ਸਾਲਾਂ ਤੋਂ ਕੱਚਾ ਸ਼ਾਕਾਹਾਰੀ ਭੋਜਨ ਖਾਣ ਵਾਲੀ Food Influencer ਦੀ ਹੋਈ ਮੌਤ, Vegan Diet follow ਕਰਨ ਤੋਂ ਪਹਿਲਾਂ ਜਾਣ ਲਓ ਇਹ ਜ਼ਰੂਰੀ ਗੱਲਾਂ
ਰੂਸ ਦੀ ਰਹਿਣ ਵਾਲੀ ਝਾਂਨਾ ਸੈਮਸੋਨੋਵਾ ਦੀ ਸਿਰਫ 39 ਸਾਲ ਦੀ ਉਮਰ 'ਚ ਮੌਤ ਹੋ ਗਈ ਸੀ। ਉਹ ਕਈ ਸਾਲਾਂ ਤੋਂ ਕੱਚਾ ਵੀਗਨ ਫੂਡ ਦੇ ਦਮ ਉੱਤੇ ਰਹਿੰਦੀ ਸੀ। ਉਹ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਸੀ ਤੇ...
Vegan Diet : ਅੱਜ-ਕੱਲ੍ਹ ਲੋਕ ਫਿਟ ਰਹਿਣ ਲਈ ਤਰ੍ਹਾਂ-ਤਰ੍ਹਾਂ ਦੇ ਤਰੀਕੇ ਅਪਣਾ ਰਹੇ ਹਨ, ਜਿਸ ਵਿੱਚੋਂ ਇੱਕ ਵੀਗਨ ਡਾਈਟ (Vegan Diet ) ਵੀ ਹੈ। ਦਿਨ ਪ੍ਰਤੀਦਿਨ Vegan Diet ਨੂੰ follow ਕਰਨ ਵਾਲੇ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਜੇ ਤੁਸੀਂ ਵੀ Vegan Diet ਨੂੰ ਫਾਲੋ ਕਰਦੇ ਹੋਏ ਜਾਂ ਕਰਨ ਦੀ ਸੋਚ ਰਹੇ ਹੋ ਤਾਂ ਸਭ ਤੋਂ ਪਹਿਲਾਂ ਇਹ ਖ਼ਬਰ ਪੜ੍ਹ ਲਓ। ਹਾਲ ਹੀ ਵਿੱਚ ਕਈ ਸਾਲਾਂ ਤੋਂ ਕੱਚੇ ਵੀਗਨ ਫੂਡ ਦੇ ਦਮ ਉੱਤੇ ਰਹਿਣ ਵਾਲੀ Food influencer Zhanna Samsonova ਦੀ ਮੌਤ ਹੋ ਗਈ। ਉਹ ਸੋਸ਼ਲ ਮੀਡੀਆ ਉੱਤੇ ਕਾਫੀ ਮਸ਼ਹੂਰ ਸੀ ਤੇ ਵੱਡੀ ਗਿਣਤੀ ਵਿੱਚ ਲੋਕ ਉਹਨਾਂ ਨੂੰ ਫਾਲੋ ਕਰਦੇ ਸੀ।
ਦੱਸ ਦੇਈਏ ਕਿ ਝਾਂਨਾ ਸੈਮਸੋਨੋਵਾ (Zhanna Samsonova) ਸਿਰਫ 39 ਸਾਲ ਦੀ ਸੀ ਤੇ ਉਹ ਪਿਛਲੇ 10 ਸਾਲਾਂ ਤੋਂ ਸ਼ਾਕਾਹਾਰੀ ਡਾਈਟ ਦਾ ਪਾਲਣ ਕਰ ਰਹੀ ਸੀ। ਉਹ ਆਪਣੀ ਖੁਰਾਕ ਵਿੱਚ ਸੂਰਜਮੁਖੀ ਦੇ ਬੀਜ, ਫਲ ਅਤੇ ਕੱਚੀਆਂ ਸਬਜ਼ੀਆਂ ਦਾ ਸੇਵਨ ਕਰਦੀ ਸੀ। ਰੂਸ ਦੀ ਰਹਿਣ ਵਾਲੀ ਸੈਮਸੋਨੋਵਾ ਨੇ ਵੀ ਸੋਸ਼ਲ ਮੀਡੀਆ 'ਤੇ ਕੱਚੇ ਭੋਜਨ ਦਾ ਪ੍ਰਚਾਰ ਕੀਤਾ। ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦੀ ਮੌਤ ਭੁੱਖ ਕਾਰਨ ਹੋਈ ਹੈ।
ਹੋ ਗਈ ਸੀ ਕਮਜ਼ੋਰੀ
Zhanna Samsonova ਦੀ ਮਾਂ ਤੇ ਉਸ ਦੇ ਦੋਸਤਾਂ ਮੁਤਾਬਕ ਉਸ ਦੀ ਸਿਹਤ ਸਿਰਫ਼ ਸ਼ਾਕਾਹਾਰੀ ਕੱਚੇ ਖਾਣੇ ਦੇ ਕਾਰਨ ਖ਼ਰਾਬ ਹੋ ਗਈ ਸੀ। ਇਸੇ ਕਾਰਨ ਉਹ ਸਰੀਰਕ ਤੌਰ ਉੱਤੇ ਵੀ ਕਮਜ਼ੋਰ ਹੋ ਗਈ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ Zhanna Samsonova ਦੇ ਦੋਸਤ ਨੇ ਉਹਨਾਂ ਨੂੰ ਸ਼੍ਰੀਲੰਕ ਵਿੱਚ ਮਿਲੇ ਸੀ ਤੇ ਉਹਨਾਂ ਦੇ ਪੈਰਾਂ ਵਿੱਚ ਸੁੱਜ ਤੇ ਉਹ ਬਹੁਤ ਥਕਾਵਟ ਮਹਿਸੂਸ ਕਰ ਰਹੀ ਸੀ। ਜਿਸ ਤੋਂ ਬਾਅਦ ਉਸ ਨੂੰ ਘਰ ਭੇਜ ਦਿੱਤਾ ਗਿਆ ਸੀ।
ਵੀਗਨ ਡਾਈਟ ਦੇ ਨੁਕਸਾਨ
>> ਪ੍ਰੋਟੀਨ ਦੀ ਕਮੀ - ਸ਼ਾਕਾਹਾਰੀ ਭੋਜਨ ਵਿੱਚ ਪ੍ਰੋਟੀਨ ਦੇ ਸਰੋਤ ਘੱਟ ਹੁੰਦੇ ਹਨ, ਜਿਸ ਕਾਰਨ ਤੁਹਾਡੇ ਸਰੀਰ ਨੂੰ ਮਾਸਾਹਾਰੀ ਭੋਜਨ ਦੇ ਮੁਕਾਬਲੇ ਪ੍ਰੋਟੀਨ ਦੀ ਪੂਰੀ ਮਾਤਰਾ ਨਹੀਂ ਮਿਲਦੀ। ਪ੍ਰੋਟੀਨ ਦੀ ਕਮੀ ਸਰੀਰ ਦੀਆਂ ਮਾਸਪੇਸ਼ੀਆਂ, ਖੂਨ ਅਤੇ ਚਮੜੀ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀ ਹੈ।
>> ਵਿਟਾਮਿਨ ਬੀ12 ਦੀ ਕਮੀ: ਵਿਟਾਮਿਨ ਬੀ12 ਮਾਸਾਹਾਰੀ ਭੋਜਨ ਵਿੱਚ ਪਾਇਆ ਜਾਂਦਾ ਹੈ, ਜੋ ਸ਼ਾਕਾਹਾਰੀ ਭੋਜਨ ਵਿੱਚ ਨਹੀਂ ਪਾਇਆ ਜਾ ਸਕਦਾ। ਵਿਟਾਮਿਨ ਬੀ 12 ਦੀ ਕਮੀ ਖੂਨ ਦੇ ਲਾਲ ਰਕਤਾਣੂਆਂ ਦੀ ਗਿਣਤੀ ਨੂੰ ਘਟਾ ਸਕਦੀ ਹੈ ਅਤੇ ਊਰਜਾ ਦੇ ਪੱਧਰ ਨੂੰ ਵੀ ਹੇਠਾਂ ਲਿਆ ਸਕਦੀ ਹੈ।
>> ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਕਮੀ: ਦੁੱਧ ਅਤੇ ਡੇਅਰੀ ਉਤਪਾਦਾਂ ਦਾ ਸੇਵਨ ਨਾ ਕਰਨ ਨਾਲ ਕੈਲਸ਼ੀਅਮ ਅਤੇ ਵਿਟਾਮਿਨ ਡੀ ਦੀ ਕਮੀ ਹੋ ਸਕਦੀ ਹੈ, ਜੋ ਹੱਡੀਆਂ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀ ਹੈ।
>> ਊਰਜਾ ਦੀ ਕਮੀ : ਸ਼ਾਕਾਹਾਰੀ ਭੋਜਨ ਵਿੱਚ ਪ੍ਰੋਟੀਨ ਅਤੇ ਚਰਬੀ ਦੀ ਕਮੀ ਦੇ ਕਾਰਨ ਊਰਜਾ ਦੀ ਕਮੀ ਮਹਿਸੂਸ ਕੀਤੀ ਜਾ ਸਕਦੀ ਹੈ।
Check out below Health Tools-
Calculate Your Body Mass Index ( BMI )