ਪੜਚੋਲ ਕਰੋ
Advertisement
Ludhiana News : ਗੁਰਸਿਮਰਨ ਮੰਡ ਨੂੰ ਮਹਿੰਗੀ ਪੈ ਰਹੀ ਸੁਰੱਖਿਆ, ਪਿਛਲੇ ਢਾਈ ਮਹੀਨਿਆਂ ਤੋਂ ਘਰ 'ਚ ਨਜ਼ਰਬੰਦ, ਹੁਣ ਹਾਈਕੋਰਟ ਜਾਣ ਦੀ ਧਮਕੀ
Ludhiana News: ਲੁਧਿਆਣਾ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ (ਕਿਸਾਨ ਕਾਂਗਰਸ) ਦੇ ਕੌਮੀ ਕੋਆਰਡੀਨੇਟਰ ਗੁਰਸਿਮਰਨ ਸਿੰਘ ਮੰਡ ਪਿਛਲੇ ਢਾਈ ਮਹੀਨਿਆਂ ਤੋਂ ਘਰ ਵਿੱਚ ਨਜ਼ਰਬੰਦ ਹੈ। ਇਸ ਨੂੰ ਲੈ ਕੇ ਉਹ ਪ੍ਰੇਸ਼ਾਨ ਹੈ। ਮੰਡ ਨੇ ਬਾਹਰ ਨਾ ਕੱਢੇ ਜਾਣ 'ਤੇ ਹਾਈਕੋਰਟ ਜਾਣ ਦੀ ਗੱ
ਸ਼ੰਕਰ ਦਾਸ ਦੀ ਰਿਪੋਰਟ
Ludhiana News: ਲੁਧਿਆਣਾ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ (ਕਿਸਾਨ ਕਾਂਗਰਸ) ਦੇ ਕੌਮੀ ਕੋਆਰਡੀਨੇਟਰ ਗੁਰਸਿਮਰਨ ਸਿੰਘ ਮੰਡ ਪਿਛਲੇ ਢਾਈ ਮਹੀਨਿਆਂ ਤੋਂ ਘਰ ਵਿੱਚ ਨਜ਼ਰਬੰਦ ਹੈ। ਇਸ ਨੂੰ ਲੈ ਕੇ ਉਹ ਪ੍ਰੇਸ਼ਾਨ ਹੈ। ਮੰਡ ਨੇ ਬਾਹਰ ਨਾ ਕੱਢੇ ਜਾਣ 'ਤੇ ਹਾਈਕੋਰਟ ਜਾਣ ਦੀ ਗੱਲ ਕਹੀ ਹੈ। ਮੰਡ ਨੇ ਇਸ ਸਬੰਧੀ ਟਵੀਟ ਕੀਤਾ ਹੈ ਜਿਸ ਵਿੱਚ ਉਨ੍ਹਾਂ ਲਿਖਿਆ ਕਿ ਪੰਜਾਬ ਪੁਲਿਸ ਨੇ ਸੁਰੱਖਿਆ ਦਾ ਹਵਾਲਾ ਦੇ ਕੇ ਮੈਨੂੰ ਪਿਛਲੇ ਢਾਈ ਮਹੀਨਿਆਂ ਤੋਂ ਘਰ ਵਿੱਚ ਨਜ਼ਰਬੰਦ ਕੀਤਾ ਹੋਇਆ ਹੈ। ਮੈਨੂੰ ਆਪਣੇ ਕਾਰੋਬਾਰ ਤੇ ਮੀਟਿੰਗਾਂ ਵਿੱਚ ਜਾਣ ਦੀ ਇਜਾਜ਼ਤ ਨਹੀਂ ਹੈ, ਜੇਕਰ ਖ਼ਤਰਾ ਹੈ ਤਾਂ ਹੁਣ ਤੱਕ ਸੁਰੱਖਿਆ ਕਿਉਂ ਨਹੀਂ ਵਧਾਈ ਗਈ? ਜੇਕਰ 31 ਜਨਵਰੀ ਤੱਕ ਨਜ਼ਰਬੰਦੀ ਨਾ ਹਟਾਈ ਗਈ ਤਾਂ ਮੈਂ ਹਾਈਕੋਰਟ ਜਾਵਾਂਗਾ।
ਦੱਸ ਦੇਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਮੰਡ ਨੇ ਇਸ ਤਰ੍ਹਾਂ ਦਾ ਟਵੀਟ ਕੀਤਾ ਹੋਵੇ। ਮੰਡ ਕਈ ਵਾਰ ਸੋਸ਼ਲ ਮੀਡੀਆ 'ਤੇ ਘਰੋਂ ਬਾਹਰ ਨਿਕਲਣ ਦੀਆਂ ਵੀਡੀਓ ਵੀ ਪਾ ਚੁੱਕੇ ਹਨ। ਕਈ ਵਾਰ ਉਹ ਜ਼ਮੀਨ 'ਤੇ ਲੇਟ ਕੇ ਵੀ ਗਲੀ 'ਚ ਪ੍ਰਦਰਸ਼ਨ ਕਰ ਚੁੱਕੇ ਹਨ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਬਾਹਰ ਜਾਣ ਦਿੱਤਾ ਜਾਵੇ। ਉਸ ਦੇ ਘਰ ਰਾਸ਼ਨ ਪਾਣੀ ਦਾ ਪ੍ਰਬੰਧ ਵੀ ਬਹੁਤ ਘੱਟ ਹੈ। ਕਾਰੋਬਾਰ ਬੰਦ ਹੈ।@BhagwantMann जी,
— Gursimran Singh Mand (AICC) (@gursimranmand) January 28, 2023
सुरक्षा का हवाला दे बीते ढाई महीनो से घर मे @PunjabPoliceInd ने नंजरबंद किया हुआ है, अपने कारोबार के लिए व @INCIndia मीटिंग्स मे जाना है परंतु अगिया नही,अगर खतरा है तो अब तक सुरक्षा क्यो नही बढ़ाई? अगर 31/1/23 तक नंजरबंदी ना हटाई तो माननीय #Highcourt जा रहा हूँ pic.twitter.com/1w6r4tOerb
ਇਹ ਵੀ ਪੜ੍ਹੋ : ਸਖਤ ਵਿਰੋਧ ਮਗਰੋਂ ਵੀ ਨਹੀਂ ਟਲਿਆ ਰਾਮ ਰਹੀਮ, ਸਲਾਬਤਪੁਰਾ ਡੇਰੇ 'ਚ ਹੋ ਰਿਹਾ ਸਤਿਸੰਗ, 400 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ
ਇਸ ਦੇ ਨਾਲ ਹੀ ਮੰਡ ਨੇ ਕਿਹਾ ਕਿ ਉਹ 6 ਨਵੰਬਰ ਤੋਂ ਘਰ ਵਿੱਚ ਨਜ਼ਰਬੰਦ ਹੈ। ਅੱਤਵਾਦੀ ਉਸ ਨੂੰ ਮਾਰੇ ਜਾਂ ਨਾ ਮਾਰੇ ਪਰ ਕੋਈ ਕਾਰੋਬਾਰ ਨਾ ਕਰਨ ਕਾਰਨ ਉਸ ਦੇ ਘਰ ਦੀ ਆਰਥਿਕ ਹਾਲਤ ਖ਼ਰਾਬ ਹੋ ਗਈ ਹੈ। ਹੁਣ ਉਸ ਦੇ ਹਾਲਾਤ ਅਜਿਹੇ ਬਣ ਰਹੇ ਹਨ ਕਿ ਉਹ ਭੁੱਖਾ ਮਰ ਜਾਵੇਗਾ। ਖਾਣੇ ਦੇ ਵੀ ਲਾਲੇ ਪੈ ਚੁੱਕੇ ਹਨ ਤੇ ਘਰ ਦਾ ਗੁਜ਼ਾਰਾ ਵੀ ਨਹੀਂ ਹੋ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਤੋਂ ਫਿਰ ਵਿਗੜੇਗਾ ਮੌਸਮ, ਅਗਲੇ ਦੋ ਦਿਨ ਠੰਢੀਆਂ ਹਵਾਵਾਂ ਤੇ ਮੀਂਹ ਦਾ ਕਹਿਰ, ਵਧੇਗੀ ਠੰਢ
ਦੱਸ ਦੇਈਏ ਕਿ ਗੈਂਗਸਟਰਾਂ ਦੀਆਂ ਲਗਾਤਾਰ ਧਮਕੀਆਂ ਕਾਰਨ ਮੰਡ ਨੂੰ ਪਿਛਲੇ ਢਾਈ ਮਹੀਨਿਆਂ ਤੋਂ ਘਰ ਵਿੱਚ ਨਜ਼ਰਬੰਦ ਕੀਤਾ ਹੋਇਆ ਹੈ। ਮੰਡ ਗੈਂਗਸਟਰਾਂ ਤੇ ਖਾਲਿਸਤਾਨੀਆਂ ਦੇ ਨਿਸ਼ਾਨੇ 'ਤੇ ਰਿਹਾ ਹੈ। ਇਸ ਕਾਰਨ ਮੰਡ ਨੂੰ ਸੁਰੱਖਿਆ ਦਿੰਦੇ ਹੋਏ ਪੁਲਿਸ ਨੇ ਉਨ੍ਹਾਂ ਦੇ ਘਰ ਦੇ ਬਾਹਰ ਬੈਰੀਕੇਡਿੰਗ ਕਰਵਾ ਦਿੱਤੀ ਹੈ। ਉਨ੍ਹਾਂ ਦੇ ਘਰ ਦੀਆਂ ਕੰਧਾਂ 'ਤੇ ਸ਼ੀਸ਼ੇ ਵੀ ਲਗਾਏ ਹੋਏ ਹਨ। ਘਰ ਦੀ ਸੁਰੱਖਿਆ ਨੂੰ ਤਿੰਨ ਪੱਧਰੀ ਬਣਾਇਆ ਗਿਆ ਹੈ। ਪੁਲਿਸ ਅਧਿਕਾਰੀ ਮਾਹੌਲ ਮੁਤਾਬਕ ਕਿਸੇ ਕਿਸਮ ਦਾ ਜੋਖਮ ਨਹੀਂ ਉਠਾਉਣਾ ਚਾਹੁੰਦੇ, ਇਸੇ ਕਰਕੇ ਮੰਡ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ।

Follow ਜ਼ਿਲ੍ਹੇ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਆਟੋ
ਕਾਰੋਬਾਰ
Advertisement