Nurjahan Mango: ਇੱਕੋ ਅੰਬ ਨਾਲ ਹੀ ਰੱਜ ਜਾਏਗਾ ਪੂਰਾ ਪਰਿਵਾਰ, ਨੂਰਜਹਾਂ ਦਾ ਵਜ਼ਨ ਦੇ ਰੇਟ ਜਾਣ ਕੇ ਉੱਡ ਜਾਣਗੇ ਹੋਸ਼
ਮਿੱਠੇ ਅੰਬਾਂ ਬਾਰੇ ਤਾਂ ਤੁਸੀਂ ਬਹੁਤ ਸਾਰੀਆਂ ਕਹਾਣੀਆਂ ਸੁਣੀਆਂ ਹੋਣਗੀਆਂ ਪਰ ਅੱਜਕੱਲ੍ਹ ਇੱਕ ਅੰਬ ਆਪਣੀ ਮਿਠਾਸ ਕਾਰਨ ਨਹੀਂ ਸਗੋਂ ਭਾਰ ਕਾਰਨ ਸੁਰਖੀਆਂ ਵਿੱਚ ਹੈ। ਇਸ ਵੇਲੇ ਬਾਜ਼ਾਰ ਜਿਹੜੇ ਅੰਬ ਆ ਰਹੇ ਹਨ
Nurjahan Mango: ਮੰਡੀ ਵਿੱਚ ਕਈ ਕਿਸਮ ਦੇ ਅੰਬ ਆਉਂਦੇ ਹਨ ਤੇ ਹਰ ਅੰਬ ਦੀਆਂ ਆਪਣੀਆਂ ਹੀ ਵਿਸ਼ੇਸ਼ਤਾਵਾਂ ਹਨ। ਕੁਝ ਜ਼ਿਆਦਾ ਮਿੱਠੇ ਹੁੰਦੇ ਹਨ ਤੇ ਕੁਝ ਘੱਟ ਮਿੱਠੇ ਹੁੰਦੇ ਹਨ। ਹੁਣ ਅੰਬਾਂ ਦਾ ਸੀਜ਼ਨ ਹੈ, ਇਸ ਲਈ ਅੰਬਾਂ ਦੀਆਂ ਕਈ ਅਜੀਬੋ-ਗਰੀਬ ਕਿਸਮਾਂ ਵੀ ਚਰਚਾ 'ਚ ਹਨ।
ਮਿੱਠੇ ਅੰਬਾਂ ਬਾਰੇ ਤਾਂ ਤੁਸੀਂ ਬਹੁਤ ਸਾਰੀਆਂ ਕਹਾਣੀਆਂ ਸੁਣੀਆਂ ਹੋਣਗੀਆਂ ਪਰ ਅੱਜ-ਕੱਲ੍ਹ ਇੱਕ ਅੰਬ ਆਪਣੀ ਮਿਠਾਸ ਕਾਰਨ ਨਹੀਂ ਸਗੋਂ ਭਾਰ ਕਾਰਨ ਸੁਰਖੀਆਂ ਵਿੱਚ ਹੈ। ਇਸ ਵੇਲੇ ਬਾਜ਼ਾਰ ਜਿਹੜੇ ਅੰਬ ਆ ਰਹੇ ਹਨ, ਉਹ ਇੱਕ ਕਿੱਲੋ ਵਿੱਚ ਤਿੰਨ-ਚਾਰ ਅੰਬ ਚੜ੍ਹ ਜਾਂਦੇ ਹਨ। ਕੁਝ ਅੰਬ ਜ਼ਿਆਦਾ ਮੋਟੇ ਹੁੰਦੇ ਹਨ ਤਾਂ ਕਿੱਲੋ ਵਿੱਚ ਦੋ ਹੀ ਆਉਂਦੇ ਹਨ। ਸੰਭਵ ਹੈ ਕਿ ਕਈ ਵਾਰ ਇਕੱਲੇ ਅੰਬ ਦਾ ਭਾਰ ਹੀ ਇੱਕ ਕਿੱਲੋ ਹੋਏ।
ਹਾਲਾਂਕਿ, ਅੱਜ ਅਸੀਂ ਜਿਸ ਅੰਬ ਦੀ ਚਰਚਾ ਕਰ ਰਹੇ ਹਾਂ, ਉਸ ਵਿੱਚ ਇੰਨਾ ਭਾਰ ਹੈ ਕਿ ਤੁਸੀਂ ਹੈਰਾਨ ਰਹਿ ਜਾਓਗੇ। ਦਰਅਸਲ, ਇਹ ਅੰਬ ਇੱਕ ਜਾਂ ਦੋ ਕਿੱਲੋ ਨਹੀਂ ਬਲਕਿ 5 ਕਿੱਲੋ ਦਾ ਹੁੰਦਾ ਹੈ। ਹੁਣ ਸੋਚੋ ਕਿ ਇਹ ਅੰਬ ਕਿੰਨਾ ਵੱਡਾ ਹੈ ਤੇ ਇਸ ਦੇ ਇੱਕ ਟੁਕੜੇ ਨਾਲ ਹੀ ਕਿੰਨੇ ਮੈਂਗੋ ਸ਼ੇਕ ਬਣਾਏ ਜਾ ਸਕਦੇ ਹਨ। ਆਓ ਜਾਣਦੇ ਹਾਂ ਕਿ ਇਸ ਅੰਬ ਦਾ ਕੀ ਨਾਂ ਹੈ ਤੇ ਇਹ ਕਿੱਥੇ ਮਿਲਦਾ ਹੈ ਤੇ ਇਹ ਵੀ ਜਾਣਦੇ ਹਾਂ ਕਿ ਇਸ ਅੰਬ ਨੂੰ ਖਰੀਦਣ ਲਈ ਕਿੰਨੇ ਪੈਸੇ ਖਰਚ ਕਰਨੇ ਪੈਣਗੇ।
ਇਹ ਅੰਬ ਕਿਹੜਾ ਹੈ?
ਇਸ ਅੰਬ ਦਾ ਨਾਂ ਨੂਰਜਹਾਂ ਹੈ। ਨੂਰਜਹਾਂ ਨਾਮ ਦਾ ਇਹ ਅੰਬ ਆਪਣੇ ਆਕਾਰ ਲਈ ਮਸ਼ਹੂਰ ਹੈ, ਕਿਉਂਕਿ ਇਸ ਪ੍ਰਜਾਤੀ ਦਾ ਔਸਤ ਅੰਬ 3 ਤੋਂ 5 ਕਿਲੋ ਦਾ ਹੁੰਦਾ ਹੈ। ਮਤਲਬ ਇੱਕ ਅੰਬ ਦਾ ਵਜ਼ਨ ਲਗਪਗ 5 ਕਿਲੋ ਹੁੰਦਾ ਹੈ। ਆਪਣੇ ਆਪ ਵਿੱਚ ਇਹ ਅਦਭੁਤ ਅੰਬ ਬਹੁਤ ਚਰਚਾ ਵਿੱਚ ਹਨ।
ਭਾਰਤ ਵਿੱਚ ਜਿੱਥੇ ਵੀ ਮੈਂਗੋ ਫੈਸਟੀਵਲ ਹੁੰਦਾ ਹੈ, ਉੱਥੇ ਇਸ ਦੀ ਪ੍ਰਦਰਸ਼ਨੀ ਹੁੰਦੀ ਹੈ। ਇਸ ਸਮੇਂ ਮੱਧ ਪ੍ਰਦੇਸ਼ ਦੇ ਭੋਪਾਲ 'ਚ ਵੀ ਮੈਂਗੋ ਫੈਸਟੀਵਲ ਚੱਲ ਰਿਹਾ ਹੈ, ਜਿਸ 'ਚ ਇਸ ਅੰਬ ਦੀ ਵੀ ਕਾਫੀ ਚਰਚਾ ਹੈ। ਕਿਹਾ ਜਾਂਦਾ ਹੈ ਕਿ ਇਹ ਅੰਬ ਅਫਗਾਨਿਸਤਾਨ ਤੋਂ ਭਾਰਤ ਆਇਆ ਸੀ ਤੇ ਇਹ ਅੰਬ ਇੰਦੌਰ ਦੇ ਨੇੜੇ ਕਾਠੀਵਾੜਾ ਖੇਤਰ ਵਿੱਚ ਉਗਾਇਆ ਜਾਂਦਾ ਹੈ।
ਇਹ ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਵਿੱਚ ਬਹੁਤ ਵਿਕਦਾ ਹੈ ਤੇ ਇਸ ਦੀ ਮੰਗ ਬਹੁਤ ਜ਼ਿਆਦਾ ਹੈ। ਇਸ ਦੀ ਮੰਗ ਇੰਨੀ ਜ਼ਿਆਦਾ ਹੈ ਕਿ ਕਈ ਵਾਰ ਲੋਕਾਂ ਨੂੰ ਸੀਜ਼ਨ ਤੋਂ ਪਹਿਲਾਂ ਹੀ ਆਰਡਰ ਦੇਣਾ ਪੈਂਦਾ ਹੈ। ਯਾਨੀ ਜੇਕਰ ਤੁਸੀਂ ਇਸ ਸੀਜ਼ਨ 'ਚ ਇਸ ਨੂੰ ਬੁੱਕ ਕਰਦੇ ਹੋ ਤਾਂ ਅਗਲੇ ਸੀਜ਼ਨ 'ਚ ਤੁਹਾਨੂੰ ਇਹ ਅੰਬ ਮਿਲੇਗਾ। ਇਹ ਅੰਬ ਆਪਣੇ ਵਜ਼ਨ ਕਾਰਨ ਬਹੁਤ ਮਸ਼ਹੂਰ ਹੈ। ਮੌਸਮ ਚੰਗਾ ਹੋਵੇ ਤਾਂ ਅੰਬਾਂ ਦਾ ਭਾਰ ਇਸ ਤੋਂ ਵੀ ਵੱਧ ਰਹਿੰਦਾ ਹੈ। ਇਹ ਅੰਬ ਜੂਨ ਦੇ ਅਖੀਰਲੇ ਹਫ਼ਤੇ ਬਾਜ਼ਾਰ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਹਨ।
ਕੀਮਤ ਕਿੰਨੀ ਹੈ?
ਹੁਣ ਗੱਲ ਕਰਦੇ ਹਾਂ ਇਸ ਅੰਬ ਦੀ ਕੀਮਤ ਦੀ। ਮੀਡੀਆ ਰਿਪੋਰਟਾਂ ਮੁਤਾਬਕ ਨੂਰਜਹਾਂ ਅੰਬਾਂ ਨੂੰ ਖਰੀਦਣ ਲਈ ਕਰੀਬ 2000 ਰੁਪਏ ਖਰਚ ਕਰਨੇ ਪੈਂਦੇ ਹਨ। ਬਾਜ਼ਾਰ ਵਿੱਚ ਜਿੱਥੇ ਆਮ ਅੰਬ 80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲਦੇ ਹਨ, ਉਥੇ ਨੂਰਜਹਾਂ ਦੀ ਕੀਮਤ ਬਹੁਤ ਜ਼ਿਆਦਾ ਹੈ। ਬੇਮੌਸਮੀ ਬਾਰਸ਼ਾਂ ਆਦਿ ਕਾਰਨ ਇਸ ਦਾ ਝਾੜ ਬਹੁਤ ਪ੍ਰਭਾਵਿਤ ਹੁੰਦਾ ਹੈ ਤੇ ਇਸ ਦੌਰਾਨ ਇਹ ਅੰਬ ਹੋਰ ਵੀ ਮਹਿੰਗਾ ਹੋ ਜਾਂਦਾ ਹੈ।
Check out below Health Tools-
Calculate Your Body Mass Index ( BMI )