Heart Disease: ਭਾਰਤ ਦੇ 66 ਫੀਸਦੀ ਲੋਕਾਂ ਨੂੰ ਇਸ ਕਰਕੇ ਦਿਲ ਦੀ ਬਿਮਾਰੀ ਦਾ ਖਤਰਾ… ਜਾਣੋ ਕਾਰਨ, ਰਿਪਰੋਟ ‘ਚ ਹੋਇਆ ਖ਼ੁਲਾਸਾ
ਹੋਮੋਸਿਸਟੀਨ ਇੱਕ ਅਮੀਨੋ ਐਸਿਡ ਹੈ। ਇਸ ਦਾ ਨਾਰਮਲ ਲੈਵਲ ਸਰੀਰ ਲਈ ਸਹੀ ਹੈ। ਪਰ ਜੇਕਰ ਇਹ ਜ਼ਿਆਦਾ ਹੋ ਜਾਵੇ ਤਾਂ ਇਹ ਦਿਲ ਲਈ ਬਹੁਤ ਖਤਰਨਾਕ ਹੈ। ਇਸ ਕਾਰਨ ਦਿਲ ਦੇ ਦੌਰੇ ਦਾ ਖਤਰਾ ਕਈ ਗੁਣਾ ਵੱਧ ਜਾਂਦਾ ਹੈ।
Heart Attack Symptoms: ਪਿਛਲੇ ਕੁਝ ਸਾਲਾਂ ਤੋਂ ਦੇਸ਼ ਵਿੱਚ ਹੀ ਨਹੀਂ ਸਗੋਂ ਦੁਨੀਆ ਭਰ ਵਿੱਚ ਦਿਲ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਸਾਲ 2022 ਵਿੱਚ ਦਿਲ ਦੇ ਦੌਰੇ ਕਾਰਨ ਕਈ ਮਸ਼ਹੂਰ ਹਸਤੀਆਂ ਦੀ ਜਾਨ ਚਲੀ ਗਈ। ਸਾਲ 2023 ਵਿੱਚ ਵੀ ਦਿਲ ਦੇ ਦੌਰੇ ਕਾਰਨ ਵੱਡੀ ਗਿਣਤੀ ਵਿੱਚ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਸ ਤੋਂ ਇਲਾਵਾ ਦੇਸ਼ 'ਚ ਦਿਲ ਦੇ ਮਰੀਜ਼ਾਂ ਦੀ ਗਿਣਤੀ ਵੀ ਤੇਜ਼ੀ ਨਾਲ ਵਧ ਰਹੀ ਹੈ। ਸਿਹਤ ਮਾਹਿਰ ਵੀ ਦਿਲ ਦੇ ਮਰੀਜ਼ਾਂ ਦੀ ਗਿਣਤੀ ਨੂੰ ਲੈ ਕੇ ਚਿੰਤਤ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਤੋਂ ਬਚਣਾ ਹੈ ਤਾਂ ਉਨ੍ਹਾਂ ਨੂੰ ਆਪਣੀ ਜੀਵਨ ਸ਼ੈਲੀ (Lifestyle) ਵਿੱਚ ਸੁਧਾਰ ਕਰਨਾ ਹੋਵੇਗਾ। ਇਸ ਨਾਲ ਦਿਲ ਦੀ ਸਿਹਤ ਵਿੱਚ ਕਾਫੀ ਹੱਦ ਤੱਕ ਸੁਧਾਰ ਹੋ ਸਕਦਾ ਹੈ।
66 ਫੀਸਦੀ ਲੋਕਾਂ ਨੂੰ ਇਸ ਕਾਰਨ ਖਤਰਾ
ਮੀਡੀਆ ਰਿਪੋਰਟਾਂ ਦੇ ਅਨੁਸਾਰ, ਟਾਟਾ 1mg ਲੈਬਜ਼ ਦੀ ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਭਾਰਤ ਵਿੱਚ 66 ਪ੍ਰਤੀਸ਼ਤ ਤੋਂ ਵੱਧ ਲੋਕਾਂ ਦੇ ਖੂਨ ਵਿੱਚ ਹੋਮੋਸਿਸਟੀਨ ਦਾ ਪੱਧਰ ਆਮ ਨਾਲੋਂ ਵੱਧ ਹੈ। ਹੋਮੋਸਿਸਟੀਨ ਦਾ ਪੱਧਰ ਵਧਣ ਕਾਰਨ ਦਿਲ ਬਹੁਤ ਸੰਵੇਦਨਸ਼ੀਲ ਹੋ ਜਾਂਦਾ ਹੈ। ਹੋਮੋਸਿਸਟੀਨ ਦਾ ਵਾਧਾ ਅਕਸਰ ਫੋਲਿਕ ਐਸਿਡ ਅਤੇ ਵਿਟਾਮਿਨ ਬੀ 12 ਦੀ ਪੌਸ਼ਟਿਕ ਘਾਟ ਕਾਰਨ ਹੁੰਦਾ ਹੈ। ਇਸ ਨੂੰ ਜਾਂ ਤਾਂ ਪੂਰਕਾਂ ਜਾਂ ਫਲਾਂ, ਸਬਜ਼ੀਆਂ ਅਤੇ ਘੱਟ ਫੈਟ ਵਾਲੇ ਡੇਅਰੀ ਉਤਪਾਦਾਂ ਨਾਲ ਭਰਪੂਰ ਖੁਰਾਕ ਰਾਹੀਂ ਠੀਕ ਕੀਤਾ ਜਾ ਸਕਦਾ ਹੈ।
ਕੀ ਹੁੰਦਾ ਹੈ ਹੋਮੋਸਿਸਟੀਨ?
ਹੋਮੋਸਿਸਟੀਨ ਇੱਕ ਅਮੀਨੋ ਐਸਿਡ ਹੈ। ਹੋਮੋਸਿਸਟੀਨ ਦਾ ਉੱਚ ਪੱਧਰ ਮੁੱਖ ਵਿਟਾਮਿਨਾਂ ਜਿਵੇਂ ਕਿ ਵਿਟਾਮਿਨ ਬੀ-12 (ਕੋਬਲਾਮਿਨ), ਵਿਟਾਮਿਨ ਬੀ-6 (ਪਾਇਰੀਡੋਕਸਾਈਨ) ਅਤੇ ਵਿਟਾਮਿਨ ਬੀ-9 (ਫੋਲਿਕ ਐਸਿਡ, ਫੋਲੇਟ) ਵਿੱਚ ਕਮੀਆਂ ਨੂੰ ਦਰਸਾਉਂਦਾ ਹੈ। ਇੱਕ ਵਿਅਕਤੀ ਵਿੱਚ ਹੋਮੋਸੀਸਟੀਨ ਦੀ ਆਮ ਰੇਂਜ 5 ਤੋਂ 15 ਮਾਈਕ੍ਰੋਮੋਲ ਪ੍ਰਤੀ ਲੀਟਰ (mcmol/L) ਹੋਣੀ ਚਾਹੀਦੀ ਹੈ। ਜੇਕਰ ਹੋਮੋਸਿਸਟੀਨ 50 ਜਾਂ ਇਸ ਤੋਂ ਵੱਧ ਹੋਵੇ ਤਾਂ ਇਹ ਬੇਹੱਦ ਖ਼ਤਰਨਾਕ ਹੋ ਜਾਂਦਾ ਹੈ। ਇਸ ਨਾਲ ਦਿਲ ਦੀਆਂ ਧਮਨੀਆਂ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ। ਹੋਮੋਸਿਸਟੀਨ ਦੇ ਉੱਚ ਪੱਧਰ ਨੂੰ ਹਾਈਪਰਹੋਮੋਸਿਸਟਿਨਮੀਆ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ: ਵਿਆਹ ਤੋਂ ਬਾਅਦ ਕਿਉਂ ਵਧਣ ਲੱਗਦਾ ਭਾਰ...ਨਵੇਂ ਵਿਆਹੇ ਜੋੜੇ ਮੋਟਾਪੇ ਤੋਂ ਕਿਉਂ ਹੁੰਦੇ ਪ੍ਰੇਸ਼ਾਨ?
ਕਿਉਂ ਹੁੰਦਾ ਹੈ ਹਾਈਪਰਹੋਮੋਸਿਸਟਿਨਮੀਆ
ਹਾਈਪਰਹੋਮੋਸਿਸਟਿਨਮੀਆ ਹੋਣ ਦੇ ਕੁਝ ਕਾਰਕ ਵੀ ਹਨ। ਅਜਿਹਾ ਹੋਣ ਪਿੱਛੇ ਕੁਝ ਕਾਰਕ ਜ਼ਿੰਮੇਵਾਰ ਹਨ। ਥਾਇਰਾਇਡ ਹਾਰਮੋਨ ਦਾ ਪੱਧਰ, ਗੁਰਦੇ ਦੇ ਰੋਗ, ਜੈਨੇਟਿਕਸ ਅਤੇ ਕੁਝ ਕਿਸਮ ਦੀਆਂ ਦਵਾਈਆਂ ਵੀ ਇਸ ਸਮੱਸਿਆ ਦਾ ਕਾਰਨ ਬਣ ਸਕਦੀਆਂ ਹਨ।
ਇਹ ਲੱਛਣ ਨਜ਼ਰ ਆਉਣ ਤਾਂ ਜਾਂਚ ਕਰਾਓ
ਹੋਮੋਸਿਸਟੀਨ ਟੈਸਟ ਦੀ ਲੋੜ ਉਦੋਂ ਹੁੰਦੀ ਹੈ, ਜਦੋਂ ਕਿਸੇ ਵਿਅਕਤੀ ਵਿੱਚ ਵਿਟਾਮਿਨ ਬੀ ਦੀ ਕਮੀ ਨਾਲ ਸੰਬੰਧਿਤ ਲੱਛਣ ਨਜ਼ਰ ਆਉਂਦੇ ਹਨ। ਇਸ ਦੇ ਲੱਛਣਾਂ ਦੀ ਗੱਲ ਕਰੀਏ ਤਾਂ ਕਮਜ਼ੋਰੀ, ਚੱਕਰ ਆਉਣਾ, ਮੂੰਹ ਵਿੱਚ ਛਾਲੇ, ਪੈਰਾਂ, ਹੱਥਾਂ ਵਿੱਚ ਝਰਨਾਹਟ, ਚਮੜੀ ਦਾ ਪੀਲਾ ਪੈਣਾ, ਸਾਹ ਚੜ੍ਹਨਾ ਅਤੇ ਮੂਡ ਵਿੱਚ ਬਦਲਾਅ ਹੋਣਾ ਸ਼ਾਮਲ ਹਨ।
ਇਹ ਵੀ ਪੜ੍ਹੋ: Iron Deficiency: ਆਇਰਨ ਦੀ ਕਮੀ ਹੋਣ 'ਤੇ ਸਰੀਰ ਦਿੰਦਾ ਹੈ ਇਹ ਸੰਕੇਤ, ਇਸਦੀ ਤੁਰੰਤ ਕਰੋ ਪਹਿਚਾਣ
Check out below Health Tools-
Calculate Your Body Mass Index ( BMI )