ਪੜਚੋਲ ਕਰੋ
Advertisement
ਇਟਲੀ ਦਾ ਚੀਨ ਨਾਲੋਂ ਵੀ ਮਾੜਾ ਹਾਲ, ਬਣਿਆ ਕੋਰੋਨਾ ਦਾ ਨਵਾਂ ਵਿਸ਼ਵਵਿਆਪੀ ਕੇਂਦਰ, ਮੌਤ ਦਾ ਅੰਕੜਾ 4000 ਨੂੰ ਕੀਤਾ ਪਾਰ
ਇਟਲੀ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ 20 ਮਾਰਚ ਨੂੰ ਰਿਕਾਰਡ ਮ੍ਰਿਤਕਾਂ ਦਾ ਅੰਕੜਾ 627 ਸੀ। ਦੁਨਿਆ ਵਿੱਚ ਸਭ ਤੋਂ ਵੱਧ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਇਟਲੀ 'ਚ ਹੈ।
ਨਵੀਂ ਦਿੱਲੀ: ਇਟਲੀ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ 20 ਮਾਰਚ ਨੂੰ ਰਿਕਾਰਡ ਮ੍ਰਿਤਕਾਂ ਦਾ ਅੰਕੜਾ 627 ਸੀ। ਦੁਨਿਆ ਵਿੱਚ ਸਭ ਤੋਂ ਵੱਧ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਇਟਲੀ 'ਚ ਹੈ। ਇਥੇ ਮੌਤ ਦਾ ਅੰਕੜਾ 4000 ਨੂੰ ਪਾਰ ਕਰ ਗਿਆ ਹੈ।ਮੈਡੀਟੇਰੀਅਨ ਦੇਸ਼ ਦੀ ਰੋਜ਼ਾਨਾ ਮੌਤਾਂ ਦੀ ਦਰ ਹੁਣ ਚੀਨ 'ਚ ਵੁਹਾਨ ਦੇ ਹੁਬੇਈ ਪ੍ਰਾਂਤ ਨਾਲੋਂ ਅਧਿਕਾਰਤ ਤੌਰ' ਤੇ ਕਿਤੇ ਜ਼ਿਆਦਾ ਵੱਧ ਹੈ।
ਇਟਲੀ ਵੁਹਾਨ ਤੋਂ ਬਾਅਦ ਕੋਵਿਡ -19 ਦਾ ਨਵਾਂ ਵਿਸ਼ਵਵਿਆਪੀ ਕੇਂਦਰ ਬਣ ਗਿਆ ਹੈ।ਇਥੇ ਕੋਰੋਨਾ ਨਾਲ ਪੀੜਤਾਂ ਅਤੇ ਮੌਤ ਦਾ ਅੰਕੜਾ ਤੇਜ਼ੀ ਨਾਲ ਵੱਧ ਰਿਹਾ ਹੈ। ਇਟਲੀ ਨੇ ਚਾਰ ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿੱਚ, ਚੀਨ ਨਾਲੋਂ ਜ਼ਿਆਦਾ ਮੌਤਾਂ ਦਰਜ ਕੀਤੀਆਂ ਹਨ।
ਇਟਲੀ ਵਿੱਚ ਪਿਛਲੇ ਤਿੰਨ ਦਿਨਾਂ ਵਿੱਚ ਇਕੱਲੇ ਕੋਵਡ -19 ਨਾਲ 1500 ਤੋਂ ਵੱਧ ਮੌਤਾਂ ਹੋਈਆਂ ਹਨ। ਇਟਲੀ ਵਿੱਚ ਹੁਣ ਕੋਰੋਨਾ ਨਾਲ ਮੌਤਾਂ ਦੀ ਕੁੱਲ ਗਿਣਤੀ 4,032 ਹੈ। 20 ਮਾਰਚ ਨੂੰ ਵਾਇਰਸ ਵਿੱਚ ਤਕਰੀਬਨ 6,000 ਦਾ ਵਾਧਾ ਹੋਇਆ।
Check out below Health Tools-
Calculate Your Body Mass Index ( BMI )
Follow ਲਾਈਫਸਟਾਈਲ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਵਿਸ਼ਵ
ਪੰਜਾਬ
ਅੰਮ੍ਰਿਤਸਰ
Advertisement