Hookah Side Effects: ਹੁੱਕਾ ਸਿਹਤ ਨੂੰ ਕਿਵੇਂ ਪਹੁੰਚਾਉਂਦਾ ਨੁਕਸਾਨ? ਕੈਂਸਰ ਵਰਗੀਆਂ ਘਾਤਕ ਬਿਮਾਰੀਆਂ ਸਕਦੀਆਂ ਘੇਰ
Health News: ਅੱਜ ਕੱਲ੍ਹ ਹੁੱਕੇ ਪੀਣ ਨੂੰ ਕਾਫੀ ਕੂਲ ਸਮਝਿਆ ਜਾਂਦਾ ਹੈ। ਨੌਜਵਾਨ ਪੀੜ੍ਹੀ ਬਿਨਾਂ ਸੋਚ-ਸਮਝੇ ਇਸ ਦਾ ਖੂਬ ਸੇਵਨ ਕਰਦੀ ਹੈ। ਪਰ ਇਸ ਨਾਲ ਸਿਹਤ ਨੂੰ ਕਈ ਖਤਰਨਾਕ ਬਿਮਾਰੀਆਂ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਹੁੱਕਾ ਪੀਣਾ ਸਿਹਤ ਲਈ..
Hookah Side Effects: ਅੱਜ ਕੱਲ੍ਹ ਹੁੱਕੇ ਪੀਣ ਨੂੰ ਕਾਫੀ ਕੂਲ ਸਮਝਿਆ ਜਾਂਦਾ ਹੈ। ਜਿਸ ਕਰਕੇ ਕਈ ਨੌਜਵਾਨ ਮੁੰਡੇ-ਕੁੜੀਆਂ ਅਕਸਰ ਹੀ ਪਾਰਟੀਆਂ ਦੇ ਵਿੱਚ ਇਸ ਦਾ ਸੇਵਨ ਸ਼ਰੇਆਮ ਕਰਦੇ ਹੋਏ ਨਜ਼ਰ ਆਉਂਦੇ ਹਨ। ਕੁੱਝ ਨੌਜਵਾਨ ਤਾਂ ਦੇਖੋ-ਦੇਖੀ ਹੀ ਪੀਣ ਲੱਗ ਜਾਂਦੇ ਹਨ। ਜਿਨ੍ਹਾਂ ਨੂੰ ਇਹ ਨਹੀਂ ਪਤਾ ਇਹ ਸਿਹਤ ਲਈ ਕਿੰਨਾ ਘਾਤਕ ਹੈ। ਜਿਸ ਕਰਕੇ ਹੁੱਕੇ ਦੇ ਵਧਦੇ ਰੁਝਾਨ ਨੂੰ ਦੇਖਦੇ ਹੋਏ ਕਰਨਾਟਕ 'ਚ ਇਸ 'ਤੇ ਪਾਬੰਦੀ ਲਗਾ ਦਿੱਤੀ ਹੈ। ਸ਼ਹਿਰੀ ਖੇਤਰਾਂ ਵਿੱਚ ਵੀ ਹੁੱਕਾ ਬਾਰਾਂ ਦੀ ਗਿਣਤੀ ਵਧ ਰਹੀ ਹੈ। ਹੁੱਕਾ ਇਕ ਤਰ੍ਹਾਂ ਦਾ ਨਸ਼ਾ ਹੈ, ਜਿਸ ਦਾ ਨਸ਼ਾ ਵਧਦਾ ਜਾ ਰਿਹਾ ਹੈ। ਅਜਿਹੇ 'ਚ ਇਹ ਜਾਣਨਾ ਜ਼ਰੂਰੀ ਹੈ ਕਿ ਹੁੱਕਾ ਸਿਹਤ ਲਈ ਕਿੰਨਾ ਖਤਰਨਾਕ (How dangerous hookah for health) ਹੈ, ਜਿਸ ਕਾਰਨ ਇਸ 'ਤੇ ਪਾਬੰਦੀ ਲਗਾਈ ਗਈ ਹੈ। ਆਓ ਜਾਣਦੇ ਹਾਂ ਸਿਹਤ ਮਾਹਿਰਾਂ ਤੋਂ...
ਹੁੱਕਾ ਕਿੰਨਾ ਹਾਨੀਕਾਰਕ ਹੈ?
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਲੋਕ ਪੁਰਾਣੇ ਸਮੇਂ ਤੋਂ ਹੀ ਹੁੱਕਾ ਪੀਂਦੇ ਆ ਰਹੇ ਹਨ। ਉਸ ਸਮੇਂ ਇਸ ਦੀ ਵਰਤੋਂ ਪੇਂਡੂ ਖੇਤਰਾਂ ਵਿੱਚ ਜ਼ਿਆਦਾ ਹੁੰਦੀ ਸੀ। ਲੋਕ ਇਸ ਵਿੱਚ ਤੰਬਾਕੂ ਪਾ ਕੇ ਹੁੱਕਾ ਪੀਂਦੇ ਸਨ ਪਰ ਪਿਛਲੇ ਕੁ੍ੱਝ ਸਾਲਾਂ ਤੋਂ ਸ਼ਹਿਰਾਂ ਵਿੱਚ ਹੁੱਕਾ ਤੇਜ਼ੀ ਨਾਲ ਵਧਿਆ ਹੈ। ਸਿਗਰੇਟ ਦੀ ਤਰ੍ਹਾਂ, ਇਸ ਵਿੱਚ ਵੀ ਨਿਕੋਟੀਨ ਅਤੇ ਟਾਰ ਹੁੰਦੇ ਹਨ, ਜੋ ਸਿਹਤ ਲਈ ਹਾਨੀਕਾਰਕ ਹਨ। ਨਿਕੋਟੀਨ ਦੀ ਮੌਜੂਦਗੀ ਕਾਰਨ, ਇਹ ਸਿਗਰਟ ਦੀ ਤਰ੍ਹਾਂ ਨਸ਼ਾ ਬਣ ਜਾਂਦਾ ਹੈ। ਇਹੀ ਕਾਰਨ ਹੈ ਕਿ ਹੁੱਕਾ ਪੀਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।
ਹੋਰ ਪੜ੍ਹੋ : ਗਰਦਨ ਦੇ ਕਾਲੇਪਨ ਤੋਂ ਪ੍ਰੇਸ਼ਾਨ ਅਜ਼ਮਾਓ ਇਹ ਘਰੇਲੂ ਟਿਪਸ, ਪਹਿਲੀ ਵਾਰ 'ਚ ਜਾਵੇਗੀ ਚਮਕ
ਸਿਹਤ ਮਾਹਿਰਾਂ ਨੇ ਦੱਸਿਆ ਕਿ ਅੱਜਕੱਲ੍ਹ ਫਲੇਵਰ ਵਾਲਾ ਹੁੱਕਾ ਉਪਲਬਧ ਹੋ ਗਿਆ ਹੈ। ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਇਹ ਨੁਕਸਾਨਦੇਹ ਨਹੀਂ ਹੈ ਪਰ ਫਲੇਵਰਡ ਹੁੱਕੇ 'ਚ ਚਾਰਕੋਲ ਵੀ ਹੁੰਦਾ ਹੈ, ਜਿਸ ਦਾ ਧੂੰਆਂ ਫੇਫੜਿਆਂ 'ਚ ਜਾ ਕੇ ਕੈਂਸਰ ਦਾ ਕਾਰਨ ਬਣ ਸਕਦਾ ਹੈ। ਕਈ ਲੋਕ ਹੁੱਕੇ ਦੇ ਨਾਲ-ਨਾਲ ਸ਼ਰਾਬ ਵੀ ਪੀਂਦੇ ਹਨ, ਜੋ ਕਿ ਬੇਹੱਦ ਖਤਰਨਾਕ ਹੋ ਸਕਦਾ ਹੈ।
ਹੁੱਕਾ ਪੀਣ ਨਾਲ ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਹਨ?
- ਸਿਹਤ ਮਾਹਿਰਾਂ ਅਨੁਸਾਰ ਹੁੱਕਾ ਪੀਣ ਨਾਲ ਧੂੰਆਂ ਸਰੀਰ ਵਿੱਚ ਦਾਖਲ ਹੁੰਦਾ ਹੈ, ਜਿਸ ਨਾਲ ਫੇਫੜਿਆਂ ਵਿੱਚ ਇਨਫੈਕਸ਼ਨ ਫੈਲਦੀ ਹੈ। ਇਸ ਨਾਲ ਅਸਥਮਾ ਦੀ ਸਮੱਸਿਆ ਹੋ ਸਕਦੀ ਹੈ।
- ਕੁੱਝ ਮਾਮਲਿਆਂ ਵਿੱਚ ਹੁੱਕਾ ਵੀ ਦਿਲ ਦੇ ਰੋਗ ਅਤੇ ਦਿਲ ਦੀਆਂ ਧਮਨੀਆਂ ਵਿੱਚ ਰੁਕਾਵਟ ਪੈਦਾ ਕਰ ਸਕਦਾ ਹੈ।
- ਹੁੱਕੇ 'ਚ ਵਰਤੇ ਜਾਣ ਵਾਲੇ ਕੁੱਝ ਫਲੇਵਰ ਕੈਂਸਰ ਦਾ ਕਾਰਨ ਵੀ ਬਣ ਸਕਦੇ ਹਨ।
- ਸਿਹਤ ਮਾਹਿਰਾਂ ਮੁਤਾਬਕ ਕਈ ਲੋਕ ਇਕ ਹੀ ਹੁੱਕਾ ਪੀਂਦੇ ਹਨ, ਜਿਸ ਕਾਰਨ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਕਈ ਤਰ੍ਹਾਂ ਦੀਆਂ ਬੈਕਟੀਰੀਆ ਸੰਬੰਧੀ ਬੀਮਾਰੀਆਂ ਫੈਲਣ ਦਾ ਖਤਰਾ ਰਹਿੰਦਾ ਹੈ। ਮੂੰਹ ਦੀ ਕੋਈ ਵੀ ਬਿਮਾਰੀ ਦੂਜੇ ਲਈ ਵੀ ਨੁਕਸਾਨਦਾਇਕ ਸਾਬਿਤ ਹੋ ਸਕਦੀ।
- ਹੁੱਕਾ ਪੀਣ ਨਾਲ ਪਿਸ਼ਾਬ ਵਿਚ ਕ੍ਰੀਏਟੀਨਾਈਨ ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਨਾਲ ਕਿਡਨੀ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ।
- ਜ਼ਿਆਦਾ ਦੇਰ ਤੱਕ ਹੁੱਕਾ ਪੀਣ ਨਾਲ ਸਰੀਰ ਦੇ ਕਈ ਅੰਗਾਂ 'ਤੇ ਮਾੜਾ ਅਸਰ ਪੈਂਦਾ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।
Check out below Health Tools-
Calculate Your Body Mass Index ( BMI )