Drinking Water Limit: ਹਰ ਕੋਈ ਦੇਈ ਜਾਂਦਾ ਖੂਬ ਪਾਣੀ ਪੀਣ ਦੀ ਸਲਾਹ! ਆਖਰ ਜਾਣ ਲਵੋ ਦਿਨ ਦੀ ਲਿਮਟ
Health News: ਸਹੀ ਮਾਤਰਾ ਵਿੱਚ ਪਾਣੀ ਪੀਣ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਪਰ ਬਹੁਤੇ ਲੋਕ ਇਹ ਨਹੀਂ ਜਾਣਦੇ ਕਿ ਆਖਰ ਦਿਨ ਵਿੱਚ ਕਿੰਨਾ ਪਾਣੀ ਪੀਣਾ ਚਾਹੀਦਾ ਹੈ।
Drinking Water Limit: ਹਰ ਕੋਈ ਖੂਬ ਪਾਣੀ ਪੀਣ ਦੀ ਸਲਾਹ ਦਿੰਦਾ ਹੈ। ਇਸ ਨਾਲ ਸਰੀਰ ਫਿੱਟ ਰਹਿਣ ਦਾ ਦਾਅਵਾ ਕੀਤਾ ਜਾਂਦਾ ਹੈ। ਇਹ ਸੱਚ ਹੈ ਕਿ ਪਾਣੀ ਸਰੀਰ ਲਈ ਬਹੁਤ ਜ਼ਰੂਰੀ ਹੈ। ਸਹੀ ਮਾਤਰਾ ਵਿੱਚ ਪਾਣੀ ਪੀਣ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਪਰ ਬਹੁਤੇ ਲੋਕ ਇਹ ਨਹੀਂ ਜਾਣਦੇ ਕਿ ਆਖਰ ਦਿਨ ਵਿੱਚ ਕਿੰਨਾ ਪਾਣੀ ਪੀਣਾ ਚਾਹੀਦਾ ਹੈ।
ਦਰਅਸਲ ਪਾਣੀ ਜੀਵਨ ਹੈ, ਕਿਉਂਕਿ ਇਸ ਤੋਂ ਬਿਨਾਂ ਅਸੀਂ ਜ਼ਿਆਦਾ ਦੇਰ ਤੱਕ ਜ਼ਿੰਦਾ ਨਹੀਂ ਰਹਿ ਸਕਦੇ। ਮਨੁੱਖੀ ਸਰੀਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਪਾਣੀ ਪਾਇਆ ਜਾਵੇਗਾ। ਪਾਣੀ ਦਾ ਸੇਵਨ ਸਰੀਰ ਨੂੰ ਹਾਈਡ੍ਰੇਟ ਰੱਖਦਾ ਹੈ, ਜਿਸ ਨਾਲ ਕਈ ਬਿਮਾਰੀਆਂ ਦਾ ਖ਼ਤਰਾ ਘੱਟ ਜਾਂਦਾ ਹੈ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇੱਕ ਸਿਹਤਮੰਦ ਬਾਲਗ ਨੂੰ 24 ਘੰਟਿਆਂ ਵਿੱਚ ਕਿੰਨਾ ਪਾਣੀ ਪੀਣਾ ਚਾਹੀਦਾ ਹੈ?
ਘੱਟ ਪਾਣੀ ਪੀਣ ਦੇ ਨੁਕਸਾਨ
ਘੱਟ ਪਾਣੀ ਪੀਣ ਨਾਲ ਸਰੀਰ ਦਾ ਤਾਪਮਾਨ ਸਹੀ ਨਹੀਂ ਰਹਿੰਦਾ। ਇਸ ਤੋਂ ਇਲਾਵਾ ਚਮੜੀ ਖੁਸ਼ਕ ਰਹਿੰਦੀ ਹੈ। ਸਰੀਰ ਅੰਦਰੋਂ ਜ਼ਹਿਰੀਲੇ ਪਦਾਰਥ ਬਾਹਰ ਨਹੀਂ ਆ ਪਾਉਂਦੇ। ਸਰੀਰ ਡੀ-ਹਾਈਡ੍ਰੇਟ ਹੋਣ ਲੱਗਦਾ ਹੈ। ਇਸ ਨਾਲ ਕਈ ਬਿਮਾਰੀਆਂ ਚੰਬੜਨ ਲੱਗਦੀਆਂ ਹਨ।
ਜ਼ਿਆਦਾ ਪਾਣੀ ਪੀਣ ਦੇ ਨੁਕਸਾਨ
ਜੇਕਰ ਘੱਟ ਪਾਣੀ ਪੀਣ ਦੇ ਨੁਕਸਾਨ ਹਨ ਤਾਂ ਜ਼ਿਆਦਾ ਪਾਣੀ ਵੀ ਸਿਹਤ ਲਈ ਘਾਤਕ ਹੋ ਸਕਦਾ ਹੈ। ਇਸ ਨਾਲ ਪਾਚਣ ਪ੍ਰਕ੍ਰਿਆ ਪ੍ਰਭਾਵਿਤ ਹੋ ਜਾਂਦੀ ਹੈ। ਜ਼ਿਆਦਾ ਪਾਣੀ ਪੀਣ ਨਾਲ ਪਿਸ਼ਾਬ ਨਾਲ ਕਈ ਜ਼ਰੂਰੀ ਤੱਤ ਸਰੀਰ ਤੋਂ ਬਾਹਰ ਨਿਕਲ ਜਾਂਦੀ ਹਨ। ਪੇਟ 'ਚ ਗੈਸ ਤੇ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ।
ਦਿਨ 'ਚ ਕਿੰਨੇ ਗਲਾਸ ਪਾਣੀ ਪੀਣਾ ਚਾਹੀਦਾ?
ਬਹੁਤੇ ਸਿਹਤ ਮਾਹਿਰਾਂ ਅਨੁਸਾਰ ਮੈਟਾਬੋਲਿਜ਼ਮ, ਭਾਰ, ਕੱਦ ਤੇ ਚਮੜੀ ਲਈ ਰੋਜ਼ਾਨਾ 6 ਤੋਂ 8 ਗਲਾਸ ਪਾਣੀ ਪੀਣਾ ਚਾਹੀਦਾ ਹੈ। ਇਸ ਨਾਲ ਚਮੜੀ ਟਾਈਟ, ਗਲੋਇੰਗ ਤੇ ਸਿਹਤਮੰਦ ਰਹਿੰਦੀ ਹੈ। ਉਂਝ ਪਾਣੀ ਦੀ ਮਾਤਰਾ ਬਾਰੇ ਵੱਖ-ਵੱਖ ਮਾਹਿਰਾਂ ਦੀ ਵੱਖ-ਵੱਖ ਰਾਏ ਹੈ। ਫਿਰ ਵੀ 6 ਤੋਂ 8 ਗਲਾਸ ਪਾਣੀ ਪੀਣ ਨਾਲ ਸਾਡੀ ਸਿਹਤ ਠੀਕ ਰਹਿੰਦੀ ਹੈ।
ਪਾਣੀ ਪੀਣ ਦੇ 5 ਫਾਇਦੇ
1. ਜਦੋਂ ਤੁਹਾਡਾ ਭਾਰ ਤੇਜ਼ੀ ਨਾਲ ਘਟਦਾ ਹੈ ਤਾਂ ਚਮੜੀ ਢਿੱਲੀ ਹੋ ਜਾਂਦੀ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਲੋਕ ਪਾਣੀ ਤੋਂ ਦੂਰ ਰਹਿੰਦੇ ਹਨ ਪਰ ਇਹ ਇੱਕ ਗੈਰ-ਸਿਹਤਮੰਦ ਤਰੀਕਾ ਹੈ। ਇਸ ਦੀ ਬਜਾਏ ਤੁਹਾਨੂੰ ਕਾਫ਼ੀ ਮਾਤਰਾ ਵਿੱਚ ਪਾਣੀ ਪੀਣਾ ਚਾਹੀਦਾ ਹੈ। ਇਸ ਨਾਲ ਚਮੜੀ ਹੌਲੀ-ਹੌਲੀ ਫਿਰ ਤੋਂ ਟਾਈਟ ਹੋ ਜਾਵੇਗੀ ਤੇ ਇਸ 'ਤੇ ਸਿਹਤਮੰਦ ਗਲੋਅ ਦਿਖਾਈ ਦੇਵੇਗੀ।
2. ਚਮੜੀ ਦਾ ਸਹੀ pH ਪੱਧਰ ਹੋਣਾ ਬਹੁਤ ਜ਼ਰੂਰੀ ਹੈ। ਜ਼ਿਆਦਾ pH ਕਾਰਨ ਚਮੜੀ ਖੁਸ਼ਕ ਹੋਣ ਲੱਗਦੀ ਹੈ। ਚਮੜੀ ਦਾ pH ਬਰਕਰਾਰ ਰੱਖਣ ਲਈ ਵੀ ਪਾਣੀ ਪੀਣਾ ਫਾਇਦੇਮੰਦ ਹੁੰਦਾ ਹੈ।
3. ਸਰੀਰ ਵਿੱਚ ਜ਼ਹਿਰੀਲੇ ਤੱਤਾਂ ਦੀ ਮੌਜੂਦਗੀ ਫਿਨਸੀ, ਐਲਰਜੀ ਤੇ ਤੇਲਯੁਕਤ ਚਮੜੀ ਦਾ ਕਾਰਨ ਬਣ ਸਕਦੀ ਹੈ। ਇਨ੍ਹਾਂ ਪਦਾਰਥਾਂ ਨੂੰ ਬਾਹਰ ਕੱਢਣ ਲਈ ਪਾਣੀ ਪੀਣਾ ਚਾਹੀਦਾ ਹੈ।
4. ਲੋੜੀਂਦਾ ਪਾਣੀ ਪੀਣ ਨਾਲ ਸਰੀਰ ਤੇ ਚਮੜੀ ਦੋਵੇਂ ਹਾਈਡ੍ਰੇਟ ਰਹਿੰਦੇ ਹਨ। ਇਸ ਕਾਰਨ ਝੁਰੜੀਆਂ, ਦਰਾਰਾਂ ਦਿਖਾਈ ਨਹੀਂ ਦਿੰਦੀਆਂ ਤੇ ਚਮੜੀ 'ਤੇ ਖਿਚਾਅ ਵੀ ਬਣਿਆ ਰਹਿੰਦਾ ਹੈ।
5. ਵਧਦੀ ਉਮਰ ਦੇ ਨਾਲ ਚਮੜੀ ਨਮੀ ਬਰਕਰਾਰ ਰੱਖਣ 'ਚ ਕਮਜ਼ੋਰ ਹੋ ਜਾਂਦੀ ਹੈ ਪਰ, ਲੋੜੀਂਦੇ ਪਾਣੀ ਦਾ ਸੇਵਨ ਕਰਨ ਨਾਲ ਚਮੜੀ ਨਮੀ ਬਣੀ ਰਹਿੰਦੀ ਹੈ।
ਪਾਣੀ ਚਮੜੀ ਲਈ ਬਹੁਤ ਜ਼ਰੂਰੀ
ਜੇਕਰ ਪਾਣੀ ਦਾ ਸੇਵਨ ਨਾ ਕੀਤਾ ਜਾਵੇ ਤਾਂ ਇਹ ਚਮੜੀ ਨੂੰ ਭਾਰੀ ਨੁਕਸਾਨ ਪਹੁੰਚਾ ਸਕਦਾ ਹੈ। ਅਸੀਂ ਚਮੜੀ ਦੀ ਸੁੰਦਰਤਾ ਲਈ ਹਰ ਤਰ੍ਹਾਂ ਦੇ ਉਪਾਅ ਕਰਦੇ ਹਾਂ, ਜਿਸ ਵਿੱਚ ਮਹਿੰਗੇ ਉਤਪਾਦ ਸ਼ਾਮਲ ਹਨ, ਪਰ ਅਸੀਂ ਇਸ ਤੱਥ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ ਕਿ ਸਰੀਰ ਨੂੰ ਹਾਈਡਰੇਟ ਰੱਖੇ ਬਿਨਾਂ, ਅਸੀਂ ਚਿਹਰੇ 'ਤੇ ਲੋੜੀਂਦੀ ਚਮਕ ਪ੍ਰਾਪਤ ਨਹੀਂ ਕਰ ਸਕਦੇ।
Check out below Health Tools-
Calculate Your Body Mass Index ( BMI )