Health Tips: ਖਾਣੇ ’ਚ ਜੇ ਲੂਣ (Salt) ਨਾ ਹੋਵੇ, ਤਾਂ ਸਾਰਾ ਸੁਆਦ ਖ਼ਰਾਬ ਹੋ ਜਾਂਦਾ ਹੈ ਪਰ ਜੇ ਖਾਣੇ ’ਚ ਲੂਣ ਵੱਧ ਹੋਵੇ, ਤਦ ਵੀ ਖਾਣੇ ਦਾ ਸੁਆਦ ਖ਼ਰਾਬ ਹੋ ਜਾਂਦਾ ਹੈ। ਲੂਣ ਸਾਡੀ ਸਿਹਤ ਲਈ ਵੀ ਵਧੀਆ ਹੁੰਦਾ ਹੈ ਪਰ ਇਸ ਨੂੰ ਸਹੀ ਮਾਤਰਾ ’ਚ ਖਾਣਾ ਜ਼ਰੂਰੀ ਹੈ। ਜੇ ਤੁਸੀਂ ਵੱਧ ਲੂਣ ਖਾਂਦੇ ਹੋ, ਤਾਂ ਤੁਹਾਡੀ ਸਿਹਤ ਲਈ ਇਹ ਨੁਕਸਾਨਦੇਹ (Health Issues) ਹੋ ਸਕਦਾ ਹੈ।


ਹੁਣ ‘ਵਿਸ਼ਵ ਸਿਹਤ ਸੰਗਠਨ’ (WHO) ਨੇ ਖਾਣੇ ਵਿੱਚ ਲੂਣ ਨੂੰ ਲੈ ਕੇ ਨਵੀਂ ਗਾਈਡਲਾਈਨ (New guidelines) ਜਾਰੀ ਕੀਤੀ ਹੈ; ਜਿਸ ਵਿੱਚ ਕਿਹਾ ਗਿਆ ਹੈ ਕਿ ਤੰਦਰੁਸਤ ਰਹਿਣ (Stay Healthy) ਲਈ ਇੱਕ ਵਿਅਕਤੀ ਨੂੰ ਦਿਨ ’ਚ ਸਿਰਫ਼ 5 ਗ੍ਰਾਮ ਲੂਣ ਹੀ ਖਾਣਾ ਚਾਹੀਦਾ ਹੈ; ਭਾਵੇਂ ਜ਼ਿਆਦਾਤਰ ਲੋਕ ਆਪਣੇ ਖਾਣੇ ’ਚ ਇਸ ਤੋਂ ਦੁੱਗਣਾ ਲੂਣ ਵਰਤਦੇ ਹਨ।


ਸੋਡੀਅਮ ਤੇ ਪੋਟਾਸ਼ੀਅਮ ਦਾ ਬੈਲੰਸ ਜ਼ਰੂਰੀ


WHO ਨੇ ਪੂਰੀ ਦੁਨੀਆ ’ਚ ਸੋਡੀਅਮ ਲੈਵਲ ਨੂੰ ਲੈ ਕੇ ਇੱਕ ‘ਗਲੋਬਲ ਸੋਡੀਅਮ ਬੈਂਚਮਾਰਕ ਫ਼ਾਰਮ ਸੋਡੀਅਮ ਲੈਵਲ ਇਨ ਫ਼ੂਡ’ ਤਿਆਰ ਕੀਤਾ ਹੈ; ਜਿਸ ਵਿੱਚ ਲੋਕਾਂ ਦੀ ਜਾਨ ਬਚਾਉਣ ਲਈ 60 ਤੋਂ ਵੱਧ ਫ਼ੂਡ ਕੈਟੇਗਰੀ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਖਾਣਿਆਂ ’ਚ ਸੋਡੀਅਮ ਨੂੰ ਲੈ ਕੇ ਨਵੇਂ ਮਾਪਦੰਡ ਬਣਾਏ ਗਏ ਹਨ।


ਅਨੁਮਾਨ ਹੈ ਕਿ ਇਸ ਨਾਲ 2025 ਤੱਕ ਵਿਸ਼ਵ ਵਿੱਚ ਲੂਣ ਦੀ ਖਪਤ 30 ਫ਼ੀ ਸਦੀ ਘੱਟ ਹੋ ਜਾਵੇਗੀ। ਦਰਅਸਲ, ਸਾਡੇ ਸਰੀਰ ਵਿੱਚ ਪੁਟਾਸ਼ੀਅਮ ਤੇ ਸੋਡੀਅਮ ਦਾ ਸੰਤੁਲਿਤ ਮਾਤਰਾ ’ਚ ਹੋਣਾ ਜ਼ਰੂਰੀ ਹੈ। ਜੇ ਸਰੀਰ ਵਿੱਚ ਘੱਟ ਪੁਟਾਸ਼ੀਅਮ ਨਾਲ ਜ਼ਿਆਦਾ ਸੋਡੀਅਮ ਜਾਵੇਗਾ, ਤਾਂ ਇਸ ਨਾਲ ਸਿਹਤ ਨੂੰ ਨੁਕਸਾਨ ਪੁੱਜ ਸਕਦਾ ਹੈ। ਖਾਣੇ ’ਚ ਵੱਧ ਲੂਣ ਵਰਤਣ ਨਾਲ ਬਲੱਡ ਪ੍ਰੈਸ਼ਰ, ਦਿਲ ਦੀ ਸਮੱਸਿਆ ਤੇ ਸਟ੍ਰੋਕ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਵੱਧ ਲੂਣ ਖਾਣ ਨਾਲ ਹੱਡੀਆਂ ਵੀ ਕਮਜ਼ੋਰ ਹੁੰਦੀਆਂ ਹਨ।


ਸਰੀਰ ਨੂੰ ਫ਼ਿੱਟ ਰੱਖਣ ਲਈ ਲੂਣ ਬਹੁਤ ਜ਼ਰੂਰੀ ਹੈ। ਹੈਲਦੀ ਪਲਾਜ਼ਮਾ ਬਣਾਉਣ ਤੇ ਨਰਵਸ ਸਿਸਟਮ ਨੂੰ ਤੰਦਰੁਸਤ ਰੱਖਣ ਲਈ ਲੂਣ ਬਹੁਤ ਜ਼ਰੂਰੀ ਹੈ ਪਰ ਕਈ ਚੀਜ਼ਾਂ ਦੇ ਖਾਣ ਨਾਲ ਸਾਡੇ ਸਰੀਰ ਵਿੱਚ ਤੇਜ਼ੀ ਨਾਲ ਲੂਣ ਦੀ ਮਾਤਰਾ ਵਧਣ ਲੱਗਦੀ ਹੈ। ਪ੍ਰੋਸੈੱਸਡ ਫ਼ੂਡ ਜਿਵੇਂ ਕਿ ਪੈਕੇਜਡ ਫ਼ੂਡ, ਡੇਅਰੀ ਤੇ ਮਾਸ ਪ੍ਰੋਡਕਟਸ, ਪ੍ਰੋਸੈੱਸਡ ਫ਼ੂਡ, ਮਸਾਲੇ ਤੇ ਨਮਕੀਨ ਵਿੱਚ ਵੀ ਲੂਣ ਜ਼ਿਆਦਾ ਹੁੰਦਾ ਹੈ।


ਸਾਡੇ ਸਰੀਰ ਲਈ ਲੂਣ ਜ਼ਰੂਰੀ ਹੈ। ਇਸ ਨਾਲ ਸਾਡਾ ਸਰੀਰ ਐਕਟਿਵ ਰਹਿੰਦਾ ਹੈ। ਲੂਣ ਨਾਲ ਸਾਡਾ ਸਰੀਰ ਹਾਈਡ੍ਰੇਟਡ ਰਹਿੰਦਾ ਹੈ। ਇਸ ਤੋਂ ਇਲਾਵਾ ਥਾਇਰਾਇਡ ਨੂੰ ਸਹੀ ਰੱਖਣ ਵਿੱਚ ਵੀ ਲੂਣ ਮਦਗਾਰ ਹੈ। ਜਿਹੜੇ ਵਿਅਕਤੀਆਂ ਨੂੰ ਘੱਟ ਬਲੱਡ ਪ੍ਰੈਸ਼ਰ ਹੁੰਦਾ ਹੈ, ਉਨ੍ਹਾਂ ਨੂੰ ਲੂਣ ਖਾਣ ਨਾਲ ਆਰਾਮ ਹੁੰਦਾ ਹੈ।


ਇਹ ਵੀ ਪੜ੍ਹੋ: Sputnik V vaccine Price: ਰੂਸੀ ਵੈਕਸੀਨ ‘ਸਪੂਤਨਿਕ’ ਦਾ ਰੇਟ ਤੈਅ, ਇੱਕ ਡੋਜ਼ ਦੇ ਲੱਗਣਗੇ 995 ਰੁਪਏ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904