ਕਦੇ ਨਹੀਂ ਹੋਵੇਗੀ ਕਿਡਨੀ ‘ਚ ਪੱਥਰੀ, ਬੱਸ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
Kidney Stone Prevention Tips: ਕਿਡਨੀ ਵਿੱਚ ਪਥਰੀ ਹੋਣ ਤੋਂ ਪਹਿਲਾਂ ਆਹ ਲੱਛਣ ਨਜ਼ਰ ਆਉਂਦੇ ਹਾਂ। ਆਓ ਜਾਣਦੇ ਹਾਂ ਇਨ੍ਹਾਂ ਲੱਛਣਾਂ ਬਾਰੇ ਅਤੇ ਤੁਸੀਂ ਕਿਵੇਂ ਸਮੇਂ ਸਿਰ ਬਚਾਅ ਕਰ ਸਕਦੇ ਹੋ।

Kidney Stone Prevention Tips: ਗੁਰਦੇ ਦੀ ਪੱਥਰੀ ਇੱਕ ਅਜਿਹੀ ਚੀਜ਼ ਹੈ, ਜਿਸ ਦਾ ਦਰਦ ਲੋਕਾਂ ਦੀਆਂ ਚੀਕਾਂ ਕਢਾ ਦਿੰਦਾ ਹੈ। ਪਰ ਉੱਥੇ ਹੀ ਜਦੋਂ ਤੱਕ ਇਸ ਦਾ ਦਰਦ ਨਹੀਂ ਹੁੰਦਾ ਹੈ, ਉਦੋਂ ਤੱਕ ਲੋਕ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਉਦੋਂ ਤੱਕ ਗੱਲ ਆਪਰੇਸ਼ਨ ਤੱਕ ਪਹੁੰਚ ਜਾਂਦੀ ਹੈ। ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਇਸ ਤੋਂ ਬਚਣ ਦੇ ਉਪਾਅ-:
ਕਿਉਂ ਬਣਦੀ ਪੱਥਰੀ
ਪਾਣੀ ਦੀ ਕਮੀ
ਸਰੀਰ ਵਿੱਚ ਲੋੜੀਂਦਾ ਪਾਣੀ ਨਾ ਪੀਣ ਨਾਲ ਪਿਸ਼ਾਬ ਸੰਘਣਾ ਹੋ ਜਾਂਦਾ ਹੈ, ਜਿਸ ਕਾਰਨ ਮਿਨਰਲਸ ਕ੍ਰਿਸਟਲ ਅਤੇ ਪੱਥਰਾਂ ਵਿੱਚ ਬਦਲ ਜਾਂਦੇ ਹਨ।
ਜ਼ਿਆਦਾ ਨਮਕ ਦਾ ਸੇਵਨ
ਖੁਰਾਕ ਵਿੱਚ ਜ਼ਿਆਦਾ ਸੋਡੀਅਮ ਵਾਲੇ ਭੋਜਨ ਅਤੇ ਜ਼ਿਆਦਾ ਐਨੀਮਲ ਪ੍ਰੋਟੀਨ (ਜਿਵੇਂ ਕਿ ਰੈਡ ਮੀਟ) ਗੁਰਦਿਆਂ 'ਤੇ ਦਬਾਅ ਪਾਉਂਦੇ ਹਨ ਅਤੇ ਪੱਥਰੀ ਬਣਨ ਦਾ ਖਤਰਾ ਵੱਧ ਜਾਂਦਾ ਹੈ।
ਫੈਮਿਲੀ ਹਿਸਟਰੀ ਅਤੇ ਜੈਨੇਟਿਕਸ
ਜੇਕਰ ਪਰਿਵਾਰ ਵਿੱਚ ਕਿਸੇ ਨੂੰ ਗੁਰਦੇ ਦੀ ਪੱਥਰੀ ਹੋਈ ਹੈ, ਤਾਂ ਤੁਹਾਨੂੰ ਵੀ ਹੋਣ ਦਾ ਖਤਰਾ ਜ਼ਿਆਦਾ ਵੱਧ ਜਾਂਦਾ ਹੈ
ਲਾਈਫਸਟਾਈਲ ਨਾਲ ਜੁੜੀਆਂ ਆਦਤਾਂ
ਬਹੁਤ ਜ਼ਿਆਦਾ ਬੈਠਣਾ, ਸਰੀਰਕ ਗਤੀਵਿਧੀ ਦੀ ਘਾਟ ਅਤੇ ਪ੍ਰੋਸੈਸਡ ਭੋਜਨ ਦਾ ਜ਼ਿਆਦਾ ਸੇਵਨ ਕਰਨ ਨਾਲ ਵੀ ਪਥਰੀ ਬਣਦੀ ਹੈ।
ਬਚਾਅ ਦੇ ਆਸਾਨ ਤਰੀਕੇ
ਦਿਨ ਭਰ ਵਿੱਚ ਘੱਟੋ-ਘੱਟ 8 ਗਲਾਸ ਪਾਣੀ ਪੀਣਾ ਜ਼ਰੂਰੀ ਹੈ।
ਚਾਹ, ਚਾਕਲੇਟ ਅਤੇ ਨਟਸ ਵਰਗੇ ਆਕਸੀਲੇਟ ਨਾਲ ਭਰਪੂਰ ਭੋਜਨ ਸੰਤੁਲਿਤ ਢੰਗ ਨਾਲ ਖਾਓ।
ਨਮਕ ਅਤੇ ਲਾਲ ਮੀਟ ਖਾਣਾ ਘੱਟ ਕਰੋ
ਖਾਸ ਕਰਕੇ ਜੰਕ ਫੂਡ ਅਤੇ ਪ੍ਰੋਸੈਸਡ ਸਨੈਕਸ ਤੋਂ ਪਰਹੇਜ਼ ਕਰੋ।
ਆਪਣੀ ਫਿਟਨੈਸ ਰੁਟੀਨ ਵਿੱਚ ਥੋੜ੍ਹੀ ਜਿਹੀ ਸੈਰ ਅਤੇ ਕਸਰਤ ਸ਼ਾਮਲ ਕਰੋ।
ਜੇਕਰ ਤੁਹਾਨੂੰ ਪਿਸ਼ਾਬ ਕਰਦੇ ਸਮੇਂ ਜਲਣ, ਵਾਰ-ਵਾਰ ਪਿਸ਼ਾਬ ਆਉਣਾ ਜਾਂ ਪਿੱਠ ਦੇ ਹੇਠਲੇ ਹਿੱਸੇ ਵਿੱਚ ਦਰਦ ਮਹਿਸੂਸ ਹੁੰਦਾ ਹੈ, ਤਾਂ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Check out below Health Tools-
Calculate Your Body Mass Index ( BMI )






















