ਪੜਚੋਲ ਕਰੋ

Heart Attack: ਸਵੇਰੇ ਜਾਗਦੇ ਹੀ ਇਹ 3 ਗਲਤੀਆਂ ਕਦੇ ਨਾ ਕਰੋ, ਨਹੀਂ ਤਾਂ ਪੈ ਸਕਦੈ ਦਿਲ ਦਾ ਦੌਰਾ!

ਹਾਰਟ ਅਟੈਕ ਅਤੇ ਹਾਰਟ ਫੇਲਿਅਰ ਵਰਗੀਆਂ ਦਿਲ ਦੀਆਂ ਬਿਮਾਰੀਆਂ ਅੱਜਕੱਲ ਇੰਨੀ ਆਮ ਹੋ ਗਈਆਂ ਹਨ ਜਿਵੇਂ ਸਾਦਾ ਜ਼ੁਕਾਮ। ਇਹ ਕਿਸੇ ਨੂੰ ਵੀ ਕਦੇ ਵੀ ਹੋ ਸਕਦੀਆਂ ਹਨ। ਦਿਲ ਦੇ ਦੌਰ ਨਾਲ ਹੋਣ ਵਾਲੀਆਂ ਮੌਤਾਂ ਦੇ ਹੈਰਾਨ ਕਰਨ ਵਾਲੇ ਅੰਕੜੇ...

ਹਾਰਟ ਅਟੈਕ ਅਤੇ ਹਾਰਟ ਫੇਲਿਅਰ ਵਰਗੀਆਂ ਦਿਲ ਦੀਆਂ ਬਿਮਾਰੀਆਂ ਅੱਜਕੱਲ ਇੰਨੀ ਆਮ ਹੋ ਗਈਆਂ ਹਨ ਜਿਵੇਂ ਸਾਦਾ ਜ਼ੁਕਾਮ। ਇਹ ਕਿਸੇ ਨੂੰ ਵੀ ਕਦੇ ਵੀ ਹੋ ਸਕਦੀਆਂ ਹਨ। ਜੀ ਹਾਂ, ਇੱਕ ਸਮਾਂ ਸੀ ਜਦ ਲੋਕ ਮੰਨਦੇ ਸਨ ਕਿ ਦਿਲ ਦਾ ਦੌਰਾ ਸਿਰਫ਼ ਬੁਜ਼ੁਰਗਾਂ ਨੂੰ ਹੀ ਪੈਂਦਾ ਹੈ, ਪਰ ਹੁਣ ਇਹ ਬਿਮਾਰੀ ਨੌਜਵਾਨਾਂ ਨੂੰ ਵੀ ਪੀੜਤ ਕਰਨ ਲੱਗ ਪਈ ਹੈ। ਅੱਜ 40 ਸਾਲ ਦੇ ਲੋਕਾਂ ਨੂੰ ਵੀ ਦਿਲ ਦਾ ਦੌਰਾ ਪੈ ਰਿਹਾ ਹੈ, ਜਦਕਿ ਉਹ ਕਿਸੇ ਹੋਰ ਬਿਮਾਰੀ ਨਾਲ ਵੀ ਨਹੀਂ ਪੀੜਤ ਹੁੰਦੇ।

ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਸਾਡੀ ਜ਼ਿੰਦਗੀ ਦੀ ਰਹਿਣ-ਸਹਿਣ। ਚੰਗੀ ਲਾਈਫਸਟਾਈਲ ਦੀ ਸ਼ੁਰੂਆਤ ਚੰਗੀ ਸਵੇਰ ਤੋਂ ਹੁੰਦੀ ਹੈ। ਆਖਿਆ ਜਾਂਦਾ ਹੈ ਕਿ ਜੇ ਤੁਹਾਡੀ ਸਵੇਰ ਚੰਗੀ ਹੋਵੇ, ਤਾਂ ਤੁਸੀਂ ਸਾਰਾ ਦਿਨ ਤੰਦਰੁਸਤ ਅਤੇ ਐਕਟਿਵ ਰਹਿੰਦੇ ਹੋ। ਇਹ ਗੱਲ ਬਿਲਕੁਲ ਸੱਚ ਹੈ ਕਿਉਂਕਿ ਸਵੇਰ ਦਾ ਸਮਾਂ ਮਨੁੱਖੀ ਸਰੀਰ ਤੇ ਮਨ ਦੋਹਾਂ ਲਈ ਸਭ ਤੋਂ ਵਧੀਆ ਸਮਾਂ ਹੁੰਦਾ ਹੈ।

ਜੇਕਰ ਤੁਸੀਂ ਵੀ ਦਿਲ ਦੀ ਕਿਸੇ ਬਿਮਾਰੀ ਨਾਲ ਪੀੜਤ ਹੋ ਜਾਂ ਫਿਰ ਭਵਿੱਖ ਵਿੱਚ ਇਸ ਤਰ੍ਹਾਂ ਦੀ ਕਿਸੇ ਗੰਭੀਰ ਸਥਿਤੀ ਤੋਂ ਬਚਣਾ ਚਾਹੁੰਦੇ ਹੋ, ਤਾਂ ਸਵੇਰ ਉੱਠ ਕੇ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ।

ਹਾਰਟ ਅਟੈਕ ਦੇ ਵਧਦੇ ਮਾਮਲੇ

WHO (ਵਿਸ਼ਵ ਸਿਹਤ ਸੰਸਥਾ) ਦੀ ਇੱਕ ਰਿਪੋਰਟ ਅਨੁਸਾਰ, 2021 ਤੱਕ ਦੇ ਦਰਜ ਕੀਤੇ ਅੰਕੜੇ ਦੱਸਦੇ ਹਨ ਕਿ ਜੇ ਦੁਨੀਆ ਦਾ ਸਭ ਤੋਂ ਵੱਡਾ "ਖੂਨੀ" ਕੋਈ ਰੋਗ ਹੈ, ਤਾਂ ਉਹ ਦਿਲ ਦੀ ਬਿਮਾਰੀ ਹੈ। ਸਾਲ 2000 ਤੋਂ ਬਾਅਦ ਦਿਲ ਦੀਆਂ ਬਿਮਾਰੀਆਂ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ ਲਗਾਤਾਰ ਵਾਧਾ ਹੋਇਆ ਹੈ। ਸਿਰਫ 2021 ਵਿੱਚ ਇਹ ਗਿਣਤੀ 2.7 ਮਿਲੀਅਨ ਵਧ ਕੇ 9.1 ਮਿਲੀਅਨ ਤੱਕ ਪਹੁੰਚ ਗਈ।

ਇਸ ਤੋਂ ਬਾਅਦ ਦੂਜੇ ਨੰਬਰ 'ਤੇ ਕੋਰੋਨਾ ਵਾਇਰਸ ਅਤੇ ਤੀਸਰੇ ਨੰਬਰ 'ਤੇ ਦਿਮਾਗੀ ਅਟੈਕ (ਬ੍ਰੇਨ ਸਟਰੋਕ) ਆਉਂਦੇ ਹਨ। ਇਹ ਰਿਪੋਰਟ ਸਾਫ਼ ਦੱਸਦੀ ਹੈ ਕਿ ਦਿਲ ਦਾ ਦੌਰਾ ਪੈਣਾ ਦੁਨੀਆਂ ਭਰ ਲਈ ਇੱਕ ਵੱਡਾ ਸੰਕਟ ਬਣ ਚੁੱਕਾ ਹੈ।

ਵਿਸ਼ਵ ਸਿਹਤ ਸੰਸਥਾ ਦੀ ਇੱਕ ਹੋਰ ਰਿਪੋਰਟ ਅਨੁਸਾਰ, ਦਿਲ ਦੀਆਂ ਸਮੱਸਿਆਵਾਂ ਕਾਰਨ ਹਰ 5 ਵਿੱਚੋਂ 4 ਲੋਕਾਂ ਦੀ ਮੌਤ ਹੋ ਰਹੀ ਹੈ। ਇਸ ਰਿਪੋਰਟ ਵਿੱਚ ਇਹ ਵੀ ਪਾਇਆ ਗਿਆ ਕਿ ਦਿਲ ਦੀਆਂ ਬਿਮਾਰੀਆਂ ਵਧੇਰੇ 70 ਸਾਲ ਤੋਂ ਘੱਟ ਉਮਰ ਵਾਲਿਆਂ ਵਿੱਚ ਹੀ ਦਰਜ ਕੀਤੀਆਂ ਗਈਆਂ ਹਨ।

ਸਵੇਰੇ ਦੀਆਂ ਇਹ 3 ਗਲਤੀਆਂ ਪੈ ਸਕਦੀਆਂ ਨੇ ਭਾਰੀ

ਜਾਗਦੇ ਹੀ ਤੁਰਨ-ਫਿਰਨ ਲੱਗ ਪੈਣਾ

ਕਦੇ ਵੀ ਸਵੇਰੇ ਨੀਂਦ ਖੁੱਲਦੇ ਹੀ ਤੁਰਨ-ਫਿਰਨ ਜਾਂ ਅਚਾਨਕ ਖੜ੍ਹੇ ਹੋਣ ਤੋਂ ਬਚੋ। ਅਚਾਨਕ ਸਰੀਰ ਨੂੰ ਹਿਲਾਉਣਾ ਜਾਂ ਝੱਟ ਖੜ੍ਹੇ ਹੋ ਕੇ ਉੱਠ ਜਾਣਾ ਦਿਲ 'ਤੇ ਜ਼ੋਰ ਪਾਉਂਦਾ ਹੈ, ਜਿਸ ਨਾਲ ਹਾਰਟ ਅਟੈਕ ਆਉਣ ਦਾ ਖਤਰਾ ਵਧ ਜਾਂਦਾ ਹੈ।

ਇਸ ਲਈ, ਜਦੋਂ ਵੀ ਤੁਹਾਡੀ ਨੀਂਦ ਖੁੱਲੇ, ਤਾਂ ਸਿਧਾ ਉੱਠਣ ਦੀ ਬਜਾਏ ਪੰਜ ਮਿੰਟ ਆਪਣੇ ਬੈੱਡ 'ਤੇ ਬੈਠ ਕੇ ਹੌਲੇ-ਹੌਲੇ ਆਪਣੇ ਸਰੀਰ ਨੂੰ ਹਿਲਾਓ। ਇਹ ਤੁਹਾਡੇ ਸਰੀਰ ਨੂੰ ਜਾਗਰੂਕ ਕਰਦਾ ਹੈ ਅਤੇ ਦਿਨ ਦੀ ਸ਼ੁਰੂਆਤ ਸੁਰੱਖਿਅਤ ਢੰਗ ਨਾਲ ਕਰਨ ਵਿੱਚ ਮਦਦ ਕਰਦਾ ਹੈ।

ਸਵੇਰੇ ਪਾਣੀ ਨਾ ਪੀਣਾ

ਹੈਲਥ ਇਨਫਲੂਐਂਸਰ ਵਿਕਰਮ ਸੇਠਾ ਦੱਸਦੇ ਹਨ ਕਿ ਸਵੇਰੇ-ਸਵੇਰੇ ਜਦੋਂ ਸਰੀਰ ਵਿੱਚ ਕੁਝ ਜਾਣਾ ਚਾਹੀਦਾ ਹੈ, ਤਾਂ ਸਭ ਤੋਂ ਪਹਿਲਾਂ ਉਹ ਪਾਣੀ ਹੋਣਾ ਚਾਹੀਦਾ ਹੈ। ਪਾਣੀ ਕਿਸੇ ਵੀ ਰੂਪ ਵਿੱਚ ਹੋਵੇ — ਨਾਰਮਲ, ਗੁਨਗੁਨਾ ਜਾਂ ਤਾਂਬੇ ਦੇ ਭਾਂਡੇ ਵਾਲਾ, ਜ਼ਰੂਰ ਪੀਣਾ ਚਾਹੀਦਾ ਹੈ।

ਪਰ ਕਦੇ ਵੀ ਫਰਿਜ ਦਾ ਬਿਲਕੁਲ ਠੰਢਾ ਪਾਣੀ ਸਵੇਰੇ ਨਹੀਂ ਪੀਣਾ ਚਾਹੀਦਾ। ਠੰਢਾ ਪਾਣੀ ਪੀਣ ਨਾਲ ਸਵੇਰੇ ਦੇ ਸਮੇਂ 'ਸਾਇਲੈਂਟ ਹਾਰਟ ਅਟੈਕ' ਆ ਸਕਦਾ ਹੈ।

ਜੇਕਰ ਕਿਸੇ ਨੂੰ ਚਾਹ ਪੀਣ ਦੀ ਆਦਤ ਹੈ, ਤਾਂ ਉਹ ਵੀ ਇਹ ਗੱਲ ਯਾਦ ਰੱਖਣ ਕਿ ਸਭ ਤੋਂ ਪਹਿਲਾਂ ਸਵੇਰੇ ਖਾਲੀ ਪੇਟ ਪਾਣੀ ਪੀਣ, ਅਤੇ ਫਿਰ ਦੁੱਧ ਵਾਲੀ ਚਾਹ ਦੀ ਥਾਂ ਹਰਬਲ ਟੀ ਨੂੰ ਤਰਜੀਹ ਦੇਣੀ ਚਾਹੀਦੀ ਹੈ।

ਨਾਸ਼ਤਾ ਛੱਡਣਾ ਨਹੀਂ ਚਾਹੀਦਾ

ਕਈ ਲੋਕ ਸਵੇਰੇ ਸਿਰਫ ਚਾਹ-ਬਿਸਕੁਟ ਜਾਂ ਹੋਰ ਹਲਕਾ-ਫੁਲਕਾ ਕੁਝ ਖਾ ਲੈਂਦੇ ਹਨ, ਜੋ ਕਿ ਦਿਲ ਦੀਆਂ ਬਿਮਾਰੀਆਂ ਨੂੰ ਹੋਰ ਵਧਾ ਸਕਦਾ ਹੈ। ਹਮੇਸ਼ਾ ਕੋਸ਼ਿਸ਼ ਕਰੋ ਕਿ ਤੁਹਾਡਾ ਨਾਸ਼ਤਾ ਫਾਈਬਰ ਨਾਲ ਭਰਪੂਰ ਹੋਵੇ। ਅਜਿਹਾ ਨਾਸ਼ਤਾ ਨਾ ਸਿਰਫ ਤੁਹਾਡੇ ਦਿਲ ਲਈ ਵਧੀਆ ਹੁੰਦਾ ਹੈ, ਬਲਕਿ ਇਸ ਨਾਲ ਦਿਨ ਭਰ ਭੁੱਖ ਵਧਣ ਜਾਂ ਫੂਡ ਦੀ cravings ਵੀ ਘੱਟ ਰਹਿੰਦੀ ਹੈ।

ਕਈ ਵਾਰ ਲੋਕ ਸਵੇਰੇ ਥੋੜ੍ਹਾ ਜਿਹਾ ਕੁਝ ਖਾ ਲੈਂਦੇ ਹਨ, ਪਰ ਫਿਰ ਸਾਰਾ ਦਿਨ ਕੁਝ ਨਾ ਕੁਝ ਖਾਂਦੇ ਰਹਿੰਦੇ ਹਨ। ਇਸ ਨਾਲ ਅਕਸਰ ਓਵਰਈਟਿੰਗ ਹੋ ਜਾਂਦੀ ਹੈ। ਅਤੇ ਅਸੀਂ ਇਹ ਵੀ ਨਹੀਂ ਦੇਖਦੇ ਕਿ ਜੋ ਅਸੀਂ ਖਾ ਰਹੇ ਹਾਂ, ਉਹ ਸਿਹਤਮੰਦ ਵੀ ਹੈ ਜਾਂ ਨਹੀਂ। ਇਸ ਕਰਕੇ, ਸਵੇਰ ਦਾ ਪੂਰਾ, ਸਿਹਤਮੰਦ ਨਾਸ਼ਤਾ ਦਿਨ ਦੀ ਸਭ ਤੋਂ ਵਧੀਆ ਸ਼ੁਰੂਆਤ ਹੋ ਸਕਦੀ ਹੈ।

ਸਵੇਰ ਦੀਆਂ ਕੁਝ ਸਿਹਤਮੰਦ ਆਦਤਾਂ

ਯੋਗ ਕਰੋ: ਸਵੇਰ ਸਵੇਰੇ ਯੋਗ ਕਰਨ ਨਾਲ ਸਰੀਰ ਤੇ ਮਨ ਦੋਹਾਂ ਨੂੰ ਸ਼ਾਂਤੀ ਮਿਲਦੀ ਹੈ ਅਤੇ ਦਿਨ ਦੀ ਸ਼ੁਰੂਆਤ ਤੰਦਰੁਸਤ ਢੰਗ ਨਾਲ ਹੁੰਦੀ ਹੈ।

ਡੀਪ ਬ੍ਰੀਦਿੰਗ ਕਰੋ: ਡੂੰਘੇ ਸਾਂਹ ਲੈਣ (ਡੀਪ ਬ੍ਰੀਦਿੰਗ) ਨਾਲ ਦਿਮਾਗ ਸ਼ਾਂਤ ਰਹਿੰਦਾ ਹੈ, ਆਕਸੀਜਨ ਦੀ ਵਧੀਕ ਮਾਤਰਾ ਸਰੀਰ ਨੂੰ ਮਿਲਦੀ ਹੈ, ਜੋ ਦਿਲ ਅਤੇ ਫੇਫੜਿਆਂ ਲਈ ਲਾਭਦਾਇਕ ਹੈ।

ਧੁੱਪ ਵਿੱਚ ਕੁਝ ਸਮਾਂ ਜਰੂਰ ਬਿਤਾਓ: ਸਵੇਰ ਦੀ ਧੁੱਪ ਵਿਚ ਬੈਠਣ ਨਾਲ ਸਰੀਰ ਨੂੰ ਕੁਦਰਤੀ ਵਿੱਟਾਮਿਨ-ਡੀ ਮਿਲਦਾ ਹੈ, ਜੋ ਹੱਡੀਆਂ ਤੋਂ ਲੈ ਕੇ ਦਿਲ ਦੀ ਸਿਹਤ ਤੱਕ ਲਈ ਜ਼ਰੂਰੀ ਹੈ।

ਇਹ ਛੋਟੀਆਂ-ਛੋਟੀਆਂ ਆਦਤਾਂ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਕਰਨ ਵਿੱਚ ਬਹੁਤ ਮਦਦਗਾਰ ਹੋ ਸਕਦੀਆਂ ਹਨ।

ਮਾਹਿਰ ਦੀ ਰਾਏ

SAAOL ਹਾਰਟ ਸੈਂਟਰ ਦੇ ਡਾ. ਬਿਮਲ ਛਾਜੇੜ, ਜੋ ਵਿਸ਼ਵ ਪੱਧਰ 'ਤੇ ਦਿਲ ਦੇ ਮਰੀਜ਼ਾਂ ਦਾ ਇਲਾਜ ਕਰਦੇ ਹਨ, ਦੱਸਦੇ ਹਨ ਕਿ ਹਾਰਟ ਅਟੈਕ ਉਸ ਸਮੇਂ ਆਉਂਦਾ ਹੈ ਜਦੋਂ ਦਿਲ ਨੂੰ ਖੂਨ ਦੀ ਸਹੀ ਸਪਲਾਈ ਨਹੀਂ ਮਿਲਦੀ ਅਤੇ ਨਸਾਂ ਵਿੱਚ ਬਲਾਕਜ ਆਉਣ ਲੱਗ ਪੈਂਦੀ ਹੈ।

ਉਹ ਕਹਿੰਦੇ ਹਨ ਕਿ ਦਿਲ ਵਿੱਚ ਬਲਾਕਜ ਦੀ ਸਮੱਸਿਆ ਕਈ ਵਾਰ ਇਲਾਜ ਤੋਂ ਬਾਅਦ ਵੀ ਮੁੜ ਆ ਜਾਂਦੀ ਹੈ, ਜਿਸਦਾ ਅਰਥ ਇਹ ਹੈ ਕਿ ਜੇਕਰ ਜੀਵਨ ਚੰਗਾ ਨਹੀਂ ਚਲਾਇਆ ਗਿਆ ਤਾਂ ਰੋਗ ਮੁੜ ਹੋ ਸਕਦਾ ਹੈ। ਡਾਕਟਰਾਂ ਅਨੁਸਾਰ, ਦਿਲ ਦਾ ਦੌਰਾ ਪੈਣਾ ਹੈ ਜਾਂ ਨਹੀਂ — ਇਹ ਜਾਣਨ ਲਈ ਟ੍ਰੋਪੋਨਿਨ ਟੈਸਟ ਕਰਵਾਉਣਾ ਕਾਫੀ ਹੈ।

ਜੇਕਰ ਤੁਸੀਂ ਹਾਰਟ ਅਟੈਕ ਜਾਂ ਦਿਲ ਦੀਆਂ ਹੋਰ ਸਮੱਸਿਆਵਾਂ ਤੋਂ ਬਚਣਾ ਚਾਹੁੰਦੇ ਹੋ, ਤਾਂ ਆਪਣੀ ਲਾਈਫਸਟਾਈਲ (ਜੀਵਨ ਸ਼ੈਲੀ) ਨੂੰ ਜ਼ਰੂਰ ਬਦਲੋ।

ਹਾਰਟ ਅਟੈਕ ਦੇ ਸੰਕੇਤ

ਹੇਠਾਂ ਦਿੱਤੇ ਮੁੱਖ ਲੱਛਣਾਂ ਨੂੰ ਧਿਆਨ ਨਾਲ ਦੇਖੋ, ਜਿਹੜੇ ਦਿਲ ਦੇ ਦੌਰੇ ਤੋਂ ਪਹਿਲਾਂ ਜਾਂ ਦੌਰਾਨ ਸਾਹਮਣੇ ਆ ਸਕਦੇ ਹਨ:

ਛਾਤੀ ਵਿੱਚ ਦਰਦ– ਛਾਤੀ ਦੇ ਵਿਚਕਾਰ ਭਾਰੀਪਨ, ਦਬਾਅ ਜਾਂ ਜਲਨ ਵਾਲਾ ਅਹਿਸਾਸ ਹੋ ਸਕਦਾ ਹੈ।

ਸਿਹਰ ਆਉਣਾ ਜਾਂ ਥਕਾਵਟ ਮਹਿਸੂਸ ਹੋਣਾ – ਅਚਾਨਕ ਬੇਹੋਸ਼ੀ ਵਰਗੀ ਫੀਲਿੰਗ ਜਾਂ ਬਹੁਤ ਜ਼ਿਆਦਾ ਥਕਾਵਟ, ਬਿਨਾਂ ਕਿਸੇ ਕਾਰਨ ਦੇ।

ਗਰਦਨ, ਪਿੱਠ, ਜਬੜੇ ਜਾਂ ਬਾਂਹ ਵਿੱਚ ਦਰਦ – ਖਾਸ ਕਰਕੇ ਖੱਬੇ ਪਾਸੇ ਵਧ ਰਹੀ ਪੀੜ।

ਸਾਹ ਲੈਣ ਵਿੱਚ ਦਿੱਕਤ ਆਉਣਾ – ਬਿਨਾਂ ਮਿਹਨਤ ਕੀਤੇ ਵੀ ਸਾਹ ਫੁੱਲਣਾ।

ਠੰਢਾ ਪਸੀਨਾ ਆਉਣਾ – ਅਚਾਨਕ ਚਿਕਣਾ ਜਾਂ ਠੰਡਾ ਪਸੀਨਾ ਆਉਣਾ।

ਜੇ ਇਹ ਲੱਛਣ ਕਿਸੇ ਵਿੱਚ ਵੀ ਨਜ਼ਰ ਆਉਣ, ਤਾਂ ਦੇਰੀ ਨਾ ਕਰੋ — ਤੁਰੰਤ ਡਾਕਟਰੀ ਮਦਦ ਲਵੋ।

ਹਾਰਟ ਅਟੈਕ ਦੇ ਖ਼ਤਰੇ ਵਾਲੇ ਕਾਰਕ

  • ਵਧੇਰੇ ਤਣਾਅ
  • ਨੀਂਦ ਦੀ ਘਾਟ
  • ਸਕ੍ਰੀਨ ਟਾਈਮ ਜ਼ਿਆਦਾ ਹੋਣਾ
  • ਗਲਤ ਭੋਜਨ ਖਾਣਾ

ਇਹ ਟਿੱਪਸ ਅਪਣਾਓ ਤੇ ਦਿਲ ਨੂੰ ਰੱਖੋ ਤੰਦਰੁਸਤ:

  • ਤੰਬਾਕੂ ਦਾ ਸੇਵਨ ਛੱਡੋ
  • ਆਹਾਰ ਵਿੱਚ ਨਮਕ ਘਟਾਓ
  • ਫਲ ਅਤੇ ਸਬਜ਼ੀਆਂ ਵੱਧ ਖਾਓ
  • ਨਿਯਮਤ ਰੂਪ ਵਿੱਚ ਵਿਆਯਾਮ ਜਾਂ ਸਰੀਰਕ ਸਰਗਰਮੀ ਕਰੋ
  • ਦਿਲ ਦੀ ਬਿਮਾਰੀ ਦੇ ਖ਼ਤਰੇ ਨੂੰ ਘਟਾਉਣ ਲਈ ਸਮੇਂ-ਸਮੇਂ 'ਤੇ ਚੈੱਕਅੱਪ ਕਰਵਾਓ

Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

Check out below Health Tools-
Calculate Your Body Mass Index ( BMI )

Calculate The Age Through Age Calculator

ਟਾਪ ਹੈਡਲਾਈਨ

Egg Yolk Benefits : ਅੰਡੇ ਦੀ ਜ਼ਰਦੀ ਖਾਣੀ ਚਾਹੀਦੀ ਹੈ ਜਾਂ ਨਹੀਂ? ਜਾਣੋ ਕੀ ਕਹਿੰਦੇ ਹਨ ਮਾਹਿਰ
Egg Yolk Benefits : ਅੰਡੇ ਦੀ ਜ਼ਰਦੀ ਖਾਣੀ ਚਾਹੀਦੀ ਹੈ ਜਾਂ ਨਹੀਂ? ਜਾਣੋ ਕੀ ਕਹਿੰਦੇ ਹਨ ਮਾਹਿਰ
Arthritis In Children :  ਕੀ ਬੱਚਿਆਂ ਨੂੰ ਵੀ ਹੋ ਸਕਦਾ ਹੈ ਗਠੀਆ? ਮਾਪੇ ਨਾ ਕਰਨ ਨਜ਼ਰਅੰਦਾਜ਼, ਜਾਣੋ ਇਹ 5 ਵੱਡੇ ਲੱਛਣ
Arthritis In Children :  ਕੀ ਬੱਚਿਆਂ ਨੂੰ ਵੀ ਹੋ ਸਕਦਾ ਹੈ ਗਠੀਆ? ਮਾਪੇ ਨਾ ਕਰਨ ਨਜ਼ਰਅੰਦਾਜ਼, ਜਾਣੋ ਇਹ 5 ਵੱਡੇ ਲੱਛਣ
Health News : ਮਰਦਾਂ ਨੂੰ ਵੀ ਹੋ ਸਕਦਾ ਹੈ ਬ੍ਰੈਸਟ ਕੈਂਸਰ! ਛਾਤੀ 'ਚ ਗੰਢ ਨੂੰ ਨਾ ਕਰੋ ਨਜ਼ਰਅੰਦਾਜ਼, ਜਾਣੋ ਸ਼ੁਰੂਆਤੀ ਲੱਛਣ
Health News : ਮਰਦਾਂ ਨੂੰ ਵੀ ਹੋ ਸਕਦਾ ਹੈ ਬ੍ਰੈਸਟ ਕੈਂਸਰ! ਛਾਤੀ 'ਚ ਗੰਢ ਨੂੰ ਨਾ ਕਰੋ ਨਜ਼ਰਅੰਦਾਜ਼, ਜਾਣੋ ਸ਼ੁਰੂਆਤੀ ਲੱਛਣ
Brittle Nails : ਵਾਰ-ਵਾਰ ਟੁੱਟ ਰਹੇ ਹਨ ਨਹੁੰ? ਸਰੀਰ 'ਚ ਇਸ ਚੀਜ਼ ਦੀ ਹੋ ਸਕਦੀ ਹੈ ਕਮੀ
Brittle Nails : ਵਾਰ-ਵਾਰ ਟੁੱਟ ਰਹੇ ਹਨ ਨਹੁੰ? ਸਰੀਰ 'ਚ ਇਸ ਚੀਜ਼ ਦੀ ਹੋ ਸਕਦੀ ਹੈ ਕਮੀ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਇਸ ਗੈਂਗਸਟਰ ਨੇ ਜ਼ਿੰਮੇਵਾਰੀ ਲਈ, ਬੋਲਿਆ- ASI ਨੂੰ...
ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਇਸ ਗੈਂਗਸਟਰ ਨੇ ਜ਼ਿੰਮੇਵਾਰੀ ਲਈ, ਬੋਲਿਆ- ASI ਨੂੰ...
Senior BJP Leader Resign: ਚੋਣਾਂ ਤੋਂ ਪਹਿਲਾਂ ਸਿਆਸੀ ਜਗਤ 'ਚ ਵੱਡਾ ਧਮਾਕਾ, ਸੀਨੀਅਰ ਭਾਜਪਾ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ, ਬੋਲੇ...
ਚੋਣਾਂ ਤੋਂ ਪਹਿਲਾਂ ਸਿਆਸੀ ਜਗਤ 'ਚ ਵੱਡਾ ਧਮਾਕਾ, ਸੀਨੀਅਰ ਭਾਜਪਾ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ, ਬੋਲੇ...
Congress Leader: ਸਿਆਸੀ ਜਗਤ 'ਚ ਪਸਰਿਆ ਮਾਤਮ, ਯੂਥ ਕਾਂਗਰਸ ਦੇ ਉਪ ਪ੍ਰਧਾਨ ਦੀ ਕਰੰਟ ਲੱਗਣ ਨਾਲ ਦਰਦਨਾਕ ਮੌਤ, ਅੰਤਿਮ ਸੰਸਕਾਰ 'ਚ ਸ਼ਾਮਲ ਹੋਣਗੇ ਕਈ ਸੀਨੀਅਰ ਆਗੂ...
ਸਿਆਸੀ ਜਗਤ 'ਚ ਪਸਰਿਆ ਮਾਤਮ, ਯੂਥ ਕਾਂਗਰਸ ਦੇ ਉਪ ਪ੍ਰਧਾਨ ਦੀ ਕਰੰਟ ਲੱਗਣ ਨਾਲ ਦਰਦਨਾਕ ਮੌਤ, ਅੰਤਿਮ ਸੰਸਕਾਰ 'ਚ ਸ਼ਾਮਲ ਹੋਣਗੇ ਕਈ ਸੀਨੀਅਰ ਆਗੂ...
ਚੰਡੀਗੜ੍ਹ 'ਚ ਸਾਲ ਦੇ ਅਖੀਰ ਤੱਕ ਹੋਣਗੀਆਂ ਨਗਰ ਨਿਗਮ ਚੋਣਾਂ, ਪੋਲਿੰਗ ਸਟੇਸ਼ਨਾਂ ਦੀ ਡਰਾਫਟ ਲਿਸਟ ਜਾਰੀ
ਚੰਡੀਗੜ੍ਹ 'ਚ ਸਾਲ ਦੇ ਅਖੀਰ ਤੱਕ ਹੋਣਗੀਆਂ ਨਗਰ ਨਿਗਮ ਚੋਣਾਂ, ਪੋਲਿੰਗ ਸਟੇਸ਼ਨਾਂ ਦੀ ਡਰਾਫਟ ਲਿਸਟ ਜਾਰੀ
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ ਸ਼ੁਰੂ, ਕਈ ਗੰਭੀਰ ਮੁੱਦਿਆਂ ’ਤੇ ਹੋ ਸਕਦੀ ਚਰਚਾ
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ ਤੋਂ ਸ਼ੁਰੂ, ਕਈ ਗੰਭੀਰ ਮੁੱਦਿਆਂ ’ਤੇ ਹੋ ਸਕਦੀ ਚਰਚਾ
1 ਸਾਲ ਦੀ FD ‘ਤੇ ਬੰਪਰ ਰਿਟਰਨ, ਕਿਹੜਾ ਬੈਂਕ ਦੇ ਰਿਹਾ ਸਭ ਤੋਂ ਜ਼ਿਆਦਾ ਵਿਆਜ?
1 ਸਾਲ ਦੀ FD ‘ਤੇ ਬੰਪਰ ਰਿਟਰਨ, ਕਿਹੜਾ ਬੈਂਕ ਦੇ ਰਿਹਾ ਸਭ ਤੋਂ ਜ਼ਿਆਦਾ ਵਿਆਜ?
ਪੰਜਾਬ-ਚੰਡੀਗੜ੍ਹ 'ਚ ਮੌਸਮ ਸਾਫ, 2 ਦਿਨ ਬਾਰਿਸ਼ ਦੇ ਆਸਾਰ, ਸਵੇਰੇ-ਸ਼ਾਮ ਹੋਣ ਲੱਗੀ ਠੰਡ; ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਮੌਸਮ ਸਾਫ, 2 ਦਿਨ ਬਾਰਿਸ਼ ਦੇ ਆਸਾਰ, ਸਵੇਰੇ-ਸ਼ਾਮ ਹੋਣ ਲੱਗੀ ਠੰਡ; ਜਾਣੋ ਮੌਸਮ ਦਾ ਹਾਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਅਕਤੂਬਰ 2026
Embed widget