ਰੇਗਿਸਤਾਨ 'ਚ ਭਾਰੀ ਬਾਰਿਸ਼ ਨੇ ਮਚਾਈ ਤਬਾਹੀ! ਮੱਕਾ–ਮਦੀਨਾ 'ਚ ਕੁਦਰਤ ਦਾ ਕਹਿਰ, ਰੈੱਡ ਅਲਰਟ ਸਣੇ ਸਕੂਲ ਬੰਦ ਕਰਨ ਦੇ ਹੁਕਮ ਜਾਰੀ
ਸਾਊਦੀ ਅਰਬ ਦੇ ਮੱਕਾ, ਜੇਦਾਹ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮੰਗਲਵਾਰ ਨੂੰ ਅਚਾਨਕ ਇੰਨੀ ਤੇਜ਼ ਬਾਰਿਸ਼ ਹੋਈ ਕਿ ਕੁਝ ਹੀ ਮਿੰਟਾਂ ਵਿੱਚ ਸੜਕਾਂ ਝੀਲ ਵਾਂਗ ਦਿੱਸਣ ਲੱਗ ਪਈਆਂ। ਆਮ ਤੌਰ 'ਤੇ ਗਰਮ ਤੇ ਮਰੂਥਲੀ ਮੰਨੇ...

ਸਾਊਦੀ ਅਰਬ ਦੇ ਮੱਕਾ, ਜੇਦਾਹ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮੰਗਲਵਾਰ ਨੂੰ ਅਚਾਨਕ ਇੰਨੀ ਤੇਜ਼ ਬਾਰਿਸ਼ ਹੋਈ ਕਿ ਕੁਝ ਹੀ ਮਿੰਟਾਂ ਵਿੱਚ ਸੜਕਾਂ ਝੀਲ ਵਾਂਗ ਦਿੱਸਣ ਲੱਗ ਪਈਆਂ। ਆਮ ਤੌਰ 'ਤੇ ਗਰਮ ਤੇ ਮਰੂਥਲੀ ਮੰਨੇ ਜਾਂਦੇ ਇਹ ਇਲਾਕਿਆਂ ਵਿੱਚ ਅਜਿਹਾ ਨਜ਼ਾਰਾ ਬਹੁਤ ਘੱਟ ਹੀ ਵੇਖਣ ਨੂੰ ਮਿਲਦਾ ਹੈ।
ਮੰਗਲਵਾਰ ਸਵੇਰ ਤੋਂ ਹੀ ਕਾਲੇ ਬੱਦਲ ਛਾਏ ਹੋਏ ਸਨ। ਦੁਪਹਿਰ ਤੱਕ ਭਾਰੀ ਬਾਰਿਸ਼ ਸ਼ੁਰੂ ਹੋ ਗਈ ਅਤੇ ਸੜਕਾਂ 'ਤੇ ਪਾਣੀ ਇਕੱਠਾ ਹੋਣ ਲੱਗਾ। ਨੀਵਿਆਂ ਇਲਾਕਿਆਂ ਵਿੱਚ ਹਾਲਾਤ ਸਭ ਤੋਂ ਵੱਧ ਬਿਗੜੇ। ਕਈ ਥਾਵਾਂ 'ਤੇ ਟ੍ਰੈਫ਼ਿਕ ਰੁੱਕ ਗਿਆ ਅਤੇ ਗੱਡੀਆਂ ਪਾਣੀ ਵਿੱਚ ਡੁੱਬਦੀਆਂ ਨਜ਼ਰ ਆਈਆਂ। ਕਈ ਇਲਾਕਿਆਂ ਵਿੱਚ ਬਿਜਲੀ ਵੀ ਗ਼ਾਇਬ ਹੋ ਗਈ।
ਸਾਊਦੀ ਮੌਸਮ ਵਿਭਾਗ (NCM) ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਮੱਕਾ, ਜੇਦਾਹ, ਰਬੀਘ, ਖੁਲਾਇਸ ਅਤੇ ਨੇੜਲੇ ਸ਼ਹਿਰਾਂ ਵਿੱਚ ਬਹੁਤ ਤੇਜ਼ ਬਾਰਿਸ਼, ਓਲੇ, ਤੀਜ਼ ਹਵਾਵਾਂ ਅਤੇ ਅਚਾਨਕ ਆਉਣ ਵਾਲੇ ਹੜ੍ਹ ਦਾ ਖਤਰਾ ਹੈ। ਅਲਰਟ ਮੁਤਾਬਕ ਰਾਤ 1 ਵਜੇ ਤੋਂ ਦੁਪਹਿਰ 1 ਵਜੇ ਤੱਕ ਸਭ ਤੋਂ ਭਾਰੀ ਬਾਰਿਸ਼ ਹੋਣੀ ਸੀ ਅਤੇ ਬਿਲਕੁਲ ਅਜਿਹਾ ਹੀ ਹੋਇਆ।
ਇਸ ਤੂਫ਼ਾਨੀ ਬਾਰਿਸ਼ ਨੇ ਲੋਕਾਂ ਨੂੰ 2009 ਅਤੇ 2011 ਦੀਆਂ ਉਹ ਭਿਆਨਕ ਹੜ੍ਹਾਂ ਦੀ ਯਾਦ ਦਿਵਾ ਦਿੱਤੀਆਂ ਜਿਨ੍ਹਾਂ ਨੇ ਵੱਡੀ ਤਬਾਹੀ ਮਚਾਈ ਸੀ। ਇਸ ਵਾਰੀ ਵੀ ਬਾਰਿਸ਼ ਨੇ ਹਾਲਾਤ ਕਾਫ਼ੀ ਗੰਭੀਰ ਕਰ ਦਿੱਤੇ ਹਨ।
ਸਕੂਲ ਬੰਦ ਕਰਨ ਦੇ ਹੁਕਮ
ਹਾਲਾਤ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਸੋਮਵਾਰ ਰਾਤ ਨੂੰ ਹੀ ਸਕੂਲ ਬੰਦ ਕਰਨ ਅਤੇ ਆਨਲਾਈਨ ਕਲਾਸਾਂ ਚਲਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਸਨ। ਸਿਵਲ ਡਿਫ਼ੈਂਸ ਨੇ ਲੋਕਾਂ ਨੂੰ ਸਪਸ਼ਟ ਤੌਰ 'ਤੇ ਕਿਹਾ ਹੈ ਕਿ ਨੀਵਿਆਂ ਇਲਾਕਿਆਂ ਵੱਲ ਨਾ ਜਾਣ ਅਤੇ ਬਿਨਾ ਲੋੜ ਬਾਹਰ ਨਾ ਨਿਕਲਣ।
ਸੋਸ਼ਲ ਮੀਡੀਆ 'ਤੇ ਲੋਕਾਂ ਵੱਲੋਂ ਸਾਂਝੇ ਕੀਤੇ ਵੀਡੀਓਜ਼ 'ਚ ਦਿਖਾਇਆ ਗਿਆ ਕਿ ਕੁਝ ਹੀ ਮਿੰਟਾਂ ਵਿੱਚ ਪਾਣੀ ਗੱਡੀਆਂ ਦੀ ਬੋਨਟ ਤੱਕ ਪਹੁੰਚ ਗਿਆ ਸੀ। ਜੇਦਾਹ ਵਿੱਚ ਸਾਲ ਵਿੱਚ ਸਿਰਫ ਕੁਝ ਵਾਰ ਹੀ ਮੀਂਹ ਪੈਂਦਾ ਹੈ, ਇਸ ਲਈ ਸ਼ਹਿਰ ਦਾ ਸਿਸਟਮ ਇੰਨੀ ਜ਼ਿਆਦਾ ਬਾਰਿਸ਼ ਨੂੰ ਅਚਾਨਕ ਨਹੀਂ ਸੰਭਾਲ ਸਕਦਾ।
ਅੰਤਰਰਾਸ਼ਟਰੀ ਇਵੈਂਟ ਰੱਦ
ਜੇਦਾਹ ਵਿੱਚ ਚੱਲ ਰਹੇ ਰੈੱਡ ਸੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਨੂੰ ਅਚਾਨਕ ਰੋਕਣਾ ਪਿਆ। ਨਿਰਦੇਸ਼ਕ ਡੈਰੇਨ ਏਰੋਨੋਫਸਕੀ ਸਟੇਜ ‘ਤੇ ਸਨ ਤਾਂ ਹੀ ਬਾਹਰ ਤੇਜ਼ ਗੜਗੜਾਹਟ ਸ਼ੁਰੂ ਹੋ ਗਈ। ਇਸ ਤੋਂ ਬਾਅਦ ਸ਼ਾਮ ਦੇ ਸਾਰੇ ਕਾਰਜਕ੍ਰਮ ਰੱਦ ਕਰ ਦਿੱਤੇ ਗਏ। ਹਾਲੀਵੁਡ ਅਦਾਕਾਰ ਰਿਜ਼ ਅਹਮਦ ਦਾ ਸੈਸ਼ਨ ਵੀ ਰੱਦ ਕਰਨਾ ਪਿਆ। ਅਮਰੀਕੀ ਦੂਤਾਵਾਸ ਨੇ ਵੀ ਸੁਰੱਖਿਆ ਦੇ ਕਾਰਨਾਂ ਕਰਕੇ ਆਪਣਾ ਗਾਲਾ ਇਵੈਂਟ ਰੱਦ ਕਰ ਦਿੱਤਾ।
ਅਗਲਾ ਮੌਸਮ ਕਿਵੇਂ ਰਹੇਗਾ?
ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਖਰਾਬ ਮੌਸਮ ਅਜੇ ਖ਼ਤਮ ਨਹੀਂ ਹੋਇਆ। ਬੁੱਧਵਾਰ ਅਤੇ ਵੀਰਵਾਰ ਨੂੰ ਮਦੀਨਾ, ਤਾਬੁਕ, ਅਲ ਜੌਫ਼ ਅਤੇ ਉੱਤਰੀ ਸਰਹੱਦਾਂ ਤੱਕ ਬਾਰਿਸ਼ ਫੈਲਣ ਦੀ ਸੰਭਾਵਨਾ ਹੈ। ਕਈ ਥਾਵਾਂ 'ਤੇ ਗੜ੍ਹੇ ਅਤੇ ਧੂੜ ਭਰੀਆਂ ਹਵਾਵਾਂ ਵੀ ਚੱਲ ਸਕਦੀਆਂ ਹਨ।
Not in Iraq, torrential rains also in various cities in Saudi Arabia – the attached footage is from the city of Mecca. pic.twitter.com/mqUbfM5kQ1
— Shiri_Sabra (@sabra_the) December 9, 2025
Heavy flooding due to extreme rainfall in Jeddah, Mecca Province, Saudi Arabia 🇸🇦 (09.12.2025) pic.twitter.com/RHIDSN4l3H
— Disaster News (@Top_Disaster) December 9, 2025






















