ਕਿਤੇ ਤੁਸੀਂ ਲੋੜ ਤੋਂ ਵੱਧ ਅੰਡੇ ਤਾਂ ਨਹੀਂ ਖਾ ਰਹੇ? ਜਾਣੋ ਕਿੰਨੇ ਅੰਡੇ ਖਾਣੇ ਫਾਇਦੇਮੰਦ
ਅੰਡੇ ਵਿਟਾਮਿਨ, ਖਣਿਜ, ਪ੍ਰੋਟੀਨ, ਚਰਬੀ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ। ਇਸ ਦੀ ਤਾਸੀਰ ਗਰਮ ਹੁੰਦੀ ਹੈ। ਇਸ ਨਾਲ ਸਰੀਰ ਗਰਮ ਰਹਿੰਦਾ ਹੈ, ਜਿਸ ਕਰਕੇ ਜ਼ਿਆਦਾਤਰ ਲੋਕ ਸਰਦੀਆਂ ਵਿੱਚ ਇਸ ਦਾ ਸੇਵਨ ਕਰਦੇ ਹਨ।
ਸਰਦੀ ਦਾ ਮੌਸਮ ਆਪਣੇ ਨਾਲ ਕਈ ਸਰੀਰਕ ਸਮੱਸਿਆਵਾਂ ਲੈ ਕੇ ਆਉਂਦਾ ਹੈ। ਜ਼ੁਕਾਮ, ਖਾਂਸੀ, ਖੰਘ, ਬੁਖਾਰ ਅਤੇ ਸਾਹ ਦੀ ਸਮੱਸਿਆ ਆਮ ਤੌਰ 'ਤੇ ਇਸ ਮੌਸਮ ਵਿਚ ਜ਼ਿਆਦਾਤਰ ਲੋਕਾਂ ਨੂੰ ਹੁੰਦੀ ਹੈ। ਬਿਮਾਰੀਆਂ ਤੋਂ ਬਚਣ ਅਤੇ ਸਿਹਤਮੰਦ ਰਹਿਣ ਲਈ ਸਰੀਰ ਨੂੰ ਪੋਸ਼ਕ ਤੱਤਾਂ ਅਤੇ ਖਣਿਜਾਂ ਦੀ ਲੋੜ ਹੁੰਦੀ ਹੈ। ਅੰਡਾ ਇੱਕ ਅਜਿਹੀ ਖੁਰਾਕ ਹੈ, ਜੋ ਸਰੀਰ ਵਿੱਚ ਕਈ ਪੌਸ਼ਟਿਕ ਤੱਤਾਂ ਦੀ ਜ਼ਰੂਰਤ ਨੂੰ ਪੂਰਾ ਕਰਦਾ ਹੈ। ਅੰਡੇ ਵਿਟਾਮਿਨ, ਖਣਿਜ, ਪ੍ਰੋਟੀਨ, ਚਰਬੀ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ। ਇਸ ਦੀ ਤਾਸੀਰ ਗਰਮ ਹੁੰਦੀ ਹੈ। ਇਹ ਨਾਲ ਸਰੀਰ ਗਰਮੀ ਰਹਿੰਦਾ ਹੈ, ਇਸ ਲਈ ਜ਼ਿਆਦਾਤਰ ਲੋਕ ਸਰਦੀਆਂ ਵਿੱਚ ਇਸ ਦਾ ਸੇਵਨ ਕਰਦੇ ਹਨ।
ਹੁਣ ਸਵਾਲ ਇਹ ਉੱਠਦਾ ਹੈ ਕੀ ਰੋਜ਼ਾਨਾ ਅੰਡੇ ਖਾਣੇ ਚਾਹੀਦੇ ਹਨ ਅਤੇ ਜੇਕਰ ਰੋਜ਼ ਖਾਣੇ ਚਾਹੀਦੇ ਹਨ ਤਾਂ ਦਿਨ ਵਿੱਚ ਕਿੰਨੇ ਖਾਣੇ ਚਾਹੀਦੇ ਹਨ? ਇੱਥੇ ਦੂਸਰਾ ਸਵਾਲ ਇਹ ਵੀ ਹੈ ਕਿ ਕੀ ਸਿਰਫ਼ ਅੰਡੇ ਦਾ ਸਫੇਦੀ ਦਾ ਹੀ ਸੇਵਨ ਕਰਨਾ ਚਾਹੀਦਾ ਹੈ ਜਾਂ ਜਰਦੀ (ਐਗ ਯੋਕ) ਦਾ ਵੀ?
(ਐਗ ਯੋਕ) ਦੇ ਫਾਇਦੇ ਅਤੇ ਨੁਕਸਾਨ
ਮੈਕਮਾਸਟਰ ਯੂਨੀਵਰਸਿਟੀ ਅਤੇ ਹੈਮਿਲਟਨ ਹੈਲਥ ਸਾਇੰਸਿਜ਼ ਦੇ ਪਾਪੂਲੇਸ਼ਨ ਹੈਲਥ ਰਿਸਰਚ ਇੰਸਟੀਚਿਊਟ (PHRI) ਦੇ ਖੋਜਕਰਤਾਵਾਂ ਦੀ ਟੀਮ ਨੇ ਸੁਝਾਅ ਦਿੱਤਾ ਕਿ ਦਿਨ ਵਿੱਚ ਇੱਕ ਅੰਡਾ ਖਾਣ ਨਾਲ ਤੁਹਾਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਅਤੇ ਨਾ ਹੀ ਇਹ ਤੁਹਾਡੇ ਕੋਲੈਸਟ੍ਰੋਲ ਦੇ ਪੱਧਰ ਨੂੰ ਪ੍ਰਭਾਵਿਤ ਕਰੇਗਾ। ਕੈਲੀਫੋਰਨੀਆ ਦੇ ਗੈਸਟਰੋਐਂਟਰੋਲੋਜਿਸਟ ਡਾ: ਪਲਾਨੀਅੱਪਨ ਮਣੀਕਮ ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਅਤੇ ਵੀਡੀਓ ਰਾਹੀਂ ਅੰਡੇ ਦੀ ਜ਼ਰਦੀ ਭਾਵ ਕਿ 'ਐੱਗ ਯੋਕ' ਦੇ ਸਿਹਤ 'ਤੇ ਪੈਣ ਵਾਲੇ ਬਹੁਤ ਸਾਰੇ ਪ੍ਰਭਾਵਾਂ ਬਾਰੇ ਦੱਸਿਆ।
ਇਹ ਵੀ ਪੜ੍ਹੋ: Afsana Khan: ਅਫਸਾਨਾ ਖਾਨ ਦੀ ਸਿਹਤ ਵਿਗੜੀ, ਜ਼ੀਰਕਪੁਰ ਦੇ ਹਸਪਤਾਲ 'ਚ ਭਰਤੀ
ਉਨ੍ਹਾਂ ਦੱਸਿਆ ਕਿ ਕੋਲੈਸਟ੍ਰੋਲ ਦੀ ਸਮੱਸਿਆ ਦੇ ਡਰ ਕਾਰਨ ਬਹੁਤ ਸਾਰੇ ਲੋਕਾਂ ਨੇ ਅੰਡੇ ਖਾਣਾ ਘੱਟ ਕਰ ਦਿੱਤਾ ਹੈ, ਕਿਉਂਕਿ ਇਹ ਕੋਲੈਸਟ੍ਰੋਲ ਦਾ ਵਧੀਆ ਸਰੋਤ ਹੁੰਦਾ ਹੈ। ਨਿਊਟ੍ਰੀਸ਼ਨ ਐਕਸਪਰਟ ਦਾ ਕਹਿਣਾ ਹੈ ਕਿ ਇੱਕ ਵੱਡੇ ਅੰਡੇ ਦੀ ਜ਼ਰਦੀ ('ਐੱਗ ਯੋਕ') ਵਿੱਚ ਲਗਭਗ 200 ਮਿਲੀਗ੍ਰਾਮ ਕੋਲੈਸਟ੍ਰੋਲ ਹੁੰਦਾ ਹੈ।
ਅਮਰੀਕਨ ਹਾਰਟ ਐਸੋਸੀਏਸ਼ਨ ਨੇ ਪਹਿਲਾਂ ਅੰਡੇ ਦੀ ਜ਼ਰਦੀ ('ਐੱਗ ਯੋਕ') ਤੋਂ ਬਚਣ ਦੀ ਸਲਾਹ ਦਿੱਤੀ ਸੀ ਅਤੇ ਕਿਹਾ ਸੀ ਕਿ ਇਹ ਕੋਲੈਸਟ੍ਰੋਲ ਦੇ ਪੱਧਰ ਨੂੰ ਵਧਾਉਣ ਦਾ ਕੰਮ ਕਰਦਾ ਹੈ। ਦਿੱਲੀ ਦੇ ਫੋਰਟਿਸ ਹਸਪਤਾਲ ਦੀ ਚੀਫ ਡਾਇਟੀਸ਼ੀਅਨ ਰੁਚਿਕਾ ਜੈਨ ਨੇ ਦੱਸਿਆ ਕਿ ਅੰਡੇ ਕੋਲੈਸਟ੍ਰੋਲ ਵਧਾਉਣ ਦਾ ਕੰਮ ਕਰਦੇ ਹਨ ਪਰ ਫਿਰ ਵੀ ਇਸ ਦਾ ਸੇਵਨ ਇਕ ਅੰਡੇ ਤੱਕ ਸੀਮਤ ਕੀਤਾ ਜਾ ਸਕਦਾ ਹੈ।
ਅੰਡੇ ‘ਚ ਕਈ ਸਾਰੇ ਪੋਸ਼ਕ ਤੱਤ
ਰੁਚਿਕਾ ਦਾ ਕਹਿਣਾ ਹੈ ਕਿ ਜੇਕਰ ਕੋਈ ਵਿਅਕਤੀ ਸਿਹਤਮੰਦ ਹੈ, ਜਿਸ ਨੂੰ ਕੋਈ ਬਿਮਾਰੀ ਨਹੀਂ ਹੈ ਅਤੇ ਉਹ ਜ਼ਰੂਰੀ ਭੋਜਨ ਜਿਵੇਂ ਫਲ, ਸਾਬਤ ਅਨਾਜ, ਅਖਰੋਟ ਅਤੇ ਸਿਹਤਮੰਦ ਤੇਲ ਦਾ ਸੇਵਨ ਕਰ ਰਿਹਾ ਹੈ ਅਤੇ ਆਪਣੀ ਦਿਲ ਨਾਲ ਸਬੰਧਤ ਖੁਰਾਕ ਦਾ ਵੀ ਧਿਆਨ ਰੱਖ ਰਿਹਾ ਹੈ, ਤਾਂ ਉਹ ਆਂਡਾ ਖਾ ਸਕਦਾ ਹੈ। ਕਿਉਂਕਿ ਇਕ ਅੰਡੇ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ। ਅੰਡੇ ਦੀ ਸਫੇਦੀ ਵਿੱਚ ਬਹੁਤ ਜ਼ਿਆਦਾ ਪ੍ਰੋਟੀਨ ਹੁੰਦਾ ਹੈ ਅਤੇ ਜਰਦੀ ਵਿੱਚ ਵੀ ਪ੍ਰੋਟੀਨ ਦੀ ਮਾਤਰਾ ਵੱਧ ਹੁੰਦੀ ਹੈ। ਜਰਦੀ ਫੈਟੀ ਹੁੰਦੀ ਹੈ ਪਰ ਫਿਰ ਵੀ ਇਹ ਕਈ ਅਜਿਹੇ ਪੋਸ਼ਕ ਤੱਤਾਂ ਨਾਲ ਭਰਿਆ ਹੁੰਦਾ ਹੈ ਜੋ ਅੰਡੇ ਦੀ ਸਫੇਦੀ ਵਿੱਚ ਨਹੀਂ ਪਾਏ ਜਾਂਦੇ ਹਨ।
ਡਾ. ਮਨਿੱਕਮ ਨੇ ਕਿਹਾ ਕਿ ਸਰੀਰ ਵਿੱਚ ਜ਼ਿਆਦਾਤਰ ਕੋਲੇਸਟ੍ਰੋਲ ਲੀਵਰ ਦੁਆਰਾ ਬਣਦਾ ਹੈ। ਇਹ ਹੀ ਵਜ੍ਹਾ ਹੈ ਕਿ ਕੁਝ ਮਾਹਰਾਂ ਦਾ ਮੰਨਣਾ ਹੈ ਕਿ ਜਿਆਦਾ ਸੈਚੂਰੇਟਿਡ ਫੈਟ ਵਾਲਾ ਭੋਜਨ ਲੀਵਰ ਨੂੰ ਜ਼ਿਆਦਾ ਕੋਲੈਸਟ੍ਰੋਲ ਪੈਦਾ ਕਰਨ ਲਈ ਮਜ਼ਬੂਰ ਕਰ ਸਕਦਾ ਹੈ। ਭਲੇ ਹੀ ਅੰਡੇ ਦੀ ਜਰਦੀ ਵਿੱਚ ਕੋਲੈਸਟ੍ਰੋਲ ਅਤੇ ਫੈਟ ਹੁੰਦਾ ਹੈ ਪਰ ਦਿਨ ਵਿੱਚ ਇੱਕ ਵਾਰ ਇਸਦਾ ਸੇਵਨ ਕਰਨਾ ਕਾਫ਼ੀ ਹੈ। ਅੰਡਾ ਖਾਣ ਨਾਲ ਦਿਲ ਦੀ ਬਿਮਾਰੀ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਕੋਲੈਸਟ੍ਰੋਲ ਹੋਣ ਦੇ ਬਾਵਜੂਦ ਅੰਡੇ ਵਿੱਚ ਸੈਚੂਰੇਟੇਡ ਫੈਟ ਦੀ ਮਾਤਰਾ ਘੱਟ ਹੁੰਦੀ ਹੈ ਅਤੇ ਇਸ ਨੂੰ ਆਮ ਤੌਰ 'ਤੇ ਪੌਸ਼ਟਿਕ ਮੰਨਿਆ ਜਾਂਦਾ ਹੈ। ਇੱਕ ਅੰਡੇ ਵਿੱਚ ਲਗਭਗ 78 ਕੈਲੋਰੀਆਂ ਹੁੰਦੀਆਂ ਹਨ। ਇਸ ਨੂੰ ਪ੍ਰੋਟੀਨ, ਵਿਟਾਮਿਨ ਡੀ ਅਤੇ ਕੋਲੀਨ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ।
ਰੁਚਿਕਾ ਜੈਨ ਨੇ ਦੱਸਿਆ ਕਿ ਇੱਕ ਅੰਡੇ ਵਿੱਚ ਕਰੀਬ 65-78 ਕੈਲੋਰੀ ਹੁੰਦੀ ਹੈ। ਇੱਥੇ ਗੱਲ ਇਹ ਨਹੀਂ ਹੈ ਕਿ ਕਿੰਨੇ ਅੰਡੇ ਖਾਣੇ ਚਾਹੀਦੇ ਹਨ, ਸਗੋਂ ਇਸ ਗੱਲ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ ਕਿ ਅੰਡੇ ਨੂੰ ਕਿਵੇਂ ਤਿਆਰ ਕਰਨਾ ਹੈ, ਤਾਂ ਕਿ ਸਰੀਰ ਨੂੰ ਕੋਈ ਨੁਕਸਾਨ ਨਾ ਹੋਵੇ। ਜੇਕਰ ਤੁਸੀਂ ਅੰਡੇ ਨੂੰ ਬਹੁਤ ਜ਼ਿਆਦਾ ਤੇਲ ਨਾਲ ਫ੍ਰਾਈ ਕਰ ਰਹੇ ਹੋ ਤਾਂ ਇਸ ਨਾਲ ਯਕੀਨੀ ਤੌਰ 'ਤੇ ਕੈਲੋਰੀ ਵਧੇਗੀ। ਹਾਲਾਂਕਿ, ਜੇਕਰ ਤੁਸੀਂ ਬਹੁਤ ਘੱਟ ਤੇਲ ਦੀ ਵਰਤੋਂ ਕਰ ਰਹੇ ਹੋ, ਤਾਂ ਇਸ ਵਿੱਚ ਕੈਲੋਰੀ ਬਹੁਤ ਘੱਟ ਹੋਵੇਗੀ। ਜਰਦੀ 'ਚ ਫੈਟ ਅਤੇ ਕੋਲੈਸਟ੍ਰੋਲ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਇਸ ਲਈ ਜੇਕਰ ਤੁਹਾਨੂੰ ਕੋਲੈਸਟ੍ਰੋਲ ਦਾ ਖਤਰਾ ਹੈ ਤਾਂ ਇਸ ਤੋਂ ਬਚੋ, ਹਾਲਾਂਕਿ ਅੰਡੇ ਦਾ ਸਫੇਦ ਹਿੱਸਾ ਖਾਧਾ ਜਾ ਸਕਦਾ ਹੈ। ਸਿਹਤਮੰਦ ਲੋਕਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਰੋਜ਼ਾਨਾ ਇਕ ਅੰਡਾ ਜ਼ਰੂਰ ਖਾਣਾ ਚਾਹੀਦਾ ਹੈ।
Check out below Health Tools-
Calculate Your Body Mass Index ( BMI )