(Source: ECI/ABP News/ABP Majha)
Health Tips: Coronavirus ਕਾਲ 'ਚ ਬਦਲੋ ਖਾਣ-ਪੀਣ, Diet 'ਚ ਜ਼ਰੂਰ ਸ਼ਾਮਲ ਕਰੋ ਇਹ ਚਾਰ ਚੀਜ਼ਾਂ
ਤਣਾਅਪੂਰਨ ਸਥਿਤੀ 'ਚ ਬੇਹਤਰ ਨੀਂਦ ਲਈ ਕੁੱਝ ਖੁਰਾਕ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਚੰਗੀ ਨੀਂਦ ਲਈ ਆਪਣੀ ਡਾਈਟ ਉੱਤੇ ਵੀ ਧਿਆਨ ਦੇਣਾ ਹੋਵੇਗਾ।
ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾਵਾਇਰਸ ਮਹਾਂਮਾਰੀ ਲਗਾਤਾਰ ਵਧਦੀ ਹੀ ਜਾ ਰਹੀ ਹੈ। ਇਸ ਮਹਾਂਮਾਰੀ ਦੇ ਕਾਰਨ ਲੋਕਾਂ ਨੂੰ ਕਾਫੀ ਮਾਨਸਿਕ ਤਣਾਅ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਮਾਨਸਿਕ ਤਣਾਅ ਦਾ ਅਸਰ ਲੋਕਾਂ ਦੀ ਨੀਂਦ ਉੱਤੇ ਵੀ ਵੇਖਿਆ ਜਾ ਰਿਹਾ ਹੈ। ਵਰਤਮਾਨ ਵਿੱਚ ਦੇਸ਼ 'ਚ ਜੋ ਮਾਹੌਲ ਹੈ ਉਸ ਦੇ ਕਾਰਨ ਲੋਕਾਂ ਦਾ ਤਣਾਅ ਵੱਧ ਰਿਹਾ ਹੈ ਤੇ ਲੋਕ ਠੀਕ ਤੋਂ ਨੀਂਦ ਵੀ ਨਹੀਂ ਲੈ ਪਾ ਰਹੇ ਹਨ।
ਅਜਿਹੇ ਵਿੱਚ ਇਸ ਤਣਾਅਪੂਰਨ ਸਥਿਤੀ 'ਚ ਬੇਹਤਰ ਨੀਂਦ ਲਈ ਕੁੱਝ ਖੁਰਾਕ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਚੰਗੀ ਨੀਂਦ ਲਈ ਆਪਣੀ ਡਾਈਟ ਉੱਤੇ ਵੀ ਧਿਆਨ ਦੇਣਾ ਹੋਵੇਗਾ। ਅਜਿਹੇ ਵਿੱਚ ਉਨ੍ਹਾਂ ਚੀਜ਼ਾਂ ਦੇ ਬਾਰੇ 'ਚ ਜਾਣ ਲੈਂਦੇ ਹਾਂ ਜਿਨ੍ਹਾਂ ਦੇ ਸੇਵਨ ਨਾਲ ਵਧੀਆ ਨੀਂਦ ਆ ਸਕਦੀ ਹੈ।
ਚੌਲ: ਅਕਸਰ ਤੁਸੀਂ ਸੁਣਿਆ ਹੋਵੇਗਾ ਕਿ ਲੋਕ ਕਹਿੰਦੇ ਹਨ ਕਿ ਚੌਲ ਖਾਣ ਨਾਲ ਨੀਂਦ ਆਉਣ ਲੱਗਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਚੌਲਾਂ ਵਿੱਚ ਮੈਗ੍ਰੀਸ਼ੀਅਮ ਪਾਇਆ ਜਾਂਦਾ ਹੈ। ਅਜਿਹੇ ਵਿੱਚ ਵਧੀਆ ਨੀਂਦ ਲਈ ਚੌਲਾਂ ਦਾ ਸੇਵਨ ਕੀਤਾ ਜਾ ਸਕਦਾ ਹੈ।
ਬਾਦਾਮ: ਬਾਦਾਮ ਦਾ ਸੇਵਨ ਕਰਨਾ ਕਈਂ ਤਰੀਕਿਆਂ ਨਾਲ ਲਾਭਦਾਇਕ ਰਹਿੰਦਾ ਹੈ। ਇਸ ਨਾਲ ਕਈਂ ਬਿਮਾਰੀਆਂ ਦੂਰ ਹੁੰਦੀਆਂ ਹਨ। ਇਸ ਨਾਲ ਦਿਮਾਗ ਵੀ ਮਜ਼ਬੂਤ ਹੁੰਦਾ ਹੈ। ਉੱਥੇ ਹੀ ਤਣਾਅ ਵਿੱਚ ਕਮੀ ਲਿਆਉਣ 'ਚ ਵੀ ਬਾਦਾਮ ਕਾਫੀ ਕਾਰਗਰ ਸਾਬਤ ਹੁੰਦਾ ਹੈ। ਬਾਦਾਮ ਵਿੱਚ ਮਿਲਣ ਵਾਲੇ ਟ੍ਰਾਈਪਟੋਫਨ ਅਤੇ ਮੈਗਨੀਸ਼ੀਅਮ ਤਣਾਅ ਵਿੱਚ ਕਮੀ ਲਿਆਉਂਦੇ ਹਨ। ਇਸ ਨਾਲ ਵਧੀਆ ਨੀਂਦ ਵੀ ਆਉਂਦੀ ਹੈ।
ਮਸ਼ਰੂਮ: ਵਧੀਆ ਨੀਂਦ ਦੇ ਲਈ ਮਸ਼ਰੂਮ ਨੂੰ ਵੀ ਆਪਣੀ ਡਾਈਟ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਮਸ਼ਰੂਮ ਵਿੱਚ ਵੀ ਟ੍ਰਾਈਪਟੋਫਨ ਹੁੰਦਾ ਹੈ। ਜੇਕਰ ਤੁਸੀਂ ਵੀ ਮਸ਼ਰੂਮ ਦਾ ਸੇਵਨ ਕਰੋਗੇ ਤਾਂ ਇਸ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ।
ਸ਼ਹਿਦ: ਸ਼ਹਿਦ ਦੇ ਕਈ ਫਾਇਦੇ ਹੁੰਦੇ ਹਨ। ਇਸ ਦਾ ਸੁਆਦ ਵੀ ਵਧੀਆ ਹੁੰਦਾ ਹੈ। ਇਸ ਨਾਲ ਦਿਮਾਗ ਤੋਂ ਮੇਲਾਟੋਨਿਨ ਰਿਲੀਜ਼ ਹੁੰਦਾ ਹੈ ਅਤੇ ਸਰੀਰ ਵਿੱਚ ਆਰੇਕਸਿਨ ਦੇ ਪੱਧਰ ਨੂੰ ਘੱਟ ਕਰਨ 'ਚ ਮਦਦ ਮਿਲਦੀ ਹੈ, ਜਿਸ ਨਾਲ ਨੀਂਦ ਵਧੀਆ ਆਉਂਦੀ ਹੈ।
ਇਹ ਵੀ ਪੜ੍ਹੋ:
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Check out below Health Tools-
Calculate Your Body Mass Index ( BMI )