Health Tips: ਇਨ੍ਹਾਂ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼, ਦਿਲ ਦੀਆਂ ਨਸਾਂ ਹੋ ਸਕਦੀਆਂ ਬਲਾਕ
Heart Attack: ਦਿਲ ਦੀਆਂ ਧਮਨੀਆਂ ਵਿੱਚ ਖ਼ਰਾਬ ਕੋਲੈਸਟ੍ਰਾਲ ਜਮ੍ਹਾਂ ਹੋਣ ਕਾਰਨ ਦਿਲ ਠੀਕ ਤਰ੍ਹਾਂ ਪੰਪ ਨਹੀਂ ਕਰ ਪਾਉਂਦਾ। ਇਸ ਨਾਲ ਦਿਲ ਦੇ ਦੌਰੇ ਦਾ ਖਤਰਾ ਵੱਧ ਜਾਂਦਾ ਹੈ। ਇਸ ਕਾਰਨ ਖਰਾਬ ਕੋਲੈਸਟ੍ਰੋਲ ਵੱਧਦਾ ਹੈ।
Heart Attack Prevention: ਪਿਛਲੇ ਕੁਝ ਸਮੇਂ ਤੋਂ ਦਿਲ ਦੇ ਦੌਰਾ ਪੈਣ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਬਹੁਤ ਸਾਰੇ ਲੋਕ ਛੋਟੀ ਉਮਰ ਵਿੱਚ ਹੀ ਦਿਲ ਦੇ ਦੌਰੇ ਦਾ ਸ਼ਿਕਾਰ ਹੋ ਰਹੇ ਹਨ। ਇੱਥੋਂ ਤੱਕ ਕਿ ਜੋ ਬਾਹਰੋਂ ਬਹੁਤ ਫਿੱਟ ਦਿਖਾਈ ਦਿੰਦੇ ਹਨ, ਪਰ ਉਨ੍ਹਾਂ ਨੂੰ ਵੀ ਦਿਲ ਦੀਆਂ ਬਿਮਾਰੀਆਂ ਹੋ ਰਹੀਆਂ ਹਨ। ਹਾਰਟ ਹਾਰਟ ਅਟੈਕ ਕਾਰਨ ਕਈ ਜਾਨਾਂ ਵੀ ਜਾ ਰਹੀਆਂ ਹਨ। ਸਿਹਤ ਮਾਹਰਾਂ ਅਨੁਸਾਰ ਦਿਲ ਦੀਆਂ ਬਿਮਾਰੀਆਂ ਤੋਂ ਬਾਅਦ Non communicable diseases ਮੌਤ ਦਾ ਕਾਰਨ ਬਣ ਰਹੀਆਂ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਗਲਤ ਖਾਣ-ਪੀਣ ਅਤੇ ਖਰਾਬ ਲਾਈਫਸਟਾਈਲ ਹੈ। ਗਲਤ ਖਾਣ-ਪੀਣ ਨਾਲ ਸਰੀਰ 'ਚ ਖਰਾਬ ਕੋਲੈਸਟ੍ਰੋਲ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਦਿਲ ਦੀਆਂ ਨਾੜੀਆਂ ਬੰਦ ਹੋ ਜਾਂਦੀਆਂ ਹਨ। ਇਸ ਸਥਿਤੀ ਨੂੰ ਹਾਰਟ ਬਲਾਕੇਜ ਕਿਹਾ ਜਾਂਦਾ ਹੈ। ਇਸ ਸਥਿਤੀ ਵਿੱਚ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਰਹਿੰਦਾ ਹੈ।
ਕੀ ਹੁੰਦਾ ਹੈ ਕਾਰਡੀਅਕ ਅਰੈਸਟ
ਦਿਲ ਦੇ ਇਲੈਕਟ੍ਰੀਕਲ ਸਿਸਟਮ 'ਚ ਖਰਾਬੀ ਕਾਰਨ ਦਿਲ ਨੂੰ ਕੰਮ ਕਰਨ 'ਚ ਦਿੱਕਤ ਆਉਂਦੀ ਹੈ। ਅਜਿਹੀ ਹਾਲਤ ਵਿੱਚ ਦਿਲ ਕੰਮ ਕਰਨਾ ਬੰਦ ਕਰ ਦਿੰਦਾ ਹੈ। ਇਸ ਨੂੰ ਕਾਰਡੀਅਕ ਅਰੈਸਟ ਕਿਹਾ ਜਾਂਦਾ ਹੈ। ਇਹ ਦਿਲ ਦੇ ਦੌਰੇ ਤੋਂ ਵੀ ਵੱਧ ਖਤਰਨਾਕ ਹੈ। ਇਸ ਵਿੱਚ ਕੁਝ ਸਕਿੰਟਾਂ ਵਿੱਚ ਜਾਨ ਚਲੀ ਜਾਂਦੀ ਹੈ।
ਦਿਲ ਦੀਆਂ ਨਸਾਂ ਬਲਾਕ ਹੋਣ ਦੇ ਲੱਛਣ
ਸਿਹਤ ਮਾਹਰਾਂ ਮੁਤਾਬਕ ਦਿਲ ਦੀਆਂ ਨਾੜੀਆਂ 'ਚ ਬਲਾਕੇਜ ਦੇ ਲੱਛਣ ਆਸਾਨੀ ਨਾਲ ਨਹੀਂ ਮਿਲਦੇ। ਜੇਕਰ ਇਸ ਵੱਲ ਥੋੜ੍ਹਾ ਧਿਆਨ ਦਿੱਤਾ ਜਾਵੇ ਤਾਂ ਇਸ ਦੇ ਲੱਛਣਾਂ ਦਾ ਪਤਾ ਲਗਾਇਆ ਜਾ ਸਕਦਾ ਹੈ। ਜਿਨ੍ਹਾਂ ਲੋਕਾਂ ਨੂੰ ਬੀ.ਪੀ., ਮੋਟਾਪਾ, ਸ਼ੂਗਰ ਜਾਂ ਪਹਿਲਾਂ ਹੀ ਦਿਲ ਦੀ ਬਿਮਾਰੀ ਹੈ, ਉਨ੍ਹਾਂ ਨੂੰ ਦਿਲ ਦੇ ਦੌਰੇ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਉਨ੍ਹਾਂ ਨੂੰ ਦਿਲ ਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ।
ਇਹ ਵੀ ਪੜ੍ਹੋ: Healthy Eating Tips: ਸਰੀਰ 'ਚ ਨਜ਼ਰ ਆਉਂਦੇ ਇਹ ਲੱਛਣ, ਤਾਂ ਸਰੀਰ 'ਚ ਕਾਰਬਸ ਦੀ ਭਾਰੀ ਘਾਟ, ਜਾਣੋ ਐਕਸਪਰਟ ਦੀ ਰਾਏ
ਇਹ ਲੱਛਣ ਨਜ਼ਰ ਆਵੇ ਤਾਂ ਹੋ ਜਾਓ ਸਾਵਧਾਨ
ਛਾਤੀ ਵਿੱਚ ਦਰਦ
ਹੱਥਾਂ-ਪੈਰਾਂ ਵਿੱਚ ਸੂਜਨ
ਅਚਾਨਕ ਥਕਾਵਟ ਹੋਣਾ
ਇਸ ਤਰ੍ਹਾਂ ਰੱਖੋ ਆਪਣਾ ਖਿਆਲ
ਸਿਹਤ ਮਾਹਰਾਂ ਅਨੁਸਾਰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਦਿਲ ਦੀਆਂ ਨਾੜੀਆਂ ਵਿੱਚ ਬਲਾਕੇਜ ਨਾ ਹੋਵੇ। ਜਿਸ ਵਿੱਚ ਸਭ ਤੋਂ ਜ਼ਰੂਰੀ ਹੁੰਦਾ ਹੈ, ਸਹੀ ਤਰੀਕੇ ਨਾਲ ਖਾਣਾ-ਪੀਣਾ। ਕੋਸ਼ਿਸ਼ ਕਰੋ ਕਿ ਬਾਹਰ ਦੀਆਂ ਚੀਜ਼ਾਂ ਨਾ ਖਾਓ। ਭੋਜਨ ਵਿੱਚ ਪ੍ਰੋਟੀਨ ਅਤੇ ਵਿਟਾਮਿਨ ਦੀ ਭਰਪੂਰ ਮਾਤਰਾ ਨੂੰ ਸ਼ਾਮਲ ਕਰੋ। ਕਾਰਬੋਹਾਈਡਰੇਟ ਅਤੇ ਫੈਟ ਤੋਂ ਦੂਰੀ ਬਣਾ ਕੇ ਰੱਖੋ। ਨਮਕ, ਚੀਨੀ ਅਤੇ ਆਟੇ ਤੋਂ ਪਰਹੇਜ਼ ਕਰੋ। ਜੇਕਰ ਤੁਸੀਂ ਬੀ.ਪੀ., ਸ਼ੂਗਰ ਦੇ ਮਰੀਜ਼ ਹੋ ਤਾਂ ਸਮੇਂ-ਸਮੇਂ 'ਤੇ ਜਾਂਚ ਕਰਵਾਉਂਦੇ ਰਹੋ। ਮੋਟਾਪਾ ਘਟਾਉਣ ਲਈ ਕਸਰਤ ਕਰੋ।
Check out below Health Tools-
Calculate Your Body Mass Index ( BMI )