ਜੇਕਰ ਤੁਸੀਂ ਵੀ ਰੋਜ਼ ਐਨਰਜੀ ਡ੍ਰਿੰਕ, ਮੀਠੀ ਕੌਫੀ ਅਤੇ ਚਾਹ ਪੀਂਦੇ ਹੋ, ਤਾਂ ਰੁੱਕ ਜਾਓ, ਤੁਹਾਡੇ ਵਾਲਾਂ ਨੂੰ ਹੋ ਸਕਦਾ ਖ਼ਤਰਾ
ਵਾਲਾਂ ਲਈ ਕੋਈ ਵੀ ਸੁਪਰਫੂਡ ਨਹੀਂ ਹੈ। ਕਿਉਂਕਿ ਵਾਲਾਂ ਦੀ ਸਿਹਤ ਲਈ ਬਹੁਤ ਸਾਰੇ ਫੂਡਜ਼ ਨੂੰ ਆਪਣੇ ਖਾਣੇ ਦੀ ਰੁਟੀਨ ਵਿੱਚ ਸ਼ਾਮਲ ਕਰਨਾ ਪੈਂਦਾ ਹੈ। ਪੌਸ਼ਟਿਕ ਤੱਤਾਂ ਦੀ ਕਮੀ ਅਤੇ ਮਾੜੀ ਖੁਰਾਕ ਵਾਲਾਂ ਦੇ ਪਤਲੇ ਹੋਣ ਅਤੇ ਝੜਨ ਦਾ ਆਮ ਕਾਰਨ ਹੈ।
Man Hair Loss: ਬੀਜਿੰਗ ਦੀ ਸਿੰਘੁਆ ਯੂਨੀਵਰਸਿਟੀ ਦੇ ਮਾਹਰਾਂ ਨੇ ਇੱਕ ਖੋਜ ਵਿੱਚ ਪਾਇਆ ਕਿ ਐਨਰਜੀ ਡ੍ਰਿੰਕਸ, ਮਿੱਠੀ ਕੌਫੀ ਅਤੇ ਚਾਹ ਪੀਣ ਵਾਲੇ ਪੁਰਸ਼ਾਂ ਦੇ ਵਾਲ 30 ਫੀਸਦੀ ਜ਼ਿਆਦਾ ਝੜਦੇ ਹਨ। ਇੰਨਾ ਹੀ ਨਹੀਂ ਸੋਡਾ ਅਤੇ ਸਪੋਰਟਸ ਡ੍ਰਿੰਕ ਪੀਣ ਵਾਲੇ ਮਰਦਾਂ ਨੂੰ ਵੀ ਵਾਲ ਝੜਨ ਦਾ ਖਤਰਾ ਜ਼ਿਆਦਾ ਹੁੰਦਾ ਹੈ। ਨਿਊਟ੍ਰੀਐਂਟਸ ਜਰਨਲ ਵਿੱਚ ਲਿਖੀ ਗਈ ਇਸ ਖੋਜ ਦੇ ਮੁਤਾਬਕ ਪੁਰਸ਼ ਹਰ ਹਫ਼ਤੇ ਇੱਕ ਤੋਂ ਤਿੰਨ ਲੀਟਰ ਇਨ੍ਹਾਂ ਡ੍ਰਿੰਕਸ ਦਾ ਸੇਵਨ ਕਰਦੇ ਸਨ। ਮਾਹਰਾਂ ਨੇ ਕਿਹਾ ਕਿ ਜੋ ਪੁਰਸ਼ ਦਿਨ ਵਿੱਚ ਇੱਕ ਤੋਂ ਵੱਧ ਮਿੱਠੇ ਡ੍ਰਿੰਕਸ ਪੀਂਦੇ ਹਨ, ਉਨ੍ਹਾਂ ਵਿੱਚ ਅਜਿਹੇ ਮਿੱਠੇ ਡ੍ਰਿੰਕਸ ਨਾ ਪੀਣ ਵਾਲਿਆਂ ਦੇ ਮੁਕਾਬਲੇ ਵਾਲ ਝੜਨ ਦੀ ਸੰਭਾਵਨਾ 42 ਫੀਸਦੀ ਜ਼ਿਆਦਾ ਹੁੰਦੀ ਹੈ। ਜਿਨ੍ਹਾਂ ਮਰਦਾਂ ਨੇ ਵਾਲਾਂ ਦੇ ਝੜਨ ਦੀ ਰਿਪੋਰਟ ਕੀਤੀ ਹੈ, ਉਨ੍ਹਾਂ ਨੇ ਹਫ਼ਤੇ ਵਿੱਚ 12 ਮਿੱਠੇ ਡ੍ਰਿੰਕਸ ਪੀਤੇ ਸਨ।
ਖੋਜਕਰਤਾਵਾਂ ਨੇ ਚਾਰ ਮਹੀਨਿਆਂ ਦੀ ਮਿਆਦ ਵਿੱਚ 18 ਤੋਂ 45 ਸਾਲ ਦੀ ਉਮਰ ਦੇ 1000 ਤੋਂ ਵੱਧ ਚੀਨੀ ਪੁਰਸ਼ਾਂ 'ਤੇ ਇਹ ਖੋਜ ਕੀਤੀ। ਇਸ ਖੋਜ ਲਈ ਇਨ੍ਹਾਂ ਲੋਕਾਂ ਤੋਂ ਉਨ੍ਹਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਦੇ ਨਾਲ-ਨਾਲ ਉਨ੍ਹਾਂ ਦੀ ਮੈਨਟਲ ਹੈਲਥ ਦੀ ਹਿਸਟਰੀ ਦੀਆਂ ਰਿਪੋਰਟਾਂ ਮੰਗੀਆਂ ਗਈਆਂ ਸਨ। ਖੋਜਕਰਤਾਵਾਂ ਨੇ ਨੋਟ ਕੀਤਾ ਕਿ ਡ੍ਰਿੰਕਸ ਪੀਣ ਵਾਲੇ ਇਕੱਲੇ ਜ਼ਿੰਮੇਵਾਰ ਨਹੀਂ ਸਨ। ਉਨ੍ਹਾਂ ਨੇ ਇਹ ਵੀ ਪਾਇਆ ਕਿ ਜੋ ਪੁਰਸ਼ ਜ਼ਿਆਦਾ ਫਾਸਟ ਫੂਡ ਖਾਂਦੇ ਹਨ ਅਤੇ ਘੱਟ ਸਬਜ਼ੀਆਂ ਖਾਂਦੇ ਹਨ, ਉਨ੍ਹਾਂ ਦੇ ਵਾਲ ਝੜਨ ਦੀ ਸੰਭਾਵਨਾ ਵੀ ਜ਼ਿਆਦਾ ਹੁੰਦੀ ਹੈ।
ਇਹ ਵੀ ਪੜ੍ਹੋ: ਜਦੋਂ ਤਣਾਅ ਵੱਧਦਾ ਹੈ, ਤਾਂ ਕੁੜੀ ਅਤੇ ਮੁੰਡੇ ਦਾ ਦਿਲ ਕਿਵੇਂ ਕੰਮ ਕਰਦਾ ਹੈ? ਜਾਣੋ
ਹੈਲਥੀ ਫੂਡ ਜ਼ਰੂਰੀ
ਉਨ੍ਹਾਂ ਇਹ ਵੀ ਕਿਹਾ ਕਿ ਇਸ ਦਾ ਖਤਰਾ ਉਨ੍ਹਾਂ ਲੋਕਾਂ ਵਿੱਚ ਵੀ ਦੇਖਿਆ ਗਿਆ ਹੈ ਜੋ ਪਹਿਲਾਂ ਚਿੰਤਾ ਤੋਂ ਪੀੜਤ ਸਨ। ਮਾਹਰ ਨੇ ਪਹਿਲਾਂ ਕਿਹਾ ਸੀ ਕਿ ਵਾਲਾਂ ਨੂੰ ਝੜਨ ਤੋਂ ਰੋਕਣ ਲਈ ਸਿਹਤਮੰਦ ਭੋਜਨ ਬਹੁਤ ਜ਼ਰੂਰੀ ਹੈ। ਲੰਡਨ ਵਿੱਚ ਸਥਿਤ ਸਕਿਨ ਦੇ ਮਾਹਰ ਡਾਕਟਰ ਸ਼ੈਰਨ ਵੋਂਗ ਨੇ ਕਿਹਾ ਕਿ ਹੇਅਰ ਫਾਲਿਕਸ ਸੈਲਸ ਸਰੀਰ ਵਿੱਚ ਦੂਜੀ ਸਭ ਤੋਂ ਤੇਜ਼ੀ ਨਾਲ ਡਿਵਾਈਡ ਹੋਣ ਵਾਲੇ ਸੈਲ ਹਨ। ਇਨ੍ਹਾਂ ਨੂੰ ਸੰਤੁਲਿਤ ਸਿਹਤਮੰਦ ਭੋਜਨ ਦੇ ਸਾਰੇ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ। ਸੰਤੁਲਿਤ ਸਿਹਤਮੰਦ ਭੋਜਨ ਵਿੱਚ ਘੱਟ ਪ੍ਰੋਟੀਨ, ਚੰਗੇ ਕਾਰਬੋਹਾਈਡ੍ਰੇਟ, ਫੈਟ, ਵਿਟਾਮਿਨ ਅਤੇ ਮਿਨਰਲਸ ਸ਼ਾਮਲ ਹੁੰਦੇ ਹਨ।
ਹਾਲਾਂਕਿ, ਵਾਲਾਂ ਲਈ ਕੋਈ ਇੱਕ ਸੁਪਰਫੂਡ ਨਹੀਂ ਹੈ। ਕਿਉਂਕਿ ਵਾਲਾਂ ਦੀ ਸਿਹਤ ਲਈ ਬਹੁਤ ਸਾਰੇ ਫੂਡਜ਼ ਨੂੰ ਆਪਣੇ ਖਾਣੇ ਦੀ ਰੁਟੀਨ ਵਿੱਚ ਸ਼ਾਮਲ ਕਰਨਾ ਪੈਂਦਾ ਹੈ। ਪੌਸ਼ਟਿਕ ਤੱਤਾਂ ਦੀ ਕਮੀ ਅਤੇ ਮਾੜੀ ਖੁਰਾਕ ਵਾਲਾਂ ਦੇ ਪਤਲੇ ਹੋਣ ਅਤੇ ਝੜਨ ਦੇ ਆਮ ਕਾਰਨ ਹੁੰਦਾ ਹੈ। NHS ਦੇ ਅਨੁਸਾਰ, ਅਸੀਂ ਬਿਨਾਂ ਧਿਆਨ ਦਿੱਤੇ ਇੱਕ ਦਿਨ ਵਿੱਚ 50 ਤੋਂ 100 ਵਾਲਾਂ ਨੂੰ ਗੁਆ ਸਕਦੇ ਹਾਂ। ਹਾਲਾਂਕਿ ਇਹ ਸਿਹਤ ਲਈ ਚਿੰਤਾ ਵਾਲੀ ਗੱਲ ਨਹੀਂ ਹੈ ਪਰ ਜੇਕਰ ਜ਼ਿਆਦਾ ਵਾਲ ਝੜਦੇ ਹਨ ਤਾਂ ਡਾਕਟਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check out below Health Tools-
Calculate Your Body Mass Index ( BMI )