ਟਰੰਪ ਨੇ ਮੈਕਸੀਕੋ ਅਤੇ ਈਯੂ ਨੂੰ ਦਿੱਤਾ ਵੱਡਾ ਝਟਕਾ, ਲਾਇਆ 30% ਟੈਰਿਫ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੈਕਸੀਕੋ ਅਤੇ ਯੂਰਪੀਅਨ ਸੰਘ ਨੂੰ ਅਮਰੀਕੀ ਟੈਰਿਫ ਨਾਲ ਸਬੰਧਤ ਪੱਤਰ ਭੇਜੇ ਹਨ। ਉਨ੍ਹਾਂ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਨੀਵਾਰ (12 ਜੁਲਾਈ, 2025) ਨੂੰ ਮੈਕਸੀਕੋ ਅਤੇ ਯੂਰਪੀਅਨ ਯੂਨੀਅਨ ਨੂੰ ਵੱਡਾ ਝਟਕਾ ਦਿੱਤਾ ਹੈ। ਟਰੰਪ ਨੇ ਮੈਕਸੀਕੋ ਅਤੇ ਯੂਰਪੀਅਨ ਸੰਘ ਲਈ ਨਵੇਂ ਟੈਰਿਫ ਲਾਉਣ ਸੰਬੰਧੀ ਇੱਕ ਪੱਤਰ ਜਾਰੀ ਕਰ ਦਿੱਤਾ ਹੈ।
ਉਨ੍ਹਾਂ ਐਲਾਨ ਕੀਤਾ ਕਿ ਅਗਲੇ ਮਹੀਨੇ ਦੀ ਸ਼ੁਰੂਆਤ ਤੋਂ ਯਾਨੀ 1 ਅਗਸਤ ਤੋਂ, ਮੈਕਸੀਕੋ ਅਤੇ ਯੂਰਪੀਅਨ ਸੰਘ ਤੋਂ ਆਯਾਤ ਕੀਤੇ ਜਾਣ ਵਾਲੇ ਸਾਰੇ ਸਮਾਨ 'ਤੇ ਅਮਰੀਕਾ ਵਿੱਚ 30 ਪ੍ਰਤੀਸ਼ਤ ਟੈਰਿਫ ਲਗਾਇਆ ਜਾਵੇਗਾ।
ਡੋਨਾਲਡ ਟਰੰਪ ਨੇ ਅਮਰੀਕਾ ਵੱਲੋਂ ਲਗਾਏ ਗਏ ਟੈਰਿਫਾਂ ਸਬੰਧੀ ਮੈਕਸੀਕੋ ਦੇ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਪਾਰਡੋ ਨੂੰ ਇੱਕ ਪੱਤਰ ਲਿਖਿਆ ਹੈ। ਪੱਤਰ ਵਿੱਚ, ਟਰੰਪ ਨੇ ਲਿਖਿਆ, "ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ, ਕਿ ਮੈਂ ਤੁਹਾਨੂੰ ਪੱਤਰ ਲਿਖ ਰਿਹਾ ਹਾਂ, ਜੋ ਸਾਡੇ ਵਪਾਰਕ ਸਬੰਧਾਂ ਦੀ ਮਜ਼ਬੂਤੀ ਅਤੇ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਦੇ ਨਾਲ, ਇਹ ਇਸ ਤੱਥ ਨੂੰ ਵੀ ਦਰਸਾਉਂਦਾ ਹੈ ਕਿ ਸੰਯੁਕਤ ਰਾਜ ਅਮਰੀਕਾ ਮੈਕਸੀਕੋ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖਣ ਲਈ ਸਹਿਮਤ ਹੋਇਆ ਹੈ।"
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੈਕਸੀਕੋ ਅਤੇ ਯੂਰਪੀਅਨ ਸੰਘ ਨੂੰ ਅਮਰੀਕੀ ਟੈਰਿਫ ਨਾਲ ਸਬੰਧਤ ਪੱਤਰ ਭੇਜੇ ਹਨ। ਉਨ੍ਹਾਂ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਪੱਤਰ ਵਿੱਚ ਲਿਖਿਆ, "ਦੋਵਾਂ ਦੇਸ਼ਾਂ ਦੇ ਮਜ਼ਬੂਤ ਸਬੰਧਾਂ ਦੇ ਬਾਵਜੂਦ, ਸੰਯੁਕਤ ਰਾਜ ਅਮਰੀਕਾ ਨੇ ਦੇਸ਼ ਦੇ ਫੈਂਟੇਨਾਈਲ ਸੰਕਟ ਤੋਂ ਨਿਪਟਿਆ ਜਾ ਸਕੇ। ਇਹ ਸੰਕਟ ਆਂਸ਼ਿਕ ਤੌਰ ‘ਤੇ ਮੈਕਸੀਕੋ ਦੀਆਂ ਉਨ੍ਹਾਂ ਕਾਰਟੋਲਸ ਨੂੰ ਰੋਕਣ ਵਿੱਚ ਅਸਫਲ ਹੋਣ ਕਰਕੇ ਸਾਹਮਣੇ ਆਇਆ ਹੈ। ਜੋ ਕਿ ਅਜਿਹੇ ਸਭ ਤੋਂ ਘਿਨਾਉਣੇ ਲੋਕਾਂ ਤੋਂ ਬਣੀ ਹੈ, ਜੋ ਕਿ ਇਨ੍ਹਾਂ ਮਾਦਕ ਪਦਾਰਥਾਂ ਨੂੰ ਸਾਡੇ ਦੇਸ਼ ਵਿੱਚ ਭਰ ਰਹੇ ਹਨ।
ਇਸ ਦੇ ਨਾਲ ਹੀ, ਡੋਨਾਲਡ ਟਰੰਪ ਨੇ ਪੱਤਰ ਵਿੱਚ ਇਹ ਵੀ ਕਿਹਾ, "ਮੈਕਸੀਕੋ ਸਰਹੱਦੀ ਸੁਰੱਖਿਆ ਵਿੱਚ ਮੇਰੀ ਮਦਦ ਕਰ ਰਿਹਾ ਹੈ, ਪਰ ਮੈਕਸੀਕੋ ਨੇ ਜੋ ਕੀਤਾ ਹੈ ਉਹ ਸਹੀ ਨਹੀਂ ਹੈ। ਮੈਕਸੀਕੋ ਅਜੇ ਤੱਕ ਉਨ੍ਹਾਂ ਕਾਰਟੈਲਸ ਨੂੰ ਨਹੀਂ ਰੋਕ ਸਕਿਆ ਹੈ ਜੋ ਪੂਰੇ ਉੱਤਰੀ ਅਮਰੀਕਾ ਨੂੰ ਨਾਰਕੋ-ਤਸਕਰੀ ਦਾ ਖੇਡ ਮੈਦਾਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਸਪੱਸ਼ਟ ਤੌਰ 'ਤੇ, ਮੈਂ ਅਜਿਹਾ ਨਹੀਂ ਹੋਣ ਦੇ ਸਕਦਾ!"
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















