ਪਨੀਰ ਖਾਣ ਦੇ ਫਾਇਦੇ ਤਾਂ ਬਹੁਤ, ਪਰ ਇਸ ਤੋਂ ਹੋਣ ਵਾਲੇ ਨੁਕਸਾਨ ਵੀ ਬਹੁਤ...
Paneer Side Effects: ਪਨੀਰ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਪਰ ਇਸ ਦਾ ਜ਼ਿਆਦਾ ਸੇਵਨ ਕਰਨਾ ਤੁਹਾਡੇ ਲਈ ਸਮੱਸਿਆ ਪੈਦਾ ਕਰ ਸਕਦਾ ਹੈ।

Paneer Side Effects: ਪਨੀਰ ਨੂੰ ਅਕਸਰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਜਿਹੜੇ ਲੋਕ ਨਾਨ-ਵੈਜ ਨਹੀਂ ਖਾਂਦੇ, ਉਹ ਪਨੀਰ ਦਾ ਜ਼ਿਆਦਾ ਸੇਵਨ ਕਰਦੇ ਹਨ। ਇਸ 'ਚ ਕਾਫੀ ਮਾਤਰਾ 'ਚ ਪ੍ਰੋਟੀਨ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸ 'ਚ ਕੈਲਸ਼ੀਅਮ, ਫਾਸਫੋਰਸ, ਸੇਲੇਨੀਅਮ ਫਾਈਬਰ ਅਤੇ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ, ਜੋ ਕਿ ਹੱਡੀਆਂ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੇ ਹਨ। ਇਸ ਤੋਂ ਇਲਾਵਾ ਹੋਰ ਵੀ ਕਈ ਫਾਇਦੇ ਹਨ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇੰਨੇ ਸਾਰੇ ਫਾਇਦੇ ਹੋਣ ਦੇ ਬਾਵਜੂਦ ਵੀ ਪਨੀਰ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਆਓ ਜਾਣਦੇ ਹਾਂ ਪਨੀਰ ਦੇ ਨੁਕਸਾਨਾਂ ਬਾਰੇ।
ਪਨੀਰ ਪ੍ਰੋਟੀਨ ਦਾ ਚੰਗਾ ਸਰੋਤ ਹੈ। ਪਰ ਜੇਕਰ ਸਰੀਰ 'ਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੋ ਜਾਵੇ ਤਾਂ ਡਾਇਰੀਆ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਪਨੀਰ ਦਾ ਸੇਵਨ ਇਕ ਵਾਰ ਨਹੀਂ ਕਰਨਾ ਚਾਹੀਦਾ।
ਪਨੀਰ ਵਿੱਚ ਫੈਟ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਅਜਿਹੇ 'ਚ ਇਸ ਦੇ ਸੇਵਨ ਨਾਲ ਕੋਲੈਸਟ੍ਰਾਲ ਦੀ ਮਾਤਰਾ ਵੱਧ ਸਕਦੀ ਹੈ, ਜਿਸ ਕਾਰਨ ਤੁਹਾਨੂੰ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ: ਗਰਮੀ ਦੇ ਕਹਿਰ ਤੋਂ ਬਚਣਾ ਚਾਹੁੰਦੇ ਹੋ...ਤਾਂ ਅੱਜ ਹੀ ਡਾਈਟ 'ਚ ਸ਼ਾਮਲ ਕਰੋ ਇਹ ਚੀਜ਼ਾਂ
ਜਿਹੜੇ ਲੋਕਾਂ ਨੂੰ ਲੈਕਟੋਸ ਇਨਟੋਲਰੈਂਸ ਦੀ ਸਮੱਸਿਆ ਹੈ, ਉਨ੍ਹਾਂ ਨੂੰ ਪਨੀਰ ਨਾਲ ਐਲਰਜੀ ਹੋ ਸਕਦਾ ਹੈ। ਹਾਲਾਂਕਿ ਪਨੀਰ ਵਿੱਚ ਲੈਕਟੋਸ ਘੱਟ ਮਾਤਰਾ ਵਿੱਚ ਹੁੰਦਾ ਹੈ, ਪਰ ਫਿਰ ਵੀ ਸਾਵਧਾਨੀ ਵਜੋਂ ਇਸ ਦਾ ਘੱਟ ਸੇਵਨ ਕਰਨਾ ਬਿਹਤਰ ਹੈ।
ਪਨੀਰ ਦਾ ਜ਼ਿਆਦਾ ਸੇਵਨ ਕਰਨ ਨਾਲ ਪਾਚਨ ਨਾਲ ਜੁੜੀ ਸਮੱਸਿਆ ਹੋ ਸਕਦੀ ਹੈ। ਤੁਹਾਡੇ ਪੇਟ ਵਿੱਚ ਬਲੋਟਿੰਗ ਹੋ ਸਕਦੀ ਹੈ। ਇਹ ਦਿਲ ਵਿੱਚ ਜਲਨ ਅਤੇ ਗੰਭੀਰ ਪੇਟ ਦਰਦ ਦਾ ਕਾਰਨ ਵੀ ਬਣ ਸਕਦਾ ਹੈ। ਕਿਉਂਕਿ ਪਨੀਰ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ, ਇਸ ਨੂੰ ਪਚਣ 'ਚ ਸਮਾਂ ਲੱਗਦਾ ਹੈ, ਜੇਕਰ ਤੁਸੀਂ ਇਸ ਨੂੰ ਜ਼ਿਆਦਾ ਖਾਂਦੇ ਹੋ ਤਾਂ ਪੇਟ ਫੁੱਲਣ ਜਾਂ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ।
ਜ਼ਿਆਦਾ ਪਨੀਰ ਦਾ ਸੇਵਨ ਕਰਨ ਨਾਲ ਤੁਹਾਡਾ ਭਾਰ ਵੱਧ ਸਕਦਾ ਹੈ। ਜੇਕਰ ਤੁਸੀਂ ਭਾਰ ਘਟਾਉਣ ਬਾਰੇ ਸੋਚ ਰਹੇ ਹੋ ਤਾਂ ਪਨੀਰ ਨੂੰ ਡਾਈਟ ਤੋਂ ਹਟਾ ਦਿਓ।
ਜੇਕਰ ਤੁਹਾਨੂੰ ਹਾਈ ਬੀਪੀ ਦੀ ਸਮੱਸਿਆ ਹੈ ਤਾਂ ਇਸ ਦਾ ਜ਼ਿਆਦਾ ਸੇਵਨ ਨਾ ਕਰੋ ਕਿਉਂਕਿ ਇਸ ਦਾ ਸੇਵਨ ਤੁਹਾਡੀ ਸਮੱਸਿਆ ਨੂੰ ਹੋਰ ਵਧਾ ਸਕਦਾ ਹੈ।
ਜੇਕਰ ਪਨੀਰ ਬਣਾਉਣ ਲਈ ਵਰਤਿਆ ਜਾਣ ਵਾਲਾ ਦੁੱਧ ਪਾਸਚੁਰਾਈਜ਼ਡ ਨਾ ਹੋਵੇ ਜਾਂ ਪਨੀਰ ਕੱਚਾ ਖਾਧਾ ਜਾਵੇ ਤਾਂ ਬੈਕਟੀਰੀਆ ਦੀ ਲਾਗ ਦੀ ਸੰਭਾਵਨਾ ਵੱਧ ਜਾਂਦੀ ਹੈ।
ਇਹ ਵੀ ਪੜ੍ਹੋ: ਕੀ ਤੁਸੀਂ ਵੀ ਪੀਰੀਅਡਸ 'ਚ ਪੈਡ ਬਦਲਣ ਦੇ ਸਹੀ ਸਮੇਂ ਨੂੰ ਲੈ ਕੇ ਰਹਿੰਦੇ ਹੋ ਕਨਫਿਊਜ਼, ਤਾਂ ਜਾਣ ਲਓ ਐਕਸਪਰਟ ਦਾ ਜਵਾਬ
Check out below Health Tools-
Calculate Your Body Mass Index ( BMI )






















