ਗਰਮੀਆਂ ਅਤੇ ਬਰਸਾਤ ਵਿੱਚ ਅਕਸਰ ਹੋ ਜਾਂਦੀ ਹੈ Food Poisoning , ਇਹ ਹਨ ਇਸਦੇ ਲੱਛਣ
Health Tips: ਗਰਮੀਆਂ ਅਤੇ ਬਰਸਾਤ ਦੇ ਮੌਸਮ ਵਿੱਚ ਫੂਡ ਪੁਆਇਜ਼ਨਿੰਗ ਇੱਕ ਆਮ ਸਮੱਸਿਆ ਹੈ। ਹਰ ਸਾਲ ਲੱਖਾਂ ਲੋਕ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਹਜ਼ਾਰਾਂ ਲੋਕਾਂ ਦੀ ਹਾਲਤ ਬਹੁਤ ਗੰਭੀਰ ਹੋ ਜਾਂਦੀ ਹੈ।
Health Tips: ਗਰਮੀਆਂ ਅਤੇ ਬਰਸਾਤ ਦੇ ਮੌਸਮ ਵਿੱਚ ਫੂਡ ਪੁਆਇਜ਼ਨਿੰਗ ਇੱਕ ਆਮ ਸਮੱਸਿਆ ਹੈ। ਹਰ ਸਾਲ ਲੱਖਾਂ ਲੋਕ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਹਜ਼ਾਰਾਂ ਲੋਕਾਂ ਦੀ ਹਾਲਤ ਬਹੁਤ ਗੰਭੀਰ ਹੋ ਜਾਂਦੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਜਿਨ੍ਹਾਂ ਲੋਕਾਂ ਵਿੱਚ Food Poisining ਦੀ ਸ਼ੁਰੂਆਤੀ ਅਵਸਥਾ ਵਿੱਚ ਪਛਾਣ ਨਹੀਂ ਹੁੰਦੀ, ਉਨ੍ਹਾਂ ਦੇ ਸਰੀਰ ਵਿੱਚ ਪਾਣੀ ਅਤੇ ਖਣਿਜਾਂ ਦੀ ਕਮੀ ਸ਼ੁਰੂ ਹੋ ਜਾਂਦੀ ਹੈ। ਜਿਸ ਕਾਰਨ ਉਹਨਾਂ ਹਾਲਤ ਗੰਭੀਰ ਹੋ ਜਾਂਦੀ ਹੈ। ਇਸ ਆਰਟੀਕਲ ਵਿੱਚ, ਤੁਹਾਨੂੰ ਫੂਡ ਪੌਇਜ਼ਨਿੰਗ ਦੇ ਲੱਛਣ, ਕਾਰਨ ਅਤੇ ਰੋਕਥਾਮ ਦੇ ਉਪਾਅ ਦੱਸੇ ਜਾ ਰਹੇ ਹਨ।
Food Poisining ਦੇ ਲੱਛਣ
ਫੂਡ ਪੌਜ਼ਨਿੰਗ ਦਾ ਪਹਿਲਾ ਅਤੇ ਮੁੱਖ ਲੱਛਣ ਪੇਟ ਦਰਦ, ਜੀਅ ਕੱਚਾ ਹੋਣਾ ਅਤੇ ਮੱਥੇ 'ਤੇ ਬਹੁਤ ਜ਼ਿਆਦਾ ਪਸੀਨਾ ਆਉਣਾ ਹੈ। ਇਹ ਤਿੰਨੇ ਲੱਛਣ ਇਕੱਠੇ ਦਿਖਾਈ ਦਿੰਦੇ ਹਨ। ਇਸ ਤੋਂ ਬਾਅਦ ਲੂਜ਼ ਮੋਸ਼ਨ ਅਤੇ ਉਲਟੀ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ।
ਜਦੋਂ ਫੂਡ ਪੌਜ਼ਨਿੰਗ ਹੁੰਦਾ ਹੈ, ਤਾਂ ਜ਼ਿਆਦਾਤਰ ਲੋਕ ਇਸਦੇ ਅਤੇ ਫਲੂ ਦੇ ਲੱਛਣਾਂ ਵਿਚਕਾਰ ਉਲਝਣ ਵਿੱਚ ਪੈ ਜਾਂਦੇ ਹਨ। ਪਰ ਇਹਨਾਂ ਦੋ ਲੱਛਣਾਂ ਵਿੱਚ ਮੁੱਖ ਅੰਤਰ ਇਹ ਹੈ ਕਿ ਸ਼ੁਰੂ ਵਿੱਚ ਹੀ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ।
ਇਸ ਦਾ ਇੱਕ ਹੋਰ ਲੱਛਣ ਪੇਟ ਵਿੱਚ ਤੇਜ਼ ਦਰਦ ਦੇ ਨਾਲ ਕੜਵੱਲ ਅਤੇ ਵਾਰ-ਵਾਰ ਟਾਇਲਟ ਜਾਣਾ। ਇਸ ਦੌਰਾਨ ਪੇਟ 'ਚ ਜ਼ਿਆਦਾ ਗੈਸ ਬਣਨ ਦੀ ਸਮੱਸਿਆ ਵੀ ਹੋ ਸਕਦੀ ਹੈ।
ਲਗਾਤਾਰ ਮੂਡ ਬਦਲਣਾ, ਪਾਣੀ ਪੀਣ ਦੀ ਇੱਛਾ ਨਾ ਹੋਣਾ ਅਤੇ ਉਲਟੀਆਂ ਆਉਣਾ ਇਸ ਬਿਮਾਰੀ ਦੇ ਮੁੱਖ ਲੱਛਣ ਹਨ। ਉਲਟੀਆਂ ਵਿੱਚ ਪੇਟ ਵਿੱਚੋਂ ਨਾ ਹਜ਼ਮ ਹੋਇਆ ਭੋਜਨ ਨਿਕਲਦਾ ਹੈ, ਪੇਟ ਖਾਲੀ ਮਹਿਸੂਸ ਹੋਣ ਲੱਗਦਾ ਹੈ ਪਰ ਟਾਈਟ ਜਾਂ ਬਹੁਤ ਨਰਮ ਹੋ ਸਕਦਾ ਹੈ।
ਫੂਡ ਪੁਆਇਜ਼ਨਿੰਗ ਅਤੇ ਫਲੂ ਦੋਵਾਂ ਦੇ ਸਮੇਂ ਡਾਇਰੀਆ ਦੀ ਸਮੱਸਿਆ ਹੁੰਦੀ ਹੈ। ਅਜਿਹੇ 'ਚ ਡਾਇਰੀਆ ਦੀ ਕਿਸਮ ਦੇ ਆਧਾਰ 'ਤੇ ਤੁਸੀਂ ਪਤਾ ਲਗਾ ਸਕਦੇ ਹੋ ਕਿ ਤੁਹਾਨੂੰ ਕਿਹੜੀ ਸਮੱਸਿਆ ਹੈ। ਫਲੂ ਵਿਚ, ਡਾਇਰੀਆ ਹੋਣ 'ਤੇ ਮੋਸ਼ਨ ਪਾਣੀ ਵਰਗੀ ਹੁੰਦੀ ਹੈ, ਜਦੋਂ ਕਿ ਫੂਡ ਪੋਇਜ਼ਨਿੰਗ ਵਿਚ, ਮੋਸ਼ਨ ਹੈਵੀ ਹੁੰਦਾ ਹੈ ਅਤੇ ਖੂਨ ਆਉਣ ਦੀ ਸਮੱਸਿਆ ਹੁੰਦੀ ਹੈ।
ਫੂਡ ਪੁਆਇਜ਼ਨਿੰਗ ਕਿੰਨੇ ਦਿਨਾਂ ਵਿੱਚ ਹੁੰਦੀ ਹੈ?
ਫੂਡ ਪੁਆਇਜ਼ਨਿੰਗ ਵਿੱਚ ਅਜਿਹਾ ਨਹੀਂ ਹੁੰਦਾ ਹੈ ਕਿ ਤੁਸੀਂ ਕੁਝ ਗਲਤ ਖਾ ਲਿਆ ਹੈ ਅਤੇ ਇਹ ਲੱਛਣ ਦਿਖਾਈ ਦੇਣ ਲੱਗ ਪੈਂਦੇ ਹਨ। ਕਿੰਨੇ ਦਿਨਾਂ ਬਾਅਦ ਇਹ ਬਿਮਾਰੀ ਤੁਹਾਨੂੰ ਘੇਰ ਲਵੇਗੀ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਕਿਹੜਾ ਭੋਜਨ ਖਾਣ ਨਾਲ ਤੁਹਾਨੂੰ ਇਹ ਸਮੱਸਿਆ ਪੈਦਾ ਹੋਈ ਹੈ। ਕਿਉਂਕਿ ਸਾਰੇ ਭੋਜਨਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਬੈਕਟੀਰੀਆ ਪੈਦਾ ਹੁੰਦੇ ਹਨ, ਜਿਨ੍ਹਾਂ ਦਾ ਪ੍ਰਭਾਵ 12 ਘੰਟਿਆਂ ਤੋਂ 70 ਦਿਨਾਂ ਬਾਅਦ ਤੱਕ ਹੋ ਸਕਦਾ ਹੈ।
ਇਸ ਤੋਂ ਬਚਾਅ ਲਈ ਕੀ ਕਰੀਏ
ਜੇਕਰ ਗਰਮੀਆਂ ਅਤੇ ਬਰਸਾਤ ਦੇ ਮੌਸਮ ਵਿੱਚ ਭੋਜਨ ਨੂੰ ਲੰਬੇ ਸਮੇਂ ਤੱਕ ਫਰਿੱਜ ਦੇ ਬਾਹਰ ਰੱਖਿਆ ਜਾਵੇ ਤਾਂ ਇਸ ਵਿੱਚ ਈ-ਕੋਲੀ, ਸਾਲਮੋਨੇਲਾ, ਲਿਸਟੀਰੀਆ ਵਰਗੇ ਬੈਕਟੀਰੀਆ ਵਧਦੇ ਹਨ। ਇਹ ਪੇਟ ਵਿੱਚ ਜਾ ਕੇ ਇਨਫੈਕਸ਼ਨ ਫੈਲਾਉਂਦੇ ਹਨ ਅਤੇ ਫੂਡ ਪੋਇਜ਼ਨਿੰਗ ਦੀ ਸਮੱਸਿਆ ਹੁੰਦੀ ਹੈ। ਇਸ ਲਈ ਗਰਮੀਆਂ ਅਤੇ ਬਰਸਾਤ ਦੇ ਮੌਸਮ 'ਚ ਭੋਜਨ ਨੂੰ ਫਰਿੱਜ 'ਚੋਂ ਉਦੋਂ ਹੀ ਕੱਢੋ ਜਦੋਂ ਤੁਸੀਂ ਇਸ ਦਾ ਸੇਵਨ ਕਰਨਾ ਹੋਵੇ।
ਬਾਸੀ ਭੋਜਨ ਖਾਣ ਤੋਂ ਪਰਹੇਜ਼ ਕਰੋ ਅਤੇ ਜਿੰਨਾ ਹੋ ਸਕੇ ਇਨ੍ਹਾਂ ਦੋਵਾਂ ਮੌਸਮਾਂ ਵਿੱਚ ਬਾਹਰ ਦਾ ਭੋਜਨ ਨਾ ਖਾਓ। ਸਗੋਂ ਘਰ ਦਾ ਬਣਿਆ ਖਾਣਾ ਖਾਓ।
ਜੇਕਰ ਦੁੱਧ ਅਤੇ ਆਲੂ ਦੀਆਂ ਬਣੀਆਂ ਚੀਜ਼ਾਂ ਬਾਸੀ ਹੋ ਗਈਆਂ ਹਨ ਤਾਂ ਇਨ੍ਹਾਂ ਤੋਂ ਬਚਣਾ ਚਾਹੀਦਾ ਹੈ।
ਸਬਜ਼ੀਆਂ ਅਤੇ ਫਲਾਂ ਦੀ ਵਰਤੋਂ ਚੰਗੀ ਤਰ੍ਹਾਂ ਧੋ ਕੇ ਹੀ ਕਰਨੀ ਚਾਹੀਦੀ ਹੈ।
Disclaimer: ਇਸ ਆਰਟੀਕਲ ਵਿੱਚ ਦੱਸੇ ਗਏ ਤਰੀਕਿਆਂ ਅਤੇ ਦਾਅਵਿਆਂ ਨੂੰ ਸਿਰਫ਼ ਸੁਝਾਵਾਂ ਵਜੋਂ ਲਿਆ ਜਾਵੇ, ਏਬੀਪੀ ਨਿਊਜ਼ ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ, ਡਾਕਟਰ ਨਾਲ ਸਲਾਹ ਕਰੋ।
Check out below Health Tools-
Calculate Your Body Mass Index ( BMI )