(Source: ECI/ABP News)
ਆਖਰ ਵਿਆਹ ਤੋਂ ਬਾਅਦ ਕਿਉਂ ਵਧਣ ਲੱਗਦਾ ਭਾਰ...ਨਵੇਂ ਵਿਆਹੇ ਜੋੜੇ ਮੋਟਾਪੇ ਤੋਂ ਕਿਉਂ ਹੁੰਦੇ ਪ੍ਰੇਸ਼ਾਨ?
ਵਿਆਹ ਦੌਰਾਨ ਸਾਡੇ ਕੋਲ ਬਹੁਤ ਸਾਰੀਆਂ ਰਸਮਾਂ ਹੁੰਦੀਆਂ ਹਨ ਅਤੇ ਹਰ ਰਸਮ 'ਚ ਵੱਖ-ਵੱਖ ਪਕਵਾਨ ਤਿਆਰ ਕੀਤੇ ਜਾਂਦੇ ਹਨ, ਜਿਸ ਲਈ ਬਹੁਤ ਸਾਰਾ ਘਿਓ, ਤੇਲ ਅਤੇ ਚੀਨੀ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸਾਰੇ ਭੋਜਨ ਚਰਬੀ ਵਧਾਉਣ ਵਾਲੇ ਹੁੰਦੇ ਹਨ।
![ਆਖਰ ਵਿਆਹ ਤੋਂ ਬਾਅਦ ਕਿਉਂ ਵਧਣ ਲੱਗਦਾ ਭਾਰ...ਨਵੇਂ ਵਿਆਹੇ ਜੋੜੇ ਮੋਟਾਪੇ ਤੋਂ ਕਿਉਂ ਹੁੰਦੇ ਪ੍ਰੇਸ਼ਾਨ? Why does the weight start increasing after marriage... Why is the newly married couple troubled by obesity? ਆਖਰ ਵਿਆਹ ਤੋਂ ਬਾਅਦ ਕਿਉਂ ਵਧਣ ਲੱਗਦਾ ਭਾਰ...ਨਵੇਂ ਵਿਆਹੇ ਜੋੜੇ ਮੋਟਾਪੇ ਤੋਂ ਕਿਉਂ ਹੁੰਦੇ ਪ੍ਰੇਸ਼ਾਨ?](https://feeds.abplive.com/onecms/images/uploaded-images/2023/03/09/fe7a2c61d852536998cb05b5a42326b21678374118082290_original.jpg?impolicy=abp_cdn&imwidth=1200&height=675)
Weight Gain After Wedding: ਵਿਆਹ ਤੋਂ ਬਾਅਦ ਜ਼ਿਆਦਾਤਰ ਨਵੇਂ ਵਿਆਹੇ ਜੋੜੇ ਇੱਕ ਖ਼ਾਸ ਚੁਣੌਤੀ ਦਾ ਸਾਹਮਣਾ ਕਰਦੇ ਹਨ ਅਤੇ ਇਹ ਹੈ ਤੇਜ਼ੀ ਨਾਲ ਭਾਰ ਵਧਣਾ। ਇਸ ਗੱਲ 'ਤੇ ਅਕਸਰ ਮਜ਼ਾਕ ਕੀਤਾ ਜਾਂਦਾ ਹੈ ਕਿ ਵਿਆਹ ਦੀ ਖੁਸ਼ੀ 'ਚ ਮੋਟਾਪਾ ਵੱਧ ਗਿਆ ਹੈ। ਇੱਥੇ ਜਾਣੋ ਇਸ ਦਾ ਅਸਲ ਕਾਰਨ ਕੀ ਹੈ? ਕੀ ਸੱਚਮੁੱਚ ਵਿਆਹ ਦੀਆਂ ਖੁਸ਼ੀਆਂ ਕਾਰਨ ਭਾਰ ਵਧਦਾ ਹੈ ਜਾਂ ਇਸ ਦੇ ਕੁਝ ਹੋਰ ਕਾਰਨ ਹਨ?
- ਵਿਆਹ ਦਾ ਰੁਝੇਵਾਂਪਣ
ਵਿਆਹ ਤੋਂ ਪਹਿਲਾਂ ਸਾਰੇ ਲੜਕੇ-ਲੜਕੀਆਂ ਆਪਣੀ ਫਿਟਨੈੱਸ ਬਰਕਰਾਰ ਰੱਖਣ ਲਈ ਆਪਣੀ ਖੁਰਾਕ 'ਤੇ ਪੂਰਾ ਧਿਆਨ ਦਿੰਦੇ ਹਨ। ਕਸਰਤ, ਸੈਰ ਅਤੇ ਯੋਗਾ ਕਰਦੇ ਹਨ। ਤਾਂ ਜੋ ਉਹ ਆਪਣੇ ਵਿਆਹ ਵਾਲੇ ਦਿਨ ਆਪਣੀ ਵਧੀਆ ਦਿੱਖ ਪ੍ਰਾਪਤ ਕਰ ਸਕਣ। ਪਰ ਜਿਵੇਂ ਹੀ ਵਿਆਹ ਦੀਆਂ ਰਸਮਾਂ ਸ਼ੁਰੂ ਹੁੰਦੀਆਂ ਹਨ ਤਾਂ ਆਪਣੇ ਲਈ ਸਮਾਂ ਕੱਢਣਾ ਔਖਾ ਹੋ ਜਾਂਦਾ ਹੈ ਅਤੇ ਇਹ ਸਿਲਸਿਲਾ ਵਿਆਹ ਤੋਂ ਬਾਅਦ ਲਗਭਗ ਇੱਕ ਮਹੀਨੇ ਤੱਕ ਕਿਸੇ ਨਾ ਕਿਸੇ ਕਾਰਨ ਚੱਲਦਾ ਰਹਿੰਦਾ ਹੈ, ਜਿਸ ਕਾਰਨ ਨਵਾਂ ਜੋੜਾ ਆਪਣੇ ਵੱਲ ਧਿਆਨ ਨਹੀਂ ਦੇ ਪਾਉਂਦਾ ਅਤੇ ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ।
- ਦਾਵਤਾਂ ਦਾ ਦੌਰ
ਵਿਆਹ ਦੌਰਾਨ ਸਾਡੇ ਕੋਲ ਬਹੁਤ ਸਾਰੀਆਂ ਰਸਮਾਂ ਹੁੰਦੀਆਂ ਹਨ ਅਤੇ ਹਰ ਰਸਮ 'ਚ ਵੱਖ-ਵੱਖ ਪਕਵਾਨ ਤਿਆਰ ਕੀਤੇ ਜਾਂਦੇ ਹਨ, ਜਿਸ ਲਈ ਬਹੁਤ ਸਾਰਾ ਘਿਓ, ਤੇਲ ਅਤੇ ਚੀਨੀ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸਾਰੇ ਭੋਜਨ ਚਰਬੀ ਵਧਾਉਣ ਵਾਲੇ ਹੁੰਦੇ ਹਨ।
- ਇਨਵੀਟੇਸ਼ਨ ਅਤੇ ਮਿਲਣੀ ਦਾ ਸਿਲਸਿਲਾ
ਵਿਆਹ ਤੋਂ ਬਾਅਦ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਨਜ਼ਦੀਕੀ ਦੋਸਤ ਨਵੇਂ ਵਿਆਹੇ ਜੋੜੇ ਨੂੰ ਆਪਣੇ ਘਰ ਬੁਲਾਉਂਦੇ ਹਨ। ਇਸ ਦੌਰਾਨ ਲੰਚ ਜਾਂ ਡਿਨਰ 'ਚ ਜਿਸ ਤਰ੍ਹਾਂ ਦਾ ਖਾਣਾ ਖਾਧਾ ਜਾਂਦਾ ਹੈ, ਉਹ ਵੀ ਚਰਬੀ ਵਧਾਉਣ ਵਾਲਾ ਹੁੰਦਾ ਹੈ। ਇਸ ਤੋਂ ਬਾਅਦ ਲੰਮਾ ਸਮਾਂ ਬੈਠਣਾ ਅਤੇ ਸੈਰ ਵੀ ਨਹੀਂ ਕਰ ਹੁੰਦੀ। ਇਹੀ ਚੀਜ਼ਾਂ ਮੋਟਾਪਾ ਵਧਣ ਦਾ ਕਾਰਨ ਬਣਦੀਆਂ ਹਨ।
- ਲੰਬੀ ਥਕਾਵਟ ਅਤੇ ਨੀਂਦ ਦੀ ਕਮੀ
ਵਿਆਹ ਦੀ ਖਰੀਦਦਾਰੀ ਤੋਂ ਲੈ ਕੇ ਤਿਆਰੀਆਂ ਤੱਕ ਅਤੇ ਉਸ ਤੋਂ ਬਾਅਦ ਵਿਆਹ ਦੇ ਸਮਾਗਮਾਂ ਦੌਰਾਨ ਨਵੇਂ ਜੋੜੇ ਬਹੁਤ ਥੱਕ ਜਾਂਦੇ ਹਨ। ਕਈ ਵਾਰ ਉਹ ਸੰਗੀਤ ਸਮਾਰੋਹ, ਮਹਿੰਦੀ ਅਤੇ ਹਲਦੀ ਦੀ ਰਸਮ ਕਾਰਨ ਦੇਰ ਰਾਤ ਤੱਕ ਜਾਗਦੇ ਹਨ। ਇਸ ਕਾਰਨ ਉਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਅਤੇ ਜਦੋਂ ਨੀਂਦ ਪੂਰੀ ਨਹੀਂ ਹੁੰਦੀ ਤਾਂ ਸਰੀਰ ਫੁੱਲਣ ਲੱਗ ਜਾਂਦਾ ਹੈ, ਜਿਸ ਕਾਰਨ ਪਤੀ-ਪਤਨੀ ਦੇ ਸਰੀਰ 'ਤੇ ਚਰਬੀ ਵਧਣ ਲੱਗਦੀ ਹੈ।
- ਹਨੀਮੂਨ ਟ੍ਰਿਪ
ਵਿਆਹ ਦੀ ਥਕਾਵਟ ਤੋਂ ਬਾਅਦ ਹਨੀਮੂਨ ਟ੍ਰਿਪ ਦੌਰਾਨ ਵੀ ਯਾਤਰਾ, ਹੋਟਲ ਅਤੇ ਰੈਸਟੋਰੈਂਟ ਦਾ ਖਾਣਾ, ਹਾਰਮੋਨਲ ਬਦਲਾਅ। ਇਹ ਸਾਰੇ ਕਾਰਨ ਹਨ ਜਿਸ ਕਾਰਨ ਸਰੀਰ ਦਾ ਭਾਰ ਬਹੁਤ ਜਲਦੀ ਵਧਦਾ ਹੈ। ਇਹ ਉਹ ਆਮ ਕਾਰਨ ਹਨ, ਜਿਨ੍ਹਾਂ ਕਾਰਨ ਜ਼ਿਆਦਾਤਰ ਲਾੜਾ-ਲਾੜੀ ਨੂੰ ਵਿਆਹ ਤੋਂ ਬਾਅਦ ਮੋਟਾਪੇ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।
Disclaimer: ਇਸ ਲੇਖ 'ਚ ਦੱਸੇ ਗਏ ਤਰੀਕਿਆਂ ਤੇ ਸੁਝਾਵਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਲਓ।
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)