ਕਮਜ਼ੋਰ ਹੱਡੀਆਂ 'ਚ ਫੂਕ ਦੇਵੇਗੀ ਜਾਨ, ਬਸ ਡਾਈਟ 'ਚ ਸ਼ਾਮਿਲ ਕਰੋ ਇਹ ਚੀਜ਼, ਵਿਟਾਮਿਨਾਂ ਨਾਲ ਭਰਿਆ ਹੁੰਦਾ ਇਸ ਦਾ ਇੱਕ ਸਲਾਈਸ
Cheese Benefits: ਬਹੁਤ ਸਾਰੇ ਲੋਕ ਇੰਨੀ ਦਿਨੀਂ ਕਮਜ਼ੋਰ ਹੱਡੀਆਂ ਦੇ ਸ਼ਿਕਾਰ ਹੋ ਰਹੇ ਹਨ। ਅਜਿਹੇ ਦੇ ਵਿੱਚ ਜੇਕਰ ਤੁਸੀਂ Cheese ਨੂੰ ਆਪਣੀ ਡਾਇਟ ਦੇ ਵਿੱਚ ਸ਼ਾਮਿਲ ਕਰਦੇ ਹੋ ਤਾਂ ਤੁਹਾਨੂੰ ਕਈ ਤਰ੍ਹਾਂ ਦੇ ਫਾਇਦੇ ਮਿਲਣਗੇ। ਆਓ ਜਾਣਦੇ ਹਾਂ
Cheese Benefits: ਜਦੋਂ ਤੱਕ ਪੀਜ਼ਾ ਵਿੱਚ ਪਨੀਰ ਯਾਨੀਕਿ Cheese ਦੀ ਚੰਗੀ ਤਰ੍ਹਾਂ ਵਰਤੋਂ ਨਾ ਕੀਤੀ ਜਾਵੇ, ਇਸਦਾ ਸਵਾਦ ਘੱਟ ਹੁੰਦਾ ਹੈ। ਹਾਲਾਂਕਿ ਚੀਜ਼ ਦਾ ਪੂਰਾ ਸਵਾਦ ਲੈਣ ਲਈ ਤੁਸੀਂ Cheese ਓਵਰਲੋਡ ਪੀਜ਼ਾ, ਬਰਗਰ ਜਾਂ ਸੈਂਡਵਿਚ ਖਾ ਸਕਦੇ ਹੋ। ਹਾਲਾਂਕਿ ਜ਼ਿਆਦਾਤਰ ਲੋਕ ਚੀਜ਼ ਵਾਲੇ ਭੋਜਨ ਨੂੰ ਬੁਰਾ ਮੰਨਦੇ ਹਨ ਅਤੇ ਬੱਚਿਆਂ ਨੂੰ ਅਜਿਹੀਆਂ ਫੂਡ ਆਈਟਮਾਂ ਖਾਣ ਦੀ ਇਜਾਜ਼ਤ ਨਹੀਂ ਦਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ Cheese ਨੁਕਸਾਨ ਹੀ ਨਹੀਂ ਕਰਦੀਆਂ ਸਗੋਂ ਫਾਇਦਾ ਵੀ ਕਰਦੀਆਂ ਹਨ। ਪਨੀਰ 'ਚ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਰੀਰ ਅਤੇ ਦਿਮਾਗ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ।
ਚੀਜ਼ ਵਿਚ ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ ਡੀ, ਵਿਟਾਮਿਨ ਕੇ, ਵਿਟਾਮਿਨ ਬੀ12, ਫਾਸਫੋਰਸ, ਮੈਗਨੀਸ਼ੀਅਮ, ਜ਼ਿੰਕ ਅਤੇ ਓਮੇਗਾ 3 ਫੈਟੀ ਐਸਿਡ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਭਾਵ ਚੀਜ਼ ਦਾ 1 ਟੁਕੜਾ ਤੁਹਾਨੂੰ ਦੁੱਧ ਦੇ ਬਰਾਬਰ ਪੋਸ਼ਣ ਦਿੰਦਾ ਹੈ। ਜਾਣੋ ਕੀ ਹਨ Cheese ਖਾਣ ਦੇ ਫਾਇਦੇ?
Cheese ਖਾਣ ਦੇ ਫਾਇਦੇ
ਹੱਡੀਆਂ ਨੂੰ ਮਜ਼ਬੂਤ ਬਣਾਉਂਦਾ- ਚੀਜ਼ ਵਿੱਚ ਕੈਲਸ਼ੀਅਮ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ। ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ 'ਚ ਮਦਦ ਕਰਦਾ ਹੈ। ਜੇਕਰ ਕੈਲਸ਼ੀਅਮ ਘੱਟ ਹੋਵੇ ਤਾਂ ਓਸਟੀਓਪੋਰੋਸਿਸ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਵਧਦੀ ਉਮਰ ਦੇ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਜਿਸ ਕਾਰਨ ਹੱਡੀਆਂ ਦੇ ਟੁੱਟਣ ਦਾ ਖਤਰਾ ਵੱਧ ਜਾਂਦਾ ਹੈ। ਜੇਕਰ ਤੁਸੀਂ ਆਪਣੀ ਡਾਈਟ 'ਚ ਚੀਜ਼ ਨੂੰ ਸ਼ਾਮਲ ਕਰਦੇ ਹੋ ਤਾਂ ਇਸ 'ਚ ਪ੍ਰੋਟੀਨ, ਕੈਲਸ਼ੀਅਮ ਅਤੇ ਵਿਟਾਮਿਨ ਡੀ ਮਿਲਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।
ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੋ- ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਹੈ ਤਾਂ ਤੁਸੀਂ ਆਪਣੀ ਡਾਈਟ 'ਚ ਚੀਜ਼ ਨੂੰ ਸ਼ਾਮਲ ਕਰ ਸਕਦੇ ਹੋ। ਸੀਮਤ ਮਾਤਰਾ ਵਿੱਚ ਚੀਜ਼ ਖਾਣ ਨਾਲ ਬੀਪੀ ਨੂੰ ਘੱਟ ਕੀਤਾ ਜਾ ਸਕਦਾ ਹੈ। ਚੀਜ਼ 'ਚ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਬਲੱਡ ਪ੍ਰੈਸ਼ਰ ਨੂੰ ਘੱਟ ਕਰਦੇ ਹਨ।
ਇਮਿਊਨਿਟੀ ਵਧਾਉਂਦਾ ਹੈ- Cheese 'ਚ ਵਿਟਾਮਿਨ ਬੀ12, ਵਿਟਾਮਿਨ ਡੀ ਅਤੇ ਵਿਟਾਮਿਨ ਸੀ ਪਾਇਆ ਜਾਂਦਾ ਹੈ। ਜਿਸ ਕਾਰਨ ਇਮਿਊਨਿਟੀ ਵਧਦੀ ਹੈ। ਮਜ਼ਬੂਤ ਇਮਿਊਨਿਟੀ ਹੋਣ ਨਾਲ ਸਰੀਰ ਬਿਮਾਰੀਆਂ ਦੇ ਖਤਰੇ ਤੋਂ ਦੂਰ ਰਹਿੰਦਾ ਹੈ। ਇਸ ਲਈ ਆਪਣੀ ਡਾਈਟ 'ਚ Cheese ਨੂੰ ਜ਼ਰੂਰ ਸ਼ਾਮਲ ਕਰੋ। ਇਸ ਨਾਲ ਸਰੀਰ ਨੂੰ ਊਰਜਾ ਵੀ ਮਿਲੇਗੀ।
ਦਿਮਾਗੀ ਸਿਹਤ ਵਿੱਚ ਸੁਧਾਰ - ਚੀਜ਼ ਵਿੱਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ ਦਿਮਾਗ ਨੂੰ ਸ਼ਾਂਤ ਰੱਖਣ ਵਿੱਚ ਮਦਦ ਕਰਦੇ ਹਨ। Cheese ਮਾਨਸਿਕ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਤਣਾਅ ਹੋਣ 'ਤੇ ਤੁਸੀਂ Cheese ਪੀਜ਼ਾ ਜਾਂ ਸੈਂਡਵਿਚ ਖਾ ਸਕਦੇ ਹੋ।
ਭਾਰ ਘਟਾਉਣਾ- ਜੇਕਰ ਤੁਸੀਂ ਆਪਣੀ ਡਾਈਟ 'ਚ ਘੱਟ ਫੈਟ ਵਾਲਾ ਚੀਜ਼ ਸ਼ਾਮਲ ਕਰਦੇ ਹੋ ਤਾਂ ਇਹ ਤੁਹਾਡਾ ਭਾਰ ਘੱਟ ਕਰਦਾ ਹੈ। ਘੱਟ ਫੈਟ ਵਾਲਾ Cheese ਬਾਜ਼ਾਰ 'ਚ ਆਸਾਨੀ ਨਾਲ ਮਿਲ ਜਾਂਦਾ ਹੈ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )