Black Coffee Benefits: ਭਾਰ ਘਟਾਉਣ ਦੀ ਗੱਲ ਹੋਵੇ ਜਾਂ ਤਣਾਅ, ਬਲੈਕ ਕੌਫੀ ਇਨ੍ਹਾਂ ਕਰਨਾਂ ਕਰਕੇ ਹੈ ਫਾਇਦੇਮੰਦ
Black Coffee: ਜੇਕਰ ਬਲੈਕ ਕੌਫੀ ਦਾ ਰੋਜ਼ਾਨਾ ਸੇਵਨ ਕੀਤਾ ਜਾਵੇ ਤਾਂ ਸਿਹਤ ਨੂੰ ਕਈ ਤਰੀਕਿਆਂ ਨਾਲ ਫਾਇਦਾ ਹੋ ਸਕਦਾ ਹੈ। ਮਾਹਿਰਾਂ ਮੁਤਾਬਕ ਇਸ ਦੀ ਮਦਦ ਨਾਲ ਚਰਬੀ ਨੂੰ ਬਰਨ ਕੀਤਾ ਜਾ ਸਕਦਾ ਹੈ ਅਤੇ ਫਿੱਟ ਬਣਾਇਆ ਜਾ ਸਕਦਾ ਹੈ।

Health Tips of Black Coffee: ਅੱਜ ਦੇ ਸਮੇਂ ਵਿੱਚ ਲੋਕ ਚਾਹ ਜਾਂ ਕੌਫੀ ਦੋਵਾਂ ਦੇ ਆਦੀ ਹਨ। ਕੌਫ਼ੀ ਪੀਣ ਵਾਲੇ ਇਹ ਸੋਚ ਕੇ ਕੌਫ਼ੀ ਦਾ ਸੇਵਨ ਕਰਦੇ ਹਨ ਕਿ ਕੌਫ਼ੀ ਦੇ ਅੰਦਰ ਕੈਫ਼ੀਨ ਪਾਈ ਜਾਂਦੀ ਹੈ, ਜਿਸ ਕਾਰਨ ਉਨ੍ਹਾਂ ਦੀ ਸਿਹਤ 'ਤੇ ਮਾੜਾ ਅਸਰ ਵੀ ਪੈਂਦਾ ਹੈ। ਅਜਿਹੇ ਲੋਕਾਂ ਨੂੰ ਦੱਸ ਦੇਈਏ ਕਿ ਬਲੈਕ ਕੌਫੀ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦੀ ਹੈ।
ਨਵੀਆਂ ਖੋਜਾਂ ਤੋਂ ਪਤਾ ਲੱਗਾ ਹੈ ਕਿ ਬਲੈਕ ਕੌਫੀ ਵਿਅਕਤੀ ਦੀਆਂ ਨਾੜੀਆਂ ਨੂੰ ਦਰੁਸਤ ਰੱਖਦੀ ਹੈ ਅਤੇ ਖੁਦਕੁਸ਼ੀ ਦੇ ਖਦਸ਼ੇ ਨੂੰ ਘੱਟ ਕਰਦੀ ਹੈ ਅਤੇ ਸ਼ੂਗਰ, ਕਈ ਕਿਸਮਾਂ ਦੇ ਕੈਂਸਰ, ਪਿੱਤੇ ਦੀ ਪੱਥਰੀ ਤੇ ਜਿਗਰ ਸੰਬੰਧੀ ਬੀਮਾਰੀਆਂ ਤੋਂ ਬਚਾਉਂਦੀ ਹੈ। ਖੋਜੀਆਂ ਅਨੁਸਾਰ 150 ਮਿ. ਲੀ. ਕੌਫੀ ਵਿਚ 60 ਮਿਲੀਗ੍ਰਾਮ ਕੈਫੀਨ ਹੁੰਦੀ ਹੈ। ਜੇ ਰੋਜ਼ਾਨਾ 300 ਮਿਲੀਗ੍ਰਾਮ ਕੈਫੀਨ ਦੀ ਵਰਤੋਂ ਕੀਤੀ ਜਾਵੇ ਤਾਂ ਇਹ ਸਿਹਤ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ।
ਇਸ ਦਾ ਮਤਲਬ ਇਹ ਹੈ ਕਿ ਤੁਸੀਂ ਪੂਰੇ ਦਿਨ ਵਿਚ 5 ਕੱਪ ਕੌਫੀ ਆਰਾਮ ਨਾਲ ਪੀ ਸਕਦੇ ਹੋ ਪਰ ਜੇ ਇਸ ਤੋਂ ਜ਼ਿਆਦਾ ਕੌਫੀ ਪੀਤੀ ਜਾਵੇ ਤਾਂ ਇਹ ਪੇਟ ਦੀ ਖਰਾਬੀ, ਦਿਲ ਦੀ ਜਲਨ ਤੇ ਉਨੀਂਦਰੇ ਦਾ ਕਾਰਨ ਬਣ ਸਕਦੀ ਹੈ। ਜ਼ਿਆਦਾ ਕੌਫੀ ਪੀਣ ਨਾਲ ਬਲੱਡ ਪ੍ਰੈਸ਼ਰ ਵੀ ਵਧ ਸਕਦਾ ਹੈ। ਇਸ ਲਈ ਇਸ ਨੂੰ ਘੱਟ ਮਾਤਰਾ ਵਿਚ ਹੀ ਪੀਓ।
ਕੁਝ ਲੋਕ ਮੰਨਦੇ ਹਨ ਕਿ ਕੌਫੀ ਨਾਲ ਬ੍ਰੈਸਟ ਕੈਂਸਰ, ਬੱਚੇਦਾਨੀ ਦਾ ਕੈਂਸਰ, ਗੁਰਦਿਆਂ ਦੀ ਖਰਾਬੀ ਆਦਿ ਬੀਮਾਰੀਆਂ ਹੁੰਦੀਆਂ ਹਨ ਪਰ ਵਿਗਿਆਨੀਆਂ ਨੂੰ ਅਜਿਹਾ ਕੋਈ ਸਬੂਤ ਨਹੀਂ ਮਿਲਿਆ, ਜਿਸ ਨਾਲ ਇਸ ਤੱਥ ਨੂੰ ਸਹੀ ਮੰਨਿਆ ਜਾ ਸਕੇ। ਇਸ ਤੋਂ ਉਲਟ ਵਿਗਿਆਨੀਆਂ ਨੂੰ ਇਹ ਸਬੂਤ ਜ਼ਰੂਰ ਮਿਲੇ ਹਨ ਕਿ ਕੌਫੀ ਆਦਮੀਆਂ ਨੂੰ ਵੱਡੀ ਆਂਦਰ ਅਤੇ ਛਾਤੀ ਦੇ ਕੈਂਸਰ ਤੋਂ ਬਚਾਉਂਦੀ ਹੈ।
ਇਹ ਹਨ ਬਲੈਕ ਕੌਫ਼ੀ ਪੀਣ ਦੇ ਕੁਝ ਫਾਇਦੇ:
- ਬਲੈਕ ਕੌਫੀ ਦੀ ਵਰਤੋਂ ਨਾਲ ਤਣਾਅ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
- ਅੱਜ ਦੇ ਸਮੇਂ ਵਿੱਚ ਲੋਕ ਆਪਣਾ ਭਾਰ ਘਟਾਉਣ ਲਈ ਪਤਾ ਨਹੀਂ ਕਿੰਨੇ ਹੀ ਤਰੀਕੇ ਅਪਣਾਉਂਦੇ ਹਨ। ਅਜਿਹੇ 'ਚ ਇਹ ਲੋਕ ਬਲੈਕ ਕੌਫੀ ਦੀ ਵਰਤੋਂ ਕਰਕੇ ਇਸ ਸਮੱਸਿਆ ਨੂੰ ਦੂਰ ਕਰ ਸਕਦੇ ਹਨ।
- ਬਲੈਕ ਕੌਫੀ 'ਚ ਕੈਫੀਨ ਪਾਇਆ ਜਾਂਦਾ ਹੈ, ਇਸ ਲਈ ਇਸ ਦੇ ਸੇਵਨ ਨਾਲ ਸਰੀਰ ਦੀ ਊਰਜਾ ਵਧ ਸਕਦੀ ਹੈ।
- ਡਿਪ੍ਰੈਸ਼ਨ ਨੂੰ ਦੂਰ ਕਰਨ 'ਚ ਵੀ ਬਲੈਕ ਕੌਫੀ ਕਾਫੀ ਫਾਇਦੇਮੰਦ ਹੋ ਸਕਦੀ ਹੈ।
ਇਹ ਵੀ ਪੜ੍ਹੋ: Massage Head: ਸਿਰ ਦੀ ਮਾਲਸ਼ ਵਿੱਚ ਛੁਪੇ ਨੇ ਸਿਹਤ ਦੇ ਕਈ ਉਪਾਅ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
