Skin Tips: ਗਰਦਨ ਦੇ ਕਾਲੇਪਨ ਤੋਂ ਪ੍ਰੇਸ਼ਾਨ ਅਜ਼ਮਾਓ ਇਹ ਘਰੇਲੂ ਟਿਪਸ, ਪਹਿਲੀ ਵਾਰ 'ਚ ਜਾਵੇਗੀ ਚਮਕ
homemade tips: ਬਹੁਤ ਸਾਰੇ ਲੋਕ ਆਪਣੀ ਕਾਲੀ ਗਰਦਨ ਤੋਂ ਪ੍ਰੇਸ਼ਾਨ ਹੁੰਦੇ ਹਨ।ਪਰ ਗਰਦਨ ਦੀ ਚੰਗੀ ਤਰ੍ਹਾਂ ਸਫਾਈ ਨਾ ਕਰਨ ਨਾਲ ਸੁੰਦਰਤਾ ਫਿੱਕੀ ਪੈ ਜਾਂਦੀ ਹੈ।
How to remove tan from neck: ਬਹੁਤ ਸਾਰੇ ਲੋਕ ਆਪਣੀ ਕਾਲੀ ਗਰਦਨ ਤੋਂ ਪ੍ਰੇਸ਼ਾਨ ਹੁੰਦੇ ਹਨ। ਕਿਉਂਕਿ ਕਈ ਵਾਰ ਚੰਗੀ ਤਰ੍ਹਾਂ ਨਾ ਨਹਾਉਣ ਕਰਕੇ ਮੈਲ ਦੀਆਂ ਮੋਟੀਆਂ ਪਰਤਾਂ ਗਰਦਨ 'ਤੇ ਜੰਮ ਜਾਂਦੀਆਂ ਨੇ ਜਿਸ ਕਰਕੇ ਗਰਦਨ ਕਾਲੀ ਹੋ ਜਾਂਦੀ ਹੈ। ਇਸ ਤੋਂ ਇਲਾਵਾ ਤੇਜ਼ ਧੁੱਪ ਵੀ ਇੱਕ ਵੱਡਾ ਕਾਰਨ ਹੈ। ਜੀ ਹਾਂ ਤੇਜ਼ ਧੁੱਪ ਕਾਰਨ ਚਮੜੀ 'ਤੇ ਟੈਨਿੰਗ ਹੋ ਜਾਂਦੀ ਹੈ, ਜਿਸ ਕਾਰਨ ਸਾਡੀ ਚਮੜੀ ਕਾਲੀ ਹੋ ਜਾਂਦੀ ਹੈ। ਹਾਲਾਂਕਿ ਅਸੀਂ ਵੱਖ-ਵੱਖ ਉਤਪਾਦਾਂ ਦੀ ਵਰਤੋਂ ਕਰਕੇ ਆਪਣੇ ਚਿਹਰੇ ਨੂੰ ਧੁੱਪ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੇ ਹਾਂ, ਪਰ ਗਰਦਨ ਦੀ ਚੰਗੀ ਤਰ੍ਹਾਂ ਸਫਾਈ ਨਾ ਕਰਨ ਨਾਲ ਸੁੰਦਰਤਾ ਫਿੱਕੀ ਪੈ ਜਾਂਦੀ ਹੈ। ਜਿਸ ਕਰਕੇ ਕਈ ਵਾਰ ਸ਼ਰਮਿੰਦੀ ਦਾ ਕਾਰਨ ਵੀ ਬਣ ਜਾਂਦੀ ਹੈ। ਗਰਦਨ ਨੂੰ ਸਾਫ਼ ਕਰਨ ਲਈ ਤੁਸੀਂ ਘਰੇਲੂ ਚੀਜ਼ਾਂ ਦੀ ਮਦਦ ਲੈ ਸਕਦੇ ਹੋ। ਤਾਂ ਆਓ ਜਾਣਦੇ ਹਾਂ ਗਲੇ ਦੇ ਕਾਲੇਪਨ ਨੂੰ ਦੂਰ ਕਰਨ 'ਚ ਕਿਹੜੀਆਂ ਘਰੇਲੂ ਚੀਜ਼ਾਂ ਫਾਇਦੇਮੰਦ ਸਾਬਤ ਹੋਣਗੀਆਂ ਅਤੇ ਇਸ ਨਾਲ ਸਕਿਨ ਨੂੰ ਕੀ ਫਾਇਦਾ ਹੋਵੇਗਾ-
ਕਾਲੀ ਗਰਦਨ ਨੂੰ ਸਾਫ਼ ਕਰਨ ਲਈ ਕਿਹੜੀਆਂ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ?
ਮੁਲਤਾਨੀ ਮਿੱਟੀ
ਗੁਲਾਬ ਜਲ
ਚਿਹਰੇ 'ਤੇ ਗੁਲਾਬ ਜਲ ਲਗਾਉਣ ਦੇ ਕੀ ਫਾਇਦੇ ਹਨ?
- ਇਹ ਇੱਕ ਕੁਦਰਤੀ ਟੋਨਰ ਦੀ ਤਰ੍ਹਾਂ ਕੰਮ ਕਰਦਾ ਹੈ।
- ਚਮੜੀ ਦੇ pH ਪੱਧਰ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ।
- ਚਮੜੀ ਦੇ ਪੋਰਸ ਦੀ ਸਹੀ ਦੇਖਭਾਲ ਕਰਨ ਨਾਲ ਉਹਨਾਂ ਨੂੰ ਆਕਾਰ ਵਿਚ ਵਾਧਾ ਹੋਣ ਤੋਂ ਰੋਕਣ ਵਿਚ ਮਦਦ ਮਿਲਦੀ ਹੈ।
ਮੁਲਤਾਨੀ ਮਿੱਟੀ ਨੂੰ ਚਿਹਰੇ 'ਤੇ ਲਗਾਉਣ ਨਾਲ ਕੀ ਹੁੰਦਾ ਹੈ?
- ਮੁਲਤਾਨੀ ਮਿੱਟੀ 'ਚ ਮੌਜੂਦ ਐਂਟੀਆਕਸੀਡੈਂਟ ਤੱਤ ਚਮੜੀ 'ਤੇ ਮੌਜੂਦ ਟੈਨਿੰਗ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ।
- ਇਸ 'ਚ ਮੌਜੂਦ ਤੱਤ ਚਿਹਰੇ ਦੀ ਚਮੜੀ 'ਤੇ ਦਾਗ-ਧੱਬੇ ਅਤੇ ਧੱਫੜ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ।
- ਮੁਲਤਾਨੀ ਮਿੱਟੀ ਚਮੜੀ ਨੂੰ ਡੂੰਘਾਈ ਨਾਲ ਸਾਫ਼ ਕਰਨ ਵਿੱਚ ਬਹੁਤ ਕਾਰਗਰ ਸਾਬਤ ਹੁੰਦੀ ਹੈ।
ਹੋਰ ਪੜ੍ਹੋ: ਅੱਖਾਂ ਦੇ ਕਾਲੇ ਘੇਰਿਆਂ ਨੇ ਖੋਹ ਲਈ ਹੈ ਚਿਹਰੇ ਦੀ ਖੂਬਸੂਰਤੀ, ਇਨ੍ਹਾਂ ਘਰੇਲੂ ਨੁਸਖਿਆਂ ਨਾਲ ਮਿਲੇਗੀ ਰਾਹਤ
ਗਰਦਨ ਦੇ ਕਾਲੇਪਨ ਨੂੰ ਦੂਰ ਕਰਨ ਦਾ ਘਰੇਲੂ ਨੁਸਖਾ
- ਸਭ ਤੋਂ ਪਹਿਲਾਂ ਇੱਕ ਕਟੋਰੀ ਵਿੱਚ 2 ਤੋਂ 3 ਚਮਚ ਮੁਲਤਾਨੀ ਮਿੱਟੀ ਪਾਓ।
- ਇਸ 'ਚ 1 ਤੋਂ 2 ਚਮਚ ਗੁਲਾਬ ਜਲ ਮਿਲਾ ਲਓ।
- ਇਨ੍ਹਾਂ ਦੋਵਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਬੁਰਸ਼ ਦੀ ਮਦਦ ਨਾਲ ਗਰਦਨ 'ਤੇ ਲਗਾਓ।
- ਇਸ ਨੂੰ ਲਗਭਗ 20 ਮਿੰਟ ਲਈ ਗਰਦਨ 'ਤੇ ਲੱਗਾ ਰਹਿਣ ਦਿਓ।
- ਇਸ ਨੂੰ ਰੂੰ ਅਤੇ ਪਾਣੀ ਨਾਲ ਸਾਫ਼ ਕਰੋ।
ਤੁਸੀਂ ਇਸ ਉਪਾਅ ਨੂੰ ਹਫ਼ਤੇ ਵਿੱਚ 3 ਵਾਰ ਅਜ਼ਮਾ ਸਕਦੇ ਹੋ। ਇਸ ਤਰ੍ਹਾਂ ਤੁਹਾਡੀ ਧੌਣ ਚੰਗੀ ਤਰ੍ਹਾਂ ਸਾਫ ਹੋ ਜਾਵੇਗੀ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।