ਪੜਚੋਲ ਕਰੋ

Heart Attack: ਗਰਮੀਆਂ ‘ਚ ਡੀਹਾਈਡਰੇਸ਼ਨ ਨਾਲ ਵਧ ਜਾਂਦੈ ਹਾਰਟ ਅਟੈਕ ਦਾ ਖਤਰਾ, ਜਾਣੋ ਲੱਛਣ ਅਤੇ ਬਚਾਅ

ਡੀਹਾਈਡਰੇਸ਼ਨ ਨਾਲ ਦਿਲ ਦੀਆਂ ਬਿਮਾਰੀਆਂ ਦਾ ਜੋਖਿਮ ਵਧ ਜਾਂਦਾ ਹੈ। ਅਸਲ ਵਿੱਚ, ਜੇ ਕੋਈ ਵਿਅਕਤੀ ਪਹਿਲਾਂ ਤੋਂ ਹੀ ਦਿਲ ਦਾ ਮਰੀਜ਼ ਹੈ ਅਤੇ ਦਵਾਈ ਲੈ ਰਿਹਾ ਹੈ, ਤਾਂ ਉਸਨੂੰ ਗਰਮੀਆਂ ਵਿੱਚ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ।

ਅਪ੍ਰੈਲ-ਮਈ ਦੇ ਮਹੀਨੇ 'ਚ ਗਰਮੀ ਦੀ ਤੀਬਰਤਾ ਕਾਫੀ ਵੱਧ ਜਾਂਦੀ ਹੈ। ਵਧੇ ਹੋਏ ਤਾਪਮਾਨ ਦਾ ਸਿੱਧਾ ਅਸਰ ਸਰੀਰ 'ਤੇ ਪੈਂਦਾ ਹੈ। ਜਦੋਂ ਤਾਪਮਾਨ 40 ਡਿਗਰੀ ਤੋਂ ਉਪਰ ਚਲਾ ਜਾਂਦਾ ਹੈ ਤਾਂ ਡੀਹਾਈਡਰੇਸ਼ਨ ਦੀ ਸਮੱਸਿਆ ਵੱਧਣ ਲੱਗਦੀ ਹੈ। ਡੀਹਾਈਡਰੇਸ਼ਨ ਉਹ ਹਾਲਤ ਹੈ ਜੋ ਪਾਣੀ ਘੱਟ ਪੀਣ ਕਰਕੇ ਹੁੰਦੀ ਹੈ। ਇਸ ਕਾਰਨ ਸਰੀਰ ਵਿੱਚ ਪਾਣੀ ਦੀ ਘਾਟ, ਇਲੈਕਟ੍ਰੋਲਾਈਟਸ ਅਤੇ ਖਣਿਜਾਂ ਦੀ ਕਮੀ ਹੋ ਜਾਂਦੀ ਹੈ। ਇਸ ਸਮੇਂ ਦੇਸ਼ ਦੇ ਉੱਤਰੀ ਹਿੱਸਿਆਂ ਵਿੱਚ ਤਾਪਮਾਨ ਕਾਫੀ ਵਧਿਆ ਹੋਇਆ ਹੈ। ਅਪ੍ਰੈਲ ਚ ਹੀ ਤਾਪਮਾਨ 40 ਤੋਂ ਉਪਰ ਜਾ ਰਿਹਾ ਹੈ। ਗਰਮੀਆਂ ਵਿੱਚ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੀ ਵੱਧ ਜਾਂਦਾ ਹੈ ਅਤੇ ਇਸ ਦਾ ਇੱਕ ਮੁੱਖ ਕਾਰਨ ਡੀਹਾਈਡਰੇਸ਼ਨ ਹੁੰਦਾ ਹੈ। ਆਓ, ਇਸ ਬਾਰੇ ਵਿਸਥਾਰ ਨਾਲ ਜਾਣੀਏ।

ਲੂ ਦਾ ਕਹਿਰ

ਗਰਮੀਆਂ ਵਿੱਚ ਲੂ ਦਾ ਕਹਿਰ ਆਮ ਲੋਕਾਂ 'ਤੇ ਵੱਡਾ ਪ੍ਰਭਾਵ ਪਾਂਦਾ ਹੈ। ਸਵੇਰੇ 9-10 ਵਜੇ ਦੇ ਬਾਅਦ ਘਰੋਂ ਬਾਹਰ ਨਿਕਲਣਾ ਔਖਾ ਹੋ ਜਾਂਦਾ ਹੈ। ਦਿਨ ਚੜ੍ਹਦੇ-ਚੜ੍ਹਦੇ ਲੂ ਵੀ ਚਲਣ ਲੱਗਦੀ ਹੈ। ਗਰਮੀਆਂ ਵਿੱਚ ਸਰੀਰ 'ਤੇ ਪੈਣ ਵਾਲੇ ਜ਼ਿਆਦਾਤਰ ਅਸਰਾਂ ਦਾ ਮੁੱਖ ਕਾਰਨ ਲੂ ਹੁੰਦੀ ਹੈ।

ਲੂ ਦੀ ਵਜ੍ਹਾ ਨਾਲ ਸਰੀਰ ਦਾ ਤਾਪਮਾਨ ਵੱਧ ਜਾਂਦਾ ਹੈ ਅਤੇ ਪਾਣੀ ਦੀ ਘਾਟ ਹੋ ਜਾਂਦੀ ਹੈ। ਇਹੀ ਹਾਲਤ ਡੀਹਾਈਡਰੇਸ਼ਨ ਪੈਦਾ ਕਰਦੀ ਹੈ। ਡੀਹਾਈਡਰੇਸ਼ਨ ਦਾ ਸਿੱਧਾ ਸਬੰਧ ਦਿਲ ਦੀਆਂ ਬਿਮਾਰੀਆਂ ਨਾਲ ਵੀ ਹੁੰਦਾ ਹੈ।

ਹਾਲਾਂਕਿ, ਕਈ ਵਾਰੀ ਗਰਮੀਆਂ ਵਿੱਚ ਦਿਲ ਦੇ ਦੌਰੇ ਦੇ ਲੱਛਣ ਐਸੇ ਲਗਦੇ ਹਨ ਜਿਵੇਂ ਸਿਰਫ ਗਰਮੀ ਦੀ ਮਾਰ ਹੋਵੇ। ਪਰ ਅਸਲ ਵਿੱਚ ਇਹ ਲੱਛਣ ਦਿਲ ਨਾਲ ਸੰਬੰਧਤ ਗੰਭੀਰ ਸਮੱਸਿਆ ਦਾ ਸੰਕੇਤ ਹੁੰਦੇ ਹਨ।

ਮੈਡੀਕਲ ਰਿਪੋਰਟ ਕੀ ਕਹਿੰਦੀ ਹੈ?

ਯੂ.ਐੱਸ. ਐਨਵਾਇਰਨਮੈਂਟ ਪ੍ਰੋਟੈਕਸ਼ਨ ਏਜੰਸੀ ਦੇ ਅਨੁਸਾਰ, ਅਮਰੀਕਾ ਵਿੱਚ ਹਰ ਸਾਲ ਦਿਲ ਦੇ ਦੌਰੇ ਕਾਰਨ 1300 ਤੋਂ ਵੱਧ ਮੌਤਾਂ ਹੁੰਦੀਆਂ ਹਨ। ਇਸ ਲਈ ਜ਼ਿੰਮੇਵਾਰ ਵੱਧੀ ਹੋਈ ਗਰਮੀ ਅਤੇ ਤਿੱਖੀਆਂ ਗਰਮ ਹਵਾਵਾਂ ਨੂੰ ਮੰਨਿਆ ਜਾਂਦਾ ਹੈ।

ਅਮਰੀਕਨ ਹਾਰਟ ਅਸੋਸੀਏਸ਼ਨ ਦੇ ਜਰਨਲ ਵਿੱਚ ਛਪੇ ਸਾਲ 2023 ਦੇ ਇੱਕ ਅਧਿਐਨ ਮੁਤਾਬਕ, ਤੇਜ਼ ਗਰਮੀਆਂ ਅਤੇ ਹੀਟ ਵੇਵ (ਲੂ) ਵੀ ਦਿਲ ਦੇ ਦੌਰੇ ਦਾ ਖਤਰਾ ਵਧਾ ਦਿੰਦੀਆਂ ਹਨ।

ਡੀਹਾਈਡਰੇਸ਼ਨ ਨਾਲ ਦਿਲ ਨੂੰ ਖਤਰਾ

ਜਦੋਂ ਕੋਈ ਵਿਅਕਤੀ ਡੀਹਾਈਡਰੇਸ਼ਨ ਦੀ ਸਮੱਸਿਆ ਨਾਲ ਜੂਝ ਰਿਹਾ ਹੁੰਦਾ ਹੈ, ਤਾਂ ਸਾਡਾ ਦਿਲ ਨਸਾਂ ਅਤੇ ਧਮਨੀਆਂ ਰਾਹੀਂ ਖੂਨ ਪੰਪ ਕਰਨ ਵਿੱਚ ਵੱਧ ਸਮਾਂ ਲੈਣ ਲੱਗਦਾ ਹੈ। ਇਹ ਇਸ ਕਰਕੇ ਹੁੰਦਾ ਹੈ ਕਿਉਂਕਿ ਸਰੀਰ ਵਿੱਚ ਪਾਣੀ ਦੀ ਘਾਟ ਹੋਣ ਕਾਰਨ ਬਲੱਡ ਸਰਕੂਲੇਸ਼ਨ ਘੱਟ ਹੋ ਜਾਂਦਾ ਹੈ।

ਜਦੋਂ ਖੂਨ ਦਾ ਪਰਵਾਹ ਹੌਲੀ ਹੋ ਜਾਂਦਾ ਹੈ ਅਤੇ ਸਰੀਰ ਵਿੱਚ ਸੋਡੀਅਮ ਦੀ ਮਾਤਰਾ ਵੱਧ ਜਾਂਦੀ ਹੈ, ਤਾਂ ਖੂਨ ਗਾੜ੍ਹਾ ਹੋ ਜਾਂਦਾ ਹੈ ਅਤੇ ਪਰਵਾਹ ਢੰਗ ਨਾਲ ਨਹੀਂ ਹੋ ਪਾਉਂਦਾ। ਇਸੇ ਲਈ ਜਿੰਨਾ ਵੱਧ ਪਾਣੀ ਪੀਤਾ ਜਾਵੇ, ਓਨਾ ਹੀ ਖੂਨ ਦੇ ਵਾਧੂ ਪਰਵਾਹ ਵਿੱਚ ਸਹਾਇਤਾ ਮਿਲਦੀ ਹੈ। ਪਾਣੀ ਘੱਟ ਪੀਣ ਨਾਲ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਅਤੇ ਬਲੱਡ ਪ੍ਰੈਸ਼ਰ ਅਸੰਤੁਲਿਤ ਹੋ ਜਾਂਦਾ ਹੈ, ਜਿਸ ਨਾਲ ਚੱਕਰ ਆਉਣ ਜਾਂ ਬੇਹੋਸ਼ੀ ਵਰਗੀਆਂ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

ਕਿਨ੍ਹਾਂ ਨੂੰ ਵੱਧ ਖਤਰਾ ਹੁੰਦਾ ਹੈ?

ਡੀਹਾਈਡਰੇਸ਼ਨ ਨਾਲ ਦਿਲ ਦੀਆਂ ਬਿਮਾਰੀਆਂ ਦਾ ਜੋਖਿਮ ਵਧ ਜਾਂਦਾ ਹੈ। ਅਸਲ ਵਿੱਚ, ਜੇ ਕੋਈ ਵਿਅਕਤੀ ਪਹਿਲਾਂ ਤੋਂ ਹੀ ਦਿਲ ਦਾ ਮਰੀਜ਼ ਹੈ ਅਤੇ ਦਵਾਈ ਲੈ ਰਿਹਾ ਹੈ, ਤਾਂ ਉਸਨੂੰ ਗਰਮੀਆਂ ਵਿੱਚ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ।

ਪਾਣੀ ਦੀ ਕਮੀ ਇਸ ਤਰ੍ਹਾਂ ਦੇ ਮਰੀਜ਼ਾਂ ਦੀ ਸਿਹਤ ਨੂੰ ਖਤਰੇ ਵਿੱਚ ਪਾ ਸਕਦੀ ਹੈ ਅਤੇ ਹਾਲਤ ਹੋਰ ਵੀ ਗੰਭੀਰ ਬਣ ਸਕਦੀ ਹੈ। ਜੇ ਕਿਸੇ ਵਿਅਕਤੀ ਨੂੰ ਪਹਿਲਾਂ ਦਿਲ ਦਾ ਦੌਰਾ ਪੈ ਚੁੱਕਿਆ ਹੋਵੇ, ਤਾਂ ਗਰਮੀਆਂ ਵਿੱਚ ਇਹ ਸਮੱਸਿਆ ਦੁਬਾਰਾ ਹੋਣ ਦਾ ਡਰ ਰਹਿੰਦਾ ਹੈ।

ਇਸੇ ਤਰ੍ਹਾਂ ਜਿਹੜੇ ਲੋਕ ਜਿਗਰ ਦੀਆਂ ਬਿਮਾਰੀਆਂ ਨਾਲ ਪੀੜਤ ਹਨ, ਉਨ੍ਹਾਂ ਵਿੱਚ ਵੀ ਖਤਰਾ ਹੋਰ ਵੱਧ ਹੁੰਦਾ ਹੈ।

ਕੁਝ ਹੋਰ ਕਾਰਨ

ਨਿਊਟ੍ਰੀ ਹੈਲਥ ਦੀ ਫਾਊਂਡਰ ਡਾਕਟਰ ਸ਼ਿਖਾ ਵਰਮਾ ਕਹਿੰਦੀਆਂ ਹਨ ਕਿ ਗਰਮੀਆਂ ਵਿੱਚ ਦਿਲ ਦੇ ਦੌਰੇ ਦਾ ਖਤਰਾ ਵਧਣ ਦੇ ਕਾਰਨ ਕੁਝ ਜੀਵਨਸ਼ੈਲੀ ਨਾਲ ਜੁੜੀਆਂ ਗੱਲਾਂ ਵੀ ਹੁੰਦੀਆਂ ਹਨ:

  • ਸਿਗਰਟਨੋਸ਼ੀ ਕਰਨਾ
  • ਗਰਮੀਆਂ ਵਿੱਚ ਹੱਦ ਨਾਲ ਵੱਧ ਠੰਡੀ ਕੋਲਡ ਡ੍ਰਿੰਕ ਦਾ ਸੇਵਨ ਕਰਨਾ
  • ਪਸੀਨਾ ਨਾ ਆਉਣਾ ਵੀ ਇੱਕ ਵੱਡਾ ਕਾਰਨ
  • ਕੋਲੈਸਟ੍ਰੋਲ ਜਾਂ ਚਰਬੀ ਵੱਧ ਹੋਣਾ

ਹੈਲਥ ਐਕਸਪ੍ਰਟ ਕੀ ਕਹਿੰਦੇ ਹਨ?

ਕੰਸੀਅਜ ਮੈਡੀਸਨ ਪ੍ਰੋਵਾਈਡਰ, ਐਮ.ਡੀ. ਅਤੇ ਹਿਰਦੈਰੋਗ ਐਕਸਪਰਟ ਜੇਫ਼ਰੀ ਐਚ. ਗ੍ਰਾਫ਼ ਦੱਸਦੇ ਹਨ ਕਿ ਜੋ ਲੋਕ ਦਿਲ ਦੇ ਮਰੀਜ਼ ਹਨ ਅਤੇ ਦਵਾਈ ਲੈਂਦੇ ਹਨ, ਉਹਨਾਂ ਨੂੰ ਗਰਮੀਆਂ ਵਿੱਚ ਆਪਣੀ ਡਾਇਟ ਨੂੰ ਹਾਈਡਰੇਸ਼ਨ ਨਾਲ ਭਰਪੂਰ ਰੱਖਣਾ ਚਾਹੀਦਾ ਹੈ। ਡੀਹਾਈਡਰੇਸ਼ਨ ਉਨ੍ਹਾਂ ਲਈ ਜਾਨਲੇਵਾ ਹੋ ਸਕਦਾ ਹੈ। ਜੇ ਉਨ੍ਹਾਂ ਨੂੰ ਇਹ ਸਮਝਣ ਵਿੱਚ ਮੁਸ਼ਕਲ ਹੋ ਰਹੀ ਹੈ ਕਿ ਸਰੀਰ ਡੀਹਾਈਡਰੇਟ ਹੋ ਰਿਹਾ ਹੈ, ਤਾਂ ਉਹ ਆਪਣੇ ਪੇਸ਼ਾਬ ਦੇ ਰੰਗ ਵਿੱਚ ਬਦਲਾਅ ਨੂੰ ਵੇਖ ਸਕਦੇ ਹਨ।

ਗਰਮੀਆਂ ਵਿੱਚ ਦਿਲ ਦੇ ਦੌਰੇ ਦੇ ਲੱਛਣ:

  • ਗਰਮੀਆਂ ਵਿੱਚ ਘਬਰਾਹਟ ਹੋਣਾ
  • ਚੱਕਰ ਆਉਣਾ
  • ਸਿਰ ਘੁੰਮਣਾ
  • ਸਾਂਹ ਲੈਣ ਵਿੱਚ ਪਰੇਸ਼ਾਨੀ
  • ਵਧੀਕ ਟੈਂਸ਼ਨ ਮਹਿਸੂਸ ਕਰਨਾ

ਬਚਾਅ ਦੇ ਉਪਾਅ

ਡਾਕਟਰ ਸ਼ਿਖਾ ਦੱਸਦੇ ਹਨ ਕਿ ਗਰਮੀਆਂ ਵਿੱਚ ਦਿਲ ਦੇ ਦੌਰੇ ਦੀਆਂ ਸਮੱਸਿਆਵਾਂ ਤੋਂ ਬਚਾਅ ਲਈ ਤੁਹਾਨੂੰ ਇਹ ਗੱਲਾਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ:

ਸਵੇਰੇ ਉਠ ਕੇ ਧੁੱਪ ਤੋਂ ਪਹਿਲਾਂ ਵਿਆਯਾਮ ਜ਼ਰੂਰ ਕਰੋ।

ਹਾਈਡਰੇਸ਼ਨ ਸਹੀ ਰੱਖੋ। ਖ਼ਾਸ ਤੌਰ 'ਤੇ ਉਹ ਲੋਕ ਜੋ ਸਾਰਾ ਦਿਨ ਏ.ਸੀ. ਵਿੱਚ ਰਹਿੰਦੇ ਹਨ, ਉਹਨਾਂ ਨੂੰ ਵਧੇਰੇ ਧਿਆਨ ਰੱਖਣਾ ਚਾਹੀਦਾ ਹੈ।

ਸਬਜ਼ੀਆਂ ਦਾ ਜੂਸ, ਸਲਾਦ ਅਤੇ ਜਿਨ੍ਹਾਂ ਸਬਜ਼ੀਆਂ ਨੂੰ ਕੱਚਾ ਖਾ ਸਕਦੇ ਹੋ, ਉਨ੍ਹਾਂ ਨੂੰ ਜ਼ਰੂਰ ਖਾਓ।

ਆਂਵਲਾ ਖਾਓ।

ਗਰਮੀ ਵਾਲੇ ਫਲਾਂ ਦਾ ਸੇਵਨ ਕਰੋ, ਜਿਵੇਂ ਕਿ ਕੱਕੜੀ, ਖੀਰਾ ਅਤੇ ਤਰਬੂਜ।

ਤੁਸੀਂ ਇਲੈਕਟ੍ਰੋਲਾਈਟਸ ਵਾਲੀਆਂ ਡ੍ਰਿੰਕਾਂ ਵੀ ਪੀ ਸਕਦੇ ਹੋ, ਜਿਵੇਂ ਕਿ ਨਾਰੀਅਲ ਪਾਣੀ ਅਤੇ ਓਆਰਐਸ।

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

Fatty Liver Exercise: ਫੈਟੀ ਲਿਵਰ ਦੀ ਚਰਬੀ ਘਟਾਉਣ ਲਈ ਕਰੋ ਇਹ ਆਸਾਨ ਕਸਰਤਾਂ, ਡਾਕਟਰ ਨੇ ਦੱਸਿਆ ਕਿਵੇਂ ਹੋਵੇਗਾ ਰਿਵਰਸ
Fatty Liver Exercise: ਫੈਟੀ ਲਿਵਰ ਦੀ ਚਰਬੀ ਘਟਾਉਣ ਲਈ ਕਰੋ ਇਹ ਆਸਾਨ ਕਸਰਤਾਂ, ਡਾਕਟਰ ਨੇ ਦੱਸਿਆ ਕਿਵੇਂ ਹੋਵੇਗਾ ਰਿਵਰਸ
Mental Health : ਲੋਕਾਂ ਦੀ ਭੀੜ 'ਚ ਵੀ ਕਿਉਂ ਮਹਿਸੂਸ ਹੁੰਦਾ ਹੈ ਇਕੱਲਾਪਣ? ਮਾਹਿਰ ਨੇ ਦੱਸੀਆਂ ਇਸ ਦੀਆਂ ਵੱਡੀਆਂ ਵਜ੍ਹਾ
Mental Health : ਲੋਕਾਂ ਦੀ ਭੀੜ 'ਚ ਵੀ ਕਿਉਂ ਮਹਿਸੂਸ ਹੁੰਦਾ ਹੈ ਇਕੱਲਾਪਣ? ਮਾਹਿਰ ਨੇ ਦੱਸੀਆਂ ਇਸ ਦੀਆਂ ਵੱਡੀਆਂ ਵਜ੍ਹਾ
Blood Sugar : ਭਾਰਤ ਦੇ ਕਰੋੜਾਂ ਲੋਕਾਂ ਨੂੰ ਸ਼ੂਗਰ, ਪਰ ਪਤਾ ਹੀ ਨਹੀਂ! ਸਰੀਰ 'ਚ ਬਿਨਾਂ ਲੱਛਣਾਂ ਦੇ ਵਧਦੀ ਰਹਿੰਦੀ ਹੈ ਬਿਮਾਰੀ
Blood Sugar : ਭਾਰਤ ਦੇ ਕਰੋੜਾਂ ਲੋਕਾਂ ਨੂੰ ਸ਼ੂਗਰ, ਪਰ ਪਤਾ ਹੀ ਨਹੀਂ! ਸਰੀਰ 'ਚ ਬਿਨਾਂ ਲੱਛਣਾਂ ਦੇ ਵਧਦੀ ਰਹਿੰਦੀ ਹੈ ਬਿਮਾਰੀ
COVID New Variant : ਦੁਨੀਆ ਭਰ 'ਚ ਫੈਲ ਰਿਹਾ ਕੋਰੋਨਾ ਦਾ ਨਵਾਂ ਵੈਰੀਐਂਟ, ਕਿੰਨਾ ਖ਼ਤਰਨਾਕ? ਭਾਰਤ 'ਚ ਵੀ ਵਧੀ ਚਿੰਤਾ
COVID New Variant : ਦੁਨੀਆ ਭਰ 'ਚ ਫੈਲ ਰਿਹਾ ਕੋਰੋਨਾ ਦਾ ਨਵਾਂ ਵੈਰੀਐਂਟ, ਕਿੰਨਾ ਖ਼ਤਰਨਾਕ? ਭਾਰਤ 'ਚ ਵੀ ਵਧੀ ਚਿੰਤਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਸਰਕਾਰ ਨੇ ਬਿਜਲੀ ਬਿੱਲਾਂ ਦਾ 518 ਕਰੋੜਾਂ ਮਾਫ ਕੀਤਾ, CM ਮਾਨ ਨੇ ਘਰੇਲੂ ਗਾਹਕਾਂ ਦੇ ਲਈ OTS ਲਾਂਚ ਕੀਤੀ
ਪੰਜਾਬ ਸਰਕਾਰ ਨੇ ਬਿਜਲੀ ਬਿੱਲਾਂ ਦਾ 518 ਕਰੋੜਾਂ ਮਾਫ ਕੀਤਾ, CM ਮਾਨ ਨੇ ਘਰੇਲੂ ਗਾਹਕਾਂ ਦੇ ਲਈ OTS ਲਾਂਚ ਕੀਤੀ
ਵੱਡੀ ਖ਼ਬਰ! ਜੇਲ੍ਹ ਤੋਂ ਬਾਹਰ ਆਉਣਗੇ MP ਅੰਮ੍ਰਿਤਪਾਲ ਸਿੰਘ, ਮਿਲੀ ਜ਼ਮਾਨਤ
ਵੱਡੀ ਖ਼ਬਰ! ਜੇਲ੍ਹ ਤੋਂ ਬਾਹਰ ਆਉਣਗੇ MP ਅੰਮ੍ਰਿਤਪਾਲ ਸਿੰਘ, ਮਿਲੀ ਜ਼ਮਾਨਤ
ਪਟਿਆਲਾ ਨਿਗਮ ਦੇ ਵਾਰਡਾਂ ਚ 28 ਨਵੰਬਰ ਨੂੰ ਮੁੜ ਪੈਣਗੀਆਂ ਵੋਟਾਂ, 19 ਤਰੀਕ ਤੱਕ ਨਾਮਜ਼ਦਗੀਆਂ ਕੀਤੀਆਂ ਜਾ ਸਕਦੀਆਂ ਦਾਖਲ; ਚੋਣ ਜ਼ਾਬਤਾ ਲਾਗੂ
ਪਟਿਆਲਾ ਨਿਗਮ ਦੇ ਵਾਰਡਾਂ ਚ 28 ਨਵੰਬਰ ਨੂੰ ਮੁੜ ਪੈਣਗੀਆਂ ਵੋਟਾਂ, 19 ਤਰੀਕ ਤੱਕ ਨਾਮਜ਼ਦਗੀਆਂ ਕੀਤੀਆਂ ਜਾ ਸਕਦੀਆਂ ਦਾਖਲ; ਚੋਣ ਜ਼ਾਬਤਾ ਲਾਗੂ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਟਿਕਟ ਕੱਟੇ ਜਾਣ ਮਗਰੋਂ ਵਿਧਾਇਕਾ ਅਨਮੋਲ ਗਗਨ ਮਾਨ ਦਾ ਵੱਡਾ ਦਾਅਵਾ; ਜਾਣੋ ਕੀ ਕਿਹਾ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਟਿਕਟ ਕੱਟੇ ਜਾਣ ਮਗਰੋਂ ਵਿਧਾਇਕਾ ਅਨਮੋਲ ਗਗਨ ਮਾਨ ਦਾ ਵੱਡਾ ਦਾਅਵਾ; ਜਾਣੋ ਕੀ ਕਿਹਾ
ਪੰਜਾਬ ਦੇ 2 ਜ਼ਿਲ੍ਹਿਆਂ 'ਚ ਪਿਆ ਮੀਂਹ, ਕਈ ਥਾਵਾਂ 'ਤੇ ਹੋਇਆ ਬੱਦਲ; ਸਵੇਰੇ-ਸ਼ਾਮ ਧੁੰਦ ਦਾ ਅਲਰਟ ਜਾਰੀ
ਪੰਜਾਬ ਦੇ 2 ਜ਼ਿਲ੍ਹਿਆਂ 'ਚ ਪਿਆ ਮੀਂਹ, ਕਈ ਥਾਵਾਂ 'ਤੇ ਹੋਇਆ ਬੱਦਲ; ਸਵੇਰੇ-ਸ਼ਾਮ ਧੁੰਦ ਦਾ ਅਲਰਟ ਜਾਰੀ
Akali+BJP ਗੱਠਜੋੜ 'ਤੇ ਫੈਸਲਾ ਅੱਜ, ਅਮਿਤ ਸ਼ਾਹ ਨੇ ਸੁਖਬੀਰ ਬਾਦਲ ਨੂੰ ਸੱਦਿਆ ਦਿੱਲੀ; ਸਹਿਮਤੀ ਨਾ ਬਣੀ ਤਾਂ ਇਕੱਲਿਆਂ ਲੜਨਗੇ
Akali+BJP ਗੱਠਜੋੜ 'ਤੇ ਫੈਸਲਾ ਅੱਜ, ਅਮਿਤ ਸ਼ਾਹ ਨੇ ਸੁਖਬੀਰ ਬਾਦਲ ਨੂੰ ਸੱਦਿਆ ਦਿੱਲੀ; ਸਹਿਮਤੀ ਨਾ ਬਣੀ ਤਾਂ ਇਕੱਲਿਆਂ ਲੜਨਗੇ
ਛੱਠ ਦੇ ਪਹਿਲੇ ਦਿਨ ਸਸਤਾ ਹੋਇਆ ਗੈਸ ਸਿਲੰਡਰ? ਜਾਣ ਲਓ ਨਵੇਂ ਰੇਟ
ਛੱਠ ਦੇ ਪਹਿਲੇ ਦਿਨ ਸਸਤਾ ਹੋਇਆ ਗੈਸ ਸਿਲੰਡਰ? ਜਾਣ ਲਓ ਨਵੇਂ ਰੇਟ
ਵੱਡਾ ਪ੍ਰਸ਼ਾਸਨਿਕ ਫੇਰਬਦਲ! IPS ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਕਿਸ-ਕਿਸ ਦੀ ਹੋਈ ਬਦਲੀ
ਵੱਡਾ ਪ੍ਰਸ਼ਾਸਨਿਕ ਫੇਰਬਦਲ! IPS ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਕਿਸ-ਕਿਸ ਦੀ ਹੋਈ ਬਦਲੀ
Embed widget