ਪੰਜਾਬ 'ਚ Jeweller ਦਾ ਸ਼ਰੇਆਮ ਕਤਲ, ਲੈਣ-ਦੇਣ ਨੂੰ ਲੈ ਕੇ ਹੋਇਆ ਝਗੜਾ, CCTV ਵਾਇਰਲ
ਅੰਮ੍ਰਿਤਸਰ ਦੇ ਟਾਹਲੀਵਾਲਾ ਬਾਜ਼ਾਰ ਵਿੱਚ ਸੋਨੇ ਦੇ ਲੈਣ-ਦੇਣ ਨੂੰ ਲੈ ਕੇ ਚੱਲ ਰਿਹਾ ਵਿਵਾਦ ਖ਼ਤਰਨਾਕ ਰੂਪ ਲੈ ਗਿਆ ਹੈ। ਇੱਥੇ ਜੈਪਾਲ ਜਵੈਲਰਜ਼ ਦੇ ਮਾਲਕ ਸਿਮਰਪਾਲ ਸਿੰਘ ਦੀ ਉਸ ਦੀ ਹੀ ਦੁਕਾਨ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ

Amritsar News: ਪੰਜਾਬ ਦੇ ਅੰਮ੍ਰਿਤਸਰ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਸੁਨਿਆਰੇ ਦੀ ਦੁਕਾਨ 'ਤੇ ਲੈਣ-ਦੇਣ ਨੂੰ ਲੈ ਕੇ ਹੋਏ ਝਗੜੇ 'ਚ ਇੱਕ ਜਿਊਲਰ ਵੱਲੋਂ ਦੂਜੇ ਜਿਊਲਰ ਦੀ ਸ਼ਰੇਆਮ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਸਿਮਰਪਾਲ ਸਿੰਘ ਵਾਸੀ ਹੁਸੈਨਪੁਰਾ ਚੌਕ ਇਲਾਕੇ ਵਜੋਂ ਹੋਈ ਹੈ। ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਪੁਲਿਸ ਨੇ ਮੁਲਜ਼ਮ ਜਸਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਸੋਨੇ ਦੇ ਲੈਣ-ਦੇਣ ਦੇ ਵਿਵਾਦ ਨੇ ਲਿਆ ਖਤਰਨਾਕ ਰੂਪ
ਅੰਮ੍ਰਿਤਸਰ ਦੇ ਟਾਹਲੀਵਾਲਾ ਬਾਜ਼ਾਰ ਵਿੱਚ ਸੋਨੇ ਦੇ ਲੈਣ-ਦੇਣ ਨੂੰ ਲੈ ਕੇ ਚੱਲ ਰਿਹਾ ਵਿਵਾਦ ਖ਼ਤਰਨਾਕ ਰੂਪ ਲੈ ਗਿਆ ਹੈ। ਇੱਥੇ ਜੈਪਾਲ ਜਵੈਲਰਜ਼ ਦੇ ਮਾਲਕ ਸਿਮਰਪਾਲ ਸਿੰਘ ਦੀ ਉਸ ਦੀ ਹੀ ਦੁਕਾਨ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ ਹੈ।
ਜਾਣਕਾਰੀ ਮੁਤਾਬਕ ਇਹ ਘਟਨਾ ਥਾਣਾ ਬੀ ਡਿਵੀਜ਼ਨ ਖੇਤਰ ਦੇ ਟਾਹਲੀ ਬਾਜ਼ਾਰ 'ਚ ਵਾਪਰੀ। ਇੱਥੇ ਹੁਸੈਨਪੁਰਾ ਚੌਕ ਦੇ ਰਹਿਣ ਵਾਲੇ ਸਿਮਰਨ ਪਾਲ ਸਿੰਘ ਦੀ ਜੈਪਾਲ ਜਵੈਲਰਜ਼ ਨਾਂ ਦੀ ਦੁਕਾਨ ਹੈ। ਜਸਦੀਪ ਸਿੰਘ ਚੈਨ, ਉਸ ਦਾ ਲੜਕਾ ਅਤੇ ਹੋਰ ਪਰਿਵਾਰਕ ਮੈਂਬਰ ਸ਼ੁੱਕਰਵਾਰ ਨੂੰ ਸਿਮਰਨ ਪਾਲ ਦੀ ਦੁਕਾਨ 'ਤੇ ਪੁੱਜੇ ਹੋਏ ਸਨ।
ਖੂਨੀ-ਖੇਡ ਦਾ ਖੌਫਨਾਕ ਵੀਡੀਓ
*Yesterday Incident*
— Akashdeep Thind (@thind_akashdeep) January 11, 2025
A jeweller was shot dead by another jeweller following a dispute over gold in Tahli wala bazaar area here on Friday. The deceased was identified as Simarpal Singh of Hussainpura Chowk area.
The accused, Jasdeep Singh Chann, was known to the victim, it is… pic.twitter.com/YgGX2JM9u0
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
