Punab News: ਸਖਤ ਵਿਰੋਧ ਮਗਰੋਂ ਵੀ ਨਹੀਂ ਟਲਿਆ ਰਾਮ ਰਹੀਮ, ਸਲਾਬਤਪੁਰਾ ਡੇਰੇ 'ਚ ਹੋ ਰਿਹਾ ਸਤਿਸੰਗ, 400 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ
Punab News: ਸਖਤ ਵਿਰੋਧ ਦੇ ਬਾਵਜੂਦ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਅੱਜ ਬਠਿੰਡਾ ਦੇ ਸਲਾਬਤਪੁਰਾ ਸਥਿਤ ਡੇਰੇ ਵਿੱਚ ਸਤਿਸੰਗ ਕਰ ਰਿਹਾ ਹੈ। ਸਲਾਬਤਪੁਰਾ ਵਿਖੇ ਡੇਰਾ ਪ੍ਰੇਮੀ ਪਹੁੰਚ ਰਹੇ ਹਨ। ਉਂਝ ਡੇਰਾ ਮੁਖੀ ਯੂਪੀ ਦੇ ਬਰਨਾਵਾ ਆਸ਼ਰਮ ਤੋਂ...
Punab News: ਸਖਤ ਵਿਰੋਧ ਦੇ ਬਾਵਜੂਦ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਅੱਜ ਬਠਿੰਡਾ ਦੇ ਸਲਾਬਤਪੁਰਾ ਸਥਿਤ ਡੇਰੇ ਵਿੱਚ ਸਤਿਸੰਗ ਕਰ ਰਿਹਾ ਹੈ। ਸਲਾਬਤਪੁਰਾ ਵਿਖੇ ਡੇਰਾ ਪ੍ਰੇਮੀ ਪਹੁੰਚ ਰਹੇ ਹਨ। ਉਂਝ ਡੇਰਾ ਮੁਖੀ ਯੂਪੀ ਦੇ ਬਰਨਾਵਾ ਆਸ਼ਰਮ ਤੋਂ ਆਨਲਾਈਨ ਸਤਿਸੰਗ ਕਰੇਗਾ। ਸਿਰਸਾ ਤੋਂ ਬਾਅਦ ਰਾਮ ਰਹੀਮ ਦਾ ਸਲਾਬਤਪੁਰਾ ਸਭ ਤੋਂ ਵੱਡਾ ਡੇਰਾ ਹੈ। ਰਾਮ ਰਹੀਮ ਕਰੀਬ 5 ਸਾਲ ਬਾਅਦ ਇਸ ਡੇਰੇ 'ਚ ਸਤਿਸੰਗ ਕਰਨ ਜਾ ਰਿਹਾ ਹੈ।
ਸ਼੍ਰੋਮਣੀ ਕਮੇਟੀ ਤੇ ਸਿੱਖ ਜਥੇਬੰਦੀਆਂ ਵੱਲੋਂ ਇਸ ਦਾ ਜਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ। ਇਸ ਲਈ ਪੁਲਿਸ ਚੌਕਸ ਹੈ। ਪੰਜਾਬ ਦੇ ਸਭ ਤੋਂ ਵੱਡੇ ਡੇਰਾ ਸਲਾਬਤਪੁਰਾ ਵਿਖੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਡੇਰੇ ਦੇ ਬਾਹਰ 400 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਜਿਨ੍ਹਾਂ ਦੀ ਅਗਵਾਈ ਦੋ ਐਸਪੀ ਪੱਧਰ ਦੇ ਅਧਿਕਾਰੀ ਕਰ ਰਹੇ ਹਨ। ਇਸ ਤੋਂ ਇਲਾਵਾ 4 ਟੀਮਾਂ ਨੂੰ ਸਟੈਂਡਬਾਏ ਰੱਖਿਆ ਗਿਆ ਹੈ।
ਉਧਰ, ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ ਪੈਰੋਲ ਦੇਣ ’ਤੇ ਸਖ਼ਤ ਇਤਰਾਜ਼ ਦਾਇਰ ਕਰਦਿਆਂ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਨੂੰ ਗੁਰਮੀਤ ਰਾਮ ਰਹੀਮ ਦੀ ਪੈਰੋਲ ਤੁਰੰਤ ਰੱਦ ਕਰਨ ਤੇ ਪੰਜਾਬ ਸਰਕਾਰ ਨੂੰ ਡੇਰਾ ਮੁਖੀ ਦੇ ਬਠਿੰਡਾ ਡੇਰੇ ਵਿੱਚ ਵਰਚੁਅਲ ਕਰਵਾਏ ਜਾ ਰਹੇ ਸਮਾਗਮ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।
ਢੀਂਡਸਾ ਨੇ ਕਿਹਾ ਕਿ ਇਕ ਪਾਸੇ ਜੇਲ੍ਹਾਂ ਵਿੱਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਿੱਖ ਕੌਮ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ ਤੇ ਦੂਜੇ ਪਾਸੇ ਕਤਲ ਅਤੇ ਜਬਰ-ਜਨਾਹ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦੇ ਕੇ ਹਰਿਆਣਾ ਸਰਕਾਰ ਸਿੱਖਾਂ ਦੇ ਜ਼ਖ਼ਮਾਂ ’ਤੇ ਨਮਕ ਛਿੜਕ ਰਹੀ ਹੈ।
ਇਹ ਵੀ ਪੜ੍ਹੋ: ਅਮਰੀਕਾ ਤੇ ਚੀਨ ਵਿਚਾਲੇ 2025 ਵਿੱਚ ਲੱਗ ਸਕਦੀ ਹੈ ਜੰਗ ! ਅਮਰੀਕਾ ਦੇ ਹਵਾਈ ਸੈਨਾ ਦੇ ਜਨਰਲ ਨੇ ਸਰਕਾਰ ਨੂੰ ਦਿੱਤੀ ਚੇਤਾਵਨੀ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: ਪੁਲਿਸ ਵਿਭਾਗ ਵਿੱਚ ਵਿਸ਼ੇਸ਼ ਤਰੱਕੀਆਂ ! ਸਿਵਲ ਵਰਦੀ ਵਿੱਚ ਹਥਿਆਰ ਲੈ ਕੇ ਨਹੀਂ ਘੁੰਮ ਸਕਣਗੇ ਪੁਲਿਸ ਮੁਲਾਜ਼ਮ