ਕਦੇ ਪੀਤੀ ਹੈ ਬੁਰਾਂਸ਼ ਚਾਹ? ਗਰਮੀ ਦੇ ਕਹਿਰ 'ਚ ਇਹ ਅਨੌਖੀ ਚਾਹ ਤੁਹਾਨੂੰ ਕਰ ਦੇਵੇਗੀ ਤਰੋਤਾਜ਼ਾ
ਬਰਤਾਨੀਆ ਦੇ 19ਵੇਂ ਸਾਬਕਾ ਪ੍ਰਧਾਨ ਮੰਤਰੀ ਵਿਲੀਅਮ ਈਵਾਰਟ ਗਲੈਡਸਟੋਨ ਨੇ ਕਿਹਾ ਸੀ, "ਜੇ ਤੁਸੀਂ ਠੰਢੇ ਹੋ, ਚਾਹ ਤੁਹਾਨੂੰ ਗਰਮ ਕਰੇਗੀ, ਜੇ ਤੁਸੀਂ ਗਰਮ ਹੋ
ਨਵੀਂ ਦਿੱਲੀ: ਬਰਤਾਨੀਆ ਦੇ 19ਵੇਂ ਸਾਬਕਾ ਪ੍ਰਧਾਨ ਮੰਤਰੀ ਵਿਲੀਅਮ ਈਵਾਰਟ ਗਲੈਡਸਟੋਨ ਨੇ ਕਿਹਾ ਸੀ, "ਜੇ ਤੁਸੀਂ ਠੰਢੇ ਹੋ, ਚਾਹ ਤੁਹਾਨੂੰ ਗਰਮ ਕਰੇਗੀ, ਜੇ ਤੁਸੀਂ ਗਰਮ ਹੋ, ਤਾਂ ਇਹ ਤੁਹਾਨੂੰ ਠੰਢਾ ਕਰ ਦੇਵੇਗੀ। ਭਾਰਤ ਵਰਗੇ ਦੇਸ਼ ਵਿੱਚ ਜਿੱਥੇ ਹਰ ਪਾਸੇ ਚਾਹ ਆਮ ਹੈ ਤੇ ਜਦੋਂ ਸੰਘਣੀ, ਦੁਧੀਆ, ਮਿੱਠੀ ਗਰਮ ਚਾਹ ਦੇ ਕੱਪ ਦੀ ਚੁਸਕੀ ਲੈਣ ਦਾ ਮੌਕਾ ਮਿਲਦਾ ਹੈ ਤਾਂ ਜਿਵੇਂ ਹੀ ਤਾਪਮਾਨ ਰਿਕਾਰਡ ਉਚਾਈ 'ਤੇ ਪਹੁੰਚ ਜਾਂਦਾ ਹੈ, ਸ਼ਾਇਦ ਜ਼ਿਆਦਾਤਰ ਲੋਕਾਂ ਦੇ ਮਨ ਵਿੱਚ ਆਖਰੀ ਸ਼ਬਦ ਚਾਹ ਹੀ ਹੋਵੇਗਾ। ਪਰ ਜਿਸ ਸਮੇਂ ਲੋਕ ਚਾਹ ਦੇ ਰਵਾਇਤੀ ਸਵਾਦ ਦੇ ਆਦੀ ਹੋ ਚੁੱਕੇ ਹਨ, ਉਸ ਸਮੇਂ ਇਸ ਦੇ ਮਾਹਿਰ ਕਈ ਅਜਿਹੀਆਂ ਵਿਲੱਖਣ ਚਾਹਾਂ ਨੂੰ ਅਜਮਾਉਣ ਤੇ ਚੱਖਣ ਵਿੱਚ ਲੱਗੇ ਹੋਏ ਹਨ ਜੋ ਸਰੀਰ ਨੂੰ ਠੰਢਕ ਤੇ ਤਾਜ਼ਗੀ ਦਿੰਦੀਆਂ ਹਨ।
ਬੁਰਾਂਸ਼ ਚਾਹ ਜਾਂ ਰੋਡੋਡੈਂਡ੍ਰਨ ਚਾਹ ਇੱਕ ਅਜਿਹਾ ਡ੍ਰਿੰਕ ਹੈ ਜੋ ਉੱਤਰਾਖੰਡ, ਹਿਮਾਚਲ ਪ੍ਰਦੇਸ਼ ਤੇ ਸਿੱਕਮ ਦੇ ਆਸ ਪਾਸ ਦੇ ਉੱਤਰੀ ਖੇਤਰਾਂ ਵਿੱਚ ਕਾਫ਼ੀ ਮਸ਼ਹੂਰ ਹੈ। ਇਹ ਚਾਹ ਮਾਰਚ ਦੇ ਅੰਤ ਤੋਂ ਮਈ ਤੱਕ ਹਿਮਾਲਿਆ ਖੇਤਰ ਦੀਆਂ ਠੰਢੀਆਂ ਪਹਾੜੀਆਂ ਵਿੱਚ ਖਿੜ੍ਹੇ ਚਮਕੀਲੇ ਲਾਲ ਰੋਡੋਡੈਂਡ੍ਰਨ ਫੁੱਲਾਂ ਦੀਆਂ ਸੁੱਕੀਆਂ ਪੱਤੀਆਂ ਤੋਂ ਬਣਾਈ ਜਾਂਦੀ ਹੈ। ਬੁਰਾਂਸ਼ ਚਾਹ ਪਾਚਨ ਵਿੱਚ ਸਹਾਇਤਾ ਕਰਨ, ਐਲਰਜੀ ਨਾਲ ਲੜਨ ਤੇ ਫੇਫੜਿਆਂ ਦੀ ਸਿਹਤ ਵਿੱਚ ਸੁਧਾਰ ਕਰਨ ਤੋਂ ਇਲਾਵਾ ਇਸਦੇ ਸੋਜਸ਼ ਵਾਲੇ ਗੁਣਾਂ ਲਈ ਜਾਣੀ ਜਾਂਦੀ ਹੈ। ਰੋਡੋਡੈਂਡ੍ਰਨ ਦੇ ਫੁੱਲਾਂ ਦੀਆਂ ਪੱਤੀਆਂ ਨੂੰ ਹੱਥਾਂ ਨਾਲ ਚੁਣਿਆ ਜਾਂਦਾ ਹੈ, ਫਿਰ ਧੁੱਪ ਵਿੱਚ ਸੁਕਾਇਆ ਜਾਂਦਾ ਹੈ ਤੇ ਚੀਨੀ ਨਾਲ ਪਾਣੀ ਵਿੱਚ ਉਬਾਲਿਆ ਜਾਂਦਾ ਹੈ। ਇਸ ਤੋਂ ਫਿਲਟਰ ਕਰਨ ਤੇ ਪਰੋਸਣ ਤੋਂ ਪਹਿਲਾਂ, ਤੁਲਸੀ ਦੇ ਪੱਤੇ ਤੇ ਕੁਝ ਗ੍ਰੀਨ ਟੀ ਵੀ ਸੁਆਦ ਨੂੰ ਵਧਾਉਣ ਲਈ ਮਿਲਾਈ ਜਾਂਦੀ ਹੈ।
ਉਤਰਾਖੰਡ ਟੂਰਿਜ਼ਮ ਨੇ ਮਾਈਕਰੋ-ਬਲਾਗਿੰਗ ਪਲੇਟਫਾਰਮ ਕੂ ਐਪ 'ਤੇ ਬੁਰਾਂਸ਼ ਚਾਹ ਦੀ ਇੱਕ ਪੋਸਟ ਕੀਤੀ ਤੇ ਲਿਖਿਆ- "ਲਵ ਐਟ ਫਰਸਟ ਸਿਪ !"
ਬੁਰਾਂਸ਼ ਚਾਹ ਨੂੰ ਦਿਨ ਦੇ ਕਿਸੇ ਵੀ ਸਮੇਂ ਠੰਢੇ ਜਾਂ ਗਰਮ ਪੀਣ ਵਾਲੇ ਪਦਾਰਥ ਵਜੋਂ ਲਿਆ ਜਾ ਸਕਦਾ ਹੈ। ਇਸ 'ਫੁੱਲਾਂ' ਦੇ ਮਿਸ਼ਰਣ ਦੀ ਤਰ੍ਹਾਂ, 'ਫਰੂਟੀ' ਆਈਸਡ ਚਾਹ ਇਸ ਗਰਮੀਆਂ ਵਿੱਚ ਚਾਹ ਪ੍ਰੇਮੀਆਂ ਨੂੰ ਆਕਰਸ਼ਿਤ ਕਰ ਰਹੀ ਹੈ। ਖਾਸ ਤੌਰ 'ਤੇ ਸੇਬ ਤੇ ਅੰਗੂਰ ਦੀ ਆਈਸਡ ਚਾਹ, ਜੋ ਆਪਣੇ ਐਂਟੀਆਕਸੀਡੈਂਟ ਬੂਸਟ ਲਈ ਜਾਣੀ ਜਾਂਦੀ ਹੈ।
ਭਾਰਤੀ ਚਾਹ ਬੋਰਡ ਨੇ ਕੂ ਉਪਭੋਗਤਾਵਾਂ ਨੂੰ ਚਾਹ ਦੀ ਚੋਣ ਬਾਰੇ ਪੁੱਛਿਆ - "ਆਈਸਡ ਟੀ ਦਾ ਤੁਹਾਡਾ ਮਨਪਸੰਦ ਸੁਆਦ ਕਿਹੜਾ ਹੈ?",
ਕੋਲਡ ਡਰਿੰਕ ਦੇ ਤੌਰ ਤੇ ਚਾਹ ਨੂੰ ਕੁਝ ਘੰਟਿਆਂ ਲਈ ਠੰਢੇ ਪਾਣੀ ਚ ਪਾਉਣ ਤੋਂ ਬਾਅਦ ਆਈਸਡ ਟੀ ਬਣਾਈ ਜਾਂਦੀ ਹੈ, ਜਿਸ ਨਾਲ ਪਾਣੀ ਚ ਇਸ ਦਾ ਸੁਆਦ ਚੰਗੀ ਤਰ੍ਹਾਂ ਮਿਲਦਾ ਹੈ। ਇਹ ਪ੍ਰਕਿਰਿਆ ਟੈਨਿਨ ਦੇ ਕਾਰਨ ਇਸ ਵਿੱਚ ਮੌਜੂਦ ਕਿਸੇ ਵੀ ਕੁੜੱਤਣ ਨੂੰ ਘਟਾਉਂਦੀ ਹੈ, ਇਸ ਮਿਸ਼ਰਣ ਨੂੰ ਵਧੀਆ ਬਣਾਉਂਦੀ ਹੈ ਤੇ ਸੋਡਾ ਡ੍ਰਿੰਕ ਦੀ ਥਾਂ ਇਸ ਨੂੰ ਇੱਕ ਵਧੀਆ ਵਿਕਲਪ ਬਣਾਉਂਦੀ ਹੈ।
ਚਾਹ ਪੀਣ ਵਾਲੇ ਦੇਸ਼ ਵਿੱਚ, ਜਿੱਥੇ ਪ੍ਰਤੀ ਵਿਅਕਤੀ ਖਪਤ ਪ੍ਰਤੀ ਸਾਲ ਲਗਭਗ 750 ਗ੍ਰਾਮ ਹੈ, ਤਾਜ਼ਗੀ ਦੇ ਨਵੇਂ ਮਿਸ਼ਰਣ ਹੌਲੀ-ਹੌਲੀ ਚਾਹ ਪੀਣ ਵਾਲਿਆਂ ਲਈ ਪਸੰਦੀਦਾ ਡ੍ਰਿੰਕ ਬਣ ਰਹੇ ਹਨ, ਖਾਸ ਕਰਕੇ ਉਨ੍ਹਾਂ ਵਾਸਤੇ ਜੋ ਵਿਲੱਖਣ, ਮੌਸਮੀ ਅਤੇ ਸਥਾਨਕ ਡ੍ਰਿੰਕਾਂ ਦੀ ਵਰਤੋਂ ਕਰਨ ਤੇ ਇਨ੍ਹਾਂ ਵਿੱਚ ਸੁਧਾਰ ਕਰਨ ਲਈ ਉਤਸੁਕ ਹੁੰਦੇ ਹਨ।
Check out below Health Tools-
Calculate Your Body Mass Index ( BMI )