Ghee Benefits: ਰਸੋਈ 'ਚ ਰੱਖਿਆ ਘਿਓ ਭਾਰ ਘਟਾਉਣ 'ਚ ਕਰੇਗਾ ਮਦਦ, ਇੱਕ ਮਹੀਨੇ 'ਚ ਹੀ ਹੋ ਜਾਵੇਗੋ ਫਿੱਟ, ਜਾਣੋ ਤਰੀਕਾ
ਸਿਹਤ ਮਾਹਿਰਾਂ ਮੁਤਾਬਕ ਘਿਓ ਖਾਣ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਮਜ਼ਬੂਤ ਹੁੰਦੀ ਹੈ ਅਤੇ ਭਾਰ ਵੀ ਕੰਟਰੋਲ 'ਚ ਰਹਿੰਦਾ ਹੈ। ਤਾਂ ਆਓ ਜਾਣਦੇ ਹਾਂ ਕਿ ਘਿਓ ਭਾਰ ਘਟਾਉਣ 'ਚ ਕਿਵੇਂ ਮਦਦ ਕਰਦਾ ਹੈ।
Ghee Benefits: ਸਦੀਆਂ ਤੋਂ ਭਾਰਤੀ ਰਸੋਈਆਂ ਵਿੱਚ ਘਿਓ ਦੀ ਵਰਤੋਂ ਭੋਜਨ ਨੂੰ ਸਵਾਦ ਬਣਾਉਣ ਤੇ ਸਿਹਤ ਨੂੰ ਸਿਹਤਮੰਦ ਰੱਖਣ ਲਈ ਕੀਤੀ ਜਾਂਦੀ ਰਹੀ ਹੈ। ਜੇ ਤੁਹਾਡੇ ਭੋਜਨ 'ਚ ਸਹੀ ਮਾਤਰਾ 'ਚ ਘਿਓ ਸ਼ਾਮਲ ਕੀਤਾ ਜਾਵੇ ਤਾਂ ਇਹ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।
ਸਿਹਤ ਮਾਹਿਰਾਂ ਮੁਤਾਬਕ ਘਿਓ ਖਾਣ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਮਜ਼ਬੂਤ ਹੁੰਦੀ ਹੈ ਅਤੇ ਭਾਰ ਵੀ ਕੰਟਰੋਲ 'ਚ ਰਹਿੰਦਾ ਹੈ। ਹਾਲਾਂਕਿ, ਜਿਸ ਤਰ੍ਹਾਂ ਕਿਸੇ ਵੀ ਚੀਜ਼ ਦਾ ਜ਼ਿਆਦਾ ਸੇਵਨ ਘਾਤਕ ਹੁੰਦਾ ਹੈ, ਉਸੇ ਤਰ੍ਹਾਂ ਘਿਓ ਨੂੰ ਵੀ ਖੁਰਾਕ ਵਿੱਚ ਸੀਮਤ ਮਾਤਰਾ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਤਾਂ ਆਓ ਜਾਣਦੇ ਹਾਂ ਕਿ ਘਿਓ ਭਾਰ ਘਟਾਉਣ 'ਚ ਕਿਵੇਂ ਮਦਦ ਕਰਦਾ ਹੈ।
ਭਾਰ ਘਟਾਉਣ 'ਚ ਕਰਦਾ ਮਦਦ
ਘਿਓ ਵਿੱਚ CLA (Conjugated linoleic acid) ਹੁੰਦਾ ਹੈ, ਜੋ ਕਿ ਇੱਕ ਕਿਸਮ ਦਾ ਫੈਟੀ ਐਸਿਡ ਹੈ ਅਤੇ ਇਹ ਚਰਬੀ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਇੱਕ ਅਧਿਐਨ ਨੇ ਦਿਖਾਇਆ ਹੈ ਕਿ CLA ਸਰੀਰ ਦੀ ਚਰਬੀ ਨੂੰ ਘਟਾਉਣ ਅਤੇ ਭਾਰ ਵਧਣ ਤੋਂ ਰੋਕਣ ਵਿੱਚ ਮਦਦ ਕਰਦਾ ਹੈ। CLA ਜੰਮੀ ਹੋਈ ਚਰਬੀ ਨੂੰ ਪਿਘਲਾਉਣ ਅਤੇ ਚਰਬੀ ਦੇ ਸੈੱਲਾਂ ਦੇ ਆਕਾਰ ਨੂੰ ਬਹਾਲ ਕਰਨ ਵਿੱਚ ਮਦਦ ਕਰਦਾ ਹੈ। ਜੇਕਰ ਤੁਹਾਡੇ ਸਰੀਰ 'ਚ ਚਰਬੀ ਜਲਦੀ ਜਮ੍ਹਾ ਹੋਣ ਲੱਗਦੀ ਹੈ ਤਾਂ ਘਿਓ ਮਦਦਗਾਰ ਹੋ ਸਕਦਾ ਹੈ।
ਪਾਚਨ ਕਿਰਿਆ ਵਿੱਚ ਹੁੰਦਾ ਹੈ ਸੁਧਾਰ
ਭਾਰ ਘਟਾਉਣ ਦੇ ਨਾਲ-ਨਾਲ ਘਿਓ ਪਾਚਨ ਤੰਤਰ ਨੂੰ ਬਿਹਤਰ ਬਣਾਉਣ 'ਚ ਵੀ ਮਦਦ ਕਰਦਾ ਹੈ। ਘਿਓ ਦਾ ਸੇਵਨ ਤੁਹਾਨੂੰ ਕਬਜ਼ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਤੋਂ ਦੂਰ ਰੱਖਦਾ ਹੈ। ਇਸ ਦੇ ਨਾਲ ਹੀ ਕਿਸੇ ਵੀ ਖਾਣ ਵਾਲੀ ਚੀਜ਼ ਨੂੰ ਘਿਓ ਦੇ ਨਾਲ ਲੈਣ ਨਾਲ ਉਸ 'ਚ ਮੌਜੂਦ ਪੋਸ਼ਕ ਤੱਤਾਂ ਦੀ ਸੋਖਣ ਸ਼ਕਤੀ ਵਧ ਜਾਂਦੀ ਹੈ, ਜਿਸ ਨਾਲ ਸਰੀਰ ਨੂੰ ਲੋੜੀਂਦਾ ਪੋਸ਼ਣ ਮਿਲਦਾ ਹੈ।
ਦਿਲ ਸੰਬੰਧੀ ਸਮੱਸਿਆਵਾਂ
ਅਜਿਹਾ ਮੰਨਿਆ ਜਾਂਦਾ ਹੈ ਕਿ ਖ਼ੂਨ ਵਿੱਚ ਮੌਜੂਦ ਹਾਨੀਕਾਰਕ ਕੋਲੈਸਟ੍ਰਾਲ ਦੀ ਜ਼ਿਆਦਾ ਮਾਤਰਾ ਕਾਰਨ ਦਿਲ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨੈਸ਼ਨਲ ਸੈਂਟਰ ਫਾਰ ਬਾਇਓਟੈਕਨਾਲੋਜੀ ਇਨਫਰਮੇਸ਼ਨ ਦੁਆਰਾ ਪ੍ਰਕਾਸ਼ਿਤ ਵਿਗਿਆਨਕ ਖੋਜ ਦੇ ਅਨੁਸਾਰ ਘਿਓ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਵਿੱਚ ਮਦਦ ਕਰ ਸਕਦਾ ਹੈ।
ਭੁੱਖ ਘੱਟ ਲੱਗੇਗੀ
ਘਿਓ ਦੇ ਸੇਵਨ ਨਾਲ ਭੁੱਖ ਵੀ ਘੱਟ ਲੱਗਦੀ ਹੈ ਅਤੇ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਇਸ ਨਾਲ ਤੁਹਾਨੂੰ ਵਾਰ-ਵਾਰ ਭੁੱਖ ਨਹੀਂ ਲੱਗਦੀ ਅਤੇ ਤੁਸੀਂ ਜ਼ਿਆਦਾ ਖਾਣ ਤੋਂ ਬਚਦੇ ਹੋ। ਨਾਲ ਹੀ ਘਿਓ ਦਾ ਸੇਵਨ ਕਰਨ ਨਾਲ ਸਰੀਰ ਵੀ ਲੰਬੇ ਸਮੇਂ ਤੱਕ ਤਾਜ਼ਗੀ ਮਹਿਸੂਸ ਕਰਦਾ ਹੈ।
ਤੁਹਾਨੂੰ ਲਗਾਤਾਰ ਊਰਜਾ ਮਿਲੇਗੀ
ਕਾਰਬੋਹਾਈਡਰੇਟ ਸਰੀਰ ਵਿੱਚ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾ ਜਾਂ ਘਟਾ ਸਕਦੇ ਹਨ ਪਰ ਘਿਓ ਇੱਕ ਚਰਬੀ ਹੈ ਜੋ ਸਰੀਰ ਨੂੰ ਊਰਜਾ ਪ੍ਰਦਾਨ ਕਰਦੀ ਹੈ। ਇਸ ਊਰਜਾ ਕਾਰਨ ਭੁੱਖ ਵੀ ਘੱਟ ਜਾਂਦੀ ਹੈ ਅਤੇ ਚਰਬੀ ਵਾਲੇ ਸਨੈਕਸ ਖਾਣ ਦੀ ਇੱਛਾ ਨਹੀਂ ਰਹਿੰਦੀ।
Check out below Health Tools-
Calculate Your Body Mass Index ( BMI )