ਪੜਚੋਲ ਕਰੋ
ਵਿਟਾਮਿਨ ਏ, ਸੀ, ਪੋਟਾਸ਼ੀਅਮ, ਆਇਰਨ ਅਤੇ ਮੈਂਗਨੀਜ਼ ਨਾਲ ਭਰਪੂਰ ਇਹ ਫਲ, ਇੰਝ ਕਰੋ ਡਾਈਟ 'ਚ ਸ਼ਾਮਿਲ
ਅਮਰੂਦ ਇੱਕ ਅਜਿਹਾ ਫਲ ਹੈ ਜੋ ਫਾਈਬਰ, ਫੋਲੇਟ, ਵਿਟਾਮਿਨ ਏ, ਸੀ, ਪੋਟਾਸ਼ੀਅਮ, ਆਇਰਨ ਅਤੇ ਮੈਂਗਨੀਜ਼ ਨਾਲ ਭਰਪੂਰ ਹੁੰਦਾ ਹੈ। ਇਹ ਇਮਿਊਨਿਟੀ ਵਧਾਉਂਦਾ ਹੈ, ਵਾਲਾਂ ਨੂੰ ਝੜਨ ਤੋਂ ਰੋਕਣ ਵਿੱਚ ਮਦਦ ਕਰਦਾ ਹੈ। ਇਸ ਫਲ ਨੂੰ ਅੱਖਾਂ ਦੀ ਸਿਹਤ ਲਈ...
( Image Source : Freepik )
1/5

ਅਮਰੂਦ ਵਿੱਚ ਵਿਟਾਮਿਨ C ਬਹੁਤ ਪਾਇਆ ਜਾਂਦਾ ਹੈ ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦਾ ਹੈ ਅਤੇ ਸਰੀਰ ਨੂੰ ਰੋਗਾਂ ਤੋਂ ਬਚਾਉਂਦਾ ਹੈ। ਇਸ ਫਲ ਨੂੰ ਅੱਖਾਂ ਦੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਇਹ ਸ਼ੂਗਰ ਤੋਂ ਵੀ ਬਚਾਉਂਦਾ ਹੈ।
2/5

ਅਮਰੂਦ 'ਚ ਪੋਟਾਸ਼ੀਅਮ ਅਤੇ ਫਾਇਬਰ ਹੁੰਦੇ ਹਨ ਜੋ ਦਿਲ ਦੀ ਸਿਹਤ ਲਈ ਫਾਇਦਮੰਦ ਹਨ। ਇਹ ਬਲੱਡ ਪ੍ਰੈਸ਼ਰ ਨੂੰ ਨਿਯੰਤਰਿਤ ਰੱਖਣ ਅਤੇ ਕੋਲੈਸਟ੍ਰੋਲ ਦੀ ਮਾਤਰਾ ਘਟਾਉਣ ਵਿੱਚ ਮਦਦ ਕਰਦਾ ਹੈ। ਅਮਰੂਦ ਵਿੱਚ ਫਾਇਬਰ ਹੁੰਦਾ ਹੈ ਜੋ ਪਾਚਨ ਪ੍ਰਕਿਰਿਆ ਨੂੰ ਸੁਧਾਰਦਾ ਹੈ ਅਤੇ ਕਬਜ਼ ਦੀ ਸਮੱਸਿਆ ਨੂੰ ਦੂਰ ਕਰਦਾ ਹੈ।
3/5

ਜੇਕਰ ਤੁਸੀਂ ਜਲਦੀ 'ਚ ਹੋ ਅਤੇ ਇੱਕ ਸਿਹਤਮੰਦ ਨਾਸ਼ਤਾ ਚਾਹੁੰਦੇ ਹੋ ਤਾਂ ਅਮਰੂਦ ਸਮੂਦੀ ਇੱਕ ਵਧੀਆ ਹੋ ਸਕਦਾ ਹੈ। ਪੱਕੇ ਹੋਏ ਅਮਰੂਦ ਦੇ ਟੁਕੜਿਆਂ ਨੂੰ ਮਿਕਸਰ ਵਿੱਚ ਦਹੀਂ ਜਾਂ ਦੁੱਧ, ਥੋੜ੍ਹਾ ਜਿਹਾ ਸ਼ਹਿਦ ਅਤੇ ਚੀਆ ਦੇ ਬੀਜਾਂ ਨਾਲ ਮਿਲਾਓ। ਇਹ ਸਮੂਦੀ ਨਾ ਸਿਰਫ਼ ਸੁਆਦੀ ਹੈ ਬਲਕਿ ਫਾਈਬਰ ਨਾਲ ਭਰਪੂਰ ਵੀ ਹੈ ਅਤੇ ਤੁਹਾਨੂੰ ਲੰਬੇ ਸਮੇਂ ਤੱਕ ਪੇਟ ਭਰਿਆ ਮਹਿਸੂਸ ਕਰਨ ਵਿੱਚ ਮਦਦ ਕਰਦੀ ਹੈ।
4/5

ਅਮਰੂਦ ਨੂੰ ਖੀਰਾ, ਟਮਾਟਰ, ਅਨਾਰ ਅਤੇ ਨਿੰਬੂ ਦੇ ਰਸ ਦੇ ਨਾਲ ਮਿਲਾ ਕੇ ਇੱਕ ਸੁਆਦੀ ਸਲਾਦ ਬਣਾਇਆ ਜਾ ਸਕਦਾ ਹੈ। ਇਸ ਵਿੱਚ ਕਾਲਾ ਨਮਕ ਅਤੇ ਭੁੰਨਿਆ ਹੋਇਆ ਜੀਰਾ ਵੀ ਪਾਓ। ਇਹ ਨਾ ਸਿਰਫ਼ ਪਾਚਨ ਤੰਤਰ ਨੂੰ ਮਜ਼ਬੂਤ ਰੱਖਦਾ ਹੈ ਸਗੋਂ ਪੂਰੇ ਦਿਨ ਲਈ ਸਰੀਰ ਨੂੰ ਊਰਜਾ ਵੀ ਦਿੰਦਾ ਹੈ।
5/5

ਜੇਕਰ ਤੁਸੀਂ ਜਲਦੀ ਵਿੱਚ ਹੋ ਅਤੇ ਇੱਕ ਸਿਹਤਮੰਦ ਨਾਸ਼ਤਾ ਚਾਹੁੰਦੇ ਹੋ ਤਾਂ ਅਮਰੂਦ ਸਮੂਦੀ ਇੱਕ ਵਧੀਆ ਹੋ ਸਕਦਾ ਹੈ। ਪੱਕੇ ਹੋਏ ਅਮਰੂਦ ਦੇ ਟੁਕੜਿਆਂ ਨੂੰ ਮਿਕਸਰ ਵਿੱਚ ਦਹੀਂ ਜਾਂ ਦੁੱਧ, ਥੋੜ੍ਹਾ ਜਿਹਾ ਸ਼ਹਿਦ ਅਤੇ ਚੀਆ ਦੇ ਬੀਜਾਂ ਨਾਲ ਮਿਲਾਓ। ਇਹ ਸਮੂਦੀ ਨਾ ਸਿਰਫ਼ ਸੁਆਦੀ ਹੈ ਬਲਕਿ ਫਾਈਬਰ ਨਾਲ ਭਰਪੂਰ ਵੀ ਹੈ ਅਤੇ ਤੁਹਾਨੂੰ ਲੰਬੇ ਸਮੇਂ ਤੱਕ ਪੇਟ ਭਰਿਆ ਮਹਿਸੂਸ ਕਰਨ ਵਿੱਚ ਮਦਦ ਕਰਦੀ ਹੈ।
Published at : 15 Apr 2025 02:42 PM (IST)
View More
Advertisement
Advertisement


















