ਪੜਚੋਲ ਕਰੋ

Child Play Mobile Games: ਤੁਹਾਡਾ ਬੱਚਾ ਮੋਬਾਈਲ 'ਤੇ ਖੇਡਦਾ ਗੇਮਾਂ? ਤਾਂ ਸਾਵਧਾਨ! ਪੜ੍ਹਾਈ ਤੋਂ ਲੈ ਕੇ ਦਿਮਾਗ ਤੱਕ 6 ਗੰਭੀਰ ਹੁੰਦੇ ਨੁਕਸਾਨ

Health News: ਅੱਜ ਕੱਲ੍ਹ ਮੋਬਾਈਲ ਸਾਡੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਸ਼ਾਮਿਲ ਹੋ ਗਿਆ ਹੈ ਨਾ ਚਾਅ ਕੇ ਵੀ ਇਸ ਤੋਂ ਦੂਰੀ ਨਹੀਂ ਬਣਾ ਪਾਉਂਦੇ ਹਾਂ। ਬੱਚੇ ਵੀ ਮੋਬਾਈਲ ਫੋਨ ਦੇ ਆਦੀ ਹੋ ਗਏ ਹਨ। ਉਹ ਦਿਨ-ਰਾਤ ਇਸ ਉੱਤੇ ਗੇਮਾਂ ਖੇਡਦੇ ਹਨ।

Side effects of gaming in Mobile: ਮੋਬਾਈਲ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਜਿਸ ਕਰਕੇ ਇਹ ਅੱਜ ਕੱਲ੍ਹ ਹਰ ਕਿਸੇ ਦੇ ਹੱਥਾਂ ਦੇ ਵਿੱਚ ਨਜ਼ਰ ਆ ਜਾਂਦਾ ਹੈ। ਬੱਚੇ ਵੀ ਇਸ ਦੇ ਪ੍ਰਭਾਵ ਤੋਂ ਬਚ ਨਹੀਂ ਪਾਏ, ਉਹ ਮੋਬਾਈਲ 'ਤੇ ਗੇਮ ਖੇਡਣ ਦੇ ਬਹੁਤ ਸ਼ੌਕੀਨ ਹਨ। ਹਾਲਾਂਕਿ, ਹੌਲੀ-ਹੌਲੀ ਬੱਚੇ ਇਸ ਦੇ ਆਦੀ ਹੋ ਜਾਂਦੇ ਹਨ। ਜੇਕਰ ਉਨ੍ਹਾਂ ਨੂੰ ਥੋੜ੍ਹਾ ਸਮਾਂ ਵੀ ਮਿਲਦਾ ਹੈ ਤਾਂ ਉਹ ਮੋਬਾਈਲ 'ਤੇ ਗੇਮ ਖੇਡਣ ਲੱਗ ਜਾਂਦੇ ਹਨ। ਜੇਕਰ ਉਨ੍ਹਾਂ ਨੂੰ ਮੋਬਾਈਲ ਰੱਖਣ ਲਈ ਕਿਹਾ ਜਾਵੇ ਤਾਂ ਉਹ ਗੁੱਸੇ 'ਚ ਆ ਜਾਂਦੇ ਹਨ। ਮੋਬਾਈਲ ਗੇਮਿੰਗ ਦੀ ਲਤ ਜਾਂ ਆਦਤ ਬਹੁਤ ਮਾੜੀ ਹੈ। ਇਸ ਦੇ ਮਾੜੇ ਪ੍ਰਭਾਵ ਨਾ ਸਿਰਫ਼ ਤੁਹਾਡੀ ਸਿਹਤ ਨੂੰ ਪ੍ਰਭਾਵਿਤ ਕਰਦੇ ਹਨ ਸਗੋਂ ਤੁਹਾਡੀ ਸਮਾਜਿਕ ਜ਼ਿੰਦਗੀ ਨੂੰ ਵੀ ਪ੍ਰਭਾਵਿਤ ਕਰਦੇ ਹਨ। ਜਾਣੋ ਇਸ ਦੇ 6 ਗੰਭੀਰ ਨੁਕਸਾਨ...

ਅੱਖਾਂ 'ਤੇ ਮਾੜਾ ਅਸਰ (Side effects on eyes)
ਜ਼ਿਆਦਾ ਦੇਰ ਤੱਕ ਫੋਨ 'ਤੇ ਗੇਮ ਖੇਡਣ ਨਾਲ ਅੱਖਾਂ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਸਾਰਾ ਦਿਨ ਫੋਨ ਨਾਲ ਚਿਪਕਿਆ ਰਹਿਣਾ, ਗੇਮਿੰਗ ਕਰਨਾ ਬੱਚਿਆਂ ਦੀ ਅੱਖਾਂ ਨੂੰ ਥੱਕ ਸਕਦਾ ਹੈ। ਇਸ ਨੂੰ ਅਸਥੀਨੋਪੀਆ ਵੀ ਕਿਹਾ ਜਾਂਦਾ ਹੈ। ਅੱਖਾਂ ਦੀ ਰੋਸ਼ਨੀ ਵੀ ਘੱਟ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਆਪਣੀ ਸਕ੍ਰੀਨ ਦੀ ਕਿਸਮ ਨੂੰ ਘੱਟ ਕਰਨਾ ਹੋਵੇਗਾ। ਤੁਸੀਂ ਐਂਟੀ-ਗਲੇਅਰ ਸਪੈਕਸ ਵੀ ਵਰਤ ਸਕਦੇ ਹੋ।

ਬੱਚੇ ਹਿੰਸਕ ਹੋ ਰਹੇ ਹਨ (Children are becoming violent)
ਜਦੋਂ ਬੱਚੇ ਮੋਬਾਈਲ 'ਤੇ ਗੇਮ ਖੇਡਣ ਦੇ ਆਦੀ ਹੋ ਜਾਂਦੇ ਹਨ ਤਾਂ ਉਨ੍ਹਾਂ ਤੋਂ ਮੋਬਾਈਲ ਵਾਪਸ ਲੈ ਲਏ ਜਾਣ 'ਤੇ ਉਨ੍ਹਾਂ ਨੂੰ ਗੁੱਸਾ ਆਉਂਦਾ ਹੈ। ਕਈ ਵਾਰ ਬੱਚੇ ਹਿੰਸਕ ਵੀ ਹੋ ਜਾਂਦੇ ਹਨ। ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ ਬੱਚਿਆਂ ਨੂੰ ਮੋਬਾਈਲ 'ਤੇ ਗੇਮ ਖੇਡਣ ਤੋਂ ਵਰਜਿਆ ਗਿਆ ਅਤੇ ਫਿਰ ਗੁੱਸੇ 'ਚ ਆ ਕੇ ਗਲਤ ਕਦਮ ਚੁੱਕੇ ਹਨ। ਜਦੋਂ ਕਿ PUBG ਅਤੇ ਕੁਝ ਹੋਰ ਅਜਿਹੀਆਂ ਖੇਡਾਂ ਬੱਚਿਆਂ ਦੇ ਮਨਾਂ 'ਤੇ ਡੂੰਘਾ ਪ੍ਰਭਾਵ ਛੱਡਦੀਆਂ ਹਨ ਅਤੇ ਉਨ੍ਹਾਂ ਨੂੰ ਹਿੰਸਕ ਬਣਾਉਂਦੀਆਂ ਹਨ।

ਪੜ੍ਹਾਈ 'ਤੇ ਪ੍ਰਭਾਵ (Effects on learning)
ਮੋਬਾਈਲ 'ਤੇ ਗੇਮ ਖੇਡਣ ਦੀ ਲਤ ਬੱਚਿਆਂ ਦੀ ਪੜ੍ਹਾਈ 'ਤੇ ਬਹੁਤ ਮਾੜਾ ਪ੍ਰਭਾਵ ਪਾਉਂਦੀ ਹੈ। ਬੱਚਿਆਂ ਦਾ ਧਿਆਨ ਹਮੇਸ਼ਾ ਖੇਡਾਂ ਵੱਲ ਹੁੰਦਾ ਹੈ ਅਤੇ ਇਸ ਕਾਰਨ ਉਹ ਪੜ੍ਹਾਈ 'ਤੇ ਧਿਆਨ ਨਹੀਂ ਦਿੰਦੇ। ਜਿਵੇਂ ਹੀ ਉਨ੍ਹਾਂ ਨੂੰ ਕੁਝ ਖਾਲੀ ਸਮਾਂ ਮਿਲਦਾ ਹੈ, ਉਹ ਪੜ੍ਹਾਈ ਦੀ ਬਜਾਏ ਮੋਬਾਈਲ 'ਤੇ ਗੇਮ ਖੇਡਣ ਲੱਗ ਜਾਂਦੇ ਹਨ। ਅਜਿਹੇ 'ਚ ਉਹ ਪੜ੍ਹਾਈ 'ਚ ਪਛੜ ਜਾਂਦੇ ਹਨ।

ਨਸ਼ੇ ਦਾ ਕਾਰਨ ਬਣ ਸਕਦਾ ਹੈ (Can cause addiction)
ਜੇਕਰ ਤੁਸੀਂ ਲੰਬੇ ਸਮੇਂ ਤੋਂ ਕੋਈ ਇੱਕ ਗੇਮ ਖੇਡ ਰਹੇ ਹੋ ਤਾਂ ਤੁਸੀਂ ਇਸ ਦੇ ਆਦੀ ਹੋ ਸਕਦੇ ਹੋ। ਕਿਸੇ ਵੀ ਚੀਜ਼ ਦਾ ਬਹੁਤ ਜ਼ਿਆਦਾ ਹੋਣਾ ਬੁਰਾ ਹੈ। ਜੇਕਰ ਕਿਸੇ ਨੂੰ ਗੇਮਿੰਗ ਦਾ ਆਦੀ ਹੋ ਜਾਂਦਾ ਹੈ ਤਾਂ ਉਹ ਹੋਰ ਕੁਝ ਨਹੀਂ ਦੇਖਦਾ। ਅਜਿਹੇ 'ਚ ਜਦੋਂ ਉਨ੍ਹਾਂ ਨੂੰ ਖੇਡਣ ਤੋਂ ਰੋਕਿਆ ਜਾਂਦਾ ਹੈ ਤਾਂ ਉਹ ਗੁੱਸੇ 'ਚ ਆ ਸਕਦੇ ਹਨ ਜਾਂ ਫਿਰ ਹਿੰਸਕ ਵੀ ਹੋ ਸਕਦੇ ਹਨ।

ਮਾਨਸਿਕ ਅਤੇ ਸਰੀਰਕ ਸਿਹਤ 'ਤੇ ਪ੍ਰਭਾਵ
ਜੇਕਰ ਤੁਸੀਂ ਲਗਾਤਾਰ ਫ਼ੋਨ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੀ ਮਾਨਸਿਕ ਅਤੇ ਸਰੀਰਕ ਸਿਹਤ ਪ੍ਰਭਾਵਿਤ ਹੁੰਦੀ ਹੈ। ਗੇਮਿੰਗ ਦੌਰਾਨ ਲੋਕ ਘੰਟਿਆਂ ਬੱਧੀ ਇੱਕੋ ਸਥਿਤੀ ਵਿੱਚ ਬੈਠੇ ਰਹਿੰਦੇ ਹਨ। ਇਹ ਤੁਹਾਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਪਰੇਸ਼ਾਨ ਕਰ ਸਕਦਾ ਹੈ। ਇਸ ਤੋਂ ਇਲਾਵਾ ਗੇਮਿੰਗ ਦੀ ਲਤ ਕਰਕੇ ਬੱਚੇ ਖਾਣ-ਪੀਣ ਤੋਂ ਦੂਰੀ ਬਣਾ ਲੈਂਦੇ ਹਨ। ਕਿਉਂਕਿ ਉਨ੍ਹਾਂ ਨੂੰ ਖੇਡਦੇ ਸਮੇਂ ਭੋਜਨ ਕਰਨ ਦਾ ਹੋਸ਼ ਨਹੀਂ ਰਹਿੰਦਾ ਹੈ। ਇਸ ਤਰ੍ਹਾਂ ਉਨ੍ਹਾਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਉੱਤੇ ਮਾੜਾ ਪ੍ਰਭਾਵ ਪੈਂਦਾ ਹੈ। 

ਸਮਾਜਿਕ ਜੀਵਨ 'ਤੇ ਪ੍ਰਭਾਵ
ਗੇਮਿੰਗ ਦੀ ਆਦਤ ਤੁਹਾਡੇ ਸਮਾਜਿਕ ਜੀਵਨ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਕਿਉਂਕਿ ਖੇਡ ਦੀ ਲਤ ਕਾਰਨ ਤੁਸੀਂ ਆਪਣੇ ਚਹੇਤਿਆਂ ਨੂੰ ਸਮਾਂ ਨਹੀਂ ਦੇ ਪਾ ਰਹੇ ਹੋ। ਅਜਿਹੇ ਲੋਕ ਪਰਿਵਾਰ, ਦੋਸਤਾਂ ਅਤੇ ਹਰ ਕਿਸੇ ਤੋਂ ਦੂਰ ਹੋ ਜਾਂਦੇ ਹਨ। ਅਜਿਹੇ 'ਚ ਤੁਹਾਨੂੰ ਆਪਣੀ ਗੇਮਿੰਗ ਆਦਤ ਨੂੰ ਘੱਟ ਕਰਨਾ ਹੋਵੇਗਾ।

Check out below Health Tools-
Calculate Your Body Mass Index ( BMI )

Calculate The Age Through Age Calculator

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਸਰਕਾਰਾਂ ਤੋਂ ਅੱਕੇ ਕਿਸਾਨਾਂ ਦਿੱਤੀ ਚੇਤਾਵਨੀ, ਕਿਹਾ-ਮੰਗਾਂ ਨਾ ਮੰਨੀਆਂ ਤਾਂ 26 ਨਵੰਬਰ ਤੋਂ ਸ਼ੁਰੂ ਕਰਾਂਗੇ ਮਰਨ ਵਰਤ, ਜਾਣੋ ਪੂਰਾ ਮਾਮਲਾ
ਸਰਕਾਰਾਂ ਤੋਂ ਅੱਕੇ ਕਿਸਾਨਾਂ ਦਿੱਤੀ ਚੇਤਾਵਨੀ, ਕਿਹਾ-ਮੰਗਾਂ ਨਾ ਮੰਨੀਆਂ ਤਾਂ 26 ਨਵੰਬਰ ਤੋਂ ਸ਼ੁਰੂ ਕਰਾਂਗੇ ਮਰਨ ਵਰਤ, ਜਾਣੋ ਪੂਰਾ ਮਾਮਲਾ
ਮੁਹਾਲੀ 'ਚ ਏਅਰਪੋਰਟ ਰੋਡ 'ਤੇ ਖਾਲਿਸਤਾਨੀ ਨਾਅਰੇ, ਪਨੂੰ ਨੇ ਵੀਡੀਓ ਜਾਰੀ ਕਰਕੇ ਏਅਰਪੋਰਟ ਬੰਦ ਕਰਨ ਦੀ ਦਿੱਤੀ ਧਮਕੀ
ਮੁਹਾਲੀ 'ਚ ਏਅਰਪੋਰਟ ਰੋਡ 'ਤੇ ਖਾਲਿਸਤਾਨੀ ਨਾਅਰੇ, ਪਨੂੰ ਨੇ ਵੀਡੀਓ ਜਾਰੀ ਕਰਕੇ ਏਅਰਪੋਰਟ ਬੰਦ ਕਰਨ ਦੀ ਦਿੱਤੀ ਧਮਕੀ
ਅੱਜ ਮੀਡੀਆ ਦੇ ਰੂਬਰੂ ਹੋਣਗੇ ਕਿਸਾਨ, ਕਰ ਸਕਦੇ ਵੱਡਾ ਐਲਾਨ, ਭਾਜਪਾ 'ਤੇ ਲਾਏ ਗੰਭੀਰ ਦੋਸ਼
ਅੱਜ ਮੀਡੀਆ ਦੇ ਰੂਬਰੂ ਹੋਣਗੇ ਕਿਸਾਨ, ਕਰ ਸਕਦੇ ਵੱਡਾ ਐਲਾਨ, ਭਾਜਪਾ 'ਤੇ ਲਾਏ ਗੰਭੀਰ ਦੋਸ਼
Shocking: ਲੜਾਕੂ ਹੈਲੀਕਾਪਟਰ 'ਚ ਸ*ਰੀ*ਰਕ ਸਬੰ*ਧ ਬਣਾ ਰਹੇ ਸੀ ਸਿਪਾਹੀ, ਉਦੋਂ ਹੀ ਹੋਇਆ ਵੱਡਾ ਕਾਂਡ
Shocking: ਲੜਾਕੂ ਹੈਲੀਕਾਪਟਰ 'ਚ ਸ*ਰੀ*ਰਕ ਸਬੰ*ਧ ਬਣਾ ਰਹੇ ਸੀ ਸਿਪਾਹੀ, ਉਦੋਂ ਹੀ ਹੋਇਆ ਵੱਡਾ ਕਾਂਡ
Advertisement
ABP Premium

ਵੀਡੀਓਜ਼

Mukh Mantri |ਮੁੱਖ ਮੰਤਰੀ ਦੇ ਕੁਟਾਪੇ 'ਚ ਨਵਾਂ ਮੋੜ! ਸਸਪੈਂਡ ਪੁਲਿਸ ਅਫ਼ਸਰਾਂ ਨੇ ਚੁੱਕ ਲਿਆ ਵੱਡਾ ਕਦਮ |Abp Sanjhaਡਿੰਪੀ ਢਿੱਲੋਂ ਨੂੰ ਰਵਨੀਤ ਬਿੱਟੂ ਨੇ ਕੀਤਾ ਚੈਲੇਂਜ, ਕਰ ਦਿੱਤੀ ਬੋਲਤੀ ਬੰਦਰਾਜਾ ਵੜਿੰਗ ਨੂੰ ਕੌਣ ਬਚਾ ਰਿਹਾ?ਅੰਮ੍ਰਿਤਾ ਵੜਿੰਗ ਨੇ ਵਰਤਾਇਆ ਲੰਗਰ, ਗੁਰਪੁਰਬ ਸਮੇਂ ਕੀਤੀ ਲੰਗਰ ਦੀ ਸੇਵਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਰਕਾਰਾਂ ਤੋਂ ਅੱਕੇ ਕਿਸਾਨਾਂ ਦਿੱਤੀ ਚੇਤਾਵਨੀ, ਕਿਹਾ-ਮੰਗਾਂ ਨਾ ਮੰਨੀਆਂ ਤਾਂ 26 ਨਵੰਬਰ ਤੋਂ ਸ਼ੁਰੂ ਕਰਾਂਗੇ ਮਰਨ ਵਰਤ, ਜਾਣੋ ਪੂਰਾ ਮਾਮਲਾ
ਸਰਕਾਰਾਂ ਤੋਂ ਅੱਕੇ ਕਿਸਾਨਾਂ ਦਿੱਤੀ ਚੇਤਾਵਨੀ, ਕਿਹਾ-ਮੰਗਾਂ ਨਾ ਮੰਨੀਆਂ ਤਾਂ 26 ਨਵੰਬਰ ਤੋਂ ਸ਼ੁਰੂ ਕਰਾਂਗੇ ਮਰਨ ਵਰਤ, ਜਾਣੋ ਪੂਰਾ ਮਾਮਲਾ
ਮੁਹਾਲੀ 'ਚ ਏਅਰਪੋਰਟ ਰੋਡ 'ਤੇ ਖਾਲਿਸਤਾਨੀ ਨਾਅਰੇ, ਪਨੂੰ ਨੇ ਵੀਡੀਓ ਜਾਰੀ ਕਰਕੇ ਏਅਰਪੋਰਟ ਬੰਦ ਕਰਨ ਦੀ ਦਿੱਤੀ ਧਮਕੀ
ਮੁਹਾਲੀ 'ਚ ਏਅਰਪੋਰਟ ਰੋਡ 'ਤੇ ਖਾਲਿਸਤਾਨੀ ਨਾਅਰੇ, ਪਨੂੰ ਨੇ ਵੀਡੀਓ ਜਾਰੀ ਕਰਕੇ ਏਅਰਪੋਰਟ ਬੰਦ ਕਰਨ ਦੀ ਦਿੱਤੀ ਧਮਕੀ
ਅੱਜ ਮੀਡੀਆ ਦੇ ਰੂਬਰੂ ਹੋਣਗੇ ਕਿਸਾਨ, ਕਰ ਸਕਦੇ ਵੱਡਾ ਐਲਾਨ, ਭਾਜਪਾ 'ਤੇ ਲਾਏ ਗੰਭੀਰ ਦੋਸ਼
ਅੱਜ ਮੀਡੀਆ ਦੇ ਰੂਬਰੂ ਹੋਣਗੇ ਕਿਸਾਨ, ਕਰ ਸਕਦੇ ਵੱਡਾ ਐਲਾਨ, ਭਾਜਪਾ 'ਤੇ ਲਾਏ ਗੰਭੀਰ ਦੋਸ਼
Shocking: ਲੜਾਕੂ ਹੈਲੀਕਾਪਟਰ 'ਚ ਸ*ਰੀ*ਰਕ ਸਬੰ*ਧ ਬਣਾ ਰਹੇ ਸੀ ਸਿਪਾਹੀ, ਉਦੋਂ ਹੀ ਹੋਇਆ ਵੱਡਾ ਕਾਂਡ
Shocking: ਲੜਾਕੂ ਹੈਲੀਕਾਪਟਰ 'ਚ ਸ*ਰੀ*ਰਕ ਸਬੰ*ਧ ਬਣਾ ਰਹੇ ਸੀ ਸਿਪਾਹੀ, ਉਦੋਂ ਹੀ ਹੋਇਆ ਵੱਡਾ ਕਾਂਡ
ਕਾਰੋਬਾਰੀ ਤੋਂ ਲੁੱਟੇ ਢਾਈ ਲੱਖ ਰੁਪਏ, ਚਾਕੂ ਦੀ ਨੋਕ 'ਤੇ ਵਾਰਦਾਤ ਨੂੰ ਦਿੱਤਾ ਅੰਜਾਮ, ਚੌਲ ਖਰੀਦਣ ਜਾ ਰਹੇ ਸੀ ਪਿਓ-ਪੁੱਤ
ਕਾਰੋਬਾਰੀ ਤੋਂ ਲੁੱਟੇ ਢਾਈ ਲੱਖ ਰੁਪਏ, ਚਾਕੂ ਦੀ ਨੋਕ 'ਤੇ ਵਾਰਦਾਤ ਨੂੰ ਦਿੱਤਾ ਅੰਜਾਮ, ਚੌਲ ਖਰੀਦਣ ਜਾ ਰਹੇ ਸੀ ਪਿਓ-ਪੁੱਤ
10 ਹਜ਼ਾਰ ਰੁਪਏ 'ਚ ਘਰ ਲਿਆਓ 55 KMPL ਮਾਈਲੇਜ ਦੇਣ ਵਾਲੀ ਇਹ ਬਾਈਕ, ਇੱਥੇ ਜਾਣੋ EMI ਡਿਟੇਲ
10 ਹਜ਼ਾਰ ਰੁਪਏ 'ਚ ਘਰ ਲਿਆਓ 55 KMPL ਮਾਈਲੇਜ ਦੇਣ ਵਾਲੀ ਇਹ ਬਾਈਕ, ਇੱਥੇ ਜਾਣੋ EMI ਡਿਟੇਲ
Mankirt Aulakh Challaned: ਗਾਇਕ ਮਨਕੀਰਤ ਔਲਖ ਦੀ ਗੱਡੀ ਦਾ ਕੱਟਿਆ ਗਿਆ ਭਾਰੀ ਚਲਾਨ, ਪੜ੍ਹੋ ਪੂਰੀ ਖਬਰ...
Mankirt Aulakh Challaned: ਗਾਇਕ ਮਨਕੀਰਤ ਔਲਖ ਦੀ ਗੱਡੀ ਦਾ ਕੱਟਿਆ ਗਿਆ ਭਾਰੀ ਚਲਾਨ, ਪੜ੍ਹੋ ਪੂਰੀ ਖਬਰ...
ਜੇਕਰ ਤੁਹਾਡਾ iPhone ਵੀ ਹੁੰਦਾ ਸਲੋ ਚਾਰਜ, ਤਾਂ ਅਪਣਾਓ ਇਹ ਟ੍ਰਿਕ, ਮਿੰਟਾਂ 'ਚ ਹੋ ਜਾਵੇਗਾ ਫੁੱਲ
ਜੇਕਰ ਤੁਹਾਡਾ iPhone ਵੀ ਹੁੰਦਾ ਸਲੋ ਚਾਰਜ, ਤਾਂ ਅਪਣਾਓ ਇਹ ਟ੍ਰਿਕ, ਮਿੰਟਾਂ 'ਚ ਹੋ ਜਾਵੇਗਾ ਫੁੱਲ
Embed widget