਦੀ ਸਮੱਸਿਆ ਵਧਦੀ ਹੈ ਤੇ ਸੋਜ ਦਾ ਕਾਰਨ ਵੀ ਬਣ ਸਕਦਾ ਹੈ।
2. ਕੱਚੇ ਦਹੀਂ ਦਾ ਸੇਵਨ ਨਾ ਕਰੋ
ਦਹੀਂ 'ਚ ਹਮੇਸ਼ਾ ਚੀਨੀ, ਸ਼ਹਿਦ, ਗੁੜ ਜਾਂ ਮਸਾਲੇ ਜਿਵੇਂ ਨਮਕ, ਕਾਲੀ ਮਿਰਚ, ਜੀਰਾ ਪਾਊਡਰ ਮਿਲਾਉਣਾ ਚਾਹੀਦਾ ਹੈ। ਇਹ ਦਹੀਂ ਦੀ ਪ੍ਰਭਾਵਸ਼ੀਲਤਾ ਨੂੰ ਸੁਧਾਰਦਾ ਹੈ ਤੇ ਬਲਗ਼ਮ ਦੇ ਨਿਰਮਾਣ ਨੂੰ ਘਟਾਉਂਦਾ ਹੈ।
3. ਇਸ ਮੌਸਮ 'ਚ ਦਹੀਂ ਦਾ ਸੇਵਨ ਨਾ ਕਰੋ
ਬਹੁਤ ਸਾਰੇ ਲੋਕ ਰੋਜ਼ਾਨਾ ਭੋਜਨ ਨਾਲ ਦਹੀਂ ਦਾ ਸੇਵਨ ਕਰਨਾ ਪਸੰਦ ਕਰਦੇ ਹਨ, ਪਰ ਮਾਹਿਰ ਸਾਲ ਦੇ ਕੁਝ ਮਹੀਨਿਆਂ ਦੌਰਾਨ ਦਹੀਂ ਖਾਣ ਤੋਂ ਪ੍ਰਹੇਜ਼ ਕਰਨ ਦੀ ਸਲਾਹ ਦਿੰਦੇ ਹਨ। ਇਸ ਮੌਸਮ ਵਿੱਚ ਦਹੀਂ ਸਮੁੱਚੀ ਸਿਹਤ ਤੇ ਪਾਚਨ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਆਯੁਰਵੇਦ ਅਨੁਸਾਰ, ਬਸੰਤ, ਪਤਝੜ ਤੇ ਸਰਦੀਆਂ ਦੇ ਮੌਸਮ ਵਿੱਚ ਦਹੀਂ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਬਲਗ਼ਮ ਦੇ ਨਿਰਮਾਣ ਨੂੰ ਵਧਾ ਸਕਦਾ ਹੈ।
ਇਨ੍ਹਾਂ ਚੀਜ਼ਾਂ ਨਾਲ ਕਦੇ ਨਾ ਖਾਓ ਦਹੀਂ
1. ਦਹੀਂ ਨਾਲ ਪਿਆਜ਼ ਦਾ ਸੇਵਨ ਕਰੋ
ਗਰਮੀਆਂ ਦੇ ਦਿਨਾਂ ਵਿੱਚ ਲੋਕ ਅਕਸਰ ਘਰ ਵਿੱਚ ਰਾਇਤਾ ਬਣਾਉਂਦੇ ਹਨ ਜਿਸ ਵਿੱਚ ਦਹੀਂ ਨਾਲ ਪਿਆਜ਼ ਮਿਲਾਇਆ ਜਾਂਦਾ ਹੈ। ਇਹ ਸਵਾਦ ਵਿੱਚ ਭਾਵੇਂ ਚੰਗਾ ਹੋਵੇ ਪਰ ਸਿਹਤ ਲਈ ਨੁਕਸਾਨਦਾਇਕ ਹੈ। ਆਯੁਰਵੇਦ ਅਨੁਸਾਰ ਦਹੀਂ ਦੀ ਤਾਸੀਰ ਠੰਢੀ ਹੁੰਦੀ ਹੈ ਜਦਕਿ ਪਿਆਜ਼ ਦੀ ਤਾਸੀਰ ਗਰਮ ਹੁੰਦੀ ਹੈ। ਅਜਿਹੇ 'ਚ ਜੇਕਰ ਦੋਵਾਂ ਦਾ ਇਕੱਠੇ ਇਸਤੇਮਾਲ ਕੀਤਾ ਜਾਵੇ ਤਾਂ ਐਲਰਜੀ ਹੋ ਸਕਦੀ ਹੈ। ਅਜਿਹਾ ਕਰਨ ਨਾਲ ਸਰੀਰ 'ਤੇ ਧੱਫੜ, ਚੰਬਲ, ਗੈਸ, ਐਸੀਡਿਟੀ, ਉਲਟੀ ਹੋ ਸਕਦੀ ਹੈ।
2. ਦੁੱਧ ਤੇ ਦਹੀਂ ਨੂੰ ਇਕੱਠੇ ਵਰਤਣਾ
ਹਾਲਾਂਕਿ ਦਹੀਂ ਦੁੱਧ ਤੋਂ ਬਣਿਆ ਉਤਪਾਦ ਹੈ ਪਰ ਆਯੁਰਵੇਦ 'ਚ ਇਨ੍ਹਾਂ ਦੋਵਾਂ ਦੀ ਇਕੱਠੇ ਵਰਤੋਂ ਨੂੰ ਵਰਜਿਤ ਮੰਨਿਆ ਗਿਆ ਹੈ। ਮੰਨਿਆ ਜਾਂਦਾ ਹੈ ਕਿ ਦੋਵਾਂ ਦਾ ਇਕੱਠੇ ਇਸਤੇਮਾਲ ਕਰਨ ਨਾਲ ਦਸਤ, ਗੈਸ, ਪੇਟ ਦਰਦ, ਬਦਹਜ਼ਮੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
3.ਅੰਬ ਦੇ ਨਾਲ ਦਹੀਂ
ਹਾਲਾਂਕਿ ਗਰਮੀਆਂ ਦੇ ਮੌਸਮ 'ਚ ਲੋਕ ਅਕਸਰ ਹੀ ਅੰਬ ਨਾਲ ਲੱਸੀ ਜਾਂ ਫਿਰ ਦਹੀਂ ਖਾ ਲੈਂਦੇ ਹਨ ਪਰ ਇਹ ਸਾਡੀ ਸਿਹਤ ਲਈ ਹਾਨੀਕਾਰਕ ਹੈ। ਦਰਅਸਲ, ਦੋਵਾਂ ਦਾ ਪ੍ਰਭਾਵ ਇੱਕ-ਦੂਜੇ ਦੇ ਉਲਟ ਹੁੰਦਾ ਹੈ, ਜਿਸ ਕਾਰਨ ਜਦੋਂ ਤੁਸੀਂ ਇਨ੍ਹਾਂ ਦੋਵਾਂ ਨੂੰ ਮਿਲਾਉਂਦੇ ਹੋ, ਤਾਂ ਸਰੀਰ 'ਤੇ ਚਮੜੀ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇੰਨਾ ਹੀ ਨਹੀਂ ਇਹ ਸਰੀਰ 'ਚ ਜ਼ਹਿਰੀਲੇ ਤੱਤਾਂ ਨੂੰ ਵਧਾਉਂਦਾ ਹੈ ਜਿਸ ਨਾਲ ਸਾਡੇ ਪਾਚਨ 'ਤੇ ਵੀ ਅਸਰ ਪੈਂਦਾ ਹੈ।
4. ਮੱਛੀ ਤੇ ਦਹੀਂ
ਕਿਹਾ ਜਾਂਦਾ ਹੈ ਕਿ ਕਦੇ ਵੀ ਦੋ ਪ੍ਰੋਟੀਨ ਵਾਲੇ ਭੋਜਨ ਇਕੱਠੇ ਨਹੀਂ ਖਾਣੇ ਚਾਹੀਦੇ। ਅਜਿਹੇ 'ਚ ਜਦੋਂ ਅਸੀਂ ਮੱਛੀ ਦੇ ਨਾਲ ਦਹੀਂ ਦਾ ਸੇਵਨ ਕਰਦੇ ਹਾਂ ਤਾਂ ਇਸ ਨਾਲ ਕਈ ਬਿਮਾਰੀਆਂ ਹੋ ਸਕਦੀਆਂ ਹਨ। ਦੋਵਾਂ 'ਚ ਪ੍ਰੋਟੀਨ ਭਰਪੂਰ ਮਾਤਰਾ 'ਚ ਹੁੰਦਾ ਹੈ, ਜਿਸ ਕਾਰਨ ਇਨ੍ਹਾਂ ਦੇ ਸੇਵਨ ਨਾਲ ਬਦਹਜ਼ਮੀ, ਪੇਟ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
5. ਉੜਦ ਦੀ ਦਾਲ ਦੇ ਨਾਲ ਦਹੀਂ
ਜੇ ਅਸੀਂ ਦਹੀਂ ਦੇ ਨਾਲ ਉੜਦ ਦੀ ਦਾਲ ਦਾ ਸੇਵਨ ਕਰਦੇ ਹਾਂ ਤਾਂ ਐਸੀਡਿਟੀ, ਬਲੋਟਿੰਗ, ਢਿੱਡ ਵਿੱਚ ਲੂਜ਼ ਮੋਸ਼ਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਇਸ ਲਈ ਇਨ੍ਹਾਂ ਦੋਵਾਂ ਦਾ ਕਦੇ ਵੀ ਇਕੱਠੇ ਸੇਵਨ ਨਹੀਂ ਕਰਨਾ ਚਾਹੀਦਾ।
Check out below Health Tools-
Calculate Your Body Mass Index ( BMI )