ਕੀ ਤੁਸੀਂ ਵੀ ਗੁੰਨੇ ਹੋਏ ਆਟੇ ਨੂੰ ਫਰਿੱਜ 'ਚ ਰੱਖਦੇ ਹੋ ਤਾਂ ਹੋ ਜਾਓ ਸਾਵਧਾਨ ! ਜਾਣੋ ਕਿਹੜੀਆਂ ਬਿਮਾਰੀਆਂ ਨੂੰ ਦੇ ਰਹੇ ਹੋ ਸੱਦਾ
ਆਓ ਜਾਣਦੇ ਹਾਂ ਕਿ ਕਿਸ ਤਰ੍ਹਾਂ ਫਰਿੱਜ 'ਚ ਰੱਖਿਆ ਆਟਾ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਆਟੇ ਨੂੰ ਗੁੰਨਣ ਤੋਂ ਬਾਅਦ ਕਿੰਨੀ ਦੇਰ ਤੱਕ ਰੱਖਿਆ ਜਾ ਸਕਦਾ ਹੈ।
ਅੱਜ ਦੇ ਸਮੇਂ ਵਿੱਚ ਲੋਕ ਸਮੇਂ ਦੀ ਬਹੁਤ ਕਮੀ ਹੋ ਗਈ ਹੈ ਜਿਸ ਲਈ ਆਪਣਾ ਕੰਮ ਘੱਟ ਕਰਨ ਲਈ ਲੋਕ ਸ਼ਾਰਟਕੱਟ ਤਰੀਕੇ ਅਪਣਾਉਂਦੇ ਹਨ, ਜਿਨ੍ਹਾਂ ਵਿਚੋਂ ਇੱਕ ਹੈ ਆਟੇ ਨੂੰ ਗੁੰਨ੍ਹ ਕੇ ਫਰਿੱਜ ਵਿਚ ਰੱਖਣਾ। ਅਕਸਰ ਕਈ ਘਰਾਂ ਵਿੱਚ ਆਟੇ ਨੂੰ ਗੁੰਨ੍ਹ ਕੇ ਫਰਿੱਜ ਵਿੱਚ ਰੱਖਿਆ ਜਾਂਦਾ ਹੈ ਤੇ ਫਿਰ ਇਸ ਨੂੰ ਬਾਹਰ ਕੱਢ ਕੇ ਰੋਟੀਆਂ ਬਣਾਈਆਂ ਜਾਂਦੀਆਂ ਹਨ। ਹਾਲਾਂਕਿ ਅਜਿਹਾ ਕਰਨ ਨਾਲ ਸਮੇਂ ਦੀ ਬੱਚਤ ਹੁੰਦੀ ਹੈ, ਪਰ ਤੁਸੀਂ ਸ਼ਾਇਦ ਹੀ ਜਾਣਦੇ ਹੋਵੋਗੇ ਕਿ ਇਹ ਸਿਹਤ ਲਈ ਕਿੰਨਾ ਹਾਨੀਕਾਰਕ ਹੈ।
ਤੁਹਾਨੂੰ ਦੱਸ ਦਈਏ ਕਿ ਫਰਿੱਜ 'ਚ ਰੱਖੀ ਜਾਂ ਲੰਬੇ ਸਮੇਂ ਤੱਕ ਗੁੰਨ੍ਹ ਕੇ ਰੱਖੀ ਆਟੇ ਤੋਂ ਬਣੀ ਰੋਟੀ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਹਾਨੀਕਾਰਕ ਹੋ ਸਕਦਾ ਹੈ। ਗੁੰਨੇ ਹੋਏ ਆਟੇ ਨੂੰ ਫਰਿੱਜ 'ਚ ਰੱਖਣ ਤੋਂ ਬਾਅਦ ਇਸ 'ਚ ਕੈਮੀਕਲ ਬਣਨ ਲੱਗਦੇ ਹਨ ਜੋ ਨੁਕਸਾਨਦੇਹ ਹੁੰਦਾ ਹੈ। ਆਓ ਜਾਣਦੇ ਹਾਂ ਕਿ ਕਿਸ ਤਰ੍ਹਾਂ ਫਰਿੱਜ 'ਚ ਰੱਖਿਆ ਆਟਾ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਆਟੇ ਨੂੰ ਗੁੰਨਣ ਤੋਂ ਬਾਅਦ ਕਿੰਨੀ ਦੇਰ ਤੱਕ ਰੱਖਿਆ ਜਾ ਸਕਦਾ ਹੈ।
ਪੇਟ ਦਰਦ
ਲੰਬੇ ਸਮੇਂ ਤੱਕ ਸਟੋਰ ਕੀਤੀ ਆਟੇ ਤੋਂ ਬਣੀ ਰੋਟੀ ਖਾਣ ਨਾਲ ਪੇਟ ਦਰਦ ਜਾਂ ਪੇਟ ਖ਼ਰਾਬ ਹੋਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਐਸਿਡਿਟੀ
ਤੁਹਾਨੂੰ ਦੱਸ ਦੇਈਏ ਕਿ ਗੁੰਨੇ ਹੋਏ ਆਟੇ ਨੂੰ ਸਟੋਰ ਕਰਨ ਵਿੱਚ ਮਾਈਕੋਟੌਕਸਿਨ ਹੁੰਦੇ ਹਨ ਜੋ ਐਸੀਡਿਟੀ ਦੀ ਸਮੱਸਿਆ ਪੈਦਾ ਕਰ ਸਕਦੇ ਹਨ।
ਪੋਸ਼ਣ ਦੀ ਘਾਟ
ਗੁੰਨੇ ਹੋਏ ਆਟੇ ਨੂੰ ਫਰਿੱਜ ਵਿਚ ਰੱਖਣ ਨਾਲ ਇਸ ਵਿਚ ਪੋਸ਼ਣ ਦੀ ਕਮੀ ਹੋ ਸਕਦੀ ਹੈ। ਇਸ ਲਈ, ਸਿਰਫ ਤਾਜ਼ੇ ਆਟੇ ਦੀ ਰੋਟੀ ਖਾਣ ਦੀ ਕੋਸ਼ਿਸ਼ ਕਰੋ।
ਫੂਡ ਪੁਆਇਜ਼ਨਿੰਗ ਹੋ ਸਕਦੀ
ਫਰਿੱਜ ਵਿੱਚ ਲੰਬੇ ਸਮੇਂ ਤੱਕ ਰੱਖੀ ਆਟੇ ਤੋਂ ਬਣੀ ਰੋਟੀ ਖਾਣ ਨਾਲ ਵੀ ਫੂਡ ਪੁਆਇਜ਼ਨਿੰਗ ਹੋ ਸਕਦੀ ਹੈ।
ਇਸ ਨੂੰ ਕਿੰਨਾ ਚਿਰ ਰੱਖਣਾ ਚਾਹੀਦਾ
ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਸੀਂ ਆਟੇ ਨੂੰ ਗੁੰਨ੍ਹ ਕੇ ਰੱਖਣਾ ਚਾਹੁੰਦੇ ਹੋ, ਤਾਂ ਤੁਸੀਂ ਇਸਨੂੰ 2-3 ਘੰਟਿਆਂ ਲਈ ਫਰਿੱਜ ਵਿੱਚ ਰੱਖ ਸਕਦੇ ਹੋ। ਜੇ ਤੁਸੀਂ ਮਜਬੂਰ ਮਹਿਸੂਸ ਕਰਦੇ ਹੋ, ਤਾਂ ਤੁਸੀਂ ਆਟੇ ਨੂੰ 6-7 ਘੰਟੇ ਲਈ ਰੱਖ ਸਕਦੇ ਹੋ. ਪਰ ਸਿਰਫ ਤਾਜ਼ੇ ਆਟੇ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰੋ।
Check out below Health Tools-
Calculate Your Body Mass Index ( BMI )