How to Pour Beer: ਬੀਅਰ ਪੀਂਦੇ ਵੇਲੇ ਭੁੱਲ ਕੇ ਵੀ ਨਾ ਕਰਿਓ ਇਹ ਗਲਤੀ, ਨਹੀਂ ਤਾਂ ਪਏਗਾ ਪਛਤਾਉਣਾ
ਗਰਮੀਆਂ ਵਿੱਚ ਲੋਕ ਬੀਅਰ ਜ਼ਿਆਦਾ ਪੀਂਦੇ ਹਨ। ਬੀਅਰ ਸਿਹਤ ਲਈ ਸਹੀ ਹੈ ਜਾਂ ਮਾੜੀ, ਇਹ ਸਵਾਲ ਦਾ ਅਜੇ ਤੱਕ ਕੋਈ ਸਟੀਕ ਜਵਾਬ ਨਹੀਂ ਲੱਭਿਆ ਪਰ ਪੀਣ ਦੇ ਢੰਗ ਤੁਹਾਡੀ ਸਿਹਤ ਨੂੰ ਜ਼ਰੂਰ ਪ੍ਰਭਾਵਿਤ ਕਰਦੇ ਹਨ।
How to Pour Beer: ਗਰਮੀਆਂ ਵਿੱਚ ਲੋਕ ਬੀਅਰ ਜ਼ਿਆਦਾ ਪੀਂਦੇ ਹਨ। ਬੀਅਰ ਸਿਹਤ ਲਈ ਸਹੀ ਹੈ ਜਾਂ ਮਾੜੀ, ਇਹ ਸਵਾਲ ਦਾ ਅਜੇ ਤੱਕ ਕੋਈ ਸਟੀਕ ਜਵਾਬ ਨਹੀਂ ਲੱਭਿਆ ਪਰ ਪੀਣ ਦੇ ਢੰਗ ਤੁਹਾਡੀ ਸਿਹਤ ਨੂੰ ਜ਼ਰੂਰ ਪ੍ਰਭਾਵਿਤ ਕਰਦੇ ਹਨ। ਅਹਿਮ ਗੱਲ ਹੈ ਕਿ ਇਸ ਪਿੱਛ ਵਿਗਿਆਨਕ ਕਾਰਨ ਹੁੰਦੇ ਹਨ ਜੋ ਬਹੁਤੇ ਲੋਕ ਨਹੀਂ ਜਾਣਗੇ।
ਦਰਅਸਲ ਤੁਸੀਂ ਦੇਖਿਆ ਹੋਵੇਗਾ ਕਿ ਸ਼ਰਾਬ ਪੀਣ ਦੇ ਵੱਖ-ਵੱਖ ਤਰੀਕੇ ਹਨ। ਜਿਵੇਂ ਜਦੋਂ ਲੋਕ ਬੀਅਰ ਪੀਂਦੇ ਹਨ, ਉਹ ਗਲਾਸ ਨੂੰ ਝੁਕਾ ਕੇ ਬੋਤਲ ਤੋਂ ਗਲਾਸ ਵਿੱਚ ਬੀਅਰ ਪਾਉਂਦੇ ਹਨ ਪਰ, ਕੁਝ ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਬੀਅਰ ਪੀਣ ਦਾ ਇਹ ਤਰੀਕਾ ਗਲਤ ਹੈ। ਫਿਰ ਸਵਾਲ ਇਹ ਹੈ ਕਿ ਲੋਕ ਬੀਅਰ ਪੀਂਦੇ ਸਮੇਂ ਗਲਾਸ ਕਿਉਂ ਟੇਢਾ ਕਰਦੇ ਹਨ ਤੇ ਇਸ ਵਿਧੀ ਨੂੰ ਗਲਤ ਕਿਉਂ ਮੰਨਿਆ ਜਾਂਦਾ ਹੈ।
ਲੋਕ ਗਿਲਾਸ ਨੂੰ ਟੇਢੇ ਕਿਉਂ ਕਰਦੇ?
ਹੁਣ ਤੁਹਾਨੂੰ ਦੱਸਦੇ ਹਾਂ ਕਿ ਲੋਕ ਅਜਿਹਾ ਕਿਉਂ ਕਰਦੇ ਹਨ। ਦਰਅਸਲ, ਲੋਕ ਅਜਿਹਾ ਬੀਅਰ ਵਿੱਚ ਬਣਨ ਵਾਲੀ ਝੱਗ ਨੂੰ ਰੋਕਣ ਲਈ ਕਰਦੇ ਹਨ। ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਵੀ ਗਲਾਸ ਵਿੱਚ ਬੀਅਰ ਪਾਈ ਜਾਂਦੀ ਹੈ ਤਾਂ ਉਸ ਵਿੱਚ ਬਹੁਤ ਸਾਰੀ ਝੱਗ ਬਣ ਜਾਂਦੀ ਹੈ, ਅਜਿਹੀ ਸਥਿਤੀ ਵਿੱਚ ਲੋਕ ਇਸ ਤੋਂ ਬਚਣ ਲਈ ਗਲਾਸ ਨੂੰ ਝੁਕਾ ਕੇ ਹੌਲੀ-ਹੌਲੀ ਬੀਅਰ ਪਾਉਂਦੇ ਹਨ।
ਦੱਸ ਦੇਈਏ ਕਿ ਬੀਅਰ ਦੀ ਬੋਤਲ ਜਾਂ ਡੱਬੇ ਵਿੱਚ ਮੌਜੂਦ ਕਾਰਬਨ ਡਾਈਆਕਸਾਈਡ ਕਾਰਨ ਬੀਅਰ ਵਿੱਚ ਝੱਗ ਬਣ ਜਾਂਦੀ ਹੈ। ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਵੀ ਬੀਅਰ ਦੀ ਬੋਤਲ ਜਾਂ ਡੱਬੇ ਦਾ ਢੱਕਣ ਖੋਲ੍ਹਿਆ ਜਾਂਦਾ ਹੈ ਤਾਂ ਗੈਸ ਨਿਕਲਣ ਦੀ ਆਵਾਜ਼ ਆਉਂਦੀ ਹੈ ਤੇ ਅਜਿਹਾ ਕਾਰਬਨ ਡਾਈਆਕਸਾਈਡ ਕਾਰਨ ਹੁੰਦਾ ਹੈ।
ਇਹ ਤਰੀਕਾ ਸਹੀ ਕਿਉਂ ਨਹੀਂ?
ਜਦੋਂ ਗਲਾਸ ਨੂੰ ਝੁਕਾ ਕੇ ਬੀਅਰ ਪਾਈ ਜਾਂਦੀ ਹੈ ਤਾਂ ਝੱਗ ਪੂਰੀ ਤਰ੍ਹਾਂ ਗਾਇਬ ਹੋ ਜਾਂਦੀ ਹੈ, ਜੋ ਸਿਹਤ ਦੇ ਹਿਸਾਬ ਨਾਲ ਠੀਕ ਨਹੀਂ ਮੰਨੀ ਜਾਂਦੀ। ਕਈ ਰਿਪੋਰਟਾਂ 'ਚ ਇਹ ਗੱਲ ਸਾਹਮਣੇ ਆਈ ਹੈ ਕਿ 'ਬਬਲ ਫ੍ਰੀ ਬੀਅਰ' ਦਾ ਮਤਲਬ ਹੈ ਕਿ ਜਿਸ ਬੀਅਰ 'ਚ ਝੱਗ ਨਹੀਂ ਹੁੰਦੀ, ਉਹ ਪੇਟ 'ਚ ਜਾਣ ਤੋਂ ਬਾਅਦ ਵੀ CO2 ਛੱਡਦੀ ਰਹਿੰਦੀ ਹੈ।
ਇਸ ਕਾਰਨ ਤੁਹਾਨੂੰ ਪੇਟ 'ਚ ਗੈਸ ਜਾਂ ਫੁੱਲਣ ਦੀ ਸ਼ਿਕਾਇਤ ਹੋਣ ਲੱਗਦੀ ਹੈ। ਇਸ ਦੇ ਨਾਲ ਹੀ ਇਸ ਤਰ੍ਹਾਂ ਬੀਅਰ ਪੀਣ ਤੋਂ ਬਾਅਦ ਜੇ ਤੁਸੀਂ ਕੋਈ ਵੀ ਗੈਰ-ਸਿਹਤਮੰਦ ਪਕਵਾਨ ਖਾਂਦੇ ਹੋ ਤਾਂ ਇਹ ਸਮੱਸਿਆ ਹੋਰ ਹੋ ਜਾਂਦੀ ਹੈ।
Check out below Health Tools-
Calculate Your Body Mass Index ( BMI )