ਨਵਜੋਤ ਕੌਰ ਸਿੱਧੂ ਦੀ ਮੁਸੀਬਤ ਵਧੀ; ਕਾਂਗਰਸ ਹਾਈਕਮਾਨ ਨੇ ਮੰਗੀ ਰਿਪੋਰਟ, ਹਾਈ ਲੈਵਲ ਕਮੇਟੀ ਬਣੀ, 500 ਕਰੋੜ ਵਾਲੇ ਬਿਆਨ ਨਾਲ ਵਾਦ-ਵਿਵਾਦ ਤੇਜ਼
ਪੰਜਾਬ 'ਚ ਕਾਂਗਰਸ ਨੇਤਾ ਨਵਜੋਤ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਦੇ ਬਿਆਨਾਂ ਨੂੰ ਪਾਰਟੀ ਹਾਈਕਮਾਨ ਨੇ ਗੰਭੀਰਤਾ ਨਾਲ ਲਿਆ ਹੈ। ਕਾਂਗਰਸ ਹਾਈਕਮਾਨ ਨੇ ਪੰਜਾਬ ਇੰਚਾਰਜ ਭੂਪੇਸ਼ ਬਘੇਲ ਤੋਂ ਇਸਦੀ ਤਫ਼ਸੀਲੀ ਰਿਪੋਰਟ ਮੰਗ ਲਈ

ਪੰਜਾਬ 'ਚ ਕਾਂਗਰਸ ਨੇਤਾ ਨਵਜੋਤ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਦੇ ਬਿਆਨਾਂ ਨੂੰ ਪਾਰਟੀ ਹਾਈਕਮਾਨ ਨੇ ਗੰਭੀਰਤਾ ਨਾਲ ਲਿਆ ਹੈ। ਕਾਂਗਰਸ ਹਾਈਕਮਾਨ ਨੇ ਪੰਜਾਬ ਇੰਚਾਰਜ ਭੂਪੇਸ਼ ਬਘੇਲ ਤੋਂ ਇਸਦੀ ਤਫ਼ਸੀਲੀ ਰਿਪੋਰਟ ਮੰਗ ਲਈ ਹੈ। ਬਘੇਲ ਨੇ ਦੱਸਿਆ ਕਿ ਨਵਜੋਤ ਕੌਰ ਨੂੰ ਨੋਟਿਸ ਭੇਜਣ ਤੋਂ ਬਾਅਦ ਇੱਕ ਹਾਈ-ਲੈਵਲ ਕਮੇਟੀ ਵੀ ਬਣਾਈ ਗਈ ਹੈ। ਇਸਦੇ ਨਾਲ ਹੀ ਨਵਜੋਤ ਕੌਰ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਹੈ।
ਇਸ ਕਾਟੋ-ਕਲੇਸ਼ ਨਾਲ ਹਾਈਕਮਾਨ ਨਾਰਾਜ਼
2027 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿੱਚ ਚੱਲ ਰਹੀ ਇਸ ਅੰਦਰੂਨੀ ਕਲ੍ਹਾ ਕਲੇਸ਼ ਨਾਲ ਹਾਈਕਮਾਨ ਨਾਰਾਜ਼ ਹੈ। ਇਸ ਕਰਕੇ ਮੰਨਿਆ ਜਾ ਰਿਹਾ ਹੈ ਕਿ ਜੇ ਹਾਈਕਮਾਨ ਨੇ ਹੋਰ ਸਖ਼ਤੀ ਦਿਖਾਈ ਤਾਂ ਨਵਜੋਤ ਕੌਰ ਦੀ ਕਾਂਗਰਸ ਤੋਂ ਛੁੱਟੀ ਵੀ ਹੋ ਸਕਦੀ ਹੈ।
ਹਾਲਾਂਕਿ ਉਨ੍ਹਾਂ ਦੇ ਪਤੀ ਨਵਜੋਤ ਸਿੱਧੂ ਨੇ ਅਜੇ ਤੱਕ ਇਸ ਮਾਮਲੇ ’ਤੇ ਕੋਈ ਰਿਐਕਸ਼ਨ ਨਹੀਂ ਦਿੱਤਾ। ਉਨ੍ਹਾਂ ਦੇ ਅੰਮ੍ਰਿਤਸਰ ਆਉਣ ਅਤੇ ਫਿਰ ਮੁੰਬਈ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ, ਪਰ ਉਹ ਮੀਡੀਆ ਦੇ ਸਾਹਮਣੇ ਨਹੀਂ ਆਏ। ਪੰਜਾਬ ਦੀ ਸਿਆਸਤ ਤੋਂ ਦੂਰ ਸਿੱਧੂ ਪਹਿਲਾਂ ਸੋਸ਼ਲ ਮੀਡੀਆ 'ਤੇ ਖੁੱਲ੍ਹ ਕੇ ਬੋਲਦੇ ਸਨ, ਪਰ ਇਸ ਸਾਰੇ ਮਾਮਲੇ ’ਚ ਇਸ ਵਾਰ ਚੁੱਪ ਹਨ।
500 ਕਰੋੜ ਰੁਪਏ ਦੇ ਨਾਲ CM ਵਾਲੇ ਬਿਆਨ ਨਾਲ ਮੱਚੀ ਹਾਹਾਕਾਰ
ਇਸਦੇ ਨਾਲ ਨਵਜੋਤ ਕੌਰ ਦੇ ਬਿਆਨਾਂ ਨੇ ਪੰਜਾਬ ’ਚ 2027 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ’ਚ ਖਲਬਲੀ ਮਚਾ ਦਿੱਤੀ ਹੈ। ਕੌਰ ਨੇ ਪਹਿਲਾਂ 500 ਕਰੋੜ ਰੁਪਏ ਦੀ ਅਟੈਚੀ ਨਾਲ ਮੁੱਖ ਮੰਤਰੀ ਬਣਨ ਦੀ ਗੱਲ ਕਹਿ ਕੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਕਾਂਗਰਸ ਹਾਈਕਮਾਂ ’ਚ ਹਲਚਲ ਪੈਦਾ ਕਰ ਦਿੱਤੀ।
ਜਦੋਂ ਕਾਂਗਰਸ ਆਗੂਆਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਤਾਂ ਉਨ੍ਹਾਂ ਨੇ ਸੂਬਾ ਪ੍ਰਧਾਨ ਰਾਜਾ ਵੜਿੰਗ ਤੋਂ ਲੈ ਕੇ ਬਾਜਵਾ, ਰੰਧਾਵਾ ਅਤੇ ਚੰਨੀ ਨੂੰ ਵੀ ਸ਼ਾਮਲ ਕਰ ਦਿੱਤਾ। ਉਨ੍ਹਾਂ ਨੇ ਟਿਕਟਾਂ ਵੇਚਣ ਤੋਂ ਲੈ ਕੇ ਕਾਂਗਰਸ ਨੂੰ ਬਰਬਾਦ ਕਰਨ ਤੱਕ ਦੋਸ਼ ਲਗਾਏ।
ਉਨ੍ਹਾਂ ਇਹ ਵੀ ਕਿਹਾ ਕਿ ਇਹ ਲੋਕ ਭਾਜਪਾ ਅਤੇ ਸੀਐਮ ਭਗਵੰਤ ਮਾਨ ਦੀ ਚੱਪਲਾਂ ਚਟਦੇ ਹਨ। ਸਿੱਧੂ ਪ੍ਰਧਾਨ ਸੀ ਤਾਂ ਨੰਗੇ ਪੈਰ ਆਏ ਅਤੇ ਫਿਰ ਪਿੱਠ ਵਿੱਚ ਛੁਰੀ ਮਾਰੀ।
ਹਾਲਾਂਕਿ ਸੋਮਵਾਰ ਦੀ ਸ਼ਾਮ ਤੱਕ ਕਾਂਗਰਸ ਨੇ ਉਨ੍ਹਾਂ ਨੂੰ ਪਾਰਟੀ ਦੀ ਪ੍ਰਾਇਮਰੀ ਮੈਂਬਰਸ਼ਿਪ ਤੋਂ ਸਸਪੈਂਡ ਕਰ ਦਿੱਤਾ, ਪਰ ਬਾਹਰ ਨਹੀਂ ਕੱਢਿਆ। ਇਸ ਰਿਪੋਰਟ ਵਿੱਚ ਜਾਣੋ ਉਹ ਬਿਆਨ, ਜਿਸ ਨੇ ਕਾਂਗਰਸ ਵਿੱਚ ਹੜਕੰਪ ਮਚਾ ਦਿੱਤਾ।






















