ਮੀਂਹ ਦੇ ਮੌਸਮ ‘ਚ ਅਪਣਾਓ ਇਹ ਆਦਤਾਂ, ਰਹੋਗੇ ਸਿਹਤਮੰਦ, ਜਾਣੋ ਮਾਹਿਰ ਡਾਕਟਰਾਂ ਦਾ ਸੁਝਾਅ
Rainy Season : ਡਾਕਟਰ ਨਵਲ ਕਿਸ਼ੋਰ ਨੇ ਦੱਸਿਆ ਕਿ ਮੀਂਹ ਦੇ ਮੌਸਮ ਵਿਚ ਲੋਕਾਂ ਲਈ ਫਿੱਟ ਰਹਿਣਾ ਸਭ ਤੋਂ ਵੱਡੀ ਚੁਣੌਤੀ ਹੈ। ਤੁਸੀਂ ਕੁਝ ਆਦਤਾਂ ਨੂੰ ਅਪਣਾ ਕੇ ਆਪਣੇ ਆਪ ਨੂੰ ਫਿੱਟ ਰੱਖ ਸਕਦੇ ਹੋ।
ਮੀਂਹ ਦਾ ਮੌਸਮ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਕਾਰਨ ਬਣਦਾ ਹੈ। ਇਸ ਮੌਸਮ ਵਿਚ ਆਪਣੇ ਘਰ, ਆਲੇ ਦੁਆਲੇ ਨੂੰ ਸਾਫ਼ ਰੱਖਣਾ ਅਤੇ ਖਾਣ ਪੀਣ ਵੱਲ ਵਿਸ਼ੇਸ਼ ਧਿਆਨ ਦੇਣਾ ਲਾਜ਼ਮੀ ਹੈ। ਅਜਿਹਾ ਨਾ ਕਰਨ ਉਪਰੰਤ ਅਸੀਂ ਕਈ ਕਿਸੇ ਗੰਭੀਰ ਸਿਹਤ ਸਮੱਸਿਆ ਦਾ ਸ਼ਿਕਾਰ ਹੋ ਸਕਦੇ ਹਾਂ। ਡਾਇਟੀਸ਼ਨਾਂ ਅਨੁਸਾਰ ਮੀਂਹ ਦੇ ਮੌਸਮ ਵਿਚ ਸਿਹਤਮੰਦ ਰਹਿਣ ਦੇ ਲਈ ਤੁਹਾਨੂੰ ਆਪਣੇ ਖਾਣ ਪੀਣ ਦੀਆਂ ਆਦਤਾਂ ਤੇ ਜੀਵਨ ਸ਼ੈਲੀ ਵਿਚ ਬਦਲਾਅ ਕਰਨਾ ਪੈਂਦਾ ਹੈ। ਆਓ ਜਾਣਦੇ ਹਾਂ ਕਿ ਮੀਂਹ ਦੇ ਮੌਸਮ ਵਿਚ ਸਿਹਤਮੰਦ ਰਹਿਣ ਲਈ ਕਿਹੜੀਆਂ ਆਦਤਾਂ ਨੂੰ ਅਪਣਾਉਣਾ ਚਾਹੀਦਾ ਹੈ।
ਡਾਕਟਰ ਨਵਲ ਕਿਸ਼ੋਰ ਨੇ ਦੱਸਿਆ ਕਿ ਮੀਂਹ ਦੇ ਮੌਸਮ ਵਿਚ ਲੋਕਾਂ ਲਈ ਫਿੱਟ ਰਹਿਣਾ ਸਭ ਤੋਂ ਵੱਡੀ ਚੁਣੌਤੀ ਹੈ। ਤੁਸੀਂ ਕੁਝ ਆਦਤਾਂ ਨੂੰ ਅਪਣਾ ਕੇ ਆਪਣੇ ਆਪ ਨੂੰ ਫਿੱਟ ਰੱਖ ਸਕਦੇ ਹੋ। ਇਸ ਦੇ ਲਈ ਸਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ। ਉਨ੍ਹਾਂ ਕਿਹਾ ਕਿ ਮੀਂਹ ਦੇ ਮੌਸਮ ਵਿਚ ਜੇਕਰ ਤੁਸੀਂ ਕੁਝ ਚੰਗੀਆਂ ਆਦਤਾਂ ਨੂੰ ਅਪਣਾਉਂਦੇ ਹੋ, ਤਾਂ ਬਿਮਾਰੀਆਂ ਤੁਹਾਡੇ ਘਰ ਦਾ ਰਸਤਾ ਭੁੱਲ ਜਾਣਗੀਆਂ।
ਮੀਂਹ ਦੇ ਮੌਸਮ ਵਿਚ ਸਿਹਤਮੰਦ ਰਹਿਣ ਲਈ ਟਿਪਸ
ਡਾਕਟਰ ਨਵਲ ਕਿਸ਼ੋਰ ਨੇ ਦੱਸਿਆ ਕਿ ਇਸ ਮੌਸਮ 'ਚ ਹਰੀਆਂ ਸਬਜ਼ੀਆਂ ਤੋਂ ਲੈ ਕੇ ਦੁੱਧ ਤੱਕ ਕਈ ਤਰ੍ਹਾਂ ਦੇ ਉਤਪਾਦਾਂ ਦਾ ਸੇਵਨ ਕਰਨ ਨਾਲ ਲੋਕ ਬੀਮਾਰ ਹੋ ਜਾਂਦੇ ਹਨ। ਇਸ ਮੌਸਮ ਵਿਚ ਠੰਡਾ ਭੋਜਨ ਖਾਣ ਨਾਲ ਵੀ ਤੁਸੀਂ ਬਿਮਾਰ ਹੋ ਸਕਦੇ ਹੋ। ਇਸ ਮੌਸਮ ਵਿਚ ਮੀਂਹ ਵਿਚ ਭਿੱਜਣ ਕਾਰਨ ਜ਼ੁਕਾਮ ਅਤੇ ਖੰਘ ਵਰਗੀਆਂ ਮੌਸਮੀ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਇਸ ਮੌਸਮ ਵਿੱਚ ਫਿੱਟ ਰਹਿਣ ਦਾ ਸਭ ਤੋਂ ਆਸਾਨ ਤਰੀਕਾ ਇਹ ਹੈ ਕਿ ਅਸੀਂ ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖੀਏ। ਉਨ੍ਹਾਂ ਕਿਹਾ ਕਿ ਲੋਕ ਫਰਿੱਜ ਵਿੱਚ ਰੱਖਿਆ ਖਾਣਾ ਵੀ ਖਾਂਦੇ ਹਨ। ਪਰ ਮੀਂਹ ਦੇ ਮੌਸਮ ਵਿਚ ਅਜਿਹਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੇ ਇਸ ਮੌਸਮ ਵਿਚ ਗਰਮ ਭੋਜਨ ਖਾਣ ਦੀ ਸਲਾਹ ਦਿੱਤੀ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਮੌਸਮ ਵਿਚ ਬੈਕਟੀਰੀਆ ਫੈਲਣ ਦੀ ਸੰਭਾਵਨਾ ਵੱਧ ਹੁੰਦੀ ਹੈ। ਇਸ ਕਰਕੇ ਮੀਂਹ ਮੌਸਮ ਵਿਚ ਹਮੇਸ਼ਾ ਤਾਜਾ ਬਣਿਆ ਭੋਜਨ ਹੀ ਖਾਓ।
ਕਸਰਤ ਕਰਨਾ ਵੀ ਹੈ ਜ਼ਰੂਰੀ
ਡਾਕਟਰ ਨਵਲ ਕਿਸ਼ੋਰ ਨੇ ਦੱਸਿਆ ਕਿ ਮੀਂਹ ਦੇ ਮੌਸਮ ਵਿਚ ਕਸਰਤ ਕਰਨਾ ਸਿਹਤ ਲਈ ਬਹੁਤ ਚੰਗਾ ਹੈ। ਇਸ ਮੌਸਮ ਵਿਚ ਤੁਹਾਨੂੰ ਰੋਜ਼ਨਾ ਨਿਯਮਿਤ ਰੂਪ ਵਿਚ ਕਸਰਤ ਕਰਨੀ ਚਾਹੀਦੀ ਹੈ। ਤੁਸੀਂ ਕਸਰਤ ਦੇ ਲਈ ਡਾਂਸ ਵੀ ਕਰ ਸਕਦੇ ਹੋ। ਕਸਰਤ ਕਰਨ ਨਾਲ ਮੀਂਹ ਦੇ ਮੌਸਮ ਵਿਚ ਤੁਸੀਂ ਸਿਹਤਮੰਦ ਤੇ ਫਿੱਟ ਰਹੋਗੇ।
(ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ 'ਤੇ ਅਧਾਰਿਤ ਹਨ। ABP Sanjha ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।)
Check out below Health Tools-
Calculate Your Body Mass Index ( BMI )