ਮੋਟਾਪੇ ਤੋਂ ਹੋ ਪਰੇਸ਼ਾਨ, ਤਾਂ ਪੀਓ ਇਹ ਦੁੱਧ, ਹੋਵੇਗਾ ਫਾਇਦਾ
Milk Benefits:ਰੋਜ਼ਾਨਾ ਘੱਟ ਤੋਂ ਘੱਟ ਇੱਕ ਗਲਾਸ ਦੁੱਧ ਪੀਣਾ ਬਿਹਤਰ ਮੰਨਿਆ ਜਾਂਦਾ ਹੈ। ਦੁੱਧ ਪੀਣ ਨਾਲ ਹੱਡੀਆਂ ਅਤੇ ਦੰਦਾਂ ਦੀ ਮਜ਼ਬੂਤੀ ਵਧਦੀ ਹੈ।
Milk Benefits: ਰੋਜ਼ਾਨਾ ਦੁੱਧ ਪੀਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਤੁਸੀਂ ਆਪਣੀ ਮਾਂ ਜਾਂ ਦਾਦੀ ਤੋਂ ਜ਼ਰੂਰ ਸੁਣਿਆ ਹੋਵੇਗਾ ਕਿ "ਦੁੱਧ ਪੀਓ ਅਤੇ ਸਿਹਤਮੰਦ ਰਹੋ"। ਬੇਸ਼ੱਕ ਇਹ ਸੱਚ ਹੈ ਕਿ ਦੁੱਧ ਦਾ ਸੇਵਨ ਤੁਹਾਡੇ ਸਰੀਰ ਨੂੰ ਕਈ ਤਰੀਕਿਆਂ ਨਾਲ ਮਜ਼ਬੂਤ ਬਣਾਉਂਦਾ ਹੈ। ਦੁੱਧ ਕੈਲਸ਼ੀਅਮ ਅਤੇ ਫਾਸਫੋਰਸ ਦਾ ਚੰਗਾ ਸਰੋਤ ਹੈ, ਜੋ ਸਿਹਤਮੰਦ ਰਹਿਣ ਲਈ ਬਹੁਤ ਜ਼ਰੂਰੀ ਹਨ। ਕਿੰਨਾ ਦੁੱਧ ਪੀਣਾ ਚਾਹੀਦਾ ਹੈ ਇਸ ਸਵਾਲ ਦਾ ਜਵਾਬ ਦੇਣ ਲਈ ਤੁਹਾਨੂੰ ਇੱਕ ਪੋਸ਼ਣ ਵਿਗਿਆਨੀ ਨਾਲ ਸੰਪਰਕ ਕਰਨਾ ਹੋਵੇਗਾ।
ਹਾਲਾਂਕਿ ਰੋਜ਼ ਇੱਕ ਗਲਾਸ ਦੁੱਧ ਪੀਣਾ ਬਿਹਤਰ ਮੰਨਿਆ ਜਾਂਦਾ ਹੈ। ਦੁੱਧ ਪੀਣ ਨਾਲ ਹੱਡੀਆਂ ਅਤੇ ਦੰਦਾਂ ਦੀ ਮਜ਼ਬੂਤੀ ਵਿੱਚ ਸੁਧਾਰ ਹੁੰਦਾ ਹੈ। ਯੂਐਸ ਨੈਸ਼ਨਲ ਡਾਇਟਰੀ ਗਾਈਡਲਾਈਨਜ਼ ਦੇ ਅਨੁਸਾਰ, ਬਾਲਗਾਂ ਨੂੰ ਰੋਜ਼ਾਨਾ ਤਿੰਨ ਕੱਪ ਜਾਂ 732 mL/d ਦੁੱਧ ਪੀਣਾ ਚਾਹੀਦਾ ਹੈ। ਦੁੱਧ ਤੁਹਾਡੀ ਸਿਹਤ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾ ਸਕਦਾ ਹੈ।
ਕੈਲਸ਼ੀਅਮ ਦਾ ਵਧੀਆ ਸਰੋਤ
ਡੇਅਰੀ ਦੁੱਧ ਦੇ ਹਰ ਕੱਪ ਵਿੱਚ ਲਗਭਗ 300 ਮਿਲੀਗ੍ਰਾਮ ਕੈਲਸ਼ੀਅਮ ਹੁੰਦਾ ਹੈ। ਬਹੁਤ ਸਾਰੀਆਂ ਸਿਹਤ ਸੰਸਥਾਵਾਂ ਸਿਫਾਰਸ਼ ਕਰਦੀਆਂ ਹਨ ਕਿ ਇੱਕ ਵਿਅਕਤੀ ਨੂੰ ਰੋਜ਼ਾਨਾ ਡੇਅਰੀ ਦੀਆਂ 2 ਤੋਂ 3 ਸਰਵਿੰਗਸ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਹੱਡੀਆਂ ਨੂੰ ਪੌਸ਼ਟਿਕ ਤੱਤ ਦੇਣ ਲਈ ਕਾਫੀ ਹੈ। ਇੰਨਾ ਹੀ ਨਹੀਂ ਇਹ ਰੋਜ਼ਾਨਾ 2 ਗਲਾਸ ਦੁੱਧ ਦੇ ਬਰਾਬਰ ਹੈ।
ਮੋਟਾਪੇ ਦੇ ਜੋਖਮ ਨੂੰ ਘਟਾਉਂਦਾ
ਘੱਟ ਫੈਟ ਵਾਲਾ ਦੁੱਧ ਪੀਣ ਨਾਲ ਮੋਟਾਪੇ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। 28 ਵਿੱਚੋਂ 18 ਅਧਿਐਨਾਂ ਵਿੱਚ ਪਾਇਆ ਗਿਆ ਕਿ ਘੱਟ ਫੈਟ ਵਾਲੇ ਦੁੱਧ ਦਾ ਸੇਵਨ ਕਰਨ ਵਾਲੇ ਬੱਚਿਆਂ ਵਿੱਚ ਮੋਟਾਪੇ ਅਤੇ ਭਾਰ ਵਧਣ ਦਾ ਖ਼ਤਰਾ 40 ਪ੍ਰਤੀਸ਼ਤ ਤੱਕ ਘੱਟ ਗਿਆ।
ਮਜ਼ਬੂਤ ਦੰਦ
ਦੁੱਧ ਪੀਣ ਨਾਲ ਦੰਦਾਂ ਨੂੰ ਮਜ਼ਬੂਤੀ ਮਿਲਦੀ ਹੈ ਅਤੇ ਦੰਦਾਂ ਦਾ ਈਨੇਮਲ ਸੁਰੱਖਿਅਤ ਰਹਿੰਦਾ ਹੈ। ਦੁੱਧ ਦਾ ਸੇਵਨ ਤੁਹਾਡੇ ਦੰਦਾਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਉਨ੍ਹਾਂ ਨੂੰ ਸਿਹਤਮੰਦ ਰੱਖਦਾ ਹੈ। ਦੁੱਧ ਦਾ ਨਿਊਟਰਲ pH ਬੈਕਟੀਰੀਆ ਨੂੰ ਕੰਟਰੋਲ ਕਰਨ ਵਿੱਚ ਮਦਦਗਾਰ ਸਾਬਤ ਹੁੰਦਾ ਹੈ। ਦੁੱਧ ਵਿੱਚ ਪਾਇਆ ਜਾਣ ਵਾਲਾ ਫਾਸਫੋਰਸ ਦੰਦਾਂ ਦੇ ਈਨੇਮਲ ਨੂੰ ਬਣਾਏ ਰੱਖਣ ਦਾ ਕੰਮ ਕਰਦਾ ਹੈ।
ਸੀਨੇ ਵਿੱਚ ਹੋ ਰਹੀ ਜਲਨ ਨੂੰ ਰੋਕਣ 'ਚ ਮਦਦਗਾਰ
ਦੁੱਧ ਦਾ ਸੇਵਨ ਕਰਨ ਨਾਲ ਸੀਨੇ ਵਿੱਚ ਹੋ ਰਹੀ ਜਲਨ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਦੁੱਧ ਦੀਆਂ ਕੁਝ ਕਿਸਮਾਂ ਸੀਨੇ ਵਿੱਚ ਹੋ ਰਹੀ ਨੂੰ ਘਟਾ ਸਕਦੀਆਂ ਹਨ। ਦੁੱਧ ਵੱਖ-ਵੱਖ ਕਿਸਮਾਂ ਵਿੱਚ ਆਉਂਦਾ ਹੈ, ਜਿਵੇਂ ਕਿ ਪੂਰਾ ਦੁੱਧ ਜਿਸ ਵਿੱਚ 2 ਪ੍ਰਤੀਸ਼ਤ ਫੈਟ ਹੁੰਦਾ ਹੈ। ਇਸ ਤੋਂ ਇਲਾਵਾ, ਸਕਿਮ ਅਤੇ ਬਿਨਾ ਫੈਟ ਵਾਲਾ ਦੁੱਧ ਹੁੰਦਾ ਹੈ।
ਗਲੋਇੰਗ ਸਕਿਨ
ਕੱਚਾ ਦੁੱਧ ਤੁਹਾਡੀ ਸਕਿਨ ਨੂੰ ਬਿਹਤਰੀਨ ਗਲੋ ਦਿੰਦਾ ਹੈ। ਕੱਚੇ ਦੁੱਧ ਵਿੱਚ ਵਿਟਾਮਿਨ ਬੀ12, ਏ, ਡੀ, ਬੀ6, ਬਾਇਓਟਿਨ, ਪ੍ਰੋਟੀਨ, ਕੈਲਸ਼ੀਅਮ ਅਤੇ ਹੋਰ ਪੋਸ਼ਕ ਤੱਤ ਹੁੰਦੇ ਹਨ। ਇਹ ਪੋਸ਼ਕ ਤੱਤ ਤੁਹਾਡੀ ਸਕਿਨ ਨੂੰ ਪੋਸ਼ਣ ਦੇਣ ਦਾ ਕੰਮ ਕਰਦੇ ਹਨ। ਤੁਸੀਂ ਕਾਟਨ ਬਾਲ ਦੀ ਮਦਦ ਨਾਲ ਆਪਣੇ ਚਿਹਰੇ 'ਤੇ ਦੁੱਧ ਲਗਾ ਸਕਦੇ ਹੋ। ਇਸ ਨੂੰ 15 ਮਿੰਟ ਤੱਕ ਰੱਖਣ ਤੋਂ ਬਾਅਦ ਚੰਗੀ ਤਰ੍ਹਾਂ ਧੋ ਲਓ। ਤੁਹਾਡੀ ਸਕਿਨ ‘ਤੇ ਨਿਖਾਰ ਆ ਜਾਵੇਗਾ।
ਇਹ ਵੀ ਪੜ੍ਹੋ: Ludhiana News : ਗੁਰਸਿਮਰਨ ਮੰਡ ਨੂੰ ਮਹਿੰਗੀ ਪੈ ਰਹੀ ਸੁਰੱਖਿਆ, ਪਿਛਲੇ ਢਾਈ ਮਹੀਨਿਆਂ ਤੋਂ ਘਰ 'ਚ ਨਜ਼ਰਬੰਦ, ਹੁਣ ਹਾਈਕੋਰਟ ਜਾਣ ਦੀ ਧਮਕੀ
Check out below Health Tools-
Calculate Your Body Mass Index ( BMI )