Milk Purity Test: ਸਾਵਧਾਨ! ਤੁਸੀਂ ਪੀ ਰਹੇ ਹੋ ਨਕਲੀ ਦੁੱਧ? ਘਰ ਅੰਦਰ ਹੀ ਦੋ ਮਿੰਟਾਂ 'ਚ ਕਰੋ ਪਛਾਣ
Milk Purity Test At Home: ਹਰ ਰੋਜ਼ ਦੁੱਧ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਜ਼ਰੂਰੀ ਹੈ, ਪਰ ਜੇ ਅਸੀਂ ਕਹੀਏ ਕਿ ਇਹੀ ਦੁੱਧ ਤੁਹਾਨੂੰ ਹੌਲੀ-ਹੌਲੀ ਬੀਮਾਰ ਕਰ ਰਿਹਾ ਹੈ, ਤਾਂ ਤੁਹਾਨੂੰ ਕਿਵੇਂ ਲੱਗੇਗਾ?
Milk Purity Test At Home: ਹਰ ਰੋਜ਼ ਦੁੱਧ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਜ਼ਰੂਰੀ ਹੈ। ਇਹ ਸਾਡੇ ਸਰੀਰ ਵਿੱਚ ਹੱਡੀਆਂ ਨੂੰ ਮਜਬੂਤ ਕਰਨ ਵਿੱਚ ਅਹਿਮ ਰੋਲ ਅਦਾ ਕਰਦਾ ਹੈ। ਦੁੱਧ ਕੈਲਸ਼ੀਅਮ ਤੋਂ ਲੈ ਕੇ ਹੋਰ ਕਈ ਤੱਤਾਂ ਦਾ ਖ਼ਜ਼ਾਨਾ ਹੁੰਦਾ ਹੈ ਪਰ ਜੇ ਅਸੀਂ ਕਹੀਏ ਕਿ ਇਹੀ ਦੁੱਧ ਤੁਹਾਨੂੰ ਹੌਲੀ-ਹੌਲੀ ਬੀਮਾਰ ਕਰ ਰਿਹਾ ਹੈ, ਤਾਂ ਤੁਹਾਨੂੰ ਕਿਵੇਂ ਲੱਗੇਗਾ? ਜੀ ਹਾਂ, ਅੱਜਕੱਲ੍ਹ ਸਿਰਫ਼ ਮਿਲਾਵਟੀ ਘਿਓ ਜਾਂ ਤੇਲ ਹੀ ਨਹੀਂ ਸਗੋਂ ਨਕਲੀ ਦੁੱਧ ਵੀ ਬਾਜ਼ਾਰਾਂ ਵਿੱਚ ਵਿਕ ਰਿਹਾ ਹੈ?
ਚਾਹੇ ਤੁਸੀਂ ਗਾਂ-ਮੱਝ ਦਾ ਦੁੱਧ ਖਰੀਦੋ ਜਾਂ ਪੈਕਡ ਦੁੱਧ, ਇਸ ਵਿੱਚ ਮਿਲਾਵਟ ਦੀ ਸੰਭਾਵਨਾ ਹਮੇਸ਼ਾ ਬਣੀ ਰਹਿੰਦੀ ਹੈ। ਇਸ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਦੁੱਧ ਸ਼ੁੱਧ ਹੈ ਜਾਂ ਨਹੀਂ। ਆਓ ਤੁਹਾਨੂੰ ਇਸ ਲੇਖ ਵਿੱਚ 5 ਅਜਿਹੇ ਨੁਸਖੇ ਦੱਸਦੇ ਹਾਂ ਜਿਨ੍ਹਾਂ ਦੀ ਮਦਦ ਨਾਲ ਇਸ ਦੀ ਸ਼ੁੱਧਤਾ ਨੂੰ ਆਸਾਨੀ ਨਾਲ ਪਛਾਣਿਆ ਜਾ ਸਕਦਾ ਹੈ।
1. ਰੰਗ ਵੱਲ ਧਿਆਨ ਦਿਓ
ਮੱਝ ਦੇ ਅਸਲੀ ਦੁੱਧ ਦੀ ਇੱਕ ਖਾਸ ਪਛਾਣ ਹੁੰਦੀ ਹੈ, ਇਸ ਦਾ ਚਿੱਟਾ ਰੰਗ। ਇਹ ਉਬਾਲ ਕੇ ਜਾਂ ਫਰਿੱਜ ਵਿੱਚ ਰੱਖਣ ਤੋਂ ਬਾਅਦ ਵੀ ਆਪਣਾ ਚਿੱਟਾ ਰੰਗ ਬਰਕਰਾਰ ਰੱਖਦਾ ਹੈ ਪਰ ਜੇਕਰ ਦੁੱਧ ਵਿੱਚ ਪਾਣੀ ਜਾਂ ਹੋਰ ਪਦਾਰਥ ਮਿਲਾ ਦਿੱਤੇ ਜਾਣ ਤਾਂ ਇਸ ਦਾ ਰੰਗ ਕੁਝ ਹੀ ਸਮੇਂ ਵਿੱਚ ਪੀਲਾ ਹੋ ਜਾਂਦਾ ਹੈ। ਇਹ ਪੀਲਾਪਣ ਦੁੱਧ ਨੂੰ ਗਾੜ੍ਹਾ ਕਰਨ ਲਈ ਮਿਲਾਈ ਗਈ ਯੂਰੀਆ ਕਾਰਨ ਵੀ ਹੋ ਸਕਦਾ ਹੈ, ਜੋ ਸਿਹਤ ਲਈ ਬਹੁਤ ਹਾਨੀਕਾਰਕ ਹੈ।
2. ਉਬਾਲ ਕੇ ਟੈਸਟ ਕਰੋ
ਦੁੱਧ ਦੀ ਸ਼ੁੱਧਤਾ ਦੀ ਜਾਂਚ ਕਰਨ ਦਾ ਇੱਕ ਪੁਰਾਣਾ ਤੇ ਪ੍ਰਭਾਵਸ਼ਾਲੀ ਤਰੀਕਾ ਹੈ, ਇਸ ਨੂੰ ਘੱਟ ਅੱਗ 'ਤੇ ਕਾਹੜਨਾ। ਜਦੋਂ ਅਸਲੀ ਦੁੱਧ ਨੂੰ 2-3 ਘੰਟਿਆਂ ਲਈ ਘੱਟ ਅੱਗ 'ਤੇ ਉਬਾਲਿਆ ਜਾਂਦਾ ਹੈ, ਤਾਂ ਇਹ ਸਖ਼ਤ ਦਹੀਂ ਵਰਗਾ ਰੂਪ ਬਣ ਜਾਂਦਾ ਹੈ। ਜੇਕਰ ਤੁਸੀਂ ਇਸ ਗਾੜ੍ਹੇ ਦੁੱਧ ਵਿੱਚ ਮੋਟੇ ਤੇ ਸਖ਼ਤ ਦਾਣੇ ਦੇਖਦੇ ਹੋ, ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਦੁੱਧ ਵਿੱਚ ਸਟਾਰਚ ਜਾਂ ਹੋਰ ਪਦਾਰਥ ਮਿਲਾਏ ਗਏ ਹਨ। ਦੂਜੇ ਪਾਸੇ, ਜੇਕਰ ਸੰਘਣਾ ਦੁੱਧ ਮੁਲਾਇਮ ਤੇ ਨਰਮ ਹੈ, ਤਾਂ ਇਹ ਸ਼ੁੱਧ ਦੁੱਧ ਦੀ ਨਿਸ਼ਾਨੀ ਹੈ।
3. ਸੁਆਦ ਦੁਆਰਾ ਪਤਾ ਲਾਓ
ਅਸਲੀ ਦੁੱਧ ਦਾ ਸੁਆਦ ਤੇ ਮਹਿਕ ਕੁਦਰਤੀ ਹੁੰਦੀ ਹੈ। ਜਦੋਂ ਤੁਸੀਂ ਅਸਲੀ ਦੁੱਧ ਨੂੰ ਸੁੰਘਦੇ ਹੋ, ਤਾਂ ਤੁਹਾਨੂੰ ਇੱਕ ਹਲਕੀ ਮਿੱਠੀ ਖੁਸ਼ਬੂ ਆਉਂਦੀ ਹੈ, ਪਰ ਜੇਕਰ ਦੁੱਧ ਵਿੱਚ ਮਿਲਾਵਟ ਕੀਤੀ ਗਈ ਹੈ, ਤਾਂ ਇਸ ਦੀ ਖੁਸ਼ਬੂ ਬਦਲ ਜਾਂਦੀ ਹੈ। ਜੇਕਰ ਦੁੱਧ ਵਿੱਚ ਡਿਟਰਜੈਂਟ ਮਿਲਾਇਆ ਗਿਆ ਹੈ, ਤਾਂ ਤੁਹਾਨੂੰ ਸਾਬਣ ਵਰਗੀ ਇੱਕ ਮਜ਼ਬੂਤ ਤੇ ਨਕਲੀ ਗੰਧ ਆਵੇਗੀ। ਇਹ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਤੁਹਾਡੇ ਘਰ ਆਉਣ ਵਾਲਾ ਦੁੱਧ ਸ਼ੁੱਧ ਨਹੀਂ ਹੈ।
4. ਝੱਗ ਦੁਆਰਾ ਪਛਾਣੋ
ਇੱਕ ਸਾਫ਼ ਕੱਚ ਦੀ ਬੋਤਲ ਵਿੱਚ ਇੱਕ ਚੱਮਚ ਦੁੱਧ ਲੈ ਕੇ ਚੰਗੀ ਤਰ੍ਹਾਂ ਹਿਲਾਓ। ਜੇਕਰ ਦੁੱਧ ਵਿੱਚ ਬਹੁਤ ਜ਼ਿਆਦਾ ਝੱਗ ਬਣ ਜਾਂਦੀ ਹੈ ਤੇ ਉਹ ਝੱਗ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ, ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਦੁੱਧ ਵਿੱਚ ਡਿਟਰਜੈਂਟ ਮਿਲਾਇਆ ਗਿਆ ਹੈ। ਡਿਟਰਜੈਂਟ ਦੇ ਕਾਰਨ, ਦੁੱਧ ਦੀ ਝੱਗ ਜ਼ਿਆਦਾ ਹੁੰਦੀ ਹੈ ਤੇ ਲੰਬੇ ਸਮੇਂ ਤੱਕ ਰਹਿੰਦੀ ਹੈ। ਜੇਕਰ ਝੱਗ ਘੱਟ ਬਣਦੀ ਹੈ ਤੇ ਜਲਦੀ ਗਾਇਬ ਹੋ ਜਾਂਦੀ ਹੈ ਤਾਂ ਦੁੱਧ ਦੇ ਸ਼ੁੱਧ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
5. ਡਰਾਪ ਨਾਲ ਟੈਸਟ
ਅਸਲੀ ਦੁੱਧ ਤੇ ਮਿਲਾਵਟੀ ਦੁੱਧ ਵਿੱਚ ਬਹੁਤ ਫਰਕ ਹੁੰਦਾ ਹੈ। ਅਸਲੀ ਦੁੱਧ ਮੋਟਾ ਹੁੰਦਾ ਹੈ ਤੇ ਇਹ ਹੌਲੀ-ਹੌਲੀ ਵਗਦਾ ਹੈ ਪਰ ਜੇਕਰ ਦੁੱਧ ਵਿੱਚ ਪਾਣੀ ਮਿਲਾਇਆ ਜਾਵੇ ਤਾਂ ਇਹ ਪਤਲਾ ਹੋ ਜਾਂਦਾ ਹੈ ਤੇ ਤੇਜ਼ੀ ਨਾਲ ਵਹਿ ਜਾਂਦਾ ਹੈ। ਦੁੱਧ ਦੀ ਇੱਕ ਬੂੰਦ ਆਪਣੀ ਉਂਗਲੀ 'ਤੇ ਰੱਖ ਕੇ ਤੁਸੀਂ ਇਸ ਫਰਕ ਨੂੰ ਆਸਾਨੀ ਨਾਲ ਸਮਝ ਸਕਦੇ ਹੋ। ਜੇਕਰ ਦੁੱਧ ਤੇਜ਼ੀ ਨਾਲ ਫੈਲ ਜਾਂਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਦੁੱਧ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੈ। ਇਹ ਤੁਹਾਡੇ ਲਈ ਬਹੁਤ ਜ਼ਿਆਦਾ ਪੌਸ਼ਟਿਕ ਨਹੀਂ ਹੈ।
Check out below Health Tools-
Calculate Your Body Mass Index ( BMI )