![ABP Premium](https://cdn.abplive.com/imagebank/Premium-ad-Icon.png)
Mumps infection symptoms: ਬੱਚਿਆਂ ਦੇ ਸਿਰ 'ਤੇ ਮੰਡਰਾ ਰਿਹਾ ਇਸ ਬਿਮਾਰੀ ਦਾ ਖਤਰਾ! ਦੋ ਮਹੀਨਿਆਂ 'ਚ 11 ਹਜ਼ਾਰ ਤੋਂ ਵੱਧ ਮਾਮਲੇ, ਜਾਣੋ ਲੱਛਣ
Kids Health: ਕੇਰਲ ਵਿੱਚ ਇੱਕ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਇਸ ਬਿਮਾਰੀ ਦਾ ਨਾਮ Mumps ਹੈ। ਇਸ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਇੱਥੇ ਇੱਕ ਦਿਨ ਵਿੱਚ ਇਸ ਬਿਮਾਰੀ ਦੇ 190 ਮਰੀਜ਼ ਸਾਹਮਣੇ ਆਏ ਹਨ।
![Mumps infection symptoms: ਬੱਚਿਆਂ ਦੇ ਸਿਰ 'ਤੇ ਮੰਡਰਾ ਰਿਹਾ ਇਸ ਬਿਮਾਰੀ ਦਾ ਖਤਰਾ! ਦੋ ਮਹੀਨਿਆਂ 'ਚ 11 ਹਜ਼ਾਰ ਤੋਂ ਵੱਧ ਮਾਮਲੇ, ਜਾਣੋ ਲੱਛਣ Kids Health News: mumps outbreak know symptoms cure and how to prevent Mumps infection symptoms: ਬੱਚਿਆਂ ਦੇ ਸਿਰ 'ਤੇ ਮੰਡਰਾ ਰਿਹਾ ਇਸ ਬਿਮਾਰੀ ਦਾ ਖਤਰਾ! ਦੋ ਮਹੀਨਿਆਂ 'ਚ 11 ਹਜ਼ਾਰ ਤੋਂ ਵੱਧ ਮਾਮਲੇ, ਜਾਣੋ ਲੱਛਣ](https://feeds.abplive.com/onecms/images/uploaded-images/2024/03/14/16094c20407d4c50bea2144808d981c51710394288983700_original.jpg?impolicy=abp_cdn&imwidth=1200&height=675)
Mumps infection symptoms: ਕੇਰਲ ਵਿੱਚ ਇੱਕ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਇਸ ਬਿਮਾਰੀ ਦਾ ਨਾਮ Mumps ਹੈ। ਇਸ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਇੱਥੇ ਇੱਕ ਦਿਨ ਵਿੱਚ ਇਸ ਬਿਮਾਰੀ ਦੇ 190 ਮਰੀਜ਼ ਸਾਹਮਣੇ ਆਏ ਹਨ। ਇਸ ਨਾਲ ਦੇਸ਼ ਦੇ ਵਿੱਚ ਹਲਚਲ ਮਚ ਗਈ ਹੈ। ਇਕੱਲੇ ਮਾਰਚ ਮਹੀਨੇ ਵਿਚ ਇਸ ਬਿਮਾਰੀ ਦੇ 2505 ਦੇ ਕਰੀਬ ਮਾਮਲੇ ਸਾਹਮਣੇ ਆਏ ਹਨ। ਕੇਰਲ ਦੇ ਸਿਹਤ ਮੰਤਰਾਲੇ ਨੇ ਇਸ ਬਿਮਾਰੀ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ ਪਿਛਲੇ ਦੋ ਮਹੀਨਿਆਂ ਵਿੱਚ Mumps ਦੇ 11467 ਮਾਮਲੇ ਸਾਹਮਣੇ ਆਏ ਹਨ। ਇਹ ਬਿਮਾਰੀ ਸਿੱਧੇ ਤੌਰ 'ਤੇ ਲੋਕਾਂ ਦੀ ਇਮਿਊਨ ਸਿਸਟਮ ਨੂੰ ਪ੍ਰਭਾਵਿਤ ਕਰਦੀ ਹੈ।
Mumps ਕੀ ਹੈ?
Mumps ਇੱਕ ਤਰ੍ਹਾਂ ਦੀ ਵਾਇਰਲ ਇਨਫੈਕਸ਼ਨ ਹੈ। ਇਹ ਲਾਗ ਪੈਰੋਟਿਡ ਗ੍ਰੰਥੀਆਂ ਨੂੰ ਪ੍ਰਭਾਵਿਤ ਕਰਦੀ ਹੈ ਜੋ ਦੋਹਾਂ ਗਲ੍ਹਾਂ ਦੇ ਪਾਸਿਆਂ 'ਤੇ ਲਾਰ ਪੈਦਾ ਕਰਦੀ ਹੈ। ਇਸ ਵਾਇਰਲ ਇਨਫੈਕਸ਼ਨ ਕਾਰਨ ਗੱਲ੍ਹਾਂ ਸੁੱਜ ਜਾਂਦੀਆਂ ਹਨ ਅਤੇ ਚਿਹਰੇ ਦੀ ਬਣਤਰ ਵਿਗੜ ਜਾਂਦੀ ਹੈ। ਕਈ ਵਾਰ Mumps ਦੀ ਲਾਗ ਨਾਲ ਗਰਦਨ ਵਿੱਚ ਤੇਜ਼ ਦਰਦ ਵੀ ਹੁੰਦਾ ਹੈ। ਹਾਲਾਂਕਿ Mumps ਦੀ ਲਾਗ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਹੋ ਸਕਦੀ ਹੈ। ਪਰ ਬੱਚੇ ਇਸ ਦੀ ਲਪੇਟ ਵਿੱਚ ਜ਼ਿਆਦਾ ਆਉਂਦੇ ਹਨ।
Mumps ਦੇ ਲੱਛਣ
ਦੱਸਿਆ ਜਾ ਰਿਹਾ ਹੈ ਕਿ ਸ਼ੁਰੂਆਤੀ ਤੌਰ 'ਤੇ Mumps ਦੇ ਇਨਫੈਕਸ਼ਨ ਦੇ ਲੱਛਣ ਨਜ਼ਰ ਨਹੀਂ ਆ ਰਹੇ ਹਨ। ਇਸਦੇ ਲੱਛਣ 2 ਤੋਂ 3 ਹਫਤਿਆਂ ਬਾਅਦ ਦਿਖਾਈ ਦਿੰਦੇ ਹਨ। ਕੁਝ ਲੋਕਾਂ ਵਿੱਚ ਕੋਈ ਲੱਛਣ ਜਾਂ ਬਹੁਤ ਹਲਕੇ ਲੱਛਣ ਨਹੀਂ ਹੋ ਸਕਦੇ ਹਨ।
- ਨਿਗਲਣ ਵਿੱਚ ਮੁਸ਼ਕਲ
- ਸੁੱਕਾ ਮੂੰਹ
- ਜੋੜਾਂ ਦਾ ਦਰਦ
- ਬੁਖਾਰ
- ਸਿਰ ਦਰਦ
- ਮਾਸਪੇਸ਼ੀਆਂ ਵਿੱਚ ਦਰਦ
- ਖਾਣ ਨੂੰ ਮਨ ਨਹੀਂ ਕਰਦਾ
- ਥਕਾਵਟ ਮਹਿਸੂਸ ਕਰਨਾ
- ਚਿਹਰੇ ਦੇ ਪਾਸਿਆਂ 'ਤੇ ਇੱਕ ਜਾਂ ਦੋਵੇਂ ਗ੍ਰੰਥੀਆਂ ਦੀ ਸੋਜ
- ਲਾਰ ਗ੍ਰੰਥੀਆਂ ਦੀ ਸੋਜ ਵਰਗੇ ਲੱਛਣ ਦਿਖਾਈ ਦਿੰਦੇ ਹਨ
ਜਾਣੋ ਕਿੰਨਾ ਖਤਰਨਾਕ ਹੈ Mumps
Mumps ਪੈਰਾਮਾਈਕਸੋਵਾਇਰਸ ਨਾਂ ਦੇ ਵਾਇਰਸ ਕਾਰਨ ਹੁੰਦਾ ਹੈ। ਅਜਿਹੀ ਸਥਿਤੀ ਵਿੱਚ, ਇਸ ਤੋਂ ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਨਾਲ ਜਾਂ ਹਵਾ ਵਿੱਚ ਪਾਣੀ ਦੀਆਂ ਬੂੰਦਾਂ ਰਾਹੀਂ ਇਹ ਦੂਜਿਆਂ ਵਿੱਚ ਤਬਦੀਲ ਹੋ ਸਕਦਾ ਹੈ। ਜੇਕਰ ਕੋਈ ਵਿਅਕਤੀ Mumps ਦਾ ਸ਼ਿਕਾਰ ਹੋ ਜਾਂਦਾ ਹੈ, ਤਾਂ ਦਿਮਾਗ ਵਿੱਚ ਸੋਜ ਹੋਣ ਦਾ ਖਤਰਾ ਹੋ ਸਕਦਾ ਹੈ। ਗੰਭੀਰ ਮਰੀਜ਼ਾਂ ਵਿੱਚ, ਇਹ ਪੈਨਕ੍ਰੀਅਸ ਅਤੇ ਅੰਡਕੋਸ਼ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।
ਆਪਣੇ ਆਪ ਨੂੰ ਇਸ ਤਰ੍ਹਾਂ ਬਚਾਓ
ਕੋਰੋਨਾ ਵਰਗੀ ਇਸ ਬਿਮਾਰੀ ਤੋਂ ਬਚਣ ਲਈ ਲੋਕਾਂ ਨੂੰ ਮਾਸਕ ਪਹਿਨਣ ਅਤੇ ਸਮੇਂ-ਸਮੇਂ 'ਤੇ ਹੱਥ ਧੋਣ ਦੀ ਸਲਾਹ ਦਿੱਤੀ ਜਾਂਦੀ ਹੈ। ਬੱਚਿਆਂ ਲਈ Mumps ਦਾ ਟੀਕਾ ਹੈ। ਇਹ ਬਿਮਾਰੀ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੀ ਹੈ। ਇਹ ਰੋਗ ਐਂਟੀਬਾਇਓਟਿਕਸ ਨਾਲ ਜਲਦੀ ਠੀਕ ਨਹੀਂ ਹੁੰਦਾ। ਮਾਹਿਰਾਂ ਦਾ ਕਹਿਣਾ ਹੈ ਕਿ Mumps ਤੋਂ ਪੀੜਤ ਲੋਕਾਂ ਨੂੰ ਤੇਜ਼ਾਬ ਵਾਲੇ ਭੋਜਨਾਂ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
Check out below Health Tools-
Calculate Your Body Mass Index ( BMI )
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)