Poor Digestion Causes: ਚਾਹ ਨਾਲ ਭੁੱਲ ਕੇ ਵੀ ਨਾ ਖਾਓ 5 ਚੀਜ਼ਾਂ, ਹਾਜ਼ਮਾਂ ਹੋ ਜਾਏਗਾ ਖਰਾਬ
ਲੋਕ ਚਾਹ ਨਾਲ ਕਈ ਤਰ੍ਹਾਂ ਦੇ ਸਨੈਕਸ ਤੇ ਖਾਣ-ਪੀਣ ਦੀਆਂ ਚੀਜ਼ਾਂ ਖਾਣਾ ਪਸੰਦ ਕਰਦੇ ਹਨ ਪਰ ਕੁਝ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਚਾਹ ਨਾਲ ਨਹੀਂ ਖਾਣਾ ਚਾਹੀਦਾ। ਅਜਿਹਾ ਕਰਨ ਨਾਲ ਪਾਚਨ ਕਿਰਿਆ 'ਚ ਅਸੰਤੁਲਨ ਪੈਦਾ ਹੋ ਸਕਦਾ ਹੈ।
Poor Digestion Causes: ਚਾਹ ਭਾਰਤੀ ਸੰਸਕ੍ਰਿਤੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਲੋਕ ਚਾਹ ਨਾਲ ਕਈ ਤਰ੍ਹਾਂ ਦੇ ਸਨੈਕਸ ਤੇ ਖਾਣ-ਪੀਣ ਦੀਆਂ ਚੀਜ਼ਾਂ ਖਾਣਾ ਪਸੰਦ ਕਰਦੇ ਹਨ ਪਰ ਕੁਝ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਚਾਹ ਨਾਲ ਨਹੀਂ ਖਾਣਾ ਚਾਹੀਦਾ। ਅਜਿਹਾ ਕਰਨ ਨਾਲ ਪਾਚਨ ਕਿਰਿਆ 'ਚ ਅਸੰਤੁਲਨ ਪੈਦਾ ਹੋ ਸਕਦਾ ਹੈ। ਇਸ ਦੇ ਨਾਲ ਹੀ ਇਹ ਚੀਜ਼ਾਂ ਹੋਰ ਵੀ ਕਈ ਤਰੀਕਿਆਂ ਨਾਲ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਇਸ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਚਾਹ ਨਾਲ ਕਿਹੜੀ ਚੀਜ਼ ਖਾਣੀ ਚਾਹੀਦੀ ਹੈ ਤੇ ਕਿਹੜੀ ਨਹੀਂ। ਇਸ ਗੱਲ ਦਾ ਖਿਆਲ ਨਾ ਰੱਖਣ ਨਾਲ ਤੁਹਾਡੀ ਸਿਹਤ ਨੂੰ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।
ਪੰਜ ਚੀਜ਼ਾਂ ਜੋ ਚਾਹ ਨਾਲ ਨਹੀਂ ਲੈਣੀਆਂ ਚਾਹੀਦੀਆਂ
1. ਬਿਸਕੁਟ ਤੇ ਰਿਫਾਇੰਡ ਸ਼ੂਗਰ
ਚਾਹ ਨਾਲ ਬਹੁਤ ਜ਼ਿਆਦਾ ਖੰਡ ਤੇ ਮੈਦੇ ਵਾਲੇ ਬਿੱਸਕੁਟ ਨਹੀਂ ਖਾਣੇ ਚਾਹੀਦੇ। ਰਿਫਾਇੰਡ ਸ਼ੂਗਰ ਵਾਲੇ ਬਿਸਕੁਟ ਵੀ ਨਹੀਂ ਖਾਣੇ ਚਾਹੀਦੇ। ਅਜਿਹਾ ਕਰਨ ਨਾਲ ਸਰੀਰ ਵਿੱਚ ਵਧੇਰੇ ਸ਼ੂਗਰ ਜਮ੍ਹਾ ਹੋ ਸਕਦੀ ਹੈ ਜਿਸ ਨਾਲ ਤੁਹਾਡਾ ਸਰੀਰ ਵਧੇਰੇ ਇਨਸੁਲਿਨ ਪੈਦਾ ਕਰ ਸਕਦਾ ਹੈ।
2. ਅਚਾਰ
ਚਾਹ 'ਚ ਟੈਨਿਨ ਹੁੰਦਾ ਹੈ ਤੇ ਅਚਾਰ 'ਚ ਜ਼ਿਆਦਾ ਤੇਲ ਤੇ ਨਮਕ ਹੁੰਦਾ ਹੈ, ਜੋ ਚਾਹ ਨਾਲ ਪੇਟ 'ਚ ਜਮ੍ਹਾ ਹੋ ਜਾਂਦਾ ਹੈ। ਇਹ ਪੇਟ 'ਚ ਤਕਲੀਫ ਪੈਦਾ ਕਰ ਸਕਦਾ ਹੈ।
3. ਚਾਹ ਤੇ ਦਹੀਂ
ਚਾਹ ਵਿੱਚ ਟੈਨਿਨ ਹੁੰਦਾ ਹੈ ਜੋ ਦਹੀਂ ਦੇ ਪ੍ਰੋਟੀਨ ਨਾਲ ਜਕੜਿਆ ਜਾਂਦਾ ਹੈ। ਇਸ ਨਾਲ ਪਾਚਨ ਦੀ ਪ੍ਰਕਿਰਿਆ ਮੱਠੀ ਹੋ ਸਕਦੀ ਹੈ।
4. ਫਲ
ਸੰਤਰਾ ਜਾਂ ਹੋਰ ਤੇਜ਼ਾਬ ਵਾਲੇ ਫਲ ਚਾਹ ਨਾਲ ਖਾਣ 'ਤੇ ਪੇਟ ਵਿੱਚ ਪ੍ਰੇਸ਼ਾਨੀ ਵਧ ਸਕਦੀ ਹੈ। ਇਸ ਕਰਕੇ ਚਾਹ ਪੀਣ ਤੋਂ ਪਹਿਲਾਂ ਜਾਂ ਤੁਰੰਤ ਬਾਅਦ ਫਲ ਖਾਣ ਨਾਲ ਪੇਟ ਦੀਆਂ ਸਮੱਸਿਆਵਾਂ ਵਧ ਸਕਦੀਆਂ ਹਨ।
5. ਖੰਡ ਤੇ ਗਰਮ ਮਸਾਲੇ
ਬਹੁਤ ਜ਼ਿਆਦਾ ਮਿੱਠਾ ਜਾਂ ਮਸਾਲੇਦਾਰ ਭੋਜਨ ਖਾਣ ਨਾਲ ਪੇਟ ਦੀ ਪ੍ਰੇਸ਼ਾਨੀ ਹੋ ਸਕਦੀ ਹੈ। ਖਾਸ ਕਰਕੇ ਜਦੋਂ ਤੁਸੀਂ ਇਸ ਨੂੰ ਗਰਮ ਚਾਹ ਨਾਲ ਲੈਂਦੇ ਹੋ।
ਦੱਸ ਦਈਏ ਕਿ ਹਰ ਵਿਅਕਤੀ ਦਾ ਸਰੀਰ ਵੱਖ-ਵੱਖ ਹੁੰਦਾ ਹੈ। ਕਿਸੇ ਵੀ ਭੋਜਨ ਦੇ ਪ੍ਰਤੀਕਰਮ ਵਿੱਚ ਵਿਅਕਤੀਗਤ ਅੰਤਰ ਹੋ ਸਕਦੇ ਹਨ। ਜੇ ਤੁਸੀਂ ਸੋਚਦੇ ਹੋ ਕਿ ਕੋਈ ਭੋਜਨ ਸਮੱਸਿਆ ਪੈਦਾ ਕਰ ਰਿਹਾ ਹੈ, ਤਾਂ ਤੁਹਾਨੂੰ ਉਹ ਖਾਣਾ ਨਹੀਂ ਚਾਹੀਦਾ। ਜੇਕਰ ਖਾਣਾ ਖਾਣ ਤੋਂ ਬਾਅਦ ਸਮੱਸਿਆ ਹੁੰਦੀ ਹੈ, ਤਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
Disclaimer: ਇਸ ਲੇਖ ਵਿੱਚ ਦੱਸੇ ਗਏ ਤਰੀਕਿਆਂ, ਵਿਧੀਆਂ ਤੇ ਸੁਝਾਵਾਂ ਦੀ ਪਾਲਣਾ ਕਰਨ ਤੋਂ ਪਹਿਲਾਂ, ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਲਓ।
Check out below Health Tools-
Calculate Your Body Mass Index ( BMI )