ਪੂਰੀ ਨੀਂਦ ਲੈਣ ਤੋਂ ਬਾਅਦ ਵੀ ਛਾਈ ਰਹਿੰਦੀ ਸੁਸਤੀ? ਕਿਤੇ ਤੁਹਾਨੂੰ ਆਹ ਬਿਮਾਰੀ ਤਾਂ ਨਹੀਂ
ਰਾਤ ਦੀ ਨੀਂਦ ਪੂਰੀ ਨਾ ਹੋਵੇ ਤਾਂ ਅਗਲੇ ਦਿਨ ਦੁਪਹਿਰ ਵੇਲੇ ਨੀਂਦ ਆਉਣਾ ਜਾਇਜ਼ ਹੈ ਪਰ ਜੇਕਰ ਰਾਤ ਨੂੰ ਪੂਰੀ ਨੀਂਦ ਲੈਣ ਤੋਂ ਬਾਅਦ ਵੀ ਅਗਲੇ ਦਿਨ ਚੰਗੀ ਨੀਂਦ ਨਹੀਂ ਆਉਂਦੀ ਹੈ ਤਾਂ ਇਸ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ, ਆਓ ਜਾਣਦੇ ਹਾਂ ਇਸ ਦੇ ਲੱਛਣ

ਰਾਤ ਨੂੰ ਪੂਰੀ ਨੀਂਦ ਲੈਣ ਤੋਂ ਬਾਅਦ ਵੀ ਦਿਨ ਵੇਲੇ ਸੁਸਤੀ ਰਹਿੰਦੀ ਹੈ। ਦਫਤਰ 'ਚ ਵੀ ਨੀਂਦ ਆਉਂਦੀ ਹੈ। ਸਰੀਰ ਵਿੱਚ ਥਕਾਵਟ ਰਹਿੰਦੀ ਹੈ। ਅਕਸਰ ਲੋਕ ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ, ਪਰ ਇਹ ਇੱਕ ਗੰਭੀਰ ਸਮੱਸਿਆ ਦਾ ਸੰਕੇਤ ਹਨ। ਇਹ ਸਮੱਸਿਆ ਕਿਉਂ ਹੁੰਦੀ ਹੈ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਆਓ ਜਾਣਦੇ ਹਾਂ...
ਰਾਤ ਦੀ ਨੀਂਦ ਪੂਰੀ ਨਾ ਹੋਵੇ ਤਾਂ ਅਗਲੇ ਦਿਨ ਦੁਪਹਿਰ ਵੇਲੇ ਨੀਂਦ ਆਉਣਾ ਜਾਇਜ਼ ਹੈ ਪਰ ਜੇਕਰ ਰਾਤ ਨੂੰ ਪੂਰੀ ਨੀਂਦ ਲੈਣ ਤੋਂ ਬਾਅਦ ਵੀ ਅਗਲੇ ਦਿਨ ਚੰਗੀ ਨੀਂਦ ਨਹੀਂ ਆਉਂਦੀ ਹੈ ਤਾਂ ਇਸਨੂੰ ਨਜ਼ਰਅੰਦਾਜ਼ ਨਾ ਕਰੋ। ਇਹ ਹਾਈਪਰਸੋਮਨੀਆ ਦੇ ਕਰਕੇ ਹੋ ਸਕਦਾ ਹੈ। ਇਸ ਸਥਿਤੀ ਵਿੱਚ, ਵਿਅਕਤੀ ਨੂੰ ਬਹੁਤ ਜ਼ਿਆਦਾ ਨੀਂਦ ਆਉਂਦੀ ਹੈ। ਬੁਰੀਆਂ ਆਦਤਾਂ ਅਤੇ ਬਿਮਾਰੀਆਂ ਹਾਈਪਰਸੋਮਨੀਆ ਦਾ ਕਾਰਨ ਹੋ ਸਕਦੀਆਂ ਹਨ।
ਆਹ ਆਦਤਾਂ ਕਰਕੇ ਹੋ ਸਕਦੀ ਆਹ ਗੰਭੀਰ ਬਿਮਾਰੀ
ਸ਼ਰਾਬ: ਬਹੁਤ ਜ਼ਿਆਦਾ ਸ਼ਰਾਬ ਪੀਣ ਨਾਲ ਨੀਂਦ ਪ੍ਰਭਾਵਿਤ ਹੁੰਦੀ ਹੈ। ਇਸ ਕਾਰਨ ਦਿਨ ਵਿੱਚ ਵਾਰ-ਵਾਰ ਨੀਂਦ ਆਉਣ ਦੀ ਸਮੱਸਿਆ ਹੋ ਸਕਦੀ ਹੈ।
ਕਮਜ਼ੋਰ ਮਾਸਪੇਸ਼ੀਆਂ: ਜੇਕਰ ਸਰੀਰ ਵਿੱਚ ਮਾਸਪੇਸ਼ੀਆਂ ਕਮਜ਼ੋਰ ਹਨ, ਤਾਂ ਵਾਰ-ਵਾਰ ਨੀਂਦ ਆਉਣ ਦੀ ਸਮੱਸਿਆ ਹੋ ਸਕਦੀ ਹੈ।
ਰਾਤ ਨੂੰ ਪੂਰੀ ਤਰ੍ਹਾਂ ਨੀਂਦ ਨਾ ਆਉਣਾ: ਰਾਤ ਨੂੰ ਲੋੜੀਂਦੀ ਨੀਂਦ ਨਾ ਆਉਣਾ ਵੀ ਇਸ ਸਮੱਸਿਆ ਦਾ ਕਾਰਨ ਹੋ ਸਕਦਾ ਹੈ। ਇਸ ਨਾਲ ਹਾਈਪਰਸੋਮਨੀਆ ਦਾ ਖ਼ਤਰਾ ਵੱਧ ਸਕਦਾ ਹੈ।
ਦਵਾਈ ਦੇ ਮਾੜੇ ਪ੍ਰਭਾਵ: ਕਈ ਵਾਰ ਦਵਾਈ ਦੇ ਪ੍ਰਭਾਵ ਕਾਰਨ ਹਾਈਪਰਸੋਮਨੀਆ ਵੀ ਹੋ ਸਕਦਾ ਹੈ। ਇਸ ਦੌਰਾਨ ਬਹੁਤ ਜ਼ਿਆਦਾ ਨੀਂਦ ਆਉਂਦੀ ਹੈ।
ਸ਼ੂਗਰ: ਸਰੀਰ ਵਿੱਚ ਬਲੱਡ ਸ਼ੂਗਰ ਦਾ ਵਧਿਆ ਹੋਇਆ ਪੱਧਰ ਹਾਈਪਰਸੋਮਨੀਆ ਦਾ ਕਾਰਨ ਬਣ ਸਕਦਾ ਹੈ। ਸ਼ੂਗਰ ਵਿੱਚ ਸਰੀਰ ਗਲੂਕੋਜ਼ ਨੂੰ ਊਰਜਾ ਵਿੱਚ ਬਦਲਣ ਵਿੱਚ ਅਸਮਰੱਥ ਹੁੰਦਾ ਹੈ, ਜਿਸ ਕਾਰਨ ਥਕਾਵਟ ਅਤੇ ਨੀਂਦ ਦੀ ਸਮੱਸਿਆ ਹੁੰਦੀ ਹੈ। ਵਾਰ-ਵਾਰ ਪਿਆਸ, ਪਿਸ਼ਾਬ ਆਉਣਾ ਅਤੇ ਭਾਰ ਘਟਣਾ ਇਸ ਦੇ ਹੋਰ ਲੱਛਣ ਹਨ।
ਅਨੀਮੀਆ: ਅਨੀਮੀਆ ਵਿੱਚ ਹੀਮੋਗਲੋਬਿਨ ਦੀ ਘਾਟ ਸਰੀਰ ਨੂੰ ਆਕਸੀਜਨ ਦੀ ਸਪਲਾਈ ਨੂੰ ਘਟਾਉਂਦੀ ਹੈ, ਜਿਸ ਨਾਲ ਥਕਾਵਟ ਅਤੇ ਨੀਂਦ ਦੀਆਂ ਸਮੱਸਿਆਵਾਂ ਵਧਦੀਆਂ ਹਨ। ਇਹ ਆਇਰਨ, ਵਿਟਾਮਿਨ ਬੀ12 ਜਾਂ ਫੋਲਿਕ ਐਸਿਡ ਦੀ ਕਮੀ ਕਾਰਨ ਹੋ ਸਕਦਾ ਹੈ।
ਸਲੀਪ ਐਪਨੀਆ: ਸਲੀਪ ਐਪਨੀਆ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਨੀਂਦ ਦੌਰਾਨ ਵਾਰ-ਵਾਰ ਸਾਹ ਰੁੱਕ ਜਾਂਦਾ ਹੈ, ਜੋ ਡੂੰਘੀ ਅਤੇ ਆਰਾਮਦਾਇਕ ਨੀਂਦ ਨੂੰ ਰੋਕਦਾ ਹੈ। ਇਸ ਕਾਰਨ, ਦਿਨ ਵੇਲੇ ਬਹੁਤ ਜ਼ਿਆਦਾ ਨੀਂਦ, ਥਕਾਵਟ, ਸਿਰ ਦਰਦ ਅਤੇ ਇਕਾਗਰਤਾ ਦੀ ਕਮੀ ਵਰਗੇ ਲੱਛਣ ਦੇਖੇ ਜਾ ਸਕਦੇ ਹਨ।
ਥਾਇਰਾਇਡ: ਹਾਈਪੋਥਾਈਰੋਡਿਜ਼ਮ ਵਿੱਚ, ਥਾਇਰਾਇਡ ਗਲੈਂਡ ਪ੍ਰਭਾਵਿਤ ਹੁੰਦੀ ਹੈ। ਇਹ ਮੈਟਾਬੋਲਿਜ਼ਮ ਨੂੰ ਪ੍ਰਭਾਵਿਤ ਕਰਦੀ ਹੈ। ਇਸ ਨਾਲ ਸੁਸਤੀ, ਥਕਾਵਟ ਅਤੇ ਬਹੁਤ ਜ਼ਿਆਦਾ ਨੀਂਦ ਆਉਂਦੀ ਹੈ। ਭਾਰ ਵਧਣਾ, ਠੰਢ ਮਹਿਸੂਸ ਕਰਨਾ ਅਤੇ ਵਾਲਾਂ ਦਾ ਝੜਨਾ ਇਸਦੇ ਲੱਛਣ ਹੋ ਸਕਦੇ ਹਨ।
ਕੀ ਹਨ ਇਸ ਦੇ ਲੱਛਣ?
ਚਿੰਤਾ ਅਤੇ ਤਣਾਅ
ਚਿੜਚਿੜਾਪਨ
ਦਿਨ ਵਿੱਚ ਵਾਰ-ਵਾਰ ਨੀਂਦ ਆਉਣਾ
ਥਕਾਵਟ ਮਹਿਸੂਸ ਹੋਣਾ
ਗੁੱਸਾ ਹੋਣਾ
ਸਵੇਰੇ ਉੱਠਣ ਵਿੱਚ ਮੁਸ਼ਕਲ ਆਉਣੀ
ਸਿਰ ਦਰਦ
ਭੁੱਖ ਨਾ ਲੱਗਣਾ
ਚੀਜ਼ਾਂ ਭੁੱਲਣਾ
ਬੇਚੈਨ ਮਹਿਸੂਸ ਹੋਣਾ
ਧਿਆਨ ਕੇਂਦਰਿਤ ਕਰਨ ਵਿੱਚ ਮੁਸ਼ਕਲ
Disclaimer: ਖ਼ਬਰ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਕਿਰਪਾ ਕਰਕੇ ਸਬੰਧਤ ਮਾਹਰ ਨਾਲ ਸਲਾਹ ਕਰੋ।
Check out below Health Tools-
Calculate Your Body Mass Index ( BMI )




















