Dieting Side Effects: ਭਾਰ ਘਟਾਉਣ ਦੇ ਨਾਂ 'ਤੇ ਡਾਈਟਿੰਗ ਕਰਨਾ ਪੈ ਸਕਦੈ ਭਾਰੀ, ਜਾਣੋ ਇਸ ਦੇ ਵੱਡੇ ਨੁਕਸਾਨ
weight loss:ਅਸੀਂ ਸੋਚਦੇ ਹਾਂ ਕਿ ਜੇਕਰ ਅਸੀਂ ਖਾਣ-ਪੀਣ ਦੀ ਮਾਤਰਾ ਘੱਟ ਕਰ ਲਵਾਂਗੇ ਤਾਂ ਇਸ ਨਾਲ ਭਾਰ ਤੇਜ਼ੀ ਨਾਲ ਘੱਟ ਹੋਵੇਗਾ ਪਰ ਡਾਇਟਿੰਗ ਕਰਦੇ ਹੋਏ ਘੱਟ ਖਾਣਾ ਕੋਈ ਹੱਲ ਨਹੀਂ, ਇਹ ਫਾਇਦੇ ਦੀ ਬਜਾਏ ਤੁਹਾਨੂੰ ਵੱਡਾ ਨੁਕਸਾਨ ਹੋ ਸਕਦਾ ਹੈ।
Dieting Side Effects: ਮੌਜੂਦਾ ਰੁਝੇਵਿਆਂ ਭਰੀ ਜੀਵਨ ਸ਼ੈਲੀ ਅਤੇ ਮਾੜੀ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਅੱਜ ਦੇ ਸਮੇਂ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ। ਜਿਸ ਕਰਕੇ ਬਹੁਤ ਸਾਰੇ ਲੋਕ ਵੱਧ ਰਹੇ ਮੋਟਾਪੇ ਤੋਂ ਪ੍ਰੇਸ਼ਾਨ ਹਨ, ਜਿਸਦਾ ਮੁੱਖ ਕਾਰਨ ਤੇਲਯੁਕਤ ਅਤੇ ਮਿੱਠੇ ਭੋਜਨਾਂ ਦਾ ਸੇਵਨ ਹੈ। ਅਜਿਹੇ 'ਚ ਅਸੀਂ ਸੋਚਦੇ ਹਾਂ ਕਿ ਜੇਕਰ ਅਸੀਂ ਖਾਣ-ਪੀਣ ਦੀ ਮਾਤਰਾ ਘੱਟ ਕਰ ਲਵਾਂਗੇ ਤਾਂ ਇਸ ਨਾਲ ਭਾਰ ਤੇਜ਼ੀ ਨਾਲ ਘੱਟ ਹੋਵੇਗਾ ਪਰ ਡਾਇਟਿੰਗ ਕਰਦੇ ਹੋਏ ਘੱਟ ਖਾਣਾ ਕੋਈ ਹੱਲ ਨਹੀਂ ਹੈ, ਇਹ ਫਾਇਦੇ ਦੀ ਬਜਾਏ ਤੁਹਾਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਬਿਹਤਰ ਹੈ ਕਿ ਤੁਸੀਂ ਘੱਟ ਖਾਣ ਦੀ ਬਜਾਏ ਸਿਹਤਮੰਦ ਭੋਜਨ ਖਾਓ। ਆਓ ਜਾਣਦੇ ਹਾਂ ਕਿ ਭਾਰ ਘਟਾਉਣ ਦੇ ਨਾਂ 'ਤੇ ਡਾਈਟਿੰਗ ਕਰਨਾ ਤੁਹਾਡੇ ਲਈ ਕਿਵੇਂ ਔਖਾ ਸਾਬਤ ਹੋ ਸਕਦਾ ਹੈ।
ਸਰੀਰ ਵਿੱਚ ਕਮਜ਼ੋਰੀ
ਜੇਕਰ ਤੁਸੀਂ ਓਨਾ ਭੋਜਨ ਨਹੀਂ ਖਾਂਦੇ ਹੋ ਜਿੰਨਾ ਤੁਹਾਡੇ ਸਰੀਰ ਨੂੰ ਚਾਹੀਦਾ ਹੈ, ਤਾਂ ਸਰੀਰ ਵਿੱਚ ਬਹੁਤ ਜ਼ਿਆਦਾ ਊਰਜਾ ਦੀ ਕਮੀ ਹੋ ਜਾਵੇਗੀ ਅਤੇ ਰੋਜ਼ਾਨਾ ਜੀਵਨ ਦੇ ਆਮ ਕੰਮ ਕਰਨ ਵਿੱਚ ਮੁਸ਼ਕਲ ਆਵੇਗੀ। ਪਤਲਾ ਹੋਣ ਦੀ ਬਜਾਏ ਤੁਹਾਡਾ ਸਰੀਰ ਕਮਜ਼ੋਰ ਹੋਣਾ ਸ਼ੁਰੂ ਹੋ ਜਾਵੇਗਾ, ਜਿਸ ਕਾਰਨ ਤੁਸੀਂ ਚਿੜਚਿੜੇ ਵੀ ਹੋ ਸਕਦੇ ਹੋ। ਜਿਸ ਕਰਕੇ ਤੁਹਾਨੂੰ ਕਮਜ਼ੋਰੀ ਹੋਣ ਕਰਕੇ ਚੱਕਰ ਵੀ ਆ ਸਕਦੇ ਹਨ।
ਮੈਟਾਬੋਲਿਜ਼ਮ ਕਮਜ਼ੋਰ ਹੋਵੇਗਾ
ਬਿਨਾਂ ਸੋਚੇ-ਸਮਝੇ ਡਾਈਟਿੰਗ ਕਰਨ ਨਾਲ ਤੁਹਾਡੇ ਸਰੀਰ ਦਾ ਮੈਟਾਬੋਲਿਜ਼ਮ ਵੀ ਕਮਜ਼ੋਰ ਹੁੰਦਾ ਹੈ। ਇਸ ਲਈ, ਤੁਹਾਡੇ ਲਈ ਲੋੜੀਂਦੀ ਮਾਤਰਾ ਵਿੱਚ ਭੋਜਨ ਖਾਣਾ ਮਹੱਤਵਪੂਰਨ ਹੈ। ਨਾਲ ਹੀ, ਨਿਯਮਤ ਅੰਤਰਾਲਾਂ 'ਤੇ ਸਿਹਤਮੰਦ ਭੋਜਨ ਖਾਂਦੇ ਰਹੋ। ਨਾਸ਼ਤਾ, ਦੁਪਹਿਰ ਦਾ ਖਾਣਾ ਜਾਂ ਰਾਤ ਦਾ ਖਾਣਾ ਕਦੇ ਨਾ ਛੱਡੋ।
ਪਾਚਨ 'ਤੇ ਬੁਰਾ ਪ੍ਰਭਾਵ
ਜੇਕਰ ਤੁਸੀਂ ਨਿਰਧਾਰਤ ਸੀਮਾ ਤੋਂ ਘੱਟ ਖਾਂਦੇ ਹੋ, ਤਾਂ ਇਸ ਦਾ ਸਾਡੀ ਪਾਚਨ ਪ੍ਰਣਾਲੀ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਡਾਈਟਿੰਗ ਕਾਰਨ ਸਰੀਰ 'ਚ ਫਾਈਬਰ ਦੀ ਕਮੀ ਹੋ ਜਾਂਦੀ ਹੈ ਅਤੇ ਕਈ ਜ਼ਰੂਰੀ ਪੋਸ਼ਕ ਤੱਤ ਵੀ ਨਹੀਂ ਮਿਲ ਪਾਉਂਦੇ, ਜਿਸ ਕਾਰਨ ਪਾਚਨ ਤੰਤਰ ਕਮਜ਼ੋਰ ਹੋ ਜਾਂਦਾ ਹੈ।
ਪਿੱਤੇ ਦੀ ਪੱਥਰੀ
ਜੋ ਲੋਕ ਭਾਰ ਘਟਾਉਣ ਲਈ ਘੱਟ ਖਾਣਾ ਸ਼ੁਰੂ ਕਰਦੇ ਹਨ, ਉਨ੍ਹਾਂ ਦੇ ਸਰੀਰ ਵਿੱਚ ਕੈਲੋਰੀ ਦੀ ਮਾਤਰਾ ਘੱਟਣ ਲੱਗਦੀ ਹੈ, ਜੇਕਰ ਉਹ ਲੰਬੇ ਸਮੇਂ ਤੱਕ ਅਜਿਹਾ ਕਰਦੇ ਹਨ ਤਾਂ ਪਿੱਤੇ ਦੀ ਪੱਥਰੀ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਲਈ ਮਾਹਿਰਾਂ ਦੀ ਸਲਾਹ 'ਤੇ ਹੀ ਡਾਈਟ ਕਰਨੀ ਚਾਹੀਦੀ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )