Health Tips: ਕੀ ਤੁਸੀਂ ਵੀ ਖਾਲੀ ਪੇਟ ਪੀਂਦੇ ਹੋ ਚਾਹ? ਹੋ ਸਕਦੇ ਇਹ ਨੁਕਸਾਨ
ਜ਼ਿਆਦਾਤਰ ਲੋਕ ਬੈੱਡ ਟੀ ਦੇ ਸ਼ੌਕੀਨ ਹੁੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸਵੇਰੇ ਖਾਲੀ ਢਿੱਡ ਚਾਹ ਪੀਣੀ ਤੁਹਾਡੀ ਸਿਹਤ ਲਈ ਕਿੰਨਾ ਹਾਨੀਕਾਰਕ ਹੈ। ਚਾਹ ਜਿੰਨੀ ਕੜਕ ਹੋਵੇਗੀ, ਓਨਾ ਹੀ ਨੁਕਸਾਨ ਹੋਵੇਗਾ।
Empty Stomach Tea Harmful: ਦਿਨ ਦੀ ਸ਼ੁਰੂਆਤ ਗਰਮਾ-ਗਰਮ ਚਾਹ ਦੇ ਨਾਲ ਹੋ ਜਾਵੇ ਤਾਂ ਇਸ ਤੋਂ ਵਧੀਆ ਕੁਝ ਨਹੀਂ ਹੁੰਦਾ। ਬਹੁਤ ਸਾਰੇ ਲੋਕਾਂ ਦੀ ਸਵੇਰ ਦੀ ਸ਼ੁਰੂਆਤ ਚਾਹ ਨਾਲ ਹੀ ਹੁੰਦੀ ਹੈ। ਜੇਕਰ ਉੱਠਦੇ ਹੀ ਚਾਹ ਨਾ ਮਿਲੇ ਤਾਂ ਮੂਡ ਖਰਾਬ ਹੋ ਜਾਂਦਾ ਹੈ। ਜ਼ਿਆਦਾਤਰ ਲੋਕ ਬੈੱਡ ਟੀ ਦੇ ਸ਼ੌਕੀਨ ਹੁੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸਵੇਰੇ ਖਾਲੀ ਢਿੱਡ ਚਾਹ ਪੀਣੀ ਤੁਹਾਡੀ ਸਿਹਤ ਲਈ ਕਿੰਨਾ ਹਾਨੀਕਾਰਕ ਹੈ। ਚਾਹ ਜਿੰਨੀ ਕੜਕ ਹੋਵੇਗੀ, ਓਨਾ ਹੀ ਨੁਕਸਾਨ ਹੋਵੇਗਾ। ਕੜਕ ਚਾਹ 'ਚ ਕੈਫੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਖਾਲੀ ਢਿੱਡ ਤੁਹਾਨੂੰ ਨੁਕਸਾਨ ਪਹੁੰਚਾਉਂਦੀ ਹੈ। ਜੇਕਰ ਤੁਸੀਂ ਵੀ ਸਵੇਰੇ ਖਾਲੀ ਢਿੱਡ ਚਾਹ ਪੀਣ ਦੇ ਸ਼ੌਕੀਨ ਹੋ ਤਾਂ ਜਾਣੋ ਇਹ ਆਦਤ ਕਿੰਨੀ ਨੁਕਸਾਨਦੇਹ ਹੈ?
1. ਐਸੀਡਿਟੀ ਵਧਾਉਂਦੀ: ਖਾਲੀ ਢਿੱਡ ਚਾਹ ਪੀਣ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਚਾਹ ਪੀਣ ਤੋਂ ਬਾਅਦ ਐਸੀਡਿਟੀ ਦੀ ਸਮੱਸਿਆ ਵਧ ਜਾਂਦੀ ਹੈ। ਸਵੇਰੇ ਖਾਲੀ ਢਿੱਡ ਚਾਹ ਪੀਣ ਨਾਲ ਐਸੀਡਿਟੀ ਹੁੰਦੀ ਹੈ ਤੇ ਸਰੀਰ 'ਚ ਮੌਜੂਦ ਪਾਚਨ ਰਸਾਂ ਨੂੰ ਪ੍ਰਭਾਵਿਤ ਕਰਦਾ ਹੈ।
2. ਪਾਚਨ ਤੰਤਰ ਕਮਜ਼ੋਰ - ਰੋਜ਼ਾਨਾ ਖਾਲੀ ਢਿੱਡ ਚਾਹ ਪੀਣ ਨਾਲ ਪਾਚਨ ਤੰਤਰ ਹੌਲੀ-ਹੌਲੀ ਕਮਜ਼ੋਰ ਹੋ ਜਾਂਦਾ ਹੈ। ਹਾਲਾਂਕਿ ਕਈ ਵਾਰ ਅਜਿਹਾ ਕਰਨ ਨਾਲ ਜ਼ਿਆਦਾ ਨੁਕਸਾਨ ਨਹੀਂ ਹੁੰਦਾ ਪਰ ਜੇਕਰ ਤੁਸੀਂ ਲੰਬੇ ਸਮੇਂ ਤੋਂ ਖਾਲੀ ਢਿੱਡ ਚਾਹ ਪੀ ਰਹੇ ਹੋ ਤਾਂ ਇਹ ਤੁਹਾਡੀ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ।
3. ਭੁੱਖ ਨਾ ਲੱਗਣਾ: ਰੋਜ਼ਾਨਾ ਖਾਲੀ ਢਿੱਡ ਚਾਹ ਪੀਣ ਨਾਲ ਭੁੱਖ 'ਤੇ ਵੀ ਅਸਰ ਪੈਂਦਾ ਹੈ। ਜ਼ਿਆਦਾ ਚਾਹ ਪੀਣ ਨਾਲ ਭੁੱਖ ਮਰ ਜਾਂਦੀ ਹੈ। ਕੁਝ ਲੋਕ ਦਿਨ 'ਚ ਕਈ ਵਾਰ ਚਾਹ ਪੀਂਦੇ ਹਨ, ਅਜਿਹੇ ਲੋਕਾਂ ਦੀ ਖੁਰਾਕ ਘਟਣ ਲੱਗ ਜਾਂਦੀ ਹੈ। ਇਸ ਕਾਰਨ ਸਰੀਰ 'ਚ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ।
4. ਢਿੱਡ 'ਚ ਜਲਨ ਅਤੇ ਉਲਟੀਆਂ - ਅਕਸਰ ਲੋਕਾਂ ਨੂੰ ਗਰਮੀਆਂ 'ਚ ਢਿੱਡ 'ਚ ਜਲਨ ਜਾਂ ਉਲਟੀਆਂ ਹੋਣ ਦਾ ਅਹਿਸਾਸ ਹੁੰਦਾ ਹੈ। ਇਸ ਦਾ ਕਾਰਨ ਖਾਲੀ ਢਿੱਡ ਚਾਹ ਪੀਣਾ ਹੋ ਸਕਦਾ ਹੈ। ਖਾਲੀ ਢਿੱਡ ਚਾਹ ਪੀਣ ਨਾਲ ਢਿੱਡ 'ਚ ਜਲਣ, ਮਤਲੀ ਤੇ ਉਲਟੀਆਂ ਹੋ ਸਕਦੀਆਂ ਹਨ। ਇਸ ਲਈ ਗਰਮੀਆਂ 'ਚ ਚਾਹ ਸੀਮਤ ਮਾਤਰਾ 'ਚ ਹੀ ਪੀਓ।
5. ਇਨਸੌਮਨੀਆ ਅਤੇ ਤਣਾਅ - ਖਾਲੀ ਢਿੱਡ ਚਾਹ ਪੀਣ ਨਾਲ ਨੀਂਦ ਘੱਟ ਆਉਂਦੀ ਹੈ। ਲੰਬੇ ਸਮੇਂ ਤੱਕ ਅਜਿਹਾ ਕਰਨ ਨਾਲ ਤਣਾਅ ਦੀ ਸਮੱਸਿਆ ਵੀ ਵੱਧ ਜਾਂਦੀ ਹੈ। ਦੂਜੇ ਪਾਸੇ ਖਾਲੀ ਢਿੱਡ ਚਾਹ ਪੀਣ ਨਾਲ ਬਲੱਡ ਸ਼ੂਗਰ ਦਾ ਪੱਧਰ ਵਧਦਾ ਹੈ। ਇਸ ਲਈ ਤੁਹਾਨੂੰ ਖਾਲੀ ਢਿੱਡ ਚਾਹ ਪੀਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
Disclaimer : ਏਬੀਪੀ ਨਿਊਜ਼ ਇਸ ਲੇਖ 'ਚ ਦੱਸੇ ਤਰੀਕਿਆਂ ਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰੋ।
Check out below Health Tools-
Calculate Your Body Mass Index ( BMI )