Festival Seasion and Health : ਤਿਉਹਾਰਾਂ ਦੇ ਮੌਸਮ 'ਚ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ, ਨਹੀਂ ਤਾਂ ਵਧ ਸਕਦੈ ਤੁਹਾਡਾ ਭਾਰ
ਦੀਵਾਲੀ ਦੇ ਮੌਕੇ 'ਤੇ ਵੀ ਇਸ 'ਤੇ ਧਿਆਨ ਦਿਓ ਕੀ ਤੁਹਾਡਾ ਭਾਰ ਨਾ ਵਧੇ। ਆਓ ਜਾਣਦੇ ਹਾਂ ਕੁਝ ਅਜਿਹੀਆਂ ਚੀਜ਼ਾਂ ਬਾਰੇ, ਜਿਨ੍ਹਾਂ ਨੂੰ ਖਾਣ ਨਾਲ ਤੁਹਾਡਾ ਭਾਰ ਬਹੁਤ ਤੇਜ਼ੀ ਨਾਲ ਵਧ ਸਕਦਾ ਹੈ।
Diwali 2022 : ਦੀਵਾਲੀ ਦੇ ਤਿਉਹਾਰ 'ਤੇ ਪਕਵਾਨਾਂ ਦੀਆਂ ਲਾਈਨਾਂ ਲੱਗ ਜਾਂਦੀਆਂ ਹਨ। ਅਜਿਹੇ 'ਚ ਲੋਕ ਆਪਣੀ ਫਿਟਨੈੱਸ ਨੂੰ ਦੂਜੇ ਨੰਬਰ 'ਤੇ ਰੱਖਦੇ ਹਨ ਤਾਂ ਕਿ ਇਸ ਮੌਕੇ 'ਤੇ ਮਠਿਆਈਆਂ ਅਤੇ ਪਕਵਾਨ ਖਾ ਸਕਣ। ਪਰ ਅਜਿਹਾ ਕਰਨ ਨਾਲ ਤੁਹਾਡੀ ਸਿਹਤ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਖਾਸ ਤੌਰ 'ਤੇ ਜੇਕਰ ਤੁਸੀਂ ਆਪਣੇ ਭਾਰ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਦੀਵਾਲੀ ਦੇ ਮੌਕੇ 'ਤੇ ਵੀ ਇਸ 'ਤੇ ਧਿਆਨ ਦਿਓ। ਤਾਂ ਕਿ ਤੁਹਾਡਾ ਵਜ਼ਨ ਕੰਟਰੋਲ 'ਚ ਰਹਿ ਸਕੇ। ਆਓ ਜਾਣਦੇ ਹਾਂ ਕੁਝ ਅਜਿਹੀਆਂ ਚੀਜ਼ਾਂ ਬਾਰੇ, ਜਿਨ੍ਹਾਂ ਨੂੰ ਖਾਣ ਨਾਲ ਤੁਹਾਡਾ ਭਾਰ ਬਹੁਤ ਤੇਜ਼ੀ ਨਾਲ ਵਧ ਸਕਦਾ ਹੈ।
ਜਲੇਬੀਆਂ
ਦੀਵਾਲੀ 'ਤੇ ਜ਼ਿਆਦਾਤਰ ਲੋਕਾਂ ਦੇ ਘਰਾਂ 'ਚ ਜਲੇਬੀਆਂ ਬਣਾਈਆਂ ਜਾਂਦੀਆਂ ਹਨ। ਇਸ ਦਾ ਰਸਦਾਰ ਸਵਾਦ ਲਗਭਗ ਹਰ ਕਿਸੇ ਨੂੰ ਪਸੰਦ ਹੁੰਦਾ ਹੈ ਪਰ ਜੇਕਰ ਤੁਸੀਂ ਆਪਣੇ ਭਾਰ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਤਿਉਹਾਰਾਂ ਦੇ ਇਸ ਮੌਸਮ 'ਚ ਜਲੇਬੀਆਂ ਤੋਂ ਦੂਰ ਰਹੋ। ਇਸ ਨਾਲ ਨਾ ਸਿਰਫ ਤੁਹਾਡਾ ਭਾਰ ਵਧ ਸਕਦਾ ਹੈ, ਸਗੋਂ ਇਸ ਨਾਲ ਸਰੀਰ 'ਚ ਡਾਇਬਟੀਜ਼, ਕੋਲੈਸਟ੍ਰਾਲ ਵਰਗੀਆਂ ਸਮੱਸਿਆਵਾਂ ਵੀ ਵਧ ਸਕਦੀਆਂ ਹਨ।
ਕਚੌਰੀਆਂ
ਤਿਉਹਾਰਾਂ ਦੇ ਮੌਸਮ 'ਚ ਕਈ ਲੋਕਾਂ ਦੇ ਘਰਾਂ 'ਚ ਕਚੌਰੀਆਂ ਬਣਾਈਆਂ ਜਾਂਦੀਆਂ ਹਨ। ਇਸ ਤੋਂ ਬਿਨਾਂ ਤਿਉਹਾਰ ਦਾ ਮਜ਼ਾ ਅਧੂਰਾ ਰਹਿ ਸਕਦਾ ਹੈ। ਪਰ ਜੇਕਰ ਤੁਸੀਂ ਭਾਰ ਨੂੰ ਕੰਟਰੋਲ ਕਰਨ ਬਾਰੇ ਸੋਚ ਰਹੇ ਹੋ ਤਾਂ ਇਸ ਤੋਂ ਦੂਰੀ ਬਣਾ ਕੇ ਰੱਖੋ। ਕਚੌਰੀਆਂ ਦਾ ਸੇਵਨ ਤੁਹਾਡੇ ਸਰੀਰ ਦਾ ਭਾਰ ਬਹੁਤ ਤੇਜ਼ੀ ਨਾਲ ਵਧਾ ਸਕਦਾ ਹੈ। ਇਸ ਦੇ ਨਾਲ ਹੀ ਖਰਾਬ ਕੋਲੈਸਟ੍ਰਾਲ ਵਧਣ ਦਾ ਖ਼ਤਰਾ ਵੀ ਰਹਿੰਦਾ ਹੈ।
ਲੱਡੂ ਤੋਂ ਦੂਰੀ ਬਣਾ ਕੇ ਰੱਖੋ
ਦੀਵਾਲੀ ਵਿੱਚ ਲੱਡੂ ਨਾ ਹੋਣ ਤਾਂ ਤਿਉਹਾਰ ਦਾ ਰੰਗ ਫਿੱਕਾ ਪੈ ਜਾਂਦਾ ਹੈ। ਕਈ ਲੋਕ ਇੱਕ ਦੂਜੇ ਨੂੰ ਲੱਡੂ ਖਿਲਾ ਕੇ ਮੂੰਹ ਮਿੱਠਾ ਕਰਵਾਉਂਦੇ ਹਨ। ਇਸ ਨਾਲ ਨਾ ਸਿਰਫ ਤੁਹਾਡਾ ਭਾਰ ਵਧਦਾ ਹੈ, ਸਗੋਂ ਕੋਲੈਸਟ੍ਰੋਲ ਅਤੇ ਬਲੱਡ ਸ਼ੂਗਰ ਦਾ ਪੱਧਰ ਵੀ ਵਧ ਸਕਦਾ ਹੈ। ਇਸ ਦੇ ਨਾਲ ਹੀ ਲੱਡੂ ਖਾਣ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਵੀ ਵਧ ਜਾਂਦੀਆਂ ਹਨ। ਇਸ ਲਈ ਕੋਸ਼ਿਸ਼ ਕਰੋ ਕਿ ਲੱਡੂ ਦਾ ਸੇਵਨ ਨਾ ਕਰੋ।
ਗੁਜੀਆ
ਗੁਜੀਆ ਦਾ ਨਾਮ ਸੁਣਦੇ ਹੀ ਲੋਕਾਂ ਦੇ ਮੂੰਹ ਵਿੱਚ ਪਾਣੀ ਆ ਜਾਂਦਾ ਹੈ। ਗੁਜੀਆ ਦੀਵਾਲੀ ਦੇ ਖਾਸ ਮੌਕੇ 'ਤੇ ਕਈ ਘਰਾਂ 'ਚ ਬਣਾਇਆ ਜਾਂਦਾ ਹੈ, ਇਸ 'ਚ ਮੈਦਾ ਅਤੇ ਖੋਆ ਭਰਪੂਰ ਹੁੰਦਾ ਹੈ। ਅਜਿਹੇ 'ਚ ਜੇਕਰ ਤੁਸੀਂ ਇਸ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਸਰੀਰ ਦਾ ਭਾਰ ਵਧਾ ਸਕਦਾ ਹੈ। ਇਸ ਲਈ ਦੀਵਾਲੀ 'ਚ ਗੁਜੀਆ ਖਾਣ ਤੋਂ ਪਰਹੇਜ਼ ਕਰੋ।
Check out below Health Tools-
Calculate Your Body Mass Index ( BMI )