Dental Care : ਹੱਸਣ, ਖਾਣ ਤੇ ਸੁੰਦਰ ਦਿਖਣ ਲਈ ਜ਼ਰੂਰੀ ਹਨ ਦੰਦ, ਇਹ ਗਲਤੀਆਂ ਨਹੀਂ ਕਰੋਗੇ ਤਾਂ ਠੀਕ ਰਹਿਣਗੇ ਦੰਦ
ਦੰਦ ਸਾਡੇ ਸਰੀਰ ਦਾ ਬਹੁਤ ਮਹੱਤਵਪੂਰਨ ਅੰਗ ਹਨ। ਚੰਗੀ ਮੁਸਕਰਾਹਟ ਲਈ ਦੰਦਾਂ ਨੂੰ ਸਾਫ਼ ਅਤੇ ਸਿਹਤਮੰਦ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਚਮਕਦਾਰ ਸਫ਼ੈਦ ਦੰਦ ਨਾ ਸਿਰਫ਼ ਤੁਹਾਡੀ ਖ਼ੂਬਸੂਰਤੀ ਵਿੱਚ ਵਾਧਾ ਕਰਦੇ ਹਨ ਸਗੋਂ ਚੰਗੀ ਸਿਹਤ
Dental Care : ਦੰਦ ਸਾਡੇ ਸਰੀਰ ਦਾ ਬਹੁਤ ਮਹੱਤਵਪੂਰਨ ਅੰਗ ਹਨ। ਚੰਗੀ ਮੁਸਕਰਾਹਟ ਲਈ ਦੰਦਾਂ ਨੂੰ ਸਾਫ਼ ਅਤੇ ਸਿਹਤਮੰਦ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਚਮਕਦਾਰ ਸਫ਼ੈਦ ਦੰਦ ਨਾ ਸਿਰਫ਼ ਤੁਹਾਡੀ ਖ਼ੂਬਸੂਰਤੀ ਵਿੱਚ ਵਾਧਾ ਕਰਦੇ ਹਨ ਸਗੋਂ ਚੰਗੀ ਸਿਹਤ ਦੀ ਨਿਸ਼ਾਨੀ ਵੀ ਹਨ। ਚਮਕਦਾਰ ਦੰਦਾਂ ਦੀ ਤਾਂ ਹਰ ਕਿਸੇ ਦੀ ਇੱਛਾ ਹੁੰਦੀ ਹੈ ਪਰ ਇਸ ਦੇ ਬਾਵਜੂਦ ਅਸੀਂ ਕੁਝ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਦੇ ਹਾਂ ਜਿਸ ਨਾਲ ਸਾਨੂੰ ਕਈ ਤਰ੍ਹਾਂ ਨਾਲ ਪਰੇਸ਼ਾਨੀ ਹੁੰਦੀ ਹੈ, ਕਈ ਵਾਰ ਅਸੀਂ ਕੁਝ ਅਜਿਹਾ ਖਾਂਦੇ ਹਾਂ ਜਿਸ ਨਾਲ ਸਾਡੇ ਦੰਦਾਂ 'ਤੇ ਦਾਗ ਲੱਗ ਜਾਂਦੇ ਹਨ ਅਤੇ ਦੰਦ ਖਰਾਬ ਹੋ ਜਾਂਦੇ ਹਨ। ਆਓ ਜਾਣਦੇ ਹਾਂ ਦੰਦਾਂ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਚੀਜ਼ਾਂ ਬਾਰੇ, ਜਿਨ੍ਹਾਂ ਤੋਂ ਸਾਨੂੰ ਬਚਣਾ ਚਾਹੀਦਾ ਹੈ।
ਮਿੱਠੀਆਂ ਚੀਜ਼ਾਂ : ਸਾਫਟ ਡਰਿੰਕਸ, ਕਾਰਬੋਨੇਟਿਡ ਡਰਿੰਕਸ, ਫਰੂਟ ਜੂਸ ਐਨਰਜੀ ਡਰਿੰਕਸ, ਸਮੂਦੀ ਆਦਿ ਦੰਦਾਂ ਨੂੰ ਐਸੀਡਿਕ ਨੁਕਸਾਨ ਪਹੁੰਚਾਉਂਦੇ ਹਨ। ਅਜਿਹੇ ਡਰਿੰਕਸ ਦੰਦਾਂ ਦੀ ਬਾਹਰੀ ਪਰਤ ਨੂੰ ਖਰਾਬ ਕਰ ਦਿੰਦੇ ਹਨ। ਇਨ੍ਹਾਂ ਕਾਰਨ ਦੰਦ ਪੀਲੇ ਪੈ ਸਕਦੇ ਹਨ ਅਤੇ ਦੰਦਾਂ 'ਤੇ ਨਿਸ਼ਾਨ ਵੀ ਪੈ ਸਕਦੇ ਹਨ।
ਸੁੱਕੇ ਮੇਵੇ : ਸੁੱਕੇ ਮੇਵੇ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਪਰ ਇਸ ਦੀ ਮਿਠਾਸ ਅਤੇ ਚਿਪਚਿਪੀ ਬਣਤਰ ਦੰਦਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਸੁੱਕੇ ਮੇਵਿਆਂ 'ਚ ਮੌਜੂਦ ਚੀਨੀ ਦੰਦਾਂ 'ਤੇ ਚਿਪਕ ਜਾਂਦੀ ਹੈ, ਜਿਸ ਕਾਰਨ ਦੰਦ ਸੜ ਸਕਦੇ ਹਨ। ਕਿਸ਼ਮਿਸ਼ ਵਰਗੇ ਸੁੱਕੇ ਮੇਵੇ ਖਾਣ ਨਾਲ ਦੰਦ ਸੜ ਸਕਦੇ ਹਨ।
ਆਲੂ ਦੇ ਚਿਪਸ : ਆਲੂ ਦੇ ਚਿਪਸ 'ਚ ਸਟਾਰਚ ਪਾਇਆ ਜਾਂਦਾ ਹੈ, ਅਜਿਹੇ 'ਚ ਜੇਕਰ ਚਿਪਸ ਖਾਣ ਤੋਂ ਬਾਅਦ ਦੰਦਾਂ ਦੀ ਚੰਗੀ ਤਰ੍ਹਾਂ ਸਫਾਈ ਨਾ ਕੀਤੀ ਜਾਵੇ ਤਾਂ ਇਹ ਕੈਵਿਟੀ ਦਾ ਕਾਰਨ ਬਣ ਜਾਂਦੀ ਹੈ। ਜੇਕਰ ਤੁਸੀਂ ਆਲੂ ਦੇ ਚਿਪਸ ਖਾਂਦੇ ਹੋ, ਤਾਂ ਤੁਹਾਨੂੰ ਖਾਣਾ ਖਾਣ ਤੋਂ ਬਾਅਦ ਆਪਣੇ ਦੰਦਾਂ ਨੂੰ ਬੁਰਸ਼ ਕਰਨਾ ਚਾਹੀਦਾ ਹੈ।
ਕੈਂਡੀ : ਕੈਂਡੀ ਵਿਚ ਖੰਡ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਕੈਂਡੀ ਦਾ ਜ਼ਿਆਦਾ ਸੇਵਨ ਦੰਦਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਤੁਹਾਡੀ ਜੀਭ ਦਾ ਰੰਗ ਬਦਲਣ ਦੇ ਨਾਲ-ਨਾਲ ਇਹ ਦੰਦਾਂ 'ਤੇ ਦਾਗ ਵੀ ਛੱਡ ਦਿੰਦਾ ਹੈ। ਜੇਕਰ ਤੁਸੀਂ ਬਹੁਤ ਜ਼ਿਆਦਾ ਕੈਂਡੀ ਖਾਂਦੇ ਹੋ ਤਾਂ ਤੁਹਾਨੂੰ ਇਸ ਦੀ ਮਾਤਰਾ ਘੱਟ ਕਰ ਲੈਣੀ ਚਾਹੀਦੀ ਹੈ |
ਚਾਹ : ਚਾਹ ਪੀਣਾ ਹਰ ਕੋਈ ਪਸੰਦ ਕਰਦਾ ਹੈ ਪਰ ਚਾਹ ਦੰਦਾਂ ਲਈ ਚੰਗੀ ਨਹੀਂ ਮੰਨੀ ਜਾਂਦੀ। ਚਾਹ ਦੰਦਾਂ ਦੀ ਬਾਹਰੀ ਪਰਤ ਈਨਾਮਲ ਨੂੰ ਨੁਕਸਾਨ ਪਹੁੰਚਾਉਂਦੀ ਹੈ, ਜਿਸ ਕਾਰਨ ਇਹ ਕਮਜ਼ੋਰ ਹੋ ਜਾਂਦੀ ਹੈ ਅਤੇ ਪੀਲੀ ਪੈਣ ਲੱਗਦੀ ਹੈ।
ਵਾਈਨ : ਜੋ ਲੋਕ ਨਿਯਮਤ ਤੌਰ 'ਤੇ ਵਾਈਨ ਦਾ ਸੇਵਨ ਕਰਦੇ ਹਨ, ਉਨ੍ਹਾਂ ਦੇ ਦੰਦਾਂ 'ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਇਸ ਨਾਲ ਦੰਦਾਂ 'ਚ ਈਨੇਮਲ ਹਿਰੋਜਨ ਦੀ ਸਮੱਸਿਆ ਹੋ ਸਕਦੀ ਹੈ।
Check out below Health Tools-
Calculate Your Body Mass Index ( BMI )