ਫਲੂ ਵੈਕਸੀਨ ਬੱਚਿਆਂ ਨੂੰ ਕੋਰੋਨਾ ਦੀ ਤੀਜੀ ਲਹਿਰ ਤੋਂ ਕਰ ਸਕਦੀ ਸੁਰੱਖਿਅਤ, ਮੈਡੀਕਲ ਮਾਹਿਰਾਂ ਦੀ ਸਲਾਹ
Dr Sheth ਦੇ ਮੁਤਾਬਕ ਖੋਜ ਦਰਸਾਉਂਦੀ ਹੈ ਕਿ ਕੋਰੋਨਾ ਦੀ ਪਹਿਲੀ ਲਹਿਰ 60 ਸਾਲ ਤੋਂ ਜ਼ਿਆਦਾ ਉਮਰ ਵਾਲਿਆਂ ਨੂੰ ਜ਼ਿਆਦਾ ਪ੍ਰਭਾਵਿਤ ਕਰਦੀ ਸੀ। ਕੋਰੋਨਾ ਦੀ ਦੂਜੀ ਲਹਿਰ ਨੌਜਵਾਨਾਂ ਨੂੰ ਲਪੇਟ 'ਚ ਲੈ ਰਹੀ ਹੈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਅਜਿਹੀ ਘਾਤਕ ਬਿਮਾਰੀ ਹੈ ਜਿਸ ਤੋਂ ਹਰ ਕਿਸੇ ਨੂੰ ਡਰ ਆਉਂਦਾ ਹੈ। ਖਾਸ ਤੌਰ 'ਤੇ ਮਾਪੇ ਬਹੁਤ ਫਿਰਕਮੰਦ ਹਨ ਕਿ ਕਿਤੇ ਬੱਚਿਆਂ ਨੂੰ ਇਹ ਆਪਣੀ ਲਪੇਟ 'ਚ ਨਾ ਲੈ ਲਵੇ। ਪਿਛਲੇ ਕੁਝ ਮਹੀਨਿਆਂ 'ਚ ਬੱਚਿਆਂ 'ਚ ਕੋਰੋਨਾ ਕੇਸਾਂ 'ਚ ਇਜ਼ਾਫਾ ਹੋਇਆ ਹੈ। ਪਰ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਕਿ ਬੱਚੇ ਵਾਇਰਸ ਤੋਂ ਬਚ ਸਕਦੇ ਹਨ ਜਾਂ ਨਹੀਂ।
Dr Sheth ਦੇ ਮੁਤਾਬਕ ਖੋਜ ਦਰਸਾਉਂਦੀ ਹੈ ਕਿ ਕੋਰੋਨਾ ਦੀ ਪਹਿਲੀ ਲਹਿਰ 60 ਸਾਲ ਤੋਂ ਜ਼ਿਆਦਾ ਉਮਰ ਵਾਲਿਆਂ ਨੂੰ ਜ਼ਿਆਦਾ ਪ੍ਰਭਾਵਿਤ ਕਰਦੀ ਸੀ। ਕੋਰੋਨਾ ਦੀ ਦੂਜੀ ਲਹਿਰ ਨੌਜਵਾਨਾਂ ਨੂੰ ਲਪੇਟ 'ਚ ਲੈ ਰਹੀ ਹੈ। ਸੋ ਇਹ ਸੰਭਾਵਨਾ ਹੈ ਕਿ ਤੀਜੀ ਲਹਿਰ ਬੱਚਿਆਂ ਲਈ ਜ਼ਿਆਦਾ ਘਾਤਕ ਹੋਵੇ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਜ਼ਰੂਰੀ ਲੋੜ ਹੈ ਉਹ ਤਰੀਕਾ ਲੱਭਣ ਦੀ ਜਿਸ ਨਾਲ ਬੱਚਿਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ।
ਇੰਡੀਅਨ ਅਕੈਡਮੀ ਆਫ ਪੀਡ੍ਰੀਐਟਿਕਸ (IAP) ਵੱਲੋਂ ਪੰਜ ਸਾਲ ਤੋਂ ਛੋਟੇ ਬੱਚਿਆਂ ਨੂੰ ਸਾਲਾਨਾ ਫਲੂ ਸ਼ੌਟਸ ਦੇਣ ਲਈ ਕਿਹਾ ਗਿਆ ਹੈ। ਮਹਾਮਾਰੀ ਦੌਰਾਨ ਹਾਲ ਹੀ 'ਚ ਅਮਰੀਕਾ ਮਿਸ਼ੀਗਨ ਤੇ ਮਿਸੂਰੀ 'ਚ ਕਰਵਾਈ ਗਈ ਖੋਜ 'ਚ ਸਾਹਮਣੇ ਆਇਆ ਕਿ ਜੋ ਬੱਚਿਆਂ 'ਚ ਫਲੂ ਸੀਜ਼ਨ 2019-20 ਦੌਰਾਨ ਇਨਐਕਟੀਵੇਟਡ ਇਨਫਲੂਏਂਜਾ ਵੈਕਸੀਨ ਲਾਈ ਗਈ ਸੀ ਉਨ੍ਹਾਂ 'ਚ ਕੋਵਿਡ 19 ਇਨਫੈਕਸ਼ਨ ਦਾ ਖਤਰਾ ਘੱਟ ਸੀ।
ਫਲੂ ਵੈਕਸੀਨ ਬੱਚਿਆਂ ਨੂੰ ਕੋਵਿਡ ਦੇ ਖਤਰੇ ਤੋਂ ਕਿਵੇਂ ਬਚਾ ਸਕਦੀ?
SARS-CoV-2 ਤੇ ਫਲੂ 'ਚ ਸਮਾਨਤਾਵਾਂ ਹਨ। ਕੋਰੋਨਾ ਮਹਾਮਾਰੀ ਦੌਰਾਨ ਹੋ ਸਕਦਾ ਕਿ ਫਲੂ ਵੀ ਮਹਾਮਾਰੀ 'ਚ ਬਦਲ ਜਾਵੇ। ਸੋ ਵੈਕਸੀਨੇਸ਼ਨ ਬੱਚਿਆਂ ਨੂੰ ਇਨਫੈਕਸ਼ਨ ਦੇ ਜ਼ਿਆਦਾ ਰਿਸਕ ਦੇ ਨਾਲ-ਨਾਲ ਕੋਰੋਨਾ ਦੀ ਤੀਜੀ ਲਹਿਰ ਤੋਂ ਸੁਰੱਖਿਅਤ ਕਰ ਸਕਦੀ ਹੈ। ਮੈਡੀਕਲ ਮਾਹਿਰ ਮੰਨਦੇ ਹਨ ਕਿ ਵੈਕਸੀਨੇਸ਼ਨ ਬੱਚਿਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ। ਇਸ ਨਾਲ ਉਨ੍ਹਾਂ 'ਚ ਬਿਮਾਰੀਆਂ ਦਾ ਖਤਰਾ ਘੱਟ ਰਹੇਗਾ।
ਕੀ ਫਲੂ ਵੈਕਸੀਨ ਤੇ ਕੋਵਿਡ ਵੈਕਸੀਨ ਇਕੱਠਿਆਂ ਲਈ ਜਾ ਸਕਦੀ?
ਇੱਥੇ ਧਿਆਨ ਰੱਖਣਾ ਹੋਵੇਗਾ ਕਿ ਫਲੂ ਵੈਕਸੀਨ ਤੇ ਕੋਵਿਡ ਵੈਕਸੀਨ ਦੋ ਵੱਖ-ਵੱਖ ਚੀਜ਼ਾਂ ਹਨ। ਸੋ ਦੋਵਾਂ ਵੈਕਸੀਨ ਦੇ ਵਿਚ ਘੱਟੋ ਘੱਟ ਚਾਰ ਹਫ਼ਤਿਆਂ ਦਾ ਫਰਕ ਹੋਣਾ ਜ਼ਰੂਰੀ ਹੈ। ਤਾਂ ਜੋ ਬੱਚਿਆਂ 'ਚ ਐਂਟੀਬੌਡੀ ਵਿਕਸਤ ਹੋ ਸਕਣ ਤੇ ਵਾਇਰਸ ਦੇ ਖਿਲਾਫ ਇਮਿਊਨਿਟੀ ਮਜਬੂਤ ਹੋ ਸਕੇ।
Check out below Health Tools-
Calculate Your Body Mass Index ( BMI )