(Source: ECI/ABP News/ABP Majha)
ਮੀਟ ਅਤੇ ਬੀਫ ਵਿੱਚ ਕੀ ਫਰਕ ਹੈ? ਜੇਕਰ ਤੁਸੀਂ ਵੀ ਖਾਂਦੇ ਹੋ ਤਾਂ, ਇਨ੍ਹਾਂ ਗੱਲਾਂ ਦਾ ਪਤਾ ਹੋਣਾ ਜ਼ਰੂਰੀ
Food Tips: ਤੁਸੀਂ ਨਾਨ-ਵੈਜ ਦੇ ਸ਼ੌਕੀਨ ਹੋ ਜਾਂ ਨਹੀਂ, ਲੋਕ ਅਕਸਰ ਮੀਟ ਦੀਆਂ ਕਿਸਮਾਂ (varities) ਨੂੰ ਲੈ ਕੇ ਉਲਝਣ ਵਿਚ ਰਹਿੰਦੇ ਹਨ। ਖਾਸ ਕਰਕੇ ਮੀਟ ਅਤੇ ਬੀਫ ਵਿੱਚ। ਮੀਟ ਹੈ ਜਾਂ ਉਸ ਤੋਂ ਅਲੱਗ। ਹੁਣ ਅਸੀਂ ਤੁਹਾਨੂੰ ਇਸ ਨੂੰ ਸਮਝਣ ਦਾ ਆਸਾਨ ਤਰੀਕਾ ਦੱਸਾਂਗੇ..
Difference Between Meet And Beef: ਜੇਕਰ ਤੁਸੀਂ ਨਾਨ-ਵੈਜ ਦੇ ਸ਼ੌਕੀਨ ਹੋ ਤਾਂ ਨਾਨ-ਵੈਜ ਨਾਲ ਜੁੜੀ ਕੁਝ ਮੁੱਢਲੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਖਾਸ ਤੌਰ 'ਤੇ ਜਦੋਂ ਤੁਸੀਂ ਚਿਕਨ ਅਤੇ ਮਟਨ ਤੋਂ ਇਲਾਵਾ ਨਾਨ-ਵੈਜ ਪਸੰਦ ਕਰਦੇ ਹੋ। ਮੀਟ ਖਾਣ ਵਾਲੇ ਅਕਸਰ ਵੱਖ-ਵੱਖ ਕਿਸਮਾਂ ਦੇ ਮੀਟ ਨੂੰ ਲੈ ਕੇ ਉਲਝਣ ਵਿੱਚ ਰਹਿੰਦੇ ਹਨ। ਕਈ ਵਾਰ ਉਹ ਫੈਸਲਾ ਨਹੀਂ ਕਰ ਪਾਉਂਦੇ ਕਿ ਉਹ ਮੀਟ ਖਾਣਾ ਚਾਹੁੰਦੇ ਹਨ ਜਾਂ ਬੀਫ, ਜਿਸ ਕਰਕੇ ਕਈ ਵਾਰ ਉਹ ਗਲਤ ਪਕਵਾਨ ਖਾਣ ਲਈ ਮਜਬੂਰ ਹੋ ਜਾਂਦੇ ਹਨ। ਜੇਕਰ ਤੁਸੀਂ ਕਿਸੇ ਹੋਟਲ ਜਾਂ ਰੈਸਟੋਰੈਂਟ ਵਿੱਚ ਸਹੀ ਸ਼ਬਦਾਂ ਨਾਲ ਆਰਡਰ ਨਹੀਂ ਕਰਦੇ ਹੋ, ਤਾਂ ਤੁਹਾਨੂੰ ਕਿਸੇ ਹੋਰ ਤਰੀਕੇ ਦਾ ਨਾਨ-ਵੈਜ ਮਿਲ ਜਾਵੇਗਾ। ਇਸ ਲਈ ਮੀਟ ਅਤੇ ਬੀਫ ਵਿੱਚ ਫਰਕ ਜਾਣਨਾ ਬਹੁਤ ਜ਼ਰੂਰੀ ਹੈ।
ਇਹ ਵੀ ਪੜ੍ਹੋ: Garlic benefits: ਜੇਕਰ ਤੁਸੀਂ ਵੀ ਇਨ੍ਹਾਂ ਬਿਮਾਰੀਆਂ ਤੋਂ ਹੋ ਪਰੇਸ਼ਾਨ, ਤਾਂ ਖਾਓ ਕੱਚਾ ਲਸਣ, ਸਿਹਤ ਲਈ ਫਾਇਦੇਮੰਦ
ਮੀਟ ਤੇ ਬੀਫ ‘ਚ ਫਰਕ
ਨਾਨਵੇਜ ਵਿੱਚ ਮੀਟ ਦਾ ਟਰਮ ਇੱਕ ਵੱਡੀ ਕਿਸਮ ਦੀ ਵੈਰਾਇਟੀ ਹੈ। ਜਿਸ ਵਿੱਚ ਕਈ ਤਰ੍ਹਾਂ ਦੇ ਨਾਨ-ਵੈਜ ਸ਼ਾਮਿਲ ਹਨ। ਇਸ ਕੈਟਾਗਰੀ ਵਿੱਚ ਐਨੀਮਲ ਫਲੈਸ਼ ਨੂੰ ਰੱਖਿਆ ਗਿਆ ਹੈ। ਇਸ ਕੈਟਾਗਰੀ ਵਿੱਚ ਪਿਗਸ, ਕੈਟਲਸ ਅਤੇ ਲੈਮਬਸ ਦਾ ਮੀਟ ਸ਼ਾਮਲ ਹੁੰਦਾ ਹੈ। ਮੱਛੀ, ਸਮੁੰਦਰੀ ਭੋਜਨ (sea food) ਅਤੇ ਪੋਲਟਰੀ ਨੂੰ ਮੀਟ ਦੀ ਕੈਟਾਗਰੀ ਵਿੱਚ ਨਹੀਂ ਰੱਖਿਆ ਗਿਆ ਹੈ। ਜਦੋਂ ਕਿ ਬੀਫ ਇੱਕ ਖਾਸ ਕਿਸਮ ਦਾ ਮੀਟ ਹੁੰਦਾ ਹੈ। ਗਾਵਾਂ, ਬੁਲਸ ਅਤੇ ਕੈਟਲਸ ਦੇ ਮੀਟ ਨੂੰ ਬੀਫ ਕਹਿੰਦੇ ਹਨ। ਇਹ ਪੋਰਕ ਅਤੇ ਪੋਲਟਰੀ ਤੋਂ ਬਾਅਦ ਦੁਨੀਆ ਭਰ ਵਿੱਚ ਖਾਏ ਜਾਣ ਵਾਲਾ ਤੀਜਾ ਸਭ ਤੋਂ ਪ੍ਰਸਿੱਧ ਮੀਟ ਹੈ।
ਮੀਟ ਖਾਣ ਦੇ ਫਾਇਦੇ
ਮੀਟ ਦੀ ਕਿਸੇ ਵੀ ਕਿਸਮ ਦਾ ਹੋਵੇ, ਇਹ ਪ੍ਰੋਟੀਨ ਰਿਚ ਡਾਈਟ ਵਿੱਚ ਸ਼ਾਮਲ ਹੁੰਦਾ ਹੈ। ਇਸ ਨੂੰ ਸੂਪ ਦੇ ਰੂਪ ਵਿੱਚ, ਸਨੈਕਸ ਦੇ ਰੂਪ ਵਿੱਚ ਜਾਂ ਕਰੀ ਬਣਾ ਕੇ ਖਾਧਾ ਜਾਂਦਾ ਹੈ। ਮੀਟ ਖਾਣ ਨਾਲ ਹੈਲਥੀ ਵੇਟ ਗੇਨ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਜਿਨ੍ਹਾਂ ਲੋਕਾਂ ਨੂੰ ਕਿਸੇ ਕਿਸਮ ਦੀ ਸਰੀਰਕ ਕਮਜ਼ੋਰੀ ਜਾਂ ਇਮਿਊਨਿਟੀ ਨਾਲ ਜੁੜੀਆਂ ਸਮੱਸਿਆਵਾਂ ਹਨ। ਉਨ੍ਹਾਂ ਲਈ ਮਾਸ ਖਾਣਾ ਫਾਇਦੇਮੰਦ ਹੁੰਦਾ ਹੈ। ਪਰ ਜੇਕਰ ਕੋਈ ਵੀ ਵਿਅਕਤੀ ਭਾਰ ਘਟਾਉਣਾ ਚਾਹੁੰਦਾ ਹੈ ਅਤੇ ਉਸ ਨੂੰ ਕੋਲੈਸਟ੍ਰੋਲ ਜਾਂ ਦਿਲ ਨਾਲ ਸਬੰਧਤ ਸਮੱਸਿਆਵਾਂ ਹਨ ਤਾਂ ਉਨ੍ਹਾਂ ਨੂੰ ਸੀਮਤ ਮਾਤਰਾ ਵਿੱਚ ਮੀਟ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
Check out below Health Tools-
Calculate Your Body Mass Index ( BMI )